‘ਨਾਨ ਵੋਵਨ’ ਫੈਬ੍ਰਿਕ ਆਧੁਨਿਕ ਤਕਨੀਕ ਦੁਅਾਰਾ ਮਨੁੱਖ ਵੱਲੋਂ ਬਣਾਏ ਫੂਡ ਗ੍ਰੇਡ ਫਾਈਬਰ ਨਾਲ ਤਿਆਰ ਕੀਤਾ ਜਾਂਦਾ ਹੈ। ਕੇਂਦਰੀ ਕੱਪੜਾ ਮੰਤਰਾਲਾ ਨੇ ਇਸ ਨੂੰ ਕੱਪੜਾ ਹੀ ਕਰਾਰ ਦਿੱਤਾ ਹੈ ਅਤੇ ਸਬਸਿਡੀ ਦੇ ਕੇ 60 ਜੀ. ਐੱਸ. ਐੱਮ. ਤੱਕ ਬਣਨ ਵਾਲੇ ਵੋਵਨ ਕੈਰੀ ਬੈਗ ਦੇ ਕਾਰੋਬਾਰ ਨੂੰ ਉਤਸ਼ਾਹ ਦੇ ਰਿਹਾ ਹੈ। ਕੇਂਦਰ ਸਰਕਾਰ ਦੀ ਖੋਜ ਪ੍ਰਯੋਗਸ਼ਾਲਾ ਨੇ 60 ਜੀ. ਐੱਸ. ਐੱਮ. ਤੋਂ ਵੱਧ ਵਾਲੇ ‘ਨਾਨ ਵੋਵਨ’ ਕੈਰੀ ਬੈਗਾਂ ਨੂੰ ਕਈ ਵਾਰ ਵਰਤੋਂ ਕਰਨ ਯੋਗ ਪ੍ਰਮਾਣਿਤ ਕੀਤਾ ਹੈ। ‘ਨਾਨ ਵੋਵਨ ਕੱਪੜਿਆਂ’ ਤੋਂ ਤਿਆਰ ਮਾਸਕ ਅਤੇ ਪੀ. ਪੀ. ਈ. ਕਿੱਟਾਂ ਨੇ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨਾਲ ਸੀਵਰੇਜ ਦੇ ਬੰਦ ਹੋਣ ਦਾ ਵੀ ਕੋਈ ਖਤਰਾ ਨਹੀਂ।
ਕੌਮਾਂਤਰੀ ਪੱਧਰ ’ਤੇ ਪਲਾਸਟਿਕ ਦੇ ਬਦਲੇ ਰੂਪ ਵਿਚ ‘ਨਾਨ ਵੋਵਨ ਫੈਬ੍ਰਿਕ’ ਨੂੰ ਸਰਵੋਤਮ ਬਦਲ ਦੇ ਰੂਪ ਵਿਚ ਪ੍ਰਵਾਨ ਕੀਤਾ ਗਿਆ ਹੈ ਅਤੇ ਪੰਜਾਬ ਨੂੰ ਛੱਡ ਕੇ ਹੋਰਨਾਂ ਸੂਬਿਆਂ ਨੇ ‘ਨਾਨ ਵੋਵਨ ਕੱਪੜਿਆਂ’ ਨੂੰ ਕੈਰੀ ਬੈਗਸ ਦੇ ਰੂਪ ਵਿਚ ਵਰਤਣ ਦੇ ਲਈ ਮਾਨਤਾ ਦੇ ਦਿੱਤੀ ਹੈ।
‘ਐਸੋਸੀਏਸ਼ਨ ਆਫ ਪੰਜਾਬ ਟੈਕਨੀਕਲ ਟੈਕਸਟਾਈਲ’ ਨੇ ਇਸ ਸਬੰਧ ਵਿਚ ਪੰਜਾਬ ਸਰਕਾਰ ’ਤੇ ਪਲਾਸਟਿਕ ’ਤੇ ਬੈਨ ਦੀ ਆੜ ਵਿਚ ਇਸ ’ਤੇ ਪਾਬੰਦੀ ਲਾ ਕੇ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਹਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਮਿਲੇ ਕਰੋੜਾਂ ਰੁਪਏ ਦੇ ਆਰਡਰ ਰੱਦ ਹੋ ਗਏ ਹਨ ਜਦਕਿ ਪੰਜਾਬ ’ਚ ਦੂਸਰੇ ਸੂਬਿਆਂ ਤੋਂ ਰੋਜ਼ਾਨਾ ਆਉਣ ਵਾਲੇ ਕਈ ਟਨ ‘ਨਾਨ ਵੋਵਨ’ ਕੈਰੀ ਬੈਗ ਖੁੱਲ੍ਹੇਆਮ ਵਿਕ ਰਹੇ ਹਨ।
ਸਥਾਨਕ ਇਕਾਈਆਂ ਬੰਦ ਹੋਣ ਦੇ ਕਾਰਨ ਇਸ ਕਾਰੋਬਾਰ ਦੇ ਨਾਲ ਜੁੜੇ ਵਪਾਰੀਆਂ ਤੋਂ ਸਰਕਾਰ ਨੂੰ ਮਿਲਣ ਵਾਲਾ ਲੱਖਾਂ ਰੁਪਏ ਦਾ ਜੀ. ਐੱਸ. ਟੀ. ਵੀ ਬੰਦ ਹੋ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਵਨਪ੍ਰੀਤ ਸਿੰਘ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਆਸ਼ੀਸ਼ ਗੁਪਤਾ ਦੇ ਅਨੁਸਾਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਇਹ ਉਦਯੋਗ ਪੰਜਾਬ ਤੋਂ ਹਿਜਰਤ ਕਰਨ ਲਈ ਮਜਬੂਰ ਹੋ ਗਿਆ ਹੈ।
ਯਕੀਨਨ ਹੀ ਇਸ ਸਰਹੱਦੀ ਸੂਬੇ ਦੇ ਉਦਯੋਗਪਤੀਆਂ ਦੇ ਇਕ ਵਰਗ ਦੇ ਲਈ ਇਹ ਪਾਬੰਦੀ ਵੱਡੀ ਸੱਟ ਹੈ, ਇਸ ਲਈ ਪੰਜਾਬ ਸਰਕਾਰ ਨੂੰ ਇਸ ’ਤੇ ਮੁੜ ਵਿਚਾਰ ਕਰ ਕੇ ਉਨ੍ਹਾਂ ਨੂੰ ਰਾਹਤ ਮੁਹੱਈਆ ਕਰਨੀ ਚਾਹੀਦੀ ਹੈ ਤਾਂ ਕਿ ਇਹ ਉਦਯੋਗਪਤੀ ਸੂਬੇ ਤੋਂ ਹਿਜਰਤ ਕਰਨ ਲਈ ਮਜਬੂਰ ਨਾ ਹੋਣ।
- ਵਿਜੇ ਕੁਮਾਰ
ਦੇਸ਼ ਵਿਚ ਦਲਿਤਾਂ ’ਤੇ ਤਸ਼ੱਦਦ ਤੁਰੰਤ ਰੁਕਣਾ ਚਾਹੀਦੈ
NEXT STORY