Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    5:08:08 PM

  • shiromani akali dal to screen controversial film   sutlej   in every village

    ਅਕਾਲੀ ਦਲ ਵੱਲੋਂ ਹਰ ਪਿੰਡ 'ਚ ਵਿਖਾਈ ਜਾਵੇਗੀ...

  • shops sseals

    ਹੈਦਰਾਬਾਦ 'ਚ 100 ਤੋਂ ਵੱਧ ਦੁਕਾਨਾਂ ਕਰ'ਤੀਆਂ ਸੀਲ!...

  • big regarding government buses in punjab

    ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਅਪਡੇਟ,...

  • ravneet bittu on satluj

    'ਸਤਲੁਜ' ਫ਼ਿਲਮ ਅਤੇ ਜਸਵੰਤ ਸਿੰਘ ਖਾਲੜਾ ਬਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹਸਪਤਾਲਾਂ ’ਚ ‘ਸੈਕਸ ਸ਼ੋਸ਼ਣ’ ਮਹਿਲਾ ਰੋਗੀਆਂ ਤੇ ਨਰਸਾਂ ਦਾ

ARTICLE News Punjabi(ਸੰਪਾਦਕੀ)

ਹਸਪਤਾਲਾਂ ’ਚ ‘ਸੈਕਸ ਸ਼ੋਸ਼ਣ’ ਮਹਿਲਾ ਰੋਗੀਆਂ ਤੇ ਨਰਸਾਂ ਦਾ

  • Updated: 19 Jun, 2022 01:19 AM
Article
sexual abuse in hospitals of female patients and nurses
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦਾ ਹੜ੍ਹ ਆਇਆ ਹੋਇਆ ਹੈ। ਇੱਥੋਂ ਤੱਕ ਕਿ ਹਸਪਤਾਲ ਵੀ ਇਸ ਤੋਂ ਮੁਕਤ ਨਹੀਂ ਹਨ ਅਤੇ ਉੱਥੇ ਇਲਾਜ ਕਰਵਾਉਣ ਲਈ ਆਉਣ ਵਾਲੀਆਂ ਔਰਤਾਂ ਤੇ ਕੰਮ ਕਰਨ ਵਾਲੀਆਂ ਨਰਸਾਂ ਵੀ ਕੁਝ  ਮਰਦ ਡਾਕਟਰਾਂ ਤੇ ਸਟਾਫ ਦੇ ਦੂਜੇ ਮੈਂਬਰਾਂ ਦੇ  ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ -
* 22 ਫਰਵਰੀ, 2022 ਨੂੰ ਦੇਹਰਾਦੂਨ (ਉੱਤਰਾਖੰਡ) ਦੇ ਝਾਝਰਾ ਸਥਿਤ ‘ਗੌਤਮ ਬੁੱਧ ਮੈਡੀਕਲ ਸੰਸਥਾਨ ਯੂਨੀਵਰਸਿਟੀ’ ’ਚ ਇਲਾਜ ਕਰਵਾਉਣ ਆਈ ਮੁਟਿਆਰ ਨਾਲ ਇਕ ਡਾਕਟਰ ਨੇ ਛੇੜਛਾੜ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। 
* 20 ਮਾਰਚ ਨੂੰ ਹਾਥਰਸ (ਉੱਤਰ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ’ਚ ਨਸ਼ੇ ’ਚ ਧੁੱਤ ਡਾਕਟਰ ਅਰੁਣ ਕੁਮਾਰ ਸਿੰਘ ਨੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਨਰਸ ਨਾਲ ਜ਼ਬਰਦਸਤੀ ਗਲੇ ਮਿਲਣ ਅਤੇ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਦੇ ਨਾਲ ਗਾਲੀ-ਗਲੋਚ ਕੀਤਾ। 
* 07 ਮਈ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ’ਚ ਸਰਕਾਰੀ ਮੰਡਲੀ ਹਸਪਤਾਲ ਦੇ ਬਾਥਰੂਮ ’ਚ ਇਕ ਸਫਾਈ ਕਰਮਚਾਰੀ ਇਕ 24 ਸਾਲਾ ਗਰਭਵਤੀ ਔਰਤ ਦੇ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। 
* 16 ਮਈ ਨੂੰ ਬਾੜਮੇਰ (ਰਾਜਸਥਾਨ) ਦੇ ਸਰਕਾਰੀ ਹਸਪਤਾਲ ’ਚ ਪੇਟ ਦਰਦ ਦਾ ਇਲਾਜ ਕਰਵਾਉਣ ਆਈ ਇਕ 14 ਸਾਲਾ  ਲੜਕੀ  ਨੂੰ ਇਕ ਹਸਪਤਾਲ ਮੁਲਾਜ਼ਮ ਨੇ ਡਲਿਵਰੀ ਰੂਮ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। 
* 01 ਜੂਨ ਨੂੰ ਰੀਵਾ (ਮੱਧ ਪ੍ਰਦੇਸ਼) ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਲਿਫਟ ’ਚ ਹਸਪਤਾਲ ਦੇ ਇਕ ਮੁਲਾਜ਼ਮ ਨੇ ਇਕ ਮਹਿਲਾ ਕਰਮਚਾਰੀ ਨਾਲ ਛੇੜਛਾੜ ਕੀਤੀ। 
* 14 ਜੂਨ ਨੂੰ ਅਜਮੇਰ (ਰਾਜਸਥਾਨ) ਦੇ ਸਭ ਤੋਂ ਵੱਡੇ ਜੇ. ਐੱਲ. ਐੱਨ. ਹਸਪਤਾਲ ’ਚ ਇਲਾਜ ਦੇ ਲਈ ਦਾਖਲ ਇਕ ਮੁਟਿਆਰ ਨੂੰ ਨਸ਼ੀਲਾ ਪਦਾਰਥ ਖੁਆ ਕੇ ਹਸਪਤਾਲ ਦੇ ਇਕ  ਮੁਲਾਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। 
* 15 ਜੂਨ ਨੂੰ ਦਤਿਆ (ਮੱਧ ਪ੍ਰਦੇਸ਼) ’ਚ ਇਕ ਮੁਟਿਆਰ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਡਾਕਟਰ ਨੂੰ ਫੜ ਲਿਆ। 
* ਅਤੇ ਹੁਣ 15 ਜੂਨ ਨੂੰ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਸਰਕਾਰੀ ਹਮੀਦਿਆ ਹਸਪਤਾਲ ’ਚ 50 ਨਰਸਾਂ ਨੇ ਹਸਪਤਾਲ ਦੇ ਸੁਪਰਿੰਟੈਂਡੈਂਟ ਡਾ. ਦੀਪਕ ਮਰਾਵੀ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ, ਜਿਸ ਦੇ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। 

ਸੂਬੇ ਦੇ ਸਿਹਤ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਨਰਸਾਂ ਨੇ ਡਾ. ਮਰਾਵੀ ਵਿਰੁੱਧ ਸੈਕਸ ਸ਼ੋਸ਼ਣ ਅਤੇ ਰਾਤ ਨੂੰ ਡਿਊਟੀ ਦੇ ਸਮੇਂ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਡਰਾਉਣ-ਧਮਕਾਉਣ, ਆਪਣੇ ਚੈਂਬਰ ’ਚ ਸੱਦ ਕੇ ਗੰਦੇ ਢੰਗ ਨਾਲ ਛੂਹਣ ਅਤੇ ਛੁੱਟੀ ਦਿੰਦੇ ਸਮੇਂ ਉਨ੍ਹਾਂ ਨੂੰ ਗੰਦੀਆਂ ਗੱਲਾਂ ਕਹਿਣ ਆਦਿ ਦੇ ਗੰਭੀਰ ਦੋਸ਼ ਲਾਏ ਹਨ। ਨਰਸਾਂ ਵੱਲੋਂ ਦਾਖਲ ਸ਼ਿਕਾਇਤ ’ਚ ਡਾ. ਦੀਪਕ ਮਰਾਵੀ ’ਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਰਾਤ ’ਚ ਅਰਧਨਗਨ ਅਤੇ ਨਸ਼ੇ ਦੀ ਹਾਲਤ ’ਚ ਉਹ ਦਰਵਾਜ਼ਾ ਖੜਕਾਏ ਬਿਨਾਂ ਨਰਸਾਂ ਦੇ ਚੇਂਜਿੰਗ ਰੂਮ ’ਚ ਵੜ ਜਾਂਦਾ ਹੈ। ਸ਼ਿਕਾਇਤ ’ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਡਾ. ਮਰਾਵੀ ਨੇ ਹਾਲ ਹੀ ’ਚ ਆਪਣੇ ਚੈਂਬਰ ’ਚ ਇਕ ਨਰਸ ਦਾ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਦੋਂ ਨਰਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਅਤੇ ਕਿਹਾ ਕਿ ‘‘ਮੈਨੂੰ ਕੁਝ ਨਹੀਂ ਹੋਣ ਵਾਲਾ ਕਿਉਂਕਿ ਮੈਨੂੰ ਸੀ. ਐੱਮ. ਨੇ ਸੁਪਰਿੰਟੈਂਡੈਂਟ ਬਣਾਇਆ ਹੈ। ਮੈਂ ਤੇਰੀ ਨੌਕਰੀ ਖਾ ਜਾਵਾਂਗਾ ਅਤੇ ਤੈਨੂੰ ਕਿਤੇ ਰਹਿਣ ਲਾਇਕ ਨਹੀਂ ਛੱਡਾਂਗਾ।’’

ਕਾਂਗਰਸ ਮੀਡੀਆ ਵਿਭਾਗ ਦੀ ਉਪ ਪ੍ਰਧਾਨ ਸੰਗੀਤਾ ਸ਼ਰਮਾ ਨੇ ਇਸ ਸਬੰਧ ’ਚ ਸੁਪਰਿੰਟੈਂਡੈਂਟ ਡਾ. ਦੀਪਕ ਮਰਾਵੀ ਨੂੰ ਤਤਕਾਲ ਹਟਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਗੰਭੀਰ ਦੋਸ਼ਾਂ  ਦੇ ਬਾਵਜੂਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਸੂਬੇ ਦੇ ਡਾਕਟਰੀ ਸਿੱਖਿਆ ਵਿਭਾਗ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ’ਚ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਹਸਪਤਾਲਾਂ ’ਚ ਔਰਤਾਂ ਦੇ ਸਰੀਰਕ ਸ਼ੋਸ਼ਣ ਦੀਆਂ ਇਸ ਤਰ੍ਹਾਂ ਦੀਆਂ ਉਦਾਹਰਣਾਂ ਡਾਕਟਰੀ ਵਰਗੇ ਪਵਿੱਤਰ ਕਿੱਤੇ ’ਚ ਪੈਦਾ ਹੋ ਰਹੇ ਚਰਿੱਤਰ ਦੇ ਸੰਕਟ ਦੀਆਂ ਉਦਾਹਰਣਾਂ ਹਨ ਅਤੇ ਇਸ ਕਿੱਤੇ ’ਚ ਮੌਜੂਦ ਅਜਿਹੇ ਗਲਤ ਤੱਤ ਮੈਡੀਕਲ ਜਗਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਲਿਹਾਜ਼ਾ ਇਸ ਸਬੰਧ ’ਚ ਸਿਹਤ ਵਿਭਾਗ ਨੂੰ ਦੋਸ਼ੀਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਨੌਕਰੀ ’ਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ।            

ਵਿਜੇ ਕੁਮਾਰ
 

  • Hospitals
  • Female patients
  • Nurses
  • ਹਸਪਤਾਲਾਂ
  • ਮਹਿਲਾ ਰੋਗੀਆਂ
  • ਨਰਸਾਂ

ਅਸ਼ਾਂਤੀ ਦੀਆਂ ਲਾਟਾਂ ’ਚ ਘਿਰਿਆ ਭਾਰਤ ਵਧੇਰੇ ਸੂਬੇ ਦੰਗਿਆਂ ਦੀ ਲਪੇਟ ’ਚ

NEXT STORY

Stories You May Like

  • negligence in some government hospitals
    ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
  • hospital  patient  building  doctor  nurse  madhya pradesh
    ਅਨੋਖਾ ਹਸਪਤਾਲ, ਨਾ ਮਰੀਜ਼ ਨਾ ਬਿਲਡਿੰਗ, ਫਿਰ ਵੀ ਕੰਮ ਕਰਦੇ ਨੇ 87 ਡਾਕਟਰ ਤੇ ਨਰਸਾਂ
  • indian men  s hockey team 8th  women  s team 9th
    ਭਾਰਤੀ ਪੁਰਸ਼ ਹਾਕੀ ਟੀਮ 8ਵੇਂ, ਮਹਿਲਾ ਟੀਮ 9ਵੇਂ ਸਥਾਨ ’ਤੇ
  • snatching incident a woman in jalandhar
    ਜਲੰਧਰ 'ਚ ਦਿਨ-ਦਿਹਾੜੇ ਬਜ਼ੁਰਗ ਮਹਿਲਾ ਨਾਲ ਲੁਟੇਰਿਆਂ ਨੇ ਕੀਤੀ ਲੁੱਟਖੋਹ
  • hooliganism in samrala
    ਸਮਰਾਲਾ 'ਚ ਗੁੰਡਾਗਰਦੀ! ਅੱਧੀ ਰਾਤ ਚੱਲੀਆਂ ਤਲਵਾਰਾਂ ਤੇ ਇੱਟਾਂ, ਪਰਿਵਾਰ 'ਤੇ 20 ਲੋਕਾਂ ਨੇ ਕੀਤਾ ਹਮਲਾ
  • another failure in the t20 world cup
    ਟੀ20 ਵਿਸ਼ਵ ਕੱਪ 'ਚ ਇਕ ਹੋਰ ਨਾਕਾਮੀ, ਭਾਰਤੀ ਮਹਿਲਾ ਟੀਮ ਨੂੰ ਕਰਨਾ ਹੋਵੇਗਾ ਆਤਮਮੰਥਨ
  • women  s reservation  congress  jairam ramesh
    ਮਹਿਲਾ ਰਾਖਵਾਂਕਰਨ ਇੱਕ ਬਹਾਨਾ, ਰਾਖਵਾਂਕਰਨ ਹੀ ਅਸਲ ਨਿਸ਼ਾਨਾ ਹੈ: ਕਾਂਗਰਸ
  • morgan stanley confident in stock market  sensex expects to reach 89 000
    Morgan Stanley ਦਾ ਸਟਾਕ ਮਾਰਕੀਟ 'ਤੇ ਭਰੋਸਾ, ਸੈਂਸੈਕਸ 89,000 ਤੱਕ ਪਹੁੰਚਣ ਦਾ ਅੰਦਾਜ਼ਾ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • free health camp in jalandhar
    ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲੱਗਾ ਵਿਸ਼ਾਲ ਮੁਫ਼ਤ ਸਿਹਤ ਕੈਂਪ
  • after 12 years  37 colonies transferred from puda to the corporation
    12 ਸਾਲ ਬਾਅਦ ਸੁਲਝਿਆ ਪੁੱਡਾ ਤੋਂ ਨਿਗਮ ਨੂੰ ਟਰਾਂਸਫਰ ਹੋਈਆਂ 37 ਕਾਲੋਨੀਆਂ ਦਾ...
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • major action can be taken against defaulter colonizers
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
  • punjab congress hands over important responsibilities new working presidents
    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ...
Trending
Ek Nazar
free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • gangs of   robber brides   are becoming active in the country
      ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • when will we finally learn to treat women with respect
      ‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!
    • manipur has become the easiest entry point for drugs from myanmar
      ‘ਮਣੀਪੁਰ ਬਣਿਆ ਮਿਆਂਮਾਰ ਤੋਂ ਭਾਰਤ ’ਚ ਨਸ਼ੇ’ ਦੀ ਆਮਦ ਦਾ ਸਭ ਤੋਂ ਸੁਖਾਲਾ...
    • confiscated goods kept in police stations are now being stolen
      ‘ਥਾਣਿਆਂ ’ਚ ਰੱਖਿਆ ਜ਼ਬਤ ਸਾਮਾਨ’ ਹੁਣ ਚੋਰੀ ਹੋਣ ਲੱਗਾ!
    • the cause of death people becoming manufacturers of fake medicines
      ‘ਨਕਲੀ ਦਵਾਈਆਂ ਦੇ ਨਿਰਮਾਤਾ’ ਬਣ ਰਹੇ ਲੋਕਾਂ ਦੀ ਮੌਤ ਦਾ ਕਾਰਨ!
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • incidents of ragging are increasing in educational institutions
      ‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • need to be careful of active child thief gangs
      ‘ਸਰਗਰਮ ਬੱਚਾ ਚੋਰ ਗਿਰੋਹਾਂ ਤੋਂ’ ਸਾਵਧਾਨ ਰਹਿਣ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +