ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ਉੱਤੇ ਬੈਠ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੇ ਦਿਨ ਵਿਧਾਨ ਸਭਾ ਦੇ ਸੈਸ਼ਨ ਚੱਲੇਗਾ, ਉਹ ਆਪਣੇ ਪੁੱਤ ਨੂੰ ਇਨਸਾਫ਼ ਦੁਆਉਣ ਲਈ ਇਥੇ ਹੀ ਧਰਨੇ ''ਤੇ ਬੈਠੇ ਰਹਿਣਗੇ।
ਉਨ੍ਹਾਂ ਕਿਹਾ, ''''ਜੇ ਮੇਰਾ ਪੁੱਤ ਜਵਾਹਰਕੇ ਨਾ ਘੇਰਿਆ ਜਾਂਦਾ ਤਾਂ ਉਸ ਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ ''ਚੋਂ ਗ੍ਰੇਨੇਡ ਸੁੱਟ ਕੇ ਮਾਰ ਦਿੰਦੇ। ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ।''''
''''ਕੀ ਮੈਂ ਆਪਣੇ ਜਵਾਨ ਪੁੱਤ ਦੇ ਕੇਸ ਦੀ ਪੈਰਵੀ ਨਾ ਕਰਾਂ?''''
ਆਪਣੇ ਆਪ ਨੂੰ ਮਿਲਣ ਵਾਲੀਆਂ ਧਮਕੀਆਂ ਬਾਰੇ ਬਲਕੌਰ ਸਿੰਘ ਨੇ ਕਿਹਾ, ''''18 ਤਾਰੀਖ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੁਹਾਨੂੰ ਮਾਰ ਦਿਆਂਗੇ.. ਇਹੋ ਜਿਹਾ ਪ੍ਰਸ਼ਾਸਨ ਹੈ?''''
ਉਨ੍ਹਾਂ ਕਿਹਾ ਕਿ ਜਿਸ ਨੂੰ ਇਸ ਮਾਮਲੇ ''ਚ ਫੜ੍ਹਿਆ ਹੈ, ਉਸ ਨੂੰ ਨਾਬਾਲਿਗ ਕਹਿ ਦਿੱਤਾ। ''ਨਾਬਾਲਿਗ ਭਾਵੇਂ ਮੇਰੇ ਗੋਲ਼ੀ ਮਾਰ ਕੇ ਵੀ ਚਲਾ ਜਾਵੇ, ਕੋਈ ਜ਼ੁਰਮ ਨਹੀਂ।''
''''ਭਾਵੇਂ ਮੇਰੀ ਸੁਰੱਖਿਆ ਵਾਪਸ ਲੈ ਲਓ ਅਸੀਂ ਫਿਰ ਵੀ ਲੜਾਂਗੇ। ਮੇਰੇ ਬੱਚੇ ਨੇ ਸੁਰੱਖਿਆ ਲਈ ਬਹੁਤ ਹੱਥ ਬੰਨ੍ਹੇ।''''
''''ਫਿਰ ਕਹਿ ਦਿੰਦੇ ਨੇ ਕਾਂਗਰਸੀ ਸਟੰਟ ਹੈ ਪਰ ਜਿਨਾਂ ਚਿਰ ਸੱਤਾ (ਕਾਂਗਰਸ) ਵਿੱਚ ਰਹੀ ਮੇਰਾ ਬੱਚਾ ਬਚਾ ਲਿਆ। ਜਿਸ ਦਿਨ ਸਰਕਾਰ ਬਦਲ ਗਈ, ਮੈਂ ਕੱਖੋਂ ਹੌਲਾ ਹੋ ਕੇ ਬੈਠ ਗਿਆ। ਜਿਹੜੀ ਕਿਸੇ ਨੇ ਮਦਦ ਕੀਤੀ ਹੈ ਮੈਂ ਉਸ ਬਾਰੇ ਕਹੂੰਗਾ।''''

ਮਨੀਕਰਨ ਸਾਹਿਬ: ਯਾਤਰੀਆਂ ਤੇ ਸਥਾਨਕ ਲੋਕਾਂ ਵਿਚਾਲੇ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲਾਤ ਕੀ ਹਨ,...
NEXT STORY