ਜਲੰਧਰ—ਕਾਰ ਬਾਜ਼ਾਰ ਮਾਰਕੀਟ 'ਚ ਸਪੋਰਟ ਯੂਟੀਲਿਟੀ ਵ੍ਹੀਕਲਸ (ਐੱਸ. ਯੂ. ਵੀ.) ਦੀ ਇਕ ਵੱਖਰੀ ਹੀ ਪਛਾਣ ਹੈ ਅਤੇ ਇਸ ਕੈਟਾਗਰੀ 'ਚ ਤੇਜ਼ੀ ਨਾਲ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਬੇਂਟਲੇ ਦੀ ਬੇਂਟੇਗਾ ਹੈ। ਇਸ ਲਈ ਅੱਜ ਅਸੀਂ ਲਗਜ਼ਰੀ ਵਰਲਡ ਦੀਆਂ ਕੁਝ ਅਜਿਹੀਆਂ ਐੱਸ. ਯੂ. ਵੀ. ਗੱਡੀਆਂ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਵਿਸ਼ਵ ਭਰ 'ਚ ਆਪਣਾ ਦਬਦਬਾ ਬਣਾਇਆ ਹੋਇਆ ਹੈ। ਇਨ੍ਹਾਂ 'ਚ ਬੀ. ਐੱਮ. ਡਬਲਯੂ., ਔਡੀ, ਮਰਸੀਡੀਜ਼ ਅਤੇ ਵੋਲਵੋ ਵਰਗੀਆਂ ਕੰਪਨੀਆਂ ਦੀਆਂ ਐੱਸ. ਯੂ. ਵੀ. ਗੱਡੀਆਂ ਸ਼ਾਮਲ ਹਨ। ਆਓ ਇਕ ਨਜ਼ਰ ਮਾਰਦੇ ਹਾਂ ਇਨ੍ਹਾਂ ਐੱਸ. ਯੂ. ਵੀ. ਗੱਡੀਆਂ 'ਤੇ-
Mercedes Benz GLS 350D
ਇਹ ਇਕ ਵੱਡੇ ਆਕਾਰ ਵਾਲੀ ਐੱਸ. ਯੂ. ਵੀ. ਹੈ, ਜੋ ਬੇਹੱਦ ਆਰਾਮਦਾਇਕ ਅਤੇ ਪੂਰਨ ਰੂਪ ਨਾਲ 7 ਲੋਕਾਂ ਲਈ ਬਣੀ ਹੈ।
-3.0 ਲੀਟਰ ਵੀ-6 ਟਰਬੋ ਡੀਜ਼ਲ ਇੰਜਣ
-251 ਹਾਰਸਪਾਵਰ ਦੀ ਤਾਕਤ ਅਤੇ 620 ਐੱਨ. ਐੱਮ. ਦਾ ਟਾਰਕ
-5 ਡਰਾਈਵਿੰਗ ਮੋਡਸ
-ਆਰਾਮਦਾਇਕ ਰਾਈਡ ਲਈ 21 ਇੰਚ ਦੇ ਅਲਾਏ ਵ੍ਹੀਲ
-8 ਇੰਚ ਦੀ ਡਿਸਪਲੇ ਦੇ ਨਾਲ ਟੱਚਪੈਡ ਕੰਟਰੋਲ
-222 ਕਿ. ਮੀ. ਪ੍ਰਤੀ ਘੰਟਾ
BMW X5
ਬੀ. ਐੱਮ. ਡਬਲਯੂ. ਐਕਸ5 7 ਸੀਟਰ ਆਪਸ਼ਨ ਦੇ ਰੂਪ 'ਚ ਮੁਹੱਈਆ ਹੈ, ਜਿਸ ਦਾ ਇੰਟੀਰੀਅਰ ਹੋਰਨਾਂ ਬੀ. ਐੱਮ. ਡਬਲਯੂ. ਗੱਡੀਆਂ ਵਾਂਗ ਚੰਗਾ ਹੈ। ਇਸ ਕਾਰ 'ਚ ਹਾਈ ਕੁਆਲਿਟੀ ਵੁੱਡ, ਮੈਟਲ ਅਤੇ ਲੈਦਰ ਦੀ ਵਰਤੋਂ ਕੀਤੀ ਗਈ ਹੈ।
-2993 ਸੀ. ਸੀ. ਡੀਜ਼ਲ ਇੰਜਣ (258 ਬੀ. ਐੱਚ. ਪੀ.) ਅਤੇ 4395 ਸੀ. ਸੀ. ਪੈਟਰੋਲ ਇੰਜਣ (575 ਬੀ. ਐੱਚ. ਪੀ.)
-8 ਸਪੀਡ ਆਟੋਮੈਟਿਕ, 4 ਡਬਲਯੂ. ਡੀ., ਏ. ਡਬਲਯੂ. ਡੀ. ਗਿਅਰਬਾਕਸ-
-230 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਰਫਤਾਰ
-5 ਤੇ 7 ਸੀਟਰ ਆਪਸ਼ਨ ਵਿਚ ਮੁਹੱਈਆ
Audi Q7
ਐਕਸ5 ਦੇ ਮੁਕਾਬਲੇ ਇਹ ਫਨ ਡਰਾਈਵ ਦੀ ਪੇਸ਼ਕਸ਼ ਤਾਂ ਨਹੀਂ ਕਰਦੀ ਪਰ ਔਡੀ ਕਿਊ7 ਫੀਚਰਸ, ਆਰਾਮ ਅਤੇ ਸੁਰੱਖਿਆ ਦੇ ਮਾਮਲੇ 'ਚ ਬਿਹਤਰੀਨ ਐੱਸ. ਯੂ. ਵੀ. ਹੈ।
-2967 ਸੀ. ਸੀ. ਵਾਲਾ ਡੀਜ਼ਲ ਇੰਜਣ
-252 ਪੀ. ਐੱਸ. ਦੀ ਪਾਵਰ ਅਤੇ 600 ਐੱਨ. ਐੱਮ. ਦਾ ਅਧਿਕਤਮ ਟਾਰਕ
-8 ਸਪੀਡ ਆਟੋਮੈਟਿਕ ਗਿਅਰਬਾਕਸ
-7 ਸੀਟਰ
Volvo XC90
ਆਪਣੀਆਂ ਹੋਰ ਗੱਡੀਆਂ ਵਾਂਗ ਵੋਲਵੋ ਦੀ ਇਹ ਐੱਯ. ਯੂ. ਵੀ. ਲਗਜ਼ਰੀ ਅਤੇ ਆਰਾਮਦਾਇਕ ਰਾਈਡ ਅਤੇ ਸੁਰੱਖਿਆ ਫੀਚਰਸ ਕਾਰਨ ਮਸ਼ਹੂਰ ਹੈ।
-1969 ਸੀ. ਸੀ. ਡੀਜ਼ਲ ਇੰਜਣ
-4250 ਆਰ. ਪੀ. ਐੱਮ 'ਤੇ 225ਬੀ. ਐੱਚ. ਪੀ. ਦੀ ਤਾਕਤ
-8 ਸਪੀਡ ਆਟੋਮੈਟਿਕ, 4 ਡਬਲਯੂ ਡੀ, ਏ. ਡਬਲਯੂ. ਡੀ. ਗਿਅਰਬਾਕਸ
-7 ਸੀਟਰ ਵਿਚ ਮੌਜ਼ੂਦ
-205 ਕਿਲੋ.ਮੀ. ਪ੍ਰਤੀ ਘੰਟਾ ਦੀ ਟਾਪ ਰਫਤਾਰ।
Range Rover Sport
ਲਗਜ਼ਰੀ ਐੱਸ. ਯੂ. ਵੀ. ਮਾਰਕੀਟ 'ਚ ਰੇਂਜ ਰੋਵਰ ਨੂੰ ਐੱਸ. ਯੂ. ਵੀ. ਗੱਡੀਆਂ ਲਈ ਜਾਣਿਆ ਜਾਂਦਾ ਹੈ। ਰੇਂਜ ਰੋਵਰ ਸਪੋਰਟ ਦਿਸਣ 'ਚ ਬਿਹਤਰੀਨ ਅਤੇ ਚੱਲਣ 'ਚ ਬੈਸਟ ਹੈ। ਇਹ ਪੈਟਰੋਲ ਅਤੇ ਡੀਜ਼ਲ ਦੋਵਾਂ ਆਪਸ਼ੰਸ 'ਚ ਮੁਹੱਈਆ ਹੈ।
-2993 ਸੀ. ਸੀ. ਡੀਜ਼ਲ ਇੰਜਣ ਅਤੇ 4999 ਸੀ. ਸੀ. ਪੈਟਰੋਲ ਇੰਜਣ
-ਡੀਜ਼ਲ ਇੰਜਣ 4000 ਆਰ. ਪੀ. ਐੱਮ. 'ਤੇ 289 ਬੀ. ਐੱਚ. ਪੀ. ਦੀ ਪਾਵਰ ਦਿੰਦਾ ਹੈ।
-ਪੈਟਰੋਲ ਇੰਜਣ 6000 ਆਰ. ਪੀ. ਐੱਮ. 'ਤੇ 503 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ।
-8 ਸਪੀਡ ਗਿਅਰਬਾਕਸ ਆਟੋਮੈਟਿਕ ਅਤੇ ਏ. ਡਬਲਯੂ. ਡੀ. 'ਚ ਮੁਹੱਈਆ
-5 ਸੀਟਰ 'ਚ ਮੁਹੱਈਆ
ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਲਈ ਸ਼ੁਰੂ ਕੀਤੀ ਨਵੀਂ ਸਰਵਿਸ
NEXT STORY