Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SAT, AUG 09, 2025

    2:25:11 PM

  • miscreants attack former akali sarpanch s house in amritsar

    ਅੰਮ੍ਰਿਤਸਰ ‘ਚ ਸਾਬਕਾ ਅਕਾਲੀ ਸਰਪੰਚ ਦੇ ਘਰ ‘ਤੇ...

  • arvind kejriwal and cm bhagwant mann launch anti drone in punjab

    ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ...

  • punjab becomes the country s first state with anti drone

    ਪੰਜਾਬ ਬਣਿਆ ਦੇਸ਼ ਦਾ ਪਹਿਲਾ 'ਐਂਟੀ ਡਰੋਨ ਸਿਸਟਮ'...

  • accident  punjab  rakhi

    ਪੰਜਾਬ 'ਚ ਵੱਡਾ ਹਾਦਸਾ, ਵੀਰ ਨੂੰ ਰੱਖੜੀ ਬੰਨ੍ਹਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...

ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...

  • Updated: 27 Apr, 2022 12:22 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਮੁਮਤਾਜ਼ ਅਤੇ ਸ਼ਾਹਜਹਾਂ
Getty Images

ਨਵਰੋਜ਼ ਦਾ ਜਸ਼ਨ ਸੀ, ਨਵੇਂ ਸਾਲ ਦੀ ਖ਼ੁਸ਼ੀ ਵਿੱਚ ਮੀਨਾ ਬਜ਼ਾਰ ਨੂੰ ਸਜਾਇਆ ਗਿਆ ਸੀ।

ਮਹਿਲ ਦੀਆਂ ਔਰਤਾਂ ਦੁਕਾਨਾਂ ਸਜਾ ਕੇ ਗਹਿਣੇ, ਮਸਾਲੇ ਅਤੇ ਹੋਰ ਚੀਜ਼ਾਂ ਵੇਚ ਰਹੀਆਂ ਸਨ ਤਾਂ ਜੋ ਇਸ ਨਾਲ ਹੋਣ ਵਾਲੀ ਆਮਦਨੀ ਨਾਲ ਗ਼ਰੀਬਾਂ ਦੀ ਮਦਦ ਕੀਤੀ ਜਾ ਸਕੇ।

ਕਿਉਂਕਿ ਔਰਤਾਂ ਬਿਨਾਂ ਨਕਾਬ ਦੇ ਸਨ, ਇਸ ਲਈ ਸਿਰਫ਼ ਸ਼ਹਿਨਸ਼ਾਹ ਜਹਾਂਗੀਰ ਜਾਂ ਸ਼ਹਿਜ਼ਾਦੇ ਹੀ ਉੱਥੇ ਆ ਸਕਦੇ ਸਨ। ਸ਼ਹਿਜ਼ਾਦੇ ਖ਼ੁਰੱਮ ਵੀ ਉੱਥੇ ਆਏ।

ਇੱਕ ਦੁਕਾਨ 'ਤੇ ਉਨ੍ਹਾਂ ਨੇ ਇੱਕ ਕੁੜੀ ਨੂੰ ਕੀਮਤੀ ਪੱਥਰ ਅਤੇ ਰੇਸ਼ਮ ਵੇਚਦਿਆਂ ਦੇਖਿਆ। ਕੋਮਲ ਅਤੇ ਨਾਜ਼ੁਕ ਹੱਥਾਂ ਨਾਲ ਉਹ ਬਹੁਤ ਸੋਹਣੇ ਕੱਪੜੇ ਨੂੰ ਤਹਿ ਲਗਾ ਰਹੀ ਸੀ।

ਇੱਕ ਪਲ ਲਈ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ। ਖ਼ੁਰੱਮ ਦਾ ਦਿਲ ਤੇਜ਼ੀ ਨਾਲ ਧੜਕਿਆ, ਆਵਾਜ਼ ਸੁਣਨ ਲਈ ਪੁੱਛਿਆ - ਇਹ ਪੱਥਰ ਕਿਵੇਂ ਦਾ ਹੈ?

ਪੱਥਰ ਚੁੱਕਦਿਆਂ ਕੁੜੀ ਨੇ ਕਿਹਾ, ''ਜਨਾਬ, ਇਹ ਕੀਮਤੀ ਹੀਰਾ ਹੈ। ਕੀ ਤੁਹਾਨੂੰ ਇਸ ਦੀ ਚਮਕ ਤੋਂ ਅੰਦਾਜ਼ਾ ਨਹੀਂ ਹੋਇਆ? ਇਸ ਦੀ ਕੀਮਤ 10 ਹਜ਼ਾਰ ਰੁਪਏ ਹੈ।''

ਜਦੋਂ ਖ਼ੁਰੱਮ ਕੀਮਤ ਅਦਾ ਕਰਨ ਲਈ ਤਿਆਰ ਹੋ ਗਏ ਤਾਂ ਕੁੜੀ ਹੈਰਾਨ ਰਹਿ ਗਈ। ਉਹ ਬੋਲੇ, ''ਹੁਣ ਜਦੋਂ ਇਸ ਉੱਤੇ ਤੁਹਾਡਾ ਹੱਥ ਲੱਗਿਆ ਹੈ, ਤਾਂ ਇਹ ਕੀਮਤ ਕੁਝ ਵੀ ਨਹੀਂ।''

ਕੁੜੀ ਨੇ ਸ਼ਰਮਾ ਕੇ ਨਜ਼ਰਾਂ ਝੁਕਾ ਲਈਆਂ। ਖ਼ੁਰੱਮ ਨੇ ਕਿਹਾ, ''ਅਗਲੀ ਮੁਲਾਕਾਤ ਤੱਕ ਮੈਂ ਇਸ ਨੂੰ ਦਿਲ ਦੇ ਕੋਲ ਰੱਖਾਂਗਾ।''

ਕੁੜੀ ਨੂੰ ਅਹਿਸਾਸ ਹੋਇਆ ਕਿ ਹੁਣ ਇਹ ਖੇਡ ਨਹੀਂ ਰਹੀ ਤਾਂ ਉਸ ਨੇ ਕੰਬਦੀ ਹੋਈ ਆਵਾਜ਼ 'ਚ ਪੁੱਛਿਆ, ''ਤੇ ਇਹ (ਮੁਲਾਕਾਤ) ਕਦੋਂ ਹੋਵੇਗੀ?''

ਕੈਰੋਲੀਨ ਅਰਨੋਲਡ ਅਤੇ ਮੇਡੇਲੀਨ ਕੋਮੁਰਾ ਦੀ ਕਿਤਾਬ

ਖ਼ੁਰੱਮ ਨੇ ਕਿਹਾ ''ਜਿਸ ਦਿਨ ਸਾਡੇ ਦਿਲ ਮਿਲਣਗੇ ਅਤੇ ਫ਼ਿਰ ਮੈਂ ਸਿਤਾਰਿਆਂ ਵਾਂਗ ਚਮਕਦੇ ਹੋਏ ਅਸਲੀ ਹੀਰੇ ਤੁਹਾਡੇ 'ਤੇ ਲੁਟਾ ਦੇਵਾਂਗਾ।''

ਕੈਰੋਲੀਨ ਅਰਨੋਲਡ ਅਤੇ ਮੇਡੇਲੀਨ ਕੋਮੁਰਾ ਨੇ ਆਪਣੀ ਕਿਤਾਬ 'ਤਾਜ ਮਹਿਲ' 'ਚ ਇਸ ਘਟਨਾ ਬਾਰੇ ਲਿਖਦੇ ਹੋਏ ਦੱਸਿਆ ਕਿ ਇਹ ਕੁੜੀ ਅਰਜੁਮੰਦ ਬਾਨੋ ਸੀ।

ਉਨ੍ਹਾਂ ਦੇ ਦਾਦਾ ਮਿਰਜ਼ਾ ਗ਼ਯਾਸ ਬੇਗ (ਜਿਨ੍ਹਾਂ ਨੂੰ ਏਤਮਾਦ-ਉਲ-ਦੌਲਾ ਯਾਨੀ 'ਸ਼ਾਸਨ ਦਾ ਥੰਮ' ਵੀ ਕਿਹਾ ਜਾਂਦਾ ਹੈ) ਮੁਗ਼ਲ ਸਮਰਾਟ ਅਕਬਰ ਦੇ ਸ਼ਾਸਨਕਾਲ ਦੌਰਾਨ ਸ਼ਾਹੀ ਦਰਬਾਰ 'ਚ ਸ਼ਾਮਲ ਹੋਏ ਅਤੇ ਬਾਅਦ ਵਿੱਚ (ਪ੍ਰਧਾਨ) ਮੰਤਰੀ ਬਣੇ।

ਇਹ ਵੀ ਪੜ੍ਹੋ:

  • ਕਣਕ ਦੀ ਕੌਮਾਂਤਰੀ ਪੱਧਰ ’ਤੇ ਵਧੀ ਮੰਗ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਸਰਕਾਰ ਕਿਵੇਂ ਫੇਲ੍ਹ ਹੋਈ
  • ਕੰਗਨਾ ਰਣੌਤ ਨੇ ਦੱਸੀ ‘ਬਚਪਨ ’ਚ ਹੋਏ ਸਰੀਰਕ ਸ਼ੋਸ਼ਣ’ ਦੀ ਕਹਾਣੀ, ਆਪਣੇ ਬੱਚੇ ਨਾਲ ਇਸ ਬਾਰੇ ਕਿਵੇਂ ਗੱਲ ਕਰੀਏ
  • ਔਰਤਾਂ ਦੇ ਕੁਆਰੇਪਣ ਦੀ ਟੈਸਟ ਬਾਰੇ ਮਿੱਥ ਜੋ ਸਦੀਆਂ ਤੋਂ ਬਣ ਰਹੀ ਉਨ੍ਹਾਂ ਲਈ ਮੁਸੀਬਤ

ਉਨ੍ਹਾਂ ਦੀ ਭੂਆ ਮਹਿਰ-ਉ-ਨਿਸਾ ਨੇ ਸਾਲ 1611 ਵਿੱਚ ਬਾਦਸ਼ਾਹ ਜਹਾਂਗੀਰ ਨਾਲ ਵਿਆਹ ਕੀਤਾ ਅਤੇ ਨੂਰਜਹਾਂ ਦੇ ਨਾਮ ਨਾਲ ਮਸ਼ਹੂਰ ਹੋਈ।

ਮੁਇਨ-ਉਲ-ਆਸਾਰ ਵਿੱਚ ਲਿਖਿਆ ਹੈ ਕਿ ਪਿਤਾ ਅਤੇ ਦਾਦਾ ਨੇ ਅਰਜੁਮੰਦ ਦੀ ਸੁੰਦਰਤਾ, ਸਮਝ ਅਤੇ ਦੂਰਦਰਸ਼ੀ ਸੋਚ ਨੂੰ ਦੇਖਦੇ ਹੋਏ ਉੱਚ ਪੱਧਰ ਦੀ ਸਿੱਖਿਆ ਦਿੱਤੀ।

ਮਾਂ ਦੇ ਪਾਸ਼ਣ-ਪੋਸ਼ਣ ਨੇ ਇਸ ਵਿੱਚ ਚਾਰ ਚੰਨ੍ਹ ਲਗਾ ਦਿੱਤੇ। ਜਦੋਂ ਪੜ੍ਹਾਈ ਲਿਖਾਈ ਪੂਰੀ ਹੋਈ ਤਾਂ ਹਰ ਪਾਸੇ ਉਸ ਦੀ ਸੁੰਦਰਤਾ ਦੀ ਚਰਚਾ ਸੀ ਅਤੇ ਘਰ-ਘਰ ਵਿੱਚ ਉਨ੍ਹਾਂ ਦੇ ਗਿਆਨ ਅਤੇ ਨਿਮਰ ਸੁਭਾਅ ਦਾ ਜ਼ਿਕਰ ਸੀ।

'ਪਾਦਸ਼ਾਹ ਨਾਮਾ' 'ਚ ਖ਼ੁਰੱਮ ਦੇ ਵਿਆਹ ਦਾ ਜ਼ਿਕਰ

ਰੇਣੁਕਾ ਨਾਥ ਨੇ ਆਪਣੀ ਕਿਤਾਬ 'ਨੋਟੇਬਲ ਮੁਗ਼ਲ ਐਂਡ ਹਿੰਦੂ ਵੁਮਨ ਇਨ ਦਿ ਸਿਕਸਟੀਂਥ ਐਂਡ ਸੈਵੇਂਟੀਂਥ ਸੈਂਚੁਰੀਜ਼ ਏ. ਡੀ. ' ਵਿੱਚ ਲਿਖਿਆ ਹੈ ਕਿ ਅਰਜੁਮੰਦ ਗਿਆਨ ਦੇ ਖ਼ੇਤਰ ਵਿੱਚ ਅੱਗੇ ਸੀ ਅਤੇ ਇੱਕ ਪ੍ਰਤਿਭਾਸ਼ਾਲੀ ਤੇ ਸੱਭਿਅਕ ਔਰਤ ਸੀ।

ਮੁਮਤਾਜ਼ ਅਤੇ ਸ਼ਾਹਜਹਾਂ
Getty Images

ਉਹ ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਵਿੱਚ ਮਾਹਰ ਸੀ ਅਤੇ ਕਵਿਤਾਵਾਂ ਲਿਖ ਸਕਦੀ ਸੀ। ਵਾਲਡੇਮਰ ਹੈਨਸੇਨ ਮੁਤਾਬਕ, ਉਹ ਆਪਣੀ ਸ਼ਿਸ਼ਟਾਚਾਰ ਅਤੇ ਚੰਗੇ ਵਿਵਹਾਰ ਲਈ ਮਸ਼ਹੂਰ ਸੀ।

ਜਹਾਂਗੀਰ ਨੇ ਉਨ੍ਹਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਉਹ ਆਪਣੇ ਬੇਟੇ ਸ਼ਹਾਬੁਦੀਨ ਮੁਹੰਮਦ ਖ਼ੁਰੱਮ ਦੇ ਸੁਝਾਅ ਉੱਤੇ ਮੰਗਣੀ ਲਈ ਆਸਾਨੀ ਨਾਲ ਰਾਜ਼ੀ ਹੋ ਗਏ ਸਨ।

ਮਾਸਰ-ਉਲ-ਅਮਰਾ ਮੁਤਾਬਕ, ਜਹਾਂਗੀਰ ਨੇ ਸ਼ਾਲੀਨਤਾ ਅਤੇ ਕੁਲੀਨਤਾ ਦਾ ਸਤਿਕਾਰ ਕਰਦਿਆਂ ਅਰਜੁਮੰਦ ਬਾਨੋ ਬੇਗਮ ਨਾਲ ਖ਼ੁਰੱਮ ਦੀ ਮੰਗਣੀ ਕੀਤੀ ਅਤੇ ਰਸਮ ਅਨੁਸਾਰ ਖ਼ੁਦ ਆਪਣੇ ਹੱਥ ਨਾਲ ਮੁੰਦਰੀ ਪਹਿਨਾਈ।

ਮੁਹੰਮਦ ਅਮੀਨ ਕਜ਼ਵੀਨੀ ਨੇ 'ਪਾਦਸ਼ਾਹ ਨਾਮਾ' ਵਿੱਚ ਲਿਖਿਆ ਹੈ ਕਿ ਜਹਾਂਗੀਰ ਦੀ ਪਤਨੀ ਨੂਰਜਹਾਂ ਨੇ ਆਪਣੀ ਭਤੀਜੀ ਦੇ ਨਾਲ ਸ਼ਹਿਜ਼ਾਦਾ ਖ਼ੁਰੱਮ ਦਾ ਵਿਆਹ ਤੈਅ ਕਰਨ ਵਿੱਚ ਖ਼ਾਸ ਦਿਲਚਸਪੀ ਲਈ।

ਮੰਗਣੀ ਅਤੇ ਵਿਆਹ ਦੇ ਦਰਮਿਆਨ

ਦਰਬਾਰੀ ਜੋਯਤਸ਼ੀਆਂ ਵੱਲੋਂ ਵਿਆਹ ਲਈ ਚੁਣੇ ਜਾਣ ਵਾਲੀ ਸ਼ੁੱਭ ਮਿਤੀ ਲਈ ਮੰਗਣੀ ਤੋਂ ਬਾਅਦ ਪੰਜ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ। ਸਾਲ 1607 ਵਿੱਚ ਹੋਣ ਵਾਲੀ ਮੰਗਣੀ ਤੋਂ ਬਾਅਦ ਸਾਲ 1612 ਵਿੱਚ ਇਹ ਵਿਆਹ ਸ਼ਾਨ- ਓ-ਸ਼ੌਕਤ ਦੇ ਨਾਲ ਹੋਇਆ।

ਮੁਇਨ-ਉਲ-ਆਸਾਰ ਵਿੱਚ ਲਿਖਿਆ ਹੈ ਕਿ 'ਵਿਆਹ ਸਮਾਗਮ ਏਤੇਮਾਦ-ਉਦ-ਦੌਲਾ ਮਿਰਜ਼ਾ ਗ਼ਯਾਸ ਦੇ ਘਰ ਹੋਇਆ ਅਤੇ ਉਸ ਨਾਲ ਜੁੜੀਆਂ ਸਾਰੀਆਂ ਰਸਮਾਂ ਵੀ ਉੱਥੇ ਹੀ ਨਿਭਾਈਆਂ ਗਈਆਂ। ਜਹਾਂਗੀਰ ਨੇ ਖ਼ੁਦ ਲਾੜੇ ਦੀ ਪੱਗ ਉੱਤੇ ਮੋਤੀਆਂ ਦਾ ਹਾਰ ਬੰਨ੍ਹਿਆਂ ਅਤੇ ਮੇਹਰ ਦੀ ਰਕਮ ਪੰਜ ਲੱਖ ਰੁਪਏ ਤੈਅ ਕੀਤੀ ਗਈ।'

'ਖ਼ੁਰੱਮ ਦੀ ਉਮਰ 20 ਸਾਲ ਇੱਕ ਮਹੀਨੇ ਅੱਠ ਦਿਨ ਸੀ ਅਤੇ ਬੇਗ਼ਮ ਦੀ ਉਮਰ 19 ਸਾਲ ਅਤੇ ਇੱਕ ਦਿਨ ਸੀ।'

'ਚੰਦਰਪੰਤ ਮੁਤਾਬਕ, ਸ਼ਹਿਜ਼ਾਦਾ ਖ਼ੁਰੱਮ ਨੇ 'ਉਨ੍ਹਾਂ ਨੂੰ ਉਸ ਸਮੇਂ ਦੀਆਂ ਤਮਾਮ ਔਰਤਾਂ ਵਿੱਚ ਰੰਗ ਤੇ ਰੂਪ ਅਤੇ ਕਿਰਦਾਰ ਵਿੱਚ ਸਭ ਤੋਂ ਖ਼ਾਸ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਮੁਮਤਾਜ਼ ਮਹਿਲ ਦੀ ਉਪਾਧੀ ਦਿੱਤੀ।'

ਇਹ ਵੀ ਪੜ੍ਹੋ:

  • ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਮੁਸ਼ਕਲ ਕਿਉਂ ਹੈ?
  • ਤਾਜ ਮਹਿਲ ਤੋਂ ਕਿੰਨੀ ਹੁੰਦੀ ਹੈ ਕਮਾਈ?

ਉਨ੍ਹਾਂ ਦੀ ਮੰਗਣੀ ਅਤੇ ਵਿਆਹ ਵਿਚਾਲੇ ਦੇ ਸਾਲਾਂ ਦੌਰਾਨ, ਖੁਰਰਮ ਨੇ ਸਾਲ 1610 ਵਿੱਚ ਆਪਣੀ ਪਹਿਲੀ ਪਤਨੀ, ਸ਼ਹਿਜ਼ਾਦੀ ਕੰਧਾਰੀ ਬੇਗਮ ਨਾਲ ਵਿਆਹ ਕੀਤਾ ਅਤੇ ਮੁਮਤਾਜ਼ ਨਾਲ ਵਿਆਹ ਤੋਂ ਬਾਅਦ ਸਾਲ 1617 ਵਿੱਚ ਤੀਜੀ ਪਤਨੀ, ਇੱਕ ਮੁਗ਼ਲ ਦਰਬਾਰੀ ਦੀ ਬੇਟੀ ਇੱਜੁਨਿਸਾ ਬੇਗਮ (ਅਕਬਰਾਬਾਦੀ ਮਹਿਲ) ਨੂੰ ਬਣਾਇਆ। ਦਰਬਾਰੀ ਇਤਿਹਾਸਕਾਰਾਂ ਮੁਤਾਬਕ ਦੋਵੇਂ ਹੀ ਵਿਆਹ ਇੱਕ ਰਾਜਨੀਤਿਕ ਗੱਠਜੋੜ ਸਨ।

ਦਰਬਾਰੀ ਇਤਿਹਾਸਕਾਰ ਮੋਤਮਿਦ ਖ਼ਾਨ 'ਇਕਬਾਲਨਾਮਾ ਜਹਾਂਗੀਰੀ' ਵਿੱਚ ਕਹਿੰਦੇ ਹਨ ਕਿ ਜੋ ਨੇੜਤਾ, ਡੂੰਘਾ ਪਿਆਰ ਅਤੇ ਤਵੱਜੋ ਮੁਮਤਾਜ਼ ਮਹਿਲ ਲਈ ਸੀ, ਉਹ ਹੋਰ ਪਤਨੀਆਂ ਲਈ ਨਹੀਂ ਸੀ।

ਸ਼ਾਹਜਹਾਂ ਦੀ ਉਪਾਧੀ

ਇਸੇ ਤਰ੍ਹਾਂ, ਇਤਿਹਾਸਕਾਰ ਇਨਾਇਤ ਖ਼ਾਨ ਨੇ ਟਿੱਪਣੀ ਕੀਤੀ ਕਿ ''ਉਨ੍ਹਾਂ ਦੀ ਸਾਰੀ ਖ਼ੁਸ਼ੀ ਇਸ ਪ੍ਰਸਿੱਧ ਔਰਤ (ਮੁਮਤਾਜ਼ ਮਹਿਲ) ਉੱਤੇ ਕੇਂਦਰਿਤ ਸੀ, ਇਸ ਹੱਦ ਤੱਕ ਕਿ ਦੂਜੀ ਪਤਨੀਆਂ ਲਈ ਉਸ ਪਿਆਰ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਸੀ ਜੋ ਮੁਮਤਾਜ਼ ਮਹਿਲ ਲਈ ਸੀ।''

ਜ਼ਫ਼ਰਨਾਮਾ ਸ਼ਾਹਜਹਾਂ ਵਿੱਚ ਲਿਖਿਆ ਹੈ ਕਿ ''ਸਾਲ 1628 ਵਿੱਚ 36 ਸਾਲ ਦੀ ਉਮਰ 'ਚ ਸ਼ਹਾਬੁਦੀਨ ਮੁਹੰਮਦ ਖੁਰਰਮ ਨੇ ਸ਼ਾਹਜਹਾਂ ਦੀ ਉਪਾਧੀ ਧਾਰਨ ਕੀਤੀ ਅਤੇ ਗੱਦੀ ਉੱਤੇ ਬੈਠੇ। ਆਸਿਫ਼ ਖ਼ਾਨ (ਪ੍ਰਧਾਨ) ਮੰਤਰੀ ਬਣੇ। ਖ਼ੁਸ਼ੀ ਮਨਾਈ ਗਈ, ਇੱਕ ਕਰੋੜ 80 ਲੱਖ ਰੁਪਏ ਨਗਦ ਅਤੇ ਮਾਲ ਦੇ ਰੂਪ 'ਚ ਅਤੇ ਚਾਰ ਲੱਖ ਬੀਘਾ ਜ਼ਮੀਨ ਤੇ 120 ਪਿੰਡ ਦਾਨ ਅਤੇ ਇਨਾਮ ਦਿੱਤੇ।''

शाहजहां
Getty Images

ਇਸੇ ਤਰ੍ਹਾਂ ਦਾ ਸਮਾਗਮ ਮੁਮਤਾਜ਼ ਮਹਿਲ ਨੇ ਕਰਵਾਇਆ ਅਤੇ ਗਹਿਣਿਆਂ, ਸੋਨੇ ਅਤੇ ਚਾਂਦੀ ਦੇ ਫੁੱਲਾਂ ਨਾਲ ਸ਼ਾਹਜਹਾਂ ਦੀ ਨਜ਼ਰ ਉਤਾਰੀ।

ਬਾਦਸ਼ਾਹ ਨੇ ਦੋ ਲੱਖ ਅਸ਼ਰਫ਼ੀਆਂ ਅਤੇ ਕੁਝ ਲੱਖ ਰੁਪਏ ਮੁਮਤਾਜ਼ ਮਹਿਲ ਨੂੰ ਦਿੱਤੇ ਅਤੇ ਦੱਸ ਲੱਖ ਰੁਪਏ ਸਾਲਾਨਾ ਵਜ਼ੀਫ਼ਾ ਤੈਅ ਕੀਤਾ ਅਤੇ (ਦੂਜੀ) ਬੇਗ਼ਮ ਸਾਹਿਬਾ ਨੂੰ ਇੱਕ ਲੱਖ ਅਸ਼ਰਫ਼ੀ ਅਤੇ ਚਾਰ ਲੱਖ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਛੇ ਲੱਖ ਰੁਪਏ ਸਾਲਾਨਾ ਐਲਾਨੇ ਗਏ।

ਮੇਹਰ ਸ਼ਾਹੀ ਮੁਮਤਾਜ਼ ਨੂੰ ਸੌਂਪ ਦਿੱਤੀ ਗਈ, ਬਹੁਤ ਜ਼ਿਆਦਾ ਆਮਦਨ ਵਾਲੀਆਂ ਜ਼ਮੀਨਾਂ ਅਤੇ ਜਾਇਦਾਦਾਂ ਦਿੱਤੀਆਂ ਗਈਆਂ।

ਜਸਵੰਤ ਲਾਲ ਮਹਿਤਾ ਲਿਖਦੇ ਹਨ ਕਿ ''ਸ਼ਾਹਜਹਾਂ ਨੇ ਮੁਮਤਾਜ ਨੂੰ 'ਪਾਦਸ਼ਾਹ ਬੇਗ਼ਮ' (ਮਹਿਲਾ ਸ਼ਹਿੰਸ਼ਾਹ), 'ਮਲਿਕਾ-ਏ-ਜਹਾਂ' (ਵਿਸ਼ਵ ਦੀ ਰਾਣੀ) ਅਤੇ 'ਮਲਿਕਾ-ਉਜ਼-ਜ਼ਮਾ' (ਜ਼ਮਾਨੇ ਦੀ ਰਾਣੀ) ਅਤੇ 'ਮਲਿਕਾ-ਏ-ਹਿੰਦ' (ਹਿੰਦੁਸਤਾਨ ਦੀ ਰਾਣੀ) ਦੀਆਂ ਉਪਾਧੀਆਂ ਦਿੱਤੀਆਂ ਗਈਆਂ। ਸ਼ਾਹਜਹਾਂ ਨੇ ਉਨ੍ਹਾਂ ਨੂੰ ਅਜਿਹੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਮਲਿਕਾ ਨੂੰ ਨਹੀਂ ਦਿੱਤੀਆਂ ਗਈਆਂ।''

ਰਾਜਨੀਤਿਕ ਸੱਤਾ

ਉਨ੍ਹਾਂ ਨੂੰ ਹਜ਼ਰਤ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਕਿਸੇ ਮਲਿਕਾ ਦੀ ਰਿਹਾਇਸ਼ ਉਸ ਕਦਰ ਸਜ਼ੀ ਨਹੀਂ ਸੀ ਜਿੰਨਾ ਖ਼ਾਸ ਮਹਿਲ ਸੀ (ਆਗਰਾ ਦੇ ਕਿਲੇ ਦਾ ਹਿੱਸਾ), ਜਿੱਥੇ ਮੁਮਤਾਜ਼ ਸ਼ਾਹਜਹਾਂ ਦੇ ਨਾਲ ਰਹਿੰਦੀ ਸੀ। ਇਸ ਨੂੰ ਸ਼ੁੱਧ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਸੀ ਅਤੇ ਇਸ ਵਿੱਚ ਗੁਲਾਬ ਜਲ ਦੇ ਫੁਆਰੇ ਸਨ।

ਉਹ ਹਮੇਸ਼ਾ ਸ਼ਾਹਜਹਾਂ ਦੀ ਵਿਸ਼ਵਾਸ ਵਾਲੀ ਸਾਥੀ, ਵਿਸ਼ਵਾਸ ਪਾਤਰ ਅਤੇ ਸਲਾਹਕਾਰ ਸੀ। ਫ਼ਿਰ ਵੀ ਉਨ੍ਹਾਂ ਨੇ ਆਪਣੇ ਲਈ ਰਾਜਨੀਤਿਕ ਸੱਤਾ ਨਹੀਂ ਚਾਹੀ। ਮਲਿਕਾ ਦੇ ਰੂਪ ਵਿੱਚ ਮੁਮਤਾਜ਼ ਮਹਿਲ ਦਾ ਦੌਰ, ਉਨ੍ਹਾਂ ਦੀ ਬੇ-ਵਕਤ ਮੌਤ ਕਾਰਨ ਸਿਰਫ਼ ਤਿੰਨ ਸਾਲ ਦਾ ਰਿਹਾ।

ਮਾਸਰ-ਅਲ-ਅਮਰਾ ਮੁਤਾਬਕ, ਮੁਮਤਾਜ਼ ਮਹਿਲ ਰਾਸ਼ਟਰੀ ਮਾਮਲਿਆਂ ਵਿੱਚ ਵੀ ਸ਼ਾਹਜਹਾਂ ਦੀ ਸਲਾਹਕਾਰ ਸਨ, ਪਰ ਨੂਰਜਹਾਂ ਵਾਂਗ ਬਾਦਸ਼ਾਹ ਨੂੰ ਆਪਣੇ ਤੌਰ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।

ਮੁਮਤਾਜ਼ ਮਹਿਨ ਨੇ ਆਪਣੀ ਭੂਆ ਦੇ ਕਾਰਨ ਵੱਡੀਆਂ-ਵੱਡੀਆਂ ਮੁਸ਼ਕਲਾਂ ਚੁੱਕੀਆਂ, ਪਰ ਸ਼ਾਹਜਹਾਂ ਨੂੰ ਇਹੀ ਸਲਾਹ ਦਿੱਤੀ ਕਿ ਉਹ ਆਪਣੀ ਮਤਰੇਈ ਮਾਂ ਨੂੰ ਖ਼ੁਸ਼ ਰੱਖਣ ਵਿੱਚ ਕੋਈ ਕਮੀ ਨਾ ਰੱਖਣ।

ਇਸ ਲਈ ਸ਼ਾਹਜਹਾਂ ਨੇ ਨੂਰਜਹਾਂ ਦੀ ਸਾਲਾਨਾ ਪੈਨਸ਼ਨ 38 ਲੱਖ ਰੁਪਏ ਤੈਅ ਕੀਤੀ ਅਤੇ ਮਾਨ-ਸਨਮਾਨ ਵਿੱਚ ਕੋਈ ਫ਼ਰਕ ਨਹੀਂ ਆਉਣ ਦਿੱਤਾ। ਮੁਮਤਾਜ਼ ਮਹਿਲ ਆਪਣੀ ਨੈਤਿਕਤਾ ਲਈ ਖ਼ਾਸ ਤੌਰ 'ਤੇ ਮਸ਼ਹੂਰ ਸੀ। ਹਰ ਰੋਜ਼ ਸੈਂਕੜੇ ਵਿਧਵਾਵਾਂ ਅਤੇ ਹਜ਼ਾਰਾਂ ਗ਼ਰੀਬ ਲੋਕਾਂ ਉਨ੍ਹਾਂ ਤੋਂ ਫਾਇਦਾ ਚੁੱਕਦੇ ਸਨ।

ਮੁਮਤਾਜ਼ ਮਹਿਲ ਦੀ ਬੇਟੀ ਜਹਾਂ ਆਰਾ

ਵਿਆਹ ਦੇ 19 ਸਾਲ ਵਿੱਚ ਉਨ੍ਹਾਂ ਦੇ 14 ਬੱਚੇ (ਅੱਠ ਬੇਠੇ ਅਤੇ ਛੇ ਬੇਟੀਆਂ) ਪੈਦਾ ਹੋਈਆਂ। ਉਨ੍ਹਾਂ ਵਿੱਚੋਂ ਸੱਤ ਦੀ ਮੌਤ ਜਨਮ ਦੇ ਸਮੇਂ ਜਾਂ ਬਹੁਤ ਹੀ ਘੱਟ ਉਮਰ ਵਿੱਚ ਹੋ ਗਈ। ਗਰਭਵਤੀ ਹੋਣ ਦੇ ਬਾਵਜੂਦ, ਮੁਮਤਾਜ਼ ਮਹਿਲ ਨੇ ਅਕਸਰ ਸ਼ਾਹਜਹਾਂ ਦੇ ਨਾਲ ਉਨ੍ਹਾਂ ਦੇ ਸ਼ੁਰੂਆਤੀ ਫੌਜੀ ਅਭਿਆਨਾਂ ਵਿੱਚ ਅਤੇ ਬਾਅਦ ਵਿੱਚ ਉਨ੍ਹਾਂ ਦੀ ਆਪਣੇ ਪਿਤਾ ਦੇ ਖ਼ਿਲਾਫ਼ ਬਗਾਵਤ ਵਿੱਚ ਵੀ ਦੌਰੇ ਕੀਤੇ।

ਅਨੰਤ ਕੁਮਾਰ ਨੇ 'ਮੋਨੋਮੇਂਟ ਆਫ਼ ਲਵ ਐਂਡ ਸਿੰਬਲ ਆਫ਼ ਮੇਟਰਨਲ ਡੇਥ- ਦਿ ਸਟੋਰੀ ਬਿਹਾਈਂਡ ਦਿ ਤਾਜਮਹਿਲ' ਵਿੱਚ ਲਿਖਿਆ ਹੈ ਕਿ ਮੁਮਤਾਜ਼ ਮਹਿਲ ਦੀ ਮੌਤ 17 ਜੂਨ, 1631 ਨੂੰ ਬੁਰਹਾਨਪੁਰ ਵਿੱਚ ਲਗਭਗ 30 ਘੰਟੇ ਤੱਕ ਚੱਲੇ ਲੇਬਰ ਪੇਨ ਤੋਂ ਬਾਅਦ ਆਪਣੇ 14ਵੇਂ ਬੱਚੇ ਨੂੰ ਜਨਮ ਦਿੰਦੇ ਹੋਏ ਜ਼ਿਆਦਾ ਖ਼ੂਨ ਵਹਿਣ ਕਾਰਨ ਹੋਈ। ਉਨ੍ਹਾਂ ਦੇ ਪਤੀ ਉਸ ਸਮੇਂ ਦੱਕਣ 'ਚ ਫੌਜੀ ਅਭਿਆਨ ਉੱਤੇ ਸਨ। ਉਨ੍ਹਾਂ ਦੀ ਲਾਸ਼ ਨੂੰ ਅਸਥਾਈ ਰੂਪ 'ਚ ਬੁਰਹਾਨਪੁਰ ਦੇ ਇੱਕ ਬਗ਼ੀਚੇ ਵਿੱਚ ਦਫ਼ਨਾਇਆ ਗਿਆ ਸੀ।

ਤਾਜਮਹਿਲ
Getty Images

ਮੁਮਤਾਜ਼ ਮਹਿਲ ਦੀ ਮੌਤ ਨਾਲ ਸ਼ਾਹਜਹਾਂ ਨੂੰ ਡੂੰਘਾ ਸਦਮਾ ਪਹੁੰਚਿਆ ਸੀ। ਵੇਨ ਬੇਗਲੀ ਦਾ ਕਹਿਣਾ ਹੈ ਕਿ ਜਦੋਂ ਸਦਮੇ ਤੋਂ ਬਾਅਦ ਸਮਰਾਟ ਸ਼ਹਿੰਸ਼ਾਹ ਬਾਹਰ ਆਏ ਤਾਂ ਉਨ੍ਹਾਂ ਦੇ ਵਾਲ ਚਿੱਟੇ ਹੋ ਗਏ ਸਨ, ਉਨ੍ਹਾਂ ਦੀ ਢੁਈ ਝੁਕੀ ਹੋਈ ਸੀ ਅਤੇ ਉਨ੍ਹਾਂ ਦਾ ਚਿਹਰਾ ਮੁਰਝਾਇਆ ਹੋਇਆ ਸੀ।

ਏਨੀ ਮੈਰੀ ਸ਼ਿਮਲ ਨੇ 'ਦਿ ਗ੍ਰੇਟ ਮੁਗ਼ਲ ਐਂਪਾਇਰ- ਹਿਸਟ੍ਰੀ, ਆਰਟ ਐਂਡ ਕਲਚਰ' ਵਿੱਚ ਲਿਖਿਆ ਹੈ ਕਿ ਮੁਮਤਾਜ਼ ਮਹਿਲ ਦੀ ਸਭ ਤੋਂ ਵੱਡੀ ਬੇਟੀ ਜਹਾਂ ਆਰਾ ਬੇਗ਼ਮ ਨੇ ਹੌਲੀ-ਹੌਲੀ ਆਪਣੇ ਪਿਤਾ ਨੂੰ ਦੁੱਖ ਤੋਂ ਬਾਹਰ ਕੱਢਣਾ ਅਤੇ ਦਰਬਾਰ ਵਿੱਚ ਆਪਣੀ ਮਾਂ ਦੀ ਥਾਂ ਲੈ ਲਈ।

ਔਂਗਰਜ਼ੇਬ ਦੇ ਹੱਥਾਂ ਵਿੱਚ ਸਲਤਨਤ

ਦਸੰਬਰ 1631 ਵਿੱਚ ਉਨ੍ਹਾਂ ਦੀ ਲਾਸ਼ ਨੂੰ ਉਨ੍ਹਾਂ ਦੇ ਬੇਟੇ ਸ਼ਾਹ ਸ਼ੁਜਾ, ਮਲਿਕਾ ਦੀ ਦਾਸੀ, ਨਿੱਜੀ ਡਾਕਟਰ ਅਤੇ ਉਨ੍ਹਾਂ ਦੀਆਂ ਬੇਟੀਆਂ ਜਹਾਂ ਆਰਾ ਬੇਗ਼ਮ ਅਤੇ ਗੋਹਰ ਆਰਾ ਬੇਗ਼ਮ ਦੀ ਅਧਿਆਪਕਾ ਸਤੀ-ਉਨ-ਨਿਸਾ ਬੇਗ਼ਮ ਅਤੇ ਸਤਿਕਾਰਿਤ ਦਰਬਾਰੀ ਵਜ਼ੀਰ ਖ਼ਾਨ ਦੇ ਨਾਲ ਆਗਰਾ ਲਿਆਇਆ ਗਿਆ ਸੀ।

ਉੱਥੇ ਉਨ੍ਹਾਂ ਨੂੰ ਯਮੁਨਾ ਨਦੀ ਦੇ ਕੰਢੇ ਇੱਕ ਛੋਟੀ ਜਿਹੀ ਇਮਾਰਤ ਵਿੱਚ ਦਫ਼ਨਾਇਆ ਗਿਆ। ਜਨਵਰੀ 1632 ਵਿੱਚ ਕਬਰ ਦੀ ਥਾਂ ਉੱਤੇ ਤਾਜਮਹਿਲ ਦੀ ਉਸਾਰੀ ਸ਼ੁਰੂ ਹੋਈ।

ਇਹ ਇੱਕ ਅਜਿਹਾ ਕੰਮ ਸੀ ਜਿਸ ਨੂੰ ਪੂਰਾ ਕਰਨ ਵਿੱਚ 22 ਸਾਲ ਲੱਗਣੇ ਸੀ। ਅੰਗਰੇਜ਼ੀ ਕਵੀ ਸਰ ਏਡਵਿਨ ਅਰਨੋਲਡ ਨੇ ਇਸ ਬਾਰੇ ਕਿਹਾ ਹੈ ਕਿ 'ਇਹ ਵਾਸਤੂਕਲਾ ਦਾ ਇੱਕ ਟੁਕੜਾ ਨਹੀਂ ਹੈ, ਜਿਵੇਂ ਕਿ ਦੂਜੀਆਂ ਇਮਾਰਤਾਂ ਹਨ, ਸਗੋਂ ਇੱਕ ਸ਼ਹਿੰਸ਼ਾਹ ਦੇ ਪਿਆਰ ਦਾ ਮਾਣਮੱਤਾ ਅਹਿਸਾਸ ਹੈ ਜੋ ਜੀਵਤ ਪੱਥਰਾਂ ਵਿੱਚ ਉੱਭਰਦਾ ਹੈ।'

ਜਾਇਲਸ ਟਿਲਟਸਨ ਮੁਤਾਬਕ ਇਸ ਦੀ ਸੁੰਦਰਤਾ ਨੂੰ ਮੁਮਤਾਜ਼ ਮਹਿਲ ਦੀ ਸੁੰਦਰਤਾ ਦੇ ਰੂਪਕ ਦੇ ਤੌਰ 'ਤੇ ਵੀ ਲਿਆ ਜਾਂਦਾ ਹੈ ਅਤੇ ਇਸ ਸਬੰਧ ਕਾਰਨ ਬਹੁਤ ਸਾਰੇ ਲੋਕ ਤਾਜ ਮਹਿਲ ਨੂੰ 'ਇਸਤਰੀ ਜਾਂ ਫੇਮਿਨਿਨ' ਕਹਿੰਦੇ ਹਨ।

ਸ਼ਾਹਜਹਾਂ ਤਾਜਮਹਿਲ ਵਿੱਚ ਮਸਰੂਫ਼ ਸਨ ਕਿ ਸਾਲ 1658 ਵਿੱਚ ਉਨ੍ਹਾਂ ਦੇ ਬੇਟੇ ਔਰੰਗਜ਼ੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ, ਸਲਤਨਤ ਦਾ ਸ਼ਾਸਨ ਉਨ੍ਹਾਂ ਤੋਂ ਖੋਹ ਲਿਆ ਅਤੇ ਸਾਲ 1666 'ਚ ਉਨ੍ਹਾਂ ਦੀ ਮੌਤ ਤੱਕ ਆਗਰਾ ਦੇ ਕਿਲੇ ਵਿੱਚ ਕੈਦ ਰੱਖਿਆ।

ਸ਼ਾਹਜਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕਿਸੇ ਨੂੰ ਮਿਲੇ ਬਿਨਾਂ ਮੁਸਮੱਨ ਬੁਰਜ ਨਾਲ ਤਾਜਮਹਿਲ ਨੂੰ ਦੇਖਦੇ ਹੋਏ ਲੰਘਾਇਆ।

ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਮੁਮਤਾਜ਼ ਮਹਿਲ ਦੇ ਕੋਲ ਦਫ਼ਨਾਇਆ ਗਿਆ।

ਬ੍ਰਿਟਿਸ਼ ਲੇਖਕ ਰੋਡਯਾਰਡ ਕਿਪਲਿੰਗ ਨੇ ਤਾਜ ਮਹਿਲ ਦੀ ਆਪਣੀ ਪਹਿਲੀ ਯਾਤਰਾ ਦਾ ਤਜਰਬਾ ਇਸ ਤਰ੍ਹਾਂ ਦੱਸਿਆ ਹੈ - 'ਤਾਜ ਨੇ ਸੈਂਕੜੇ ਨਵੇਂ ਰੂਪ ਧਾਰੇ, ਹਰ ਇੱਕ ਰੂਪ ਵਿਵਰਣ ਤੋਂ ਪਰੇ। ਇਹ ਆਈਵਰੀ ਗੇਟ ਸੀ ਜਿਸ ਰਾਹੀਂ ਸਾਰੇ ਚੰਗੇ ਸੁਪਨੇ ਆਉਂਦੇ ਹਨ।'

ਬੰਗਾਲ ਦੇ ਕਵੀ ਰਵੀਂਦਰ ਨਾਥ ਟੈਗੋਰ ਵੀ ਇਸੇ ਤਰ੍ਹਾਂ ਮੋਹਿਤ ਹੋਏ ਸਨ, 'ਸਿਰਫ਼ ਇਸ ਇੱਕ ਹੰਝੂ ਦੇ ਕਤਰੇ ਨੂੰ, ਇਸ ਤਾਜ ਮਹਿਲ ਨੂੰ, ਵਕਤ ਦੀ ਗੱਲ ਉੱਤੇ ਹਮੇਸ਼ਾ ਲਈ ਚਮਕਣ ਦਿਓ। ਇਹ ਸ਼ਾਹਜਹਾਂ ਦਾ ਆਪਣੀ ਮਹਿਬੂਬ ਮੁਮਤਾਜ਼ ਮਹਿਲੇ ਦੇ ਗ਼ਮ ਵਿੱਚ ਵਹਾਇਆ ਜਾਣ ਵਾਲਾ ਹੰਝੂ ਹੈ।'

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=HIuBYASAVlY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f98cfe10-f4ee-4abc-95a6-08e6609f3bb9','assetType': 'STY','pageCounter': 'punjabi.india.story.61236064.page','title': 'ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...','author': 'ਵਕਾਰ ਮੁਸਤਫ਼ਾ','published': '2022-04-27T06:38:29Z','updated': '2022-04-27T06:38:29Z'});s_bbcws('track','pageView');

  • bbc news punjabi

ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖ ਪੰਜਾਬੀ ਲੇਨ ਦੀ ਥਾਂ ਕਿਤੇ ਹੋਰ ਵਸਣ ਲਈ ਤਿਆਰ -...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • arvind kejriwal and cm bhagwant mann launch anti drone in punjab
    ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ ਨੇ ਕਿਹਾ ਹੁਣ ਨਸ਼ਾ ਮੁਕਤ...
  • controversy at the radisson hotel has a deep connection with notorious
    ਕਈ ਸਾਲ ਪਹਿਲਾਂ ਹੋਟਲ ਰੈਡੀਸਨ ’ਚ ਹੋਏ ਵਿਵਾਦ ਦਾ ਨੋਟੋਰੀਅਸ ’ਚ ਹੋਏ ਹਾਈ...
  • girl committed suicide in jalandhar
    Punjab: ਰੱਖੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
  • major case murderous attack on eastwood  s owner at notorious club
    ਨੋਟੋਰੀਅਸ ਕਲੱਬ 'ਚ ਈਸਟਵੁੱਡ ਦੇ ਮਾਲਕ ’ਤੇ ਕਾਤਲਾਨਾ ਹਮਲੇ ਦੇ ਮਾਮਲੇ 'ਚ ਵੱਡੀ...
  • security increased in punjab
    DGP ਗੌਰਵ ਯਾਦਵ ਦੀ ਸਖ਼ਤੀ! ਪੰਜਾਬ 'ਚ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ’ਤੇ...
  • court grants bail to mla raman arora  s close aide
    ਭ੍ਰਿਸ਼ਟਾਚਾਰ ਮਾਮਲੇ 'ਚ ਵਿਧਾਇਕ ਰਮਨ ਅਰੋੜਾ ਦੇ ਖਾਸਮਖਾਸ ਮਹੇਸ਼ ਮੁਖੀਜਾ ਦੀ...
  • gas leak again in jalandhar administration shuts down factory
    ਜਲੰਧਰ 'ਚ ਫਿਰ ਹੋਈ ਗੈਸ ਲੀਕ, ਇਲਾਕਾ ਵਾਸੀਆਂ ਦੇ ਪ੍ਰਦਰਸ਼ਨ ਮਗਰੋਂ ਪ੍ਰਸ਼ਾਸਨ ਨੇ...
  • rangla punjab development scheme  farmers welfare minister
    'ਰੰਗਲਾ ਪੰਜਾਬ ਵਿਕਾਸ ਯੋਜਨਾ' ਤਹਿਤ ਖੇਤੀ ਮੰਤਰੀ ਨੇ ਪੰਜਾਬ ’ਚ 43.79 ਕਰੋੜ ਦੇ...
Trending
Ek Nazar
80th anniversary atomic attack in nagasaki

ਨਾਗਾਸਾਕੀ 'ਚ ਪ੍ਰਮਾਣੂ ਹਮਲੇ ਦੀ 80ਵੀਂ ਵਰ੍ਹੇਗੰਢ 'ਤੇ ਯਾਦਗਾਰੀ ਸਮਾਗਮ ਆਯੋਜਿਤ

wildfire  in california

ਕੈਲੀਫੋਰਨੀਆ 'ਚ ਫੈਲੀ ਜੰਗਲੀ ਅੱਗ, ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਦੇ ਹੁਕਮ

a holiday in punjab schools on raksha bandhan know the latest update

ਰੱਖੜੀ ਵਾਲੇ ਦਿਨ ਪੰਜਾਬ ਦੇ ਸਕੂਲਾਂ 'ਚ ਰਹੇਗੀ ਛੁੱਟੀ ? ਜਾਣੋ ਕੀ ਹੈ ਤਾਜ਼ਾ ਅਪਡੇਟ

latest on punjab weather heavy rains expected

ਪੰਜਾਬ ਦੇ ਮੌਸਮ ਦੀ ਜਾਣੋ  Latest Update, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

jalandhar improvement trust chairperson rajwinder kaur thiari transferred

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ

punjab police employee arrested with heroin

ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ ਦਾ ਕਾਰਾ ਜਾਣ ਹੋਵੋਗੇ ਹੈਰਾਨ, ਨਾਕੇ 'ਤੇ ...

there will be no government holiday on saturday and sunday in punjab

ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ...

gurudwara servant committed a di rty act with a girl

ਗੁਰੂਘਰ ਦੇ ਸੇਵਾਦਾਰ ਨੇ ਕੁੜੀ ਨਾਲ ਕੀਤੀ ਗੰਦੀ ਹਰਕਤ, ਲੋਕਾਂ ਨੇ ਭੰਨ'ਤੀਆਂ...

pm modi  sco summit china

PM ਮੋਦੀ SCO ਸੰਮੇਲਨ 'ਚ ਹੋਣਗੇ ਸ਼ਾਮਲ! ਚੀਨ ਨੇ ਸੰਭਾਵਿਤ ਫੇਰੀ ਦਾ ਕੀਤਾ ਸਵਾਗਤ

germany suspends export of military equipment

ਇਜ਼ਰਾਈਲ ਨੂੰ ਝਟਕਾ, ਜਰਮਨੀ ਨੇ ਫੌਜੀ ਉਪਕਰਣਾਂ ਦਾ ਨਿਰਯਾਤ ਕੀਤਾ ਮੁਅੱਤਲ

forest fire in california

ਕੈਲੀਫੋਰਨੀਆ 'ਚ ਤੇਜ਼ੀ ਨਾਲ ਫੈਲ ਰਹੀ ਜੰਗਲ ਦੀ ਅੱਗ, ਇਲਾਕੇ ਖਾਲੀ ਕਰਨ ਦੇ ਹੁਕਮ...

44 employees including registry clerks transferred in punjab

ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ

sensational case of honor killing in gujarat mbbs student murdered

ਲਿਵ-ਇਨ ਦੀ ਜ਼ਿੱਦ 'ਤੇ ਅੜੀ ਸੀ ਧੀ, ਪਹਿਲਾਂ ਦੁੱਧ 'ਚ ਮਿਲਾਈਆਂ ਨੀਂਦ ਦੀਆਂ...

bola wrap device canadian police

ਕੈਨੇਡਾ ਪੁਲਿਸ ਵੱਲੋਂ ਹਥਿਆਰਾਂ 'ਚ ‘ਬੋਲਾ ਰੈਪ’ ਯੰਤਰ ਸ਼ਾਮਿਲ

82 year old christine thin becomes dancing star

82 ਸਾਲ ਦੀ ਔਰਤ ਬਣੀ ਡਾਂਸਿੰਗ ਸਟਾਰ, ਸੋਲੋ ਡਾਂਸ ਸ਼ੋਅ 'ਚ ਕਰੇਗੀ ਪਰਫਾਰਮ

emergency warning issued for heavy rain in japan

ਜਾਪਾਨ 'ਚ ਭਾਰੀ ਮੀਂਹ ਦੀ ਐਮਰਜੈਂਸੀ ਚੇਤਾਵਨੀ ਜਾਰੀ

patient s life was tampered with in the icu of guru nanak dev hospital

ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ ਨਾਲ ਹੈਰਾਨੀਜਨਕ ਕਾਰਾ, ਨਰਸ ਬੋਲੀ- 'ਗਲਤੀ ਤਾਂ...

foreign tourists  india

ਭਾਰਤ ਬਣਿਆ ਵਿਦੇਸ਼ੀ ਸੈਲਾਨੀਆਂ ਦੀ ਪਸੰਦ, ਪੁੱਜੇ 99 ਲੱਖ ਤੋਂ ਵੱਧ ਵਿਦੇਸ਼ੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • viral video shows mermaid like creatures
      ਸਮੁੰਦਰ 'ਚ ਅਚਾਨਕ Mermaid ਦਾ ਝੁੰਡ! ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ...
    • lightning struck a husband and wife working in the field
      ਖੇਤ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ, ਮੌਸਮ ਵਿਭਾਗ ਨੇ ਕੀਤੀ...
    • cloudburst in pauri after uttarkashi
      ਜ਼ਮੀਨ ਖਿਸਕਣ ਨਾਲ ਪੌੜੀ ’ਚ ਵੀ ਤਬਾਹੀ, 2 ਔਰਤਾਂ ਦੀ ਮੌਤ, 5 ਮਜ਼ਦੂਰ ਲਾਪਤਾ
    • ministry of external affairs government of india statement
      'ਤੇਲ ਦਰਾਮਦ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ...', ਅਮਰੀਕਾ ਦੇ ਟੈਰਿਫ ਬੰਬ ਤੋਂ...
    • 22 foreigners arrested for illegally staying in delhi
      ਦਿੱਲੀ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 22 ਵਿਦੇਸ਼ੀ ਗ੍ਰਿਫਤਾਰ
    • rahul gandhi amit shah defamation case
      ਅਮਿਤ ਸ਼ਾਹ ਵਿਰੁੱਧ ਟਿੱਪਣੀ ਦਾ ਮਾਮਲਾ: ਰਾਹੁਲ ਗਾਂਧੀ ਨੂੰ ਝਾਰਖੰਡ ਦੀ ਅਦਾਲਤ ਤੋਂ...
    • municipal corporation takes major action  seals 7 illegal buildings
      ਨਗਰ ਨਿਗਮ ਦੀ ਵੱਡੀ ਕਾਰਵਾਈ, 7 ਗੈਰ-ਕਾਨੂੰਨੀ ਇਮਾਰਤਾਂ ਨੂੰ ਕੀਤਾ ਸੀਲ
    • president trump announces successor
      ਰਾਸ਼ਟਰਪਤੀ ਟਰੰਪ ਨੇ ਕੀਤਾ ਉੱਤਰਾਧਿਕਾਰੀ ਦਾ ਐਲਾਨ
    • rail passengers buying e tickets can get travel insurance for just 45 paise
      ਰੇਲ ਯਾਤਰੀ ਸਿਰਫ 45 ਪੈਸੇ ’ਚ ਹੀ ਕਰਵਾ ਸਕਦੇ ਹਨ ਸਫਰ ਬੀਮਾ
    • fearing the goons the boyfriend left his girlfriend in the park
      ਬਦਮਾਸ਼ਾਂ ਦੇ ਡਰੋਂ ਗਰਲਫ੍ਰੈਂਡ ਨੂੰ ਪਾਰਕ 'ਚ ਛੱਡ ਭੱਜ ਗਿਆ ਪ੍ਰੇਮੀ, ਕੁੜੀ ਨੂੰ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +