Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    12:31:27 AM

  • rr vs dc

    IPL 2026 : DC ਨੇ ਰਚਿਆ ਇਤਿਹਾਸ, RR ਨੂੰ ਉਨ੍ਹਾਂ...

  • transfers of 6 ias and 39 pcs officers in punjab

    ਪੰਜਾਬ 'ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ...

  • one killed in blood fight between youths

    ਪਿੰਡ 'ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਰਾਜਧਾਨੀ ਦਿੱਲੀ ’ਚ ਹੋਲੀ ਦੇ ਦਿਨ ਸ਼ਰਾਬ ਨੇ ਖੋਹ ਲਈਆਂ ਕਈ ਅਨਮੋਲ ਜਾਨਾਂ

ARTICLE News Punjabi(ਸੰਪਾਦਕੀ)

ਰਾਜਧਾਨੀ ਦਿੱਲੀ ’ਚ ਹੋਲੀ ਦੇ ਦਿਨ ਸ਼ਰਾਬ ਨੇ ਖੋਹ ਲਈਆਂ ਕਈ ਅਨਮੋਲ ਜਾਨਾਂ

  • Updated: 11 Mar, 2023 01:13 AM
Article
on the day of holi in delhi  alcohol took away many precious lives
  • Share
    • Facebook
    • Tumblr
    • Linkedin
    • Twitter
  • Comment

ਅੱਜ ਦੇਸ਼ ’ਚ ਸ਼ਰਾਬ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਅਤੇ ਉਸੇ ਅਨੁਪਾਤ ’ਚ ਅਪਰਾਧ ਵੀ ਵਧ ਰਹੇ ਹਨ। ਸ਼ਰਾਬ ਇਕ ਨਸ਼ਾ ਰੂਪੀ ਜ਼ਹਿਰ ਹੈ ਜਿਸ ਦੀ ਵਰਤੋਂ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਅਤੇ ਵਿਅਕਤੀ ਹੋਸ਼ ਗੁਆ ਕੇ ਕਈ ਗੰਭੀਰ ਅਪਰਾਧ ਕਰ ਬੈਠਦਾ ਹੈ।

ਸ਼ਰਾਬ ਦੀ ਵਰਤੋਂ ਦੇ ਭੈੜੇ ਨਤੀਜਿਆਂ ਦਾ ਪ੍ਰਤੱਖ ਸਬੂਤ ਹੋਲੀ ਦੇ ਤਿਉਹਾਰ ਦੇ ਦੌਰਾਨ ਦਿੱਲੀ ’ਚ ਦੇਖਣ ਨੂੰ ਮਿਲਿਆ। ਹੋਲੀ ਦੇ ਜਸ਼ਨ ’ਚ ਦਿੱਲੀ ਵਾਲੇ 82 ਕਰੋੜ ਰੁਪਏ ਤੋਂ ਵੱਧ ਦੀਆਂ ਲਗਭਗ 36 ਲੱਖ ਬੋਤਲਾਂ ਸ਼ਰਾਬ ਪੀ ਗਏ ਹਨ।

ਇਹ ਅੰਕੜਾ ਆਮ ਦਿਨਾਂ ’ਚ ਸ਼ਰਾਬ ਦੀ ਵਿਕਰੀ ਦੇ ਦੁੱਗਣੇ ਤੋਂ ਵੱਧ ਹੈ। ਸਭ ਤੋਂ ਵੱਧ ਵਿਕਰੀ ਵ੍ਹਿਸਕੀ, ਵੋਦਕਾ ਅਤੇ ਸਕਾਚ ਦੀ ਹੋਈ। ਵਧੇਰੇ ਲੋਕਾਂ ਨੇ 400 ਤੋਂ 1000 ਰੁਪਏ ਪ੍ਰਤੀ ਬੋਤਲ ਮੁੱਲ ਵਾਲੀ ਸ਼ਰਾਬ ਖਰੀਦੀ।

ਕਿਉਂਕਿ 8 ਮਾਰਚ ਨੂੰ ਹੋਲੀ ਦਾ ਦਿਨ ‘ਡ੍ਰਾਈ ਡੇ’ ਐਲਾਨ ਕਰ ਦਿੱਤਾ ਗਿਆ ਸੀ ਇਸ ਲਈ ਇਸ ਦਿਨ ਸ਼ਰਾਬ ਦੀ ਵਿਕਰੀ ਬੰਦ ਹੋਣ ਦੇ ਕਾਰਨ ਲੋਕਾਂ ਨੇ ਇਕ ਦਿਨ ਪਹਿਲਾਂ ਭਾਵ 7 ਮਾਰਚ ਨੂੰ ਹੀ ਸ਼ਰਾਬ ਦੀ ਖਰੀਦ ਕਰ ਲਈ।

ਇਸ ਦਿਨ ਦਿੱਲੀ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਕੁਲ 7643 ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਨ੍ਹਾਂ ’ਚੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ’ਚ 559 ਚਲਾਨ ਕੱਟਣ ਦੇ ਇਲਾਵਾ ਹੋਰਨਾਂ ਨਿਯਮਾਂ ਦੀ ਉਲੰਘਣਾ ਦੇ ਕਾਰਨ ਚਲਾਨ ਕੱਟੇ ਗਏ।

8 ਮਾਰਚ ਨੂੰ ਖਰੂਦੀਆਂ ਨੇ ਸ਼ਰਾਬ ਪੀ ਕੇ ਸੜਕਾਂ ’ਤੇ ਖਰੂਦ ਮਚਾਉਣ ਦੇ ਨਾਲ-ਨਾਲ ਤੇਜ਼ ਰਫਤਾਰ ਨਾਲ ਵਾਹਨ ਦੌੜਾ ਕੇ ਕਈ ਥਾਵਾਂ ’ਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਇਲਾਵਾ ਕਈ ਲੋਕਾਂ ਦੀ ਜਾਨ ਵੀ ਖਤਰੇ ’ਚ ਪਾ ਦਿੱਤੀ।

ਪੁਲਸ ਦੇ ਅਨੁਸਾਰ ਇਸ ਦਿਨ ਸ਼ਰਾਬ ਦੇ ਨਸ਼ੇ ਅਤੇ ਤੇਜ਼ ਰਫਤਾਰ ’ਚ ਵਾਹਨ ਚਲਾਉਣ ਨਾਲ ਰਾਜਧਾਨੀ ’ਚ ਸੜਕ ਹਾਦਸਿਆਂ ’ਚ 5 ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 200 ਤੋਂ ਵੱਧ ਲੋਕਾਂ ਨੂੰ ਹੋਰਨਾਂ ਵਾਹਨਾਂ ’ਚ ਟੱਕਰ ਮਾਰਨ ਅਤੇ ਡਿੱਗਣ ਨਾਲ ਸੱਟਾਂ ਲੱਗੀਆਂ। ਇਨ੍ਹਾਂ ’ਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਇਸ ਦੀ ਸਭ ਤੋਂ ਦਰਦਨਾਕ ਉਦਾਹਰਣ ਹੋਲੀ ਦੀ ਸ਼ਾਮ ਨੂੰ ਵਸੰਤ ਵਿਹਾਰ ਇਲਾਕੇ ’ਚ ਦੇਖਣ ਨੂੰ ਮਿਲੀ ਜਦੋਂ ਇਕ ਵਿਅਕਤੀ ਦੇ ਡਰਾਈਵਰ ਅਤੇ ਕੁੱਕ ਸ਼ਰਾਬ ਪੀਣ ਦੇ ਬਾਅਦ ਉਸ ਦੀ ਐੱਸ. ਯੂ. ਵੀ. (ਵੱਡੀ ਕਾਰ) ਲੈ ਕੇ ਮਸਤੀ ਕਰਨ ਲਈ ਨਿਕਲ ਪਏ।

ਤਿਉਹਾਰ ਦੇ ਦਿਨ ਖਾਲੀ ਸੜਕ ਦੇਖ ਕੇ ਨਸ਼ੇ ’ਚ ਧੁੱਤ ਡਰਾਈਵਰ ਨੇ ਕਾਰ ਦੀ ਰਫਤਾਰ ਇੰਨੀ ਵਧਾ ਦਿੱਤੀ ਕਿ ਉਸ ’ਤੇ ਕੰਟਰੋਲ ਗੁਆ ਬੈਠਾ ਅਤੇ ਮਲਾਈ ਮੰਦਿਰ ਦੇ ਨੇੜੇ ਫੁੱਟਪਾਥ ’ਤੇ ਜਾ ਰਹੇ 6 ਬੱਚਿਆਂ ਸਮੇਤ 8 ਵਿਅਕਤੀਆਂ ਨੂੰ ਦਰੜ ਦਿੱਤਾ।

ਪੁਲਸ ਨੇ ਜ਼ਖਮੀਆਂ ਨੂੰ ‘ਏਮਜ਼ ਟ੍ਰਾਮਾ ਸੈਂਟਰ’ ’ਚ ਪਹੁੰਚਾਇਆ ਜਿੱਥੇ 28 ਸਾਲਾ ਨੌਜਵਾਨ ਤੇ 15 ਸਾਲਾ ਨਾਬਾਲਗ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਇਹੀ ਨਹੀਂ, ਉਨ੍ਹਾਂ ਨੇ ਸੜਕ ਦੇ ਕੰਢੇ ਖੜ੍ਹੀਆਂ ਦੋ ਕਾਰਾਂ ਅਤੇ 3 ਵੈਂਡਰ ਸਟਾਲ ਵੀ ਭੰਨ ਦਿੱਤੇ।

ਸ਼ਰਾਬ ਦੇ ਅਜਿਹੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਦੇ ਲਈ ਵੀ ਉਨ੍ਹਾਂ ਦੇ ਹੱਥ ’ਚ ਆ ਜਾਵੇ ਤਾਂ ਉਹ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ।

ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਤੇ ਦੇਸ਼ ਦੇ ਕੋਨੇ-ਕੋਨੇ ’ਚ ਔਰਤਾਂ ਨੇ ਛੋਟੇ ਦੁੱਧ ਪੀਂਦੇ ਬੱਚਿਆਂ ਤੱਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਤੇ ਕਈ ਔਰਤਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ।

ਸ਼ਰਾਬ ਇਕ ਅਜਿਹੀ ਬੁਰਾਈ ਹੈ ਜਿਸ ’ਤੇ ਰੋਕ ਲਗਾਈ ਹੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।

ਪਰ ਸਾਡੀਆਂ ਸਰਕਾਰਾਂ ਨੇ ਤਾਂ ਇਸ ਪਾਸੇ ਅੱਖਾਂ ਮੀਟ ਰੱਖੀਆਂ ਹਨ ਕਿਉਂਕਿ ਸਾਡੇ ਹਾਕਮ ਨੇਤਾਗਨ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਵੱਡੀ ਜਿਹੀ ਆਮਦਨ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ ਕਿਉਂਕਿ ਸਰਕਾਰਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਵੱਡੀ ਜਿਹੀ ਆਮਦਨ ਦੇ ਸਹਾਰੇ ਹੀ ਚੱਲਦੀਆਂ ਹਨ।

ਦਿੱਲੀ ’ਚ ਹੋਲੀ ਦੇ ਦਿਨ ਸ਼ਰਾਬ ਦੀ ਖਪਤ ਅਤੇ ਉਸ ਦੇ ਕਾਰਨ ਹੋਈਆਂ ਦੁਖਦਾਈ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਇਹ ਕਿਸ ਕਦਰ ਤਬਾਹੀ ਲਿਆਉਂਦੀ ਹੈ। ਇਸ ਲਈ ਤਿਉਹਾਰਾਂ ਅਤੇ ਹੋਰਨਾਂ ਵਿਸ਼ੇਸ਼ ਮੌਕਿਆਂ ’ਤੇ ਹੀ ਨਹੀਂ ਸਗੋਂ ਆਮ ਦਿਨਾਂ ’ਚ ਵੀ ਸ਼ਰਾਬ ਦੀ ਵਰਤੋਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਸ ਦੀ ਵਰਤੋਂ ਨਾਲ ਪਰਿਵਾਰ ਨਾ ਉਜੜਣ।

ਵਰਨਣਯੋਗ ਹੈ ਕਿ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ਜਦੋਂ ਆਪਣੇ ਸੰਪਾਦਕੀ ’ਚ ਇਹ ਲਿਖਿਆ ਸੀ ਕਿ ਤਤਕਾਲੀਨ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪੰਜਾਬ ’ਚ ਸ਼ਰਾਬ ਦਾ ਤੀਜਾ ਦਰਿਆ ਵਗਾ ਦਿੱਤਾ ਹੈ ਤਾਂ ਉਨ੍ਹਾਂ ਨੇ ਨਾਰਾਜ਼ ਹੋ ਕੇ ‘ਪੰਜਾਬ ਕੇਸਰੀ ਪੱਤਰ ਸਮੂਹ’ ਦੀ ਬਿਜਲੀ ਕਟਵਾ ਦਿੱਤੀ ਸੀ।

ਇਸ ਲਈ ਅਸੀਂ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਕਿ ਉਹ ਉਕਤ ਘਟਨਾਵਾਂ ਦਾ ਨੋਟਿਸ ਲੈ ਕੇ ਸ਼ਰਾਬ ਦੀ ਲਾਹਨਤ ’ਤੇ ਪਾਬੰਦੀ ਲਾਉਣ ਦੀ ਦਿਸ਼ਾ ’ਚ ਯਤਨ ਕਰਨ।

-ਵਿਜੇ ਕੁਮਾਰ

  • Capital
  • Delhi
  • Holi
  • Alcohol
  • Deaths
  • ਰਾਜਧਾਨੀ
  • ਦਿੱਲੀ
  • ਹੋਲੀ
  • ਸ਼ਰਾਬ
  • ਮੌਤਾਂ

ਹੋਲੀ ’ਤੇ ਖੂਨ ਨਾਲ ਰੰਗੇ ਦੇਸ਼ ਦੇ ਕਈ ਹਿੱਸੇ ਕਿਤੇ ਚੱਲੇ ਚਾਕੂ ਤਾਂ ਕਿਤੇ ਡਾਂਗ-ਸੋਟੇ

NEXT STORY

Stories You May Like

  • first took blessings and then robbed
    ਪਹਿਲਾਂ ਲਿਆ ਆਸ਼ੀਰਵਾਦ ਤੇ ਫਿਰ ਲੁਹਾ ਲਈਆਂ ਵਾਲ਼ੀਆਂ! ਲੁਧਿਆਣਾ 'ਚ ਦਿਨ ਦਿਹਾੜੇ ਸਨਸਨੀਖੇਜ਼ ਵਾਰਦਾਤ
  • rain storm alert weather next 3 days
    Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ
  • liquor recovered  smuggler absconds
    ਭਾਰੀ ਮਾਤਰਾ ’ਚ ਸ਼ਰਾਬ ਬਰਾਮਦ, ਸਮੱਗਲਰ ਫਰਾਰ
  • iran releases death toll figures
    ਮਿਡਲ ਈਸਟ 'ਚ ਛਿੜੀ ਜੰਗ ਨੇ ਨਿਗਲ਼ੀਆਂ ਹਜ਼ਾਰਾਂ ਜਾਨਾਂ ! ਈਰਾਨ ਨੇ ਜਾਰੀ ਕੀਤੇ ਤਾਜ਼ਾ ਅੰਕੜੇ
  • bodies of elderly couple found in jaisalmer  rajasthan  police
    ਜੈਸਲਮੇਰ 'ਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਲੁੱਟ-ਖੋਹ ਦਾ ਖਦਸ਼ਾ
  • after lpg  now there is a shortage of this item  stock is exhausted
    LPG ਤੋਂ ਬਾਅਦ ਹੁਣ ਇਸ ਚੀਜ਼ ਦੀ ਹੋਈ ਕਿੱਲਤ, ਕਈ ਸ਼ਹਿਰਾਂ 'ਚ ਸਟਾਕ ਖ਼ਤਮ, ਲੋਕ ਪਰੇਸ਼ਾਨ
  • why is india lagging behind in the energy sector despite
    ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
  • man arrested with illegal liquor
    ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਗ੍ਰਿਫ਼ਤਾਰ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
Trending
Ek Nazar
suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • harassment  rude behavior and hooliganism by   passengers on planes
      ‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • loss of life and property in road accidents
      ਸੜਕ ਹਾਦਸਿਆਂ ’ਚ ਹੋ ਰਿਹਾ ਜਾਨ-ਮਾਲ ਦਾ ਨੁਕਸਾਨ, ਸਾਵਧਾਨੀ ਵਰਤਣ ਤੇ ਨਿਯਮਾਂ ਦੀ...
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +