ਭਲਵਾਨ ਵਿਨੇਸ਼ ਫੋਗਾਟ ਨੇ ਨਵੀਂ ਦਿੱਲੀ ਵਿੱਚ ਸਾਥੀ ਖਿਡਾਰੀਆਂ ਦੇ ਨਾਲ ਮੁਜ਼ਾਹਰਾ ਕੀਤਾ ਸੀ
18 ਜਨਵਰੀ 2023 ਨੂੰ ਜਦੋਂ ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਨਵੀਂ ਦਿੱਲੀ ਦੇ ਜੰਤਰ-ਮੰਤਰ ਉੱਤੇ ਮੁਜ਼ਾਹਰਾ ਕੀਤਾ ਤਾਂ ਇਸ ਨੇ ਪੂਰੇ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਇੱਕ ਝਟਕਾ ਦਿੱਤਾ।
ਇਸ ਮੁਜ਼ਾਹਰੇ ਨੂੰ ਸਾਥ ਹੋਰ ਕਈ ਪਹਿਲਵਾਨਾਂ ਦਾ ਮਿਲਿਆ, ਜਿਨ੍ਹਾਂ ਵਿੱਚ ਓਲੰਪੀਅਨ ਬਜਰੰਗ ਪੁਨੀਆ ਅਤੇ ਸਾਕਸ਼ੀ ਮਲਿਕ ਸ਼ਾਮਲ ਸਨ।
ਵਿਨੇਸ਼ ਦਾ ਇਲਜ਼ਾਮ ਸੀ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਘੱਟੋ-ਘੱਟ 10 ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਇਨ੍ਹਾਂ ਪਹਿਲਵਾਨਾਂ ਨੇ ਉਨ੍ਹਾਂ ਨਾਲ (ਵਿਨੇਸ਼) ਇਹ ਗੱਲ ਸਾਂਝੀ ਕੀਤੀ।
ਹਾਲਾਂਕਿ ਬ੍ਰਿਜ ਭੂਸ਼ਣ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਅਤੇ ਯੁਵਕ ਭਲਾਈ ਤੇ ਖੇਡ ਮੰਤਰਾਲੇ ਨੇ ਇਸ ਮਾਮਲੇ ਦੀ ਪੜਤਾਲ ਲਈ ਇੱਕ ਕਮੇਟੀ ਬਣਾ ਦਿੱਤੀ ਗਈ।
ਇਸੇ ਦੌਰਾਨ ਕੁਝ ਲੋਕਾਂ ਨੇ ਇਸ ਨੂੰ ਭਾਰਤੀ ਖੇਡ ਵਿੱਚ ‘ਮੀ ਟੂ’ ਪਲ ਦੱਸਿਆ। ਹਾਲਾਂਕਿ ਕੁਝ ਲੋਕਾਂ ਨੇ ਪੁੱਛਿਆ ਕਿ ਵਿਨੇਸ਼ ਜਾਂ ਕੁਸ਼ਤੀ ਵਿੱਚ ਸ਼ਾਮਲ ਹੋਰ ਕੁੜੀਆਂ ਨੇ ਇਸ ਬਾਰੇ ਪਹਿਲਾਂ ਆਵਾਜ਼ ਕਿਉਂ ਨਹੀਂ ਚੁੱਕੀ?
‘ਉਨ੍ਹਾਂ ਪਹਿਲਾਂ ਕਿਉਂ ਨਹੀਂ ਕੁਝ ਬੋਲਿਆ?’ ਇਹ ਮੁੜ-ਮੁੜ ਆਉਂਦਾ ਇੱਕ ਸਵਾਲ ਹੈ, ਜੋ ਹਰ ਵਾਰ ਪੁੱਛਿਆ ਜਾਂਦਾ ਹੈ ਜਦੋਂ ਵੀ ਕਿਤੇ ਕੋਈ ਔਰਤ ਕਿਤੇ ਵੀ ਉਸ ਨਾਲ ਹੁੰਦੇ ਸ਼ੋਸ਼ਣ ਦੀ ਗੱਲ ਕਰਦੀ ਹੈ।
ਮਨੋਵਿਗਿਆਨੀ ਅਤੇ ਕਾਰਕੁਨ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸ਼ੋਸ਼ਣ ਬਾਰੇ ਗੱਲ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ, ਜਿੰਨਾਂ ਇਹ ਲਗਦਾ ਹੈ।
ਪਰ ਮਾਹਰ ਇਹ ਮਹਿਸੂਸ ਕਰਦੇ ਹਨ ਕਿ ਭਾਰਤੀ ਖੇਡ ਸਿਸਟਮ ਵਿੱਚ ਖਿਡਾਰਨਾਂ ਲਈ ਬੋਲਣਾ ਹੋਰ ਵੀ ਮੁਸ਼ਕਲ ਬਣਾ ਸਕਦਾ ਹੈ।
ਭਾਰਤੀ ਖੇਡਾਂ ਵਿੱਚ ਅਹੁਦਿਆਂ ਉੱਤੇ ਦਬਦਬਾ
ਸੰਕੇਤਕ ਤਸਵੀਰ
ਇਹ ਕੋਈ ਲੁਕਿਆ ਹੋਇਆ ਤੱਥ ਨਹੀਂ ਹੈ ਕਿ ਭਾਰਤ ਦੀਆਂ ਬਹੁਤੀਆਂ ਖੇਡ ਫੈਡਰੇਸ਼ਨਾਂ ਦੇ ਮੁਖੀ ਉਹ ਮਰਦ ਹਨ ਜਿਨ੍ਹਾਂ ਦਾ ਜਾਂ ਤਾਂ ਕੋਈ ਸਿਆਸੀ ਕੁਨੈਕਸ਼ਨ ਹੈ ਜਾਂ ਉਹ ਅਫ਼ਸਰਸ਼ਾਹੀ ਤੋਂ ਆਉਂਦੇ ਹਨ ਜਾਂ ਫ਼ਿਰ ਉਹ ਅਮੀਰ ਕਾਰੋਬਾਰੀ ਹਨ।
ਖੇਡਾਂ ਨਾਲ ਜੁੜੀਆਂ ਸੰਸਥਾਵਾਂ ਵਿੱਚ ਨਾ ਸਿਰਫ਼ ਕੌਮੀ ਪੱਧਰ ਉੱਤੇ ਸਗੋਂ ਸਥਾਨਕ ਪੱਧਰ ਉੱਤੇ ਵੀ ਦਬਦਬਾ ਰੱਖਣ ਵਾਲੇ ਮਰਦ ਹੀ ਉੱਚ ਅਹੁਦਿਆਂ ਉੱਤੇ ਹਨ।
ਇੱਕ ਵੇਟਲਿਫ਼ਟਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਬੀਬੀਸੀ ਨੂੰ ਦੱਸਿਆ, ‘‘ਹਰ ਕੋਈ ਇਹ ਮਹਿਸੂਸ ਕਰਦਾ ਹੈ ਕਿ ਕੋਈ ਵੀ ਕਾਰਵਾਈ ਨਹੀਂ ਕਰੇਗਾ ਜਦੋਂ ਮੁਲਜ਼ਮ ਹੀ ਸ਼ਕਤੀਸ਼ਾਲੀ ਹੋਵੇਗਾ।’’
ਇਸ ਮਹਿਲਾ ਵੇਟਲਿਫ਼ਟਰ ਨੇ ਅੱਗੇ ਕਿਹਾ, "ਇਹ ਇੱਕ ਤੱਥ ਹੈ ਕਿ ਅਜਿਹੇ ਸ਼ਕਤੀਸ਼ਾਲੀ ਲੋਕ ਬੁਨਿਆਦੀ ਢਾਂਚਾ ਬਣਾਉਣ ਅਤੇ ਖੇਡ ਲਈ ''ਸਿਸਟਮ'' ਨੂੰ ਕੰਮ ਕਰਨ ਵਿੱਚ ਮਦਦ ਕਰ ਸਕਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਅਜਿਹਾ ਮਹਿਸੂਸ ਕਰਦੇ ਹਨ ਜਿਵੇਂ ਉਹ ਐਸੋਸੀਏਸ਼ਨ ਦੇ ਮਾਲਕ ਹਨ ਅਤੇ ਵਿਵਹਾਰ ਕਰਦੇ ਹਨ ਜਿਵੇਂ ਕਿ ਉਹ ਖਿਡਾਰੀਆਂ ਦੇ ਮਾਲਕ ਹਨ। ਅਜਿਹੇ ਬੰਦਿਆਂ ਨੂੰ ਸੰਭਾਲਣਾ ਕਦੇ ਵੀ ਸੌਖਾ ਨਹੀਂ ਹੁੰਦਾ।"
ਇਸ ਦੇ ਨਤੀਜੇ ਬਹੁਤ ਜ਼ਿਆਦਾ ਹੋ ਸਕਦੇ ਹਨ - ਟੀਮ ਤੋਂ ਬਾਹਰ ਕੀਤੇ ਜਾਣ ਕਾਰਨ ਖਿਡਾਰੀ ਦੇ ਕਰੀਅਰ ਨੂੰ ਮਾਨਸਿਕ ਸਦਮੇ ਤੱਕ ਨੁਕਸਾਨ ਪਹੁੰਚਾ ਸਕਦਾ ਹੈ।
ਸਾਡੇ ਨਾਲ ਗੱਲ ਕਰਨ ਵਾਲੀ ਇਸ ਵੇਟਲਿਫਟਰ ਨੇ ਪੂਰੀ ਤਰ੍ਹਾਂ ਖੇਡ ਛੱਡਣ ਦਾ ਫੈਸਲਾ ਕੀਤਾ।
ਇਹ ਦਬਦਬਾ ਕੋਚ ਜਾਂ ਮੈਂਟਰ ਅਤੇ ਖਿਡਾਰੀ ਦੇ ਨਾਲ ਸਬੰਧ ਤੱਕ ਵੀ ਜਾਂਦਾ ਹੈ।
ਸੰਕੇਤਕ ਤਸਵੀਰ
ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ‘2010 ਤੋਂ 2020 ਤੱਕ ਭਾਰਤੀ ਸਪੋਰਟਸ ਅਥਾਰਿਟੀ ਕੋਲ 45 ਸ਼ਿਕਾਇਤਾਂ ਜਿਨਸੀ ਸ਼ੋਸ਼ਣ ਵਾਲੀਆਂ ਸਨ ਅਤੇ ਇਨ੍ਹਾਂ ਵਿੱਚੋਂ 29 ਸ਼ਿਕਾਇਤਾਂ ਕੋਚਾਂ ਖ਼ਿਲਾਫ਼ ਸਨ।’
ਹਾਲਾਂਕਿ ਕੋਚਾਂ ਖ਼ਿਲਾਫ਼ ਕਾਰਵਾਈ ਦਾ ਪੱਧਰ ਬਹੁਤ ਹੀ ਘੱਟ ਸੀ। ਪੰਜ ਕੋਚਾਂ ਦੀ ਤਨਖ਼ਾਹ ਵਿੱਚ ਕਟੌਤੀ ਹੋਈ, ਇੱਕ ਨੂੰ ਸਸਪੈਂਡ ਕੀਤਾ ਗਿਆ ਅਤੇ ਦੋ ਦੇ ਇਕਰਾਰਨਾਮੇ ਖ਼ਤਮ ਕਰ ਦਿੱਤੇ ਗਏ।
ਬਹੁਤ ਸਾਰੇ ਮਾਹਰ ਇਹ ਮਹਿਸੂਸ ਕਰਦੇ ਹਨ ਕਿ ਕੋਚਿੰਗ ਵਿੱਚ ਔਰਤਾਂ ਜਾਂ ਔਰਤਾਂ ਦਾ ਸਟਾਫ਼ ਪੂਰਾ ਵਾਤਾਵਰਣ ਔਰਤਾਂ ਲਈ ਜ਼ਿਆਦਾ ਸਹਿਜ ਬਣਾ ਸਕਦਾ ਹੈ। ਪਰ ਹਾਲ ਦੀ ਘੜੀ ਵਿਸ਼ੇਸ਼ ਮਹਿਲਾਂ ਕੋਚਾਂ ਦੀ ਕਮੀ ਹੈ।
ਵਰਸ਼ਾ ਉਪਾਧਿਆਏ ਇੱਕ ਇੰਟਰਨੈਸ਼ਨਲ ਜੱਜ ਅਤੇ ਰਿਦੀਮਿਕ ਜਿਮਨਾਸਟਿਕ ਕੋਚ ਹਨ ਅਤੇ ਮੁੰਬਈ ਵਿੱਚ ਰਹਿੰਦੇ ਹਨ। ਉਹ ਵੀ ਇਸੇ ਬਾਰੇ ਹੀ ਗੱਲ ਕਰਦੇ ਹਨ।
ਉਸਦੀ ਖੇਡ ਵਿੱਚ, ਇੱਕ ਕੋਚ ਨੂੰ ਸਿਖਲਾਈ ਦੌਰਾਨ ਖਿਡਾਰੀਆਂ ਨੂੰ ਉਨ੍ਹਾਂ ਦੇ ਆਸਣ ਨੂੰ ਵਧੀਆ ਬਣਾਉਣ ਲਈ ਛੂਹਣ ਦੀ ਲੋੜ ਹੋ ਸਕਦੀ ਹੈ, ਇਸ ਲਈ ਖਿਡਾਰੀ ਅਤੇ ਕੋਚ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਸਭ ਤੋਂ ਮਹੱਤਵਪੂਰਨ ਹੈ।
ਵਰਸ਼ਾ ਕਹਿੰਦੇ ਹਨ, ‘‘ਇੱਕ ਸਾਧਾਰਨ ਨਿਯਮ ਹੈ ਕਿ ਜੇ ਤੁਹਾਡੇ ਕੋਲ ਮਰਦ ਕੋਚ ਹਨ ਤਾਂ ਇੱਕ ਮਹਿਲਾ ਸਹਾਇਕ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਪਰ ਬਹੁਤੀ ਵਾਰ ਇਸ ਨਿਯਮ ਦੇ ਹਿਸਾਬ ਨਾਲ ਨਹੀਂ ਚੱਲਿਆ ਜਾਂਦਾ।’’
“ਕੋਚਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਮਾਂ ਬਦਲ ਗਿਆ ਹੈ ਅਤੇ ਸਾਡੇ ਕੋਲ ਹੁਣ ‘ਵਿਆਮਸ਼ਾਲਾ’ ਸੱਭਿਆਚਾਰ ਨਹੀਂ ਹੈ ਕਿ ਜਿੱਥੇ ਜੋ ਕੋਚ ਕਹਿੰਦਾ ਸੀ ਉਸੇ ਗੱਲ ਉੱਤੇ ਮੋਹਰ ਲੱਗ ਜਾਂਦੀ ਸੀ।’’
ਅੰਦਰੂਨੀ ਸ਼ਿਕਾਇਤ ਕਮੇਟੀਆਂ ਤੱਕ ਪਹੁੰਚ ਨਹੀਂ
ਜੇ ਕੋਈ ਖਿਡਾਰਨ ਹੌਂਸਲਾ ਕਰ ਕੇ ਉਸ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਸ਼ਿਕਾਇਤ ਕਰਨ ਲਈ ਕਿੱਥੇ ਜਾਵੇ? ਇਸ ਲਈ ਰਾਹ ਬਹੁਤ ਸੀਮਤ ਹਨ ਅਤੇ ਕਈ ਵਾਰ ਤਾਂ ਮੌਜੂਦ ਨਹੀਂ ਹੁੰਦੇ।
ਨੈਸ਼ਨਲ ਸਪੋਰਟਸ ਡਿਵਲੇਪਮੈਂਟ ਕੋਡ ਆਫ਼ ਇੰਡੀਆ 2011 ਦੇ ਮੁਤਾਬਕ, ‘ਔਰਤਾਂ ਲਈ ਖੇਡਾਂ ਵਿੱਚ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣਾ ਖੇਡਾਂ ਦੀਆਂ ਫੈਡਰੇਸ਼ਨਾਂ ਅਤੇ ਹੋਰ ਖੇਡਾਂ ਦੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ।’
ਇਨ੍ਹਾਂ ਅਦਾਰਿਆਂ ਲਈ ਸ਼ਿਕਾਇਤ ਦਾ ਸਿਸਟਮ ਸਥਾਪਤ ਕਰਨਾ ਲਾਜ਼ਮੀ ਹੈ, ਜਿਵੇਂ ਕਿ । ਇਸ ਕਮੇਟੀ ਦੀ ਮੁਖੀ ਇੱਕ ਔਰਤ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਇਸ ਵਿੱਚ ਕਿਸੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਕਿਸੇ ਗੈਰ-ਸਰਕਾਰੀ ਸੰਸਥਾਂ ’ਤੋਂ ਇੱਕ ਮੈਂਬਰ ਵੀ ਹੋਵੇ, ਇਹੀ ਨਹੀਂ ਇਸ ਤੋਂ ਇਲਾਵਾ ਇਸ ਵਿੱਚ ਇਸ ਦੇ ਕੁੱਲ ਮੈਂਬਰਾਂ ਦਾ 50 ਫੀਸਦੀ ਔਰਤਾਂ ਦਾ ਹੋਣਾ ਚਾਹੀਦਾ ਹੈ।
ਹਾਲਾਂਕਿ ਜ਼ਿਆਦਾਤਰ ਫੈਡਰੇਸ਼ਨਾਂ ਨੇ ਇਨ੍ਹਾਂ ਕਮੇਟੀਆਂ ਨੂੰ ਜਗ੍ਹਾ ਨਹੀਂ ਦਿੱਤੀ ਹੈ ਅਤੇ ਮੁੱਠੀ ਭਰ ਨੂੰ ਛੱਡ ਕੇ, ਉਨ੍ਹਾਂ ਨੇ ਆਪਣੀਆਂ ਵੈਬਸਾਈਟਾਂ ''ਤੇ ਵੇਰਵੇ ਨਹੀਂ ਪਾਏ ਹਨ, ਜਿੱਥੇ ਇਹ ਕਿਸੇ ਵੀ ਅਥਲੀਟ ਜਾਂ ਮਹਿਲਾ ਕੋਚਾਂ ਲਈ ਉਪਲਬਧ ਹਨ। ਸਾਰੀਆਂ ਕਮੇਟੀਆਂ ਨਿਯਮਾਂ ਦੀ ਪਾਲਣਾ ਵੀ ਨਹੀਂ ਕਰਦੀਆਂ।
ਕੋਲ ਸਿਰਫ਼ ਇੱਕ ਹੀ ਮਹਿਲਾ ਮੈਂਬਰ ਹੈ।
ਸੰਕੇਤਕ ਤਸਵੀਰ
ਇੱਕ ਸ਼ੂਟਿੰਗ ਕੋਚ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ‘‘ਇਹ ਲਾਜ਼ਮੀ ਹੈ ਪਰ ਭਾਰਤ ਵਿੱਚ ਹੋਰ ਚੀਜ਼ਾਂ ਵਾਂਗ ਇਹ ਹੋ ਨਹੀਂ ਰਿਹਾ। ਪਰ ਹੁਣ ਮੈਨੂੰ ਲਗਦਾ ਹੈ ਕਿ ਸੰਸਥਾਵਾਂ ਇਸ ਬਾਰੇ ਜਾਗਰੁਕ ਹੋ ਰਹੀਆਂ ਹਨ।”
ਇਸ ਮਹਿਲਾ ਸ਼ੂਟਿੰਗ ਕੋਚ ਦਾ ਮੰਨਣਾ ਹੈ ਕਿ ਇਹ ਜਾਗਰੁਕਤਾ ਖੇਡਾਂ ਤੋਂ ਬਾਹਰ ਵੀ ਇੱਕ ਸਕਾਰਤਮਕ ਪ੍ਰਭਾਵ ਛੱਡ ਸਕਦੀ ਹੈ।
ਇੱਕ ਸਾਬਕਾ ਅਰਜੁਨ-ਐਵਾਰਡ ਜੇਤੂ ਅਥਲੀਟ, ਓਲੰਪੀਅਨ ਅਤੇ ਹੁਣ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹੋਣ ਦੇ ਨਾਤੇ, ਐਡਿਲ ਸੁਮਰਾਈਵਾਲਾ ਖੇਡਾਂ ਵਿੱਚ ਗਤੀਸ਼ੀਲਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਪੁੱਛੇ ਜਾਣ ''ਤੇ ਐਡਿਲ ਕਹਿੰਦੇ ਹਨ, "ਹਾਂ ਅਜਿਹਾ ਹੁੰਦਾ ਹੈ, ਬੇਸ਼ੱਕ ਅਜਿਹਾ ਨਹੀਂ ਹੋਣਾ ਚਾਹੀਦਾ, ਬਿਲਕੁਲ ਸਾਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ ਕਿ ਨਿਰਪੱਖ ਜਾਂਚ ਹੋਵੇ ਅਤੇ ਸਾਰੇ ਹਿੱਸੇਦਾਰ ਸੁਰੱਖਿਅਤ ਹੋਣ।"
ਨੇ ਸਾਹਸ ਕਮੇਟੀ (ਸੇਫ਼ਗਾਰਡਿੰਗ ਐਥਲੀਟਸ ਫਰੋਮ ਹੈਰੇਸਮੈਂਟ ਐਂਡ ਅਬਿਯੂਸ ਇਨ ਸਪੋਰਟਸ) ਬਣਾਈ ਹੈ ਅਤੇ ਇਸ ਦੀ ਮੁਖੀ ਸਾਬਕਾ ਅਥਲੀਟ ਅੰਜੂ ਬੌਬੀ ਜੌਰਜ ਹਨ।
ਕਾਨੂੰਨ ਦੀਆਂ ਲੋੜਾਂ ਦੇ ਹਿਸਾਬ ਨਾਲ ਇਸ ਦੇ ਮੈਂਬਰਾਂ ਵਿੱਚ 50 ਫੀਸਦੀ ਤੋਂ ਵੱਧ ਔਰਤਾਂ ਹੋਣੀਆਂ ਚਾਹੀਦੀਆਂ ਹਨ।
ਐਡਿਲ ਕਹਿੰਦੇ ਹਨ, ‘‘ਮੈਂ ਇਸਨੂੰ ਸੁਰੱਖਿਆ ਨੀਤੀ ਕਹਿੰਦਾ ਹਾਂ, ਕਿਉਂਕਿ ਇਹ ਹਰ ਕਿਸੇ ਨੂੰ ਕਵਰ ਕਰਦੀ ਹੈ, ਹਾਲਾਂਕਿ ਔਰਤਾਂ ਅਤੇ ਬੱਚੇ ਸਾਡੀ ਤਰਜੀਹ ਹਨ। ਸਾਡੇ ਕੋਲ ਇਸ ਨੀਤੀ ਵਿੱਚ ਇੱਕ ਧਾਰਾ ਵੀ ਹੈ ਜਿੱਥੇ ਜੇਕਰ ਇਹ ਪਾਇਆ ਜਾਂਦਾ ਹੈ ਕਿ ਗਲਤ ਇਰਾਦੇ ਨਾਲ ਝੂਠਾ ਇਲਜ਼ਾਮ ਲਗਾਇਆ ਗਿਆ ਸੀ, ਤਾਂ ਉਸ ਸ਼ਖ਼ਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
ਐਡਿਲ ਨੇ ਖੇਡ ਪ੍ਰਸ਼ਾਸਨ ਵਿੱਚ ਹੋਰ ਔਰਤਾਂ ਨੂੰ ਲਿਆਉਣ ਦੀ ਲੋੜ ''ਤੇ ਵੀ ਜ਼ੋਰ ਦਿੱਤਾ, ਸਿਰਫ਼ ਕੋਚਾਂ ਵਜੋਂ ਨਹੀਂ।
ਉਹ ਕਹਿੰਦੇ ਹਨ, "ਪ੍ਰਸ਼ਾਸਕਾਂ ਲਈ ਭਰੋਸੇ ਦਾ ਮਾਹੌਲ ਬਣਾਉਣਾ ਮਹੱਤਵਪੂਰਨ ਹੈ, ਕਿਉਂਕਿ ਫੈਡਰੇਸ਼ਨ ਨਾਲ ਖਿਡਾਰੀਆਂ ਦਾ ਰਿਸ਼ਤਾ ਸਭ ਤੋਂ ਵੱਧ ਮਾਅਨੇ ਰੱਖਦਾ ਹੈ।"
ਹਮਲਾਵਰ ਸੱਭਿਆਚਾਰ
ਸੰਕੇਤਕ ਤਸਵੀਰ
ਇੱਕ ਸਾਬਕਾ ਓਲੰਪੀਅਨ ਨਿਸ਼ਾਨੇਬਾਜ਼ ਨੇ ਬੀਬੀਸੀ ਨੂੰ ਦੱਸਿਆ ਕਿ ਖੇਡਾਂ ਅਲੱਗ-ਥਲੱਗ ਹੋ ਰਹੀਆਂ ਹਨ ਅਤੇ ਖਿਡਾਰੀ ਅਕਸਰ ਬਹੁਤ ਜ਼ਿਆਦਾ ਕੇਂਦ੍ਰਿਤ ਤੇ ਮੁਕਾਬਲੇ ਵਾਲੀ ਜ਼ਿੰਦਗੀ ਜੀਉਂਦੇ ਹਨ। ਇਸ ਲਈ ਤੁਹਾਨੂੰ ਆਪਣਾ ਸੁਰੱਖਿਆ ਜਾਲ ਬਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ, “ਮੈਂ ਸ਼ੂਟਿੰਗ ਦੇ ਅਖਾੜੇ ਵਿੱਚ ਹਮੇਸ਼ਾ ਆਪਣੇ ਦੋਸਤਾਂ ਦੇ ਬਹੁਤ ਨੇੜੇ ਹਾਂ। ਅਸੀਂ ਮੁਕਾਬਲੇਬਾਜ਼ ਸੀ ਪਰ ਅਸੀਂ ਇੱਕ ਦੂਜੇ ਲਈ ਉੱਥੇ ਸੀ। ਜੇ ਮੈਂ ਮਹਿਸੂਸ ਕੀਤਾ ਕਿ ਕੋਈ ਚੀਜ਼ ਮੈਨੂੰ ਅਸਹਿਜ ਕਰ ਰਹੀ ਹੈ ਤਾਂ ਮੈਂ ਹਮੇਸ਼ਾ ਇਸ ਬਾਰੇ ਗੱਲ ਕਰਾਂਗੀ। ਇਹ ਮੈਨੂੰ ਬੋਲਣ ਦੇ ਮਾਮਲੇ ਵਿੱਚ ਮਜ਼ਬੂਤ ਮਹਿਸੂਸ ਕਰਵਾਏਗਾ।”
ਉਹ ਨੈੱਟਵਰਕਿੰਗ ਘੱਟ ਗਈ ਹੈ ਕਿਉਂਕਿ ਮੁਕਾਬਲਾ ਵੱਧ ਗਿਆ ਹੈ।
ਉਹ ਮਹਿਸੂਸ ਕਰਦੇ ਹਨ, "ਔਰਤਾਂ ਨੂੰ ਦੋਸਤੀ ਅਤੇ ਭੈਣ ਵਾਲੇ ਅਹਿਸਾਸ ਦੀ ਲੋੜ ਹੈ। ਜਦੋਂ ਤੁਸੀਂ ਇਕੱਠੇ ਗੱਲ ਕਰਦੇ ਹੋ ਅਤੇ ਇਸ ਨੂੰ ਆਵਾਜ਼ ਦਿੰਦੇ ਹੋ ਤਾਂ ਸੰਭਾਵਨਾ ਹੁੰਦੀ ਹੈ ਕਿ ਕੁਝ ਕਾਰਵਾਈ ਕੀਤੀ ਜਾ ਸਕਦੀ ਹੈ।"
ਖੇਡਾਂ ਵਿੱਚ ਸਾਰੀਆਂ ਔਰਤਾਂ ਦਾ ਉਨ੍ਹਾਂ ਦੇ ਆਲੇ-ਦੁਆਲੇ ਅਜਿਹਾ ਨੈੱਟਵਰਕ ਨਹੀਂ ਹੁੰਦਾ। ਫਿਰ ਹਮਲਾਵਰ ਜਾਂ ਗੁੱਸੇ ਦਾ ਮੁੱਦਾ ਹੈ ਜੋ ਖੇਡਾਂ ਦਾ ਹਿੱਸਾ ਹੈ।
ਪਰ ਹਮਲਾਵਰ ਸੱਭਿਆਚਾਰ ''ਤੇ ਬਹੁਤ ਜ਼ਿਆਦਾ ਫੋਕਸ ਕਈ ਵਾਰ ਧੱਕੇਸ਼ਾਹੀ ਦੇ ਸੱਭਿਆਚਾਰ ਨੂੰ ਆਮ ਬਣਾਉਂਦਾ ਹੈ ਜੋ ਅੰਤ ਵਿੱਚ ਜਿਨਸੀ ਸ਼ੋਸ਼ਣ ਦਾ ਕਾਰਨ ਬਣ ਸਕਦਾ ਹੈ।
ਸਵਿੱਟਜ਼ਰਲੈਂਡ ਆਧਾਰਿਤ ਐਥਲੀਟ ਹੱਕਾਂ ਦੇ ਕਾਰਕੁਨ ਨੇ ਵੀ ਇਹ ਗੱਲਾਂ ਸਾਹਮਣੇ ਲਿਆਂਦੀਆਂ ਹਨ।
ਉਹ ਕਹਿੰਦੇ ਹਨ, "ਸਿਰਫ ਜਿਨਸੀ ਪਰੇਸ਼ਾਨੀ ਹੀ ਨਹੀਂ, ਸਮੁੱਚਾ ਮਾਹੌਲ, ਸੱਤਾਧਾਰੀ ਲੋਕਾਂ ਦੇ ਦੁਰਵਿਵਹਾਰ ਨੂੰ ਕਿਸੇ ਤਰ੍ਹਾਂ ਆਮ ਬਣਾਇਆ ਗਿਆ ਹੈ। ਜਦੋਂ ਮੈਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੂੰ ਮੀਡੀਆ ਨਾਲ ਗੱਲ ਕਰਦੇ ਸੁਣਿਆ ਤਾਂ ਮੇਰਾ ਧਿਆਨ ਉੱਥੇ ਹੀ ਗਿਆ।’’
ਪਾਓਸ਼ਨੀ ਨੇ ਐੱਨਡੀਟੀਵੀ ਨੂੰ ਦੱਸਿਆ, ‘‘ਖੇਡਾਂ ਵਿੱਚ ਇਹ ਦਰਜਾਬੰਦੀ ਹੈ ਜਿਸ ਨੂੰ ਸੰਬੋਧਿਤ ਕਰਨ ਦੀ ਸਾਨੂੰ ਲੋੜ ਹੈ ਅਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਦਰਜਾਬੰਦੀ ਸ਼ਕਤੀ ਦੀ ਦੁਰਵਰਤੋਂ ਕਰ ਸਕਦੀ ਹੈ। ਚੋਟੀ ਦੇ ਐਥਲੀਟਾਂ ਲਈ ਬਾਹਰ ਆਉਣਾ ਅਤੇ ਬੋਲਣਾ ਬਹੁਤ ਵੱਡੀ ਗੱਲ ਹੈ।’’
ਸੰਕੇਤਕ ਤਸਵੀਰ
ਖਿਡਾਰਨਾਂ ਨੂੰ ਇੱਕ ਮਜ਼ਬੂਤ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ, ਪਰ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਹ ਵੀ ਇਨਸਾਨ ਹਨ।
2018 ਵਿੱਚ ਯੂਐੱਸ ਜਿਮਨਾਸਟਿਕ ਟੀਮ ਦੇ ਸਾਬਕਾ ਡਾਕਟਰ ਲੈਰੀ ਨਾਸਰ ਨੂੰ 150 ਤੋਂ ਵੱਧ ਜਿਮਨਾਸਟਾਂ ਨੇ ਉਨ੍ਹਾਂ ਵਿਰੁੱਧ ਗਵਾਹੀ ਦੇਣ ਤੋਂ ਬਾਅਦ 175 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਸੀ। ਨਾਸਰ ਦੇ ਮੁਕੱਦਮੇ ਨੇ ਇੱਕ ਵਾਰ ਫਿਰ ਇਹ ਯਾਦ ਦਿਵਾਇਆ ਕਿ ਯੂਐੱਸਏ ਵਿੱਚ ਇੱਕ ਪੂਰੇ ਪੇਸ਼ੇਵਰ ਸੈੱਟਅੱਪ ਵਿੱਚ ਦੁਰਵਿਵਹਾਰ ਹੋ ਸਕਦਾ ਹੈ ਅਤੇ ਖਿਡਾਰੀਆਂ ਨੂੰ ਉਨ੍ਹਾਂ ਲੋਕਾਂ ਦੇ ਹੱਥੋਂ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਜਾਂ ਸਿਖਲਾਈ ਦਿੰਦੇ ਹਨ।
ਓਲੰਪਿਕ ਤਮਗਾ ਜੇਤੂ ਅਤੇ ਸਟਾਰ ਯੂਐੱਸ ਜਿਮਨਾਸਟ ਸਿਮੋਨ ਬਾਈਲਸ ਨੇ ਉਨ੍ਹਾਂ ਦਬਾਅ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਗੱਲ ਕਰਨ ਤੋਂ ਰੋਕਿਆ।
ਐਨਬੀਸੀ ''ਤੇ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਸਿਮੋਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਅਸੀਂ ਚੀਜ਼ਾਂ ਨੂੰ ਵੰਡਣ ਵਿੱਚ ਬਹੁਤ ਚੰਗੇ ਹਾਂ ਅਤੇ ਇਸ ਲਈ ਅਸੀਂ ਇਸ ਨੂੰ ਪਰੇ ਕਰ ਦਿੰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਇਸ ਬਾਰੇ ਸੋਚੇ, ਜਾਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਬਾਰੇ ਸੋਚੀਏ।"
ਪ੍ਰਦਰਸ਼ਨ ਕਰਨ ਦਾ ਲਗਾਤਾਰ ਦਬਾਅ ਖਿਡਾਰਨਾਂ ਲਈ ਦੁਰਵਿਵਹਾਰ ਬਾਰੇ ਬੋਲਣਾ ਮੁਸ਼ਕਲ ਬਣਾ ਸਕਦਾ ਹੈ।
ਕਿੰਨਾ ਦਬਾਅ ਹੈ? ਇਸ ਬਾਰੇ ਵਰਸ਼ਾ ਦੱਸਦੇ ਹਨ, “ਬਹੁਤ ਸਾਰੀਆਂ ਕੁੜੀਆਂ ਗਰੀਬ ਜਾਂ ਮੱਧ ਵਰਗ ਪਿਛੋਕੜ ਤੋਂ ਆਉਂਦੀਆਂ ਹਨ। ਖੇਡਾਂ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਇੱਕ ਤਰੀਕਾ ਹੈ, ਇਹ ਨੌਕਰੀ ਦਿੰਦਾ ਹੈ ਅਤੇ ਕੋਈ ਵੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਲਈ ਕੁਝ ਨਹੀਂ ਕਰਨਾ ਚਾਹੁੰਦਾ। ਇਸ ਲਈ ਉਹ ਸ਼ਿਕਾਇਤ ਨਹੀਂ ਕਰਦੇ।”
ਵਰਸ਼ਾ ਕਹਿੰਦੇ ਹਨ, “ਦਬਾਅ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੁੰਦਾ ਹੈ। ਮਾਤਾ-ਪਿਤਾ ਵੀ ਵਧੇਰੇ ਉਤਸ਼ਾਹੀ ਹੋ ਗਏ ਹਨ ਅਤੇ ਉਹ ਜ਼ੋਰ ਦਿੰਦੇ ਹਨ ਕਿ ਮੇਰੀ ਧੀ ਨੇ ਇਹ ਜਿੱਤਣਾ ਹੈ। ਇਸ ਲਈ ਕਈ ਵਾਰ ਉਹ ਵੀ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਮਾਪਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਲਾਈਨ ਕਿੱਥੇ ਪਾਰ ਨਹੀਂ ਕੀਤੀ ਜਾ ਸਕਦੀ। ਕੋਚ ਅਤੇ ਖਿਡਾਰੀ ਇੱਕ ਪੇਸ਼ੇਵਰ ਸਾਂਝੇਦਾਰੀ ਹੈ ਅਤੇ ਇਸ ਪੇਸ਼ੇਵਰਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।”
ਵਰਸ਼ਾ ਨੂੰ ਉਮੀਦ ਹੈ ਕਿ ਜਦੋਂ ਤੋਂ ਖਿਡਾਰੀ ਬੋਲ ਰਹੇ ਹਨ ਇਸ ਨੇ ਸਾਰੇ ਮੁੱਖ ਮੁੱਦਿਆਂ ਵੱਲ ਧਿਆਨ ਖਿੱਚਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਬਿਹਤਰ ਹੋਵੇਗਾ।
ਪ੍ਰਧਾਨ ਮੰਤਰੀ ਨਾਲ ਇੱਕ ਮੁਲਾਕਾਤ ਸਮੇਂ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ
ਪਰ ਫਿਲਹਾਲ ਖਿਡਾਰੀ ਨਤੀਜਿਆਂ ਤੋਂ ਸੁਚੇਤ ਹਨ। ਦਿੱਲੀ ਵਿੱਚ ਧਰਨੇ ਦੌਰਾਨ ਵਿਨੇਸ਼ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ, “ਜਦੋਂ ਤੋਂ ਮੈਂ ਪ੍ਰਧਾਨ ਮੰਤਰੀ ਨੂੰ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਹੈ, ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੈਂ ਅੱਜ ਖੁੱਲ੍ਹ ਕੇ ਕਿਹਾ ਹੈ, ਮੈਨੂੰ ਨਹੀਂ ਪਤਾ ਕਿ ਮੈਂ ਕੱਲ੍ਹ ਜ਼ਿੰਦਾ ਹੋਵਾਂਗਾ ਜਾਂ ਨਹੀਂ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਹਾਥਰਸ ਕੇਸ: ਦੋਸ਼ੀਆਂ ਦੇ ਬਰੀ ਹੋਣ ’ਤੇ ਕੁੜੀ ਦੇ ਪਰਿਵਾਰ ਨੇ ਚੁੱਕੇ ਸਵਾਲ, ‘ਇਨਸਾਫ਼ ਵੀ ਜਾਤ ਵੇਖ ਕੇ...
NEXT STORY