ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਮੀਰਾਬਾਈ ਚਾਨੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਖਿਤਾਬ ਮਿਲਿਆ।
ਪੰਜਾਬ ਬਜਟ: ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਲਈ ਕੀ ਕੁਝ ਹੈ, ਆਰਥਿਕ ਮਾਹਿਰ ਕੀ ਕਹਿੰਦੇ
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਸਾਲ 2023-24 ਦਾ ਬਜਟ ਪੇਸ਼ ਕੀਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1 ਲੱਖ 96 ਹਜ਼ਾਰ 462 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਜਿਸ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਪਿਛਲੀ ਵਾਰ ਨਾਲੋਂ 26% ਵੱਧ ਹੈ ।
ਵਿੱਤ ਮੰਤਰੀ ਨੇ ਪੰਜਾਬ ਵਿੱਚ ਮਾਲੀਏ ਵਿੱਚ ਵਾਧੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਚ 45 ਫੀਸਦ ਦਾ ਵਾਧਾ ਹੋਇਆ ਹੈ।
ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਖੇਤੀਬਾੜੀ ਦੇ ਖੇਤਰ, ਡੇਅਰੀ ਸਣੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਐਲਾਨ ਕੀਤੇ ਹਨ। ਇਸ ਬਾਰੇ ਵਿਸਥਾਰ ਨਾਲ ਪੜ੍ਹੋ।
ਅਮਰੀਕਾ ਅਤੇ ਯੂਰਪ ਦੇ ਦਬਦਬੇ ਦਾ ਦੌਰ ਕੀ ਖ਼ਤਮ ਹੋ ਰਿਹਾ ਹੈ
ਯੂਕਰੇਨ ’ਤੇ ਰੂਸ ਦੇ ਹਮਲੇ ਦਾ ਦੂਜਾ ਸਾਲ ਸ਼ੁਰੂ ਹੋ ਚੁੱਕਾ ਹੈ। ਅਜਿਹਾ ਲੱਗਦਾ ਹੈ ਕਿ ਇਸ ਯੁੱਧ ਨੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਲੀ ਖਾਈ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਦੇ ਸਿਆਸਤਦਾਨ ਕਹਿੰਦੇ ਹਨ ਕਿ ਇਸ ਜੰਗ ਨਾਲ ਮੌਜੂਦਾ ਵਿਸ਼ਵ ਵਿਵਸਥਾ ਜਾਂ ਵਰਲਡ ਆਰਡਰ ਨੂੰ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਸ਼ਵ ਵਿਵਸਥਾ ਨਿਯਮਾਂ ’ਤੇ ਆਧਾਰਿਤ ਹੈ ਅਤੇ ਉਨ੍ਹਾਂ ਨਿਯਮਾਂ ਵਿੱਚ ਬਦਲਾਅ ਦੇ ਸਾਫ਼ ਸੰਕੇਤ ਨਜ਼ਰ ਆ ਰਹੇ ਹਨ।
ਵਿਕਸਿਤ ਦੇਸ਼ (ਅਮਰੀਕਾ ਅਤੇ ਯੂਰਪੀਅਨ ਦੇਸ਼) ਭਾਰਤ, ਚੀਨ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਕਿ ਉਹ ਰੂਸੀ ਹਮਲੇ ਖਿਲਾਫ਼ ਮੋਰਚਾਬੰਦੀ ਵਿੱਚ ਉਨ੍ਹਾਂ ਦੇ ਨਾਲ ਆ ਜਾਣ।
ਪੱਛਮੀ ਦੇਸ਼, ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਨਾ ਕੇਵਲ ਯੂਰਪ ’ਤੇ ਹਮਲਾ ਦੱਸ ਰਹੇ ਹਨ, ਬਲਕਿ ਇਸ ਨੂੰ ਲੋਕਤੰਤਰੀ ਦੁਨੀਆ ’ਤੇ ਹਮਲਾ ਦੱਸ ਰਹੇ ਹਨ।
ਇਸ ਲਈ ਉਹ ਚਾਹੁੰਦੇ ਹਨ ਕਿ ਦੁਨੀਆਂ ਦੀਆਂ ਉੱਭਰਦੀਆਂ ਹੋਈਆਂ ਤਾਕਤਾਂ ਯੂਕਰੇਨ ’ਤੇ ਹਮਲੇ ਲਈ ਰੂਸ ਦੀ ਨਿੰਦਾ ਕਰਨ।
ਪਰ ਭਾਰਤ ਅਤੇ ਚੀਨ ਦੇ ਨਾਲ-ਨਾਲ ਕਈ ਦੂਜੇ ਵਿਕਾਸਸ਼ੀਲ ਦੇਸ਼ ਵੀ ਰੂਸ ਅਤੇ ਯੂਕਰੇਨ ਦੇ ਯੁੱਧ ਨੂੰ ਪੂਰੀ ਦੁਨੀਆ ਦੀ ਪਰੇਸ਼ਾਨੀ ਦੇ ਤੌਰ ’ਤੇ ਨਹੀਂ ਦੇਖਦੇ। ਇਹ ਦੇਸ਼ ਇਸ ਜੰਗ ਨੂੰ ਮੋਟੇ ਤੌਰ ’ਤੇ ਯੂਰਪ ਦੀ ਸਮੱਸਿਆ ਮੰਨਦੇ ਹਨ। ਇਸ ਬਾਰੇ ਵਿਸਥਾਰ ਨਾਲ ਪੜ੍ਹੋ।
ਰਾਜੀਵ ਜੈਨ ਕੌਣ ਹੈ, ਜਿਸ ਨੇ ਅਡਾਨੀ ਸਮੂਹ ਵਿੱਚ ਹਿੰਡਨਬਰਗ ਰਿਪੋਰਟ ਬਾਅਦ 1.87 ਅਰਬ ਡਾਲਰ ਦਾ ਨਿਵੇਸ਼ ਕੀਤਾ
ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਤੋਂ ਬਾਅਦ ਰਾਜੀਵ ਜੈਨ ਦੀ ਅਮਰੀਕੀ ਕੰਪਨੀ ਜੀਕਿਊਜੀ ਚਰਚਾ ਵਿੱਚ ਆ ਗਈ ਹੈ।
ਜੀਕਿਊਜੀ ਪਾਰਟਨਰਜ਼ ਨੇ ਅਡਾਨੀ ਸਮੂਹ ਦੀਆਂ ਚਾਰ ਕੰਪਨੀਆਂ ਵਿੱਚ 1.87 ਅਰਬ ਡਾਲਰ (ਕਰੀਬ ਇੱਕ ਖਰਬ 52 ਅਰਬ ਰੁਪਏ) ਦਾ ਵੱਡਾ ਨਿਵੇਸ਼ ਕੀਤਾ ਹੈ।
ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਪਿਛਲੇ ਇੱਕ ਮਹੀਨੇ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਾਜੀਵ ਜੈਨ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।
H3N2 : ਦੇਸ਼ ਭਰ ''ਚ ਫੈਲ ਰਿਹਾ ਇਹ ਵਾਇਰਸ ਕਿੰਨਾ ਖ਼ਤਰਨਾਕ ਤੇ ਕੀ ਕਹਿੰਦੇ ਹਨ ਡਾਕਟਰ
ਤੁਹਾਡੇ ਵਿੱਚੋਂ ਕਈਆਂ ਨੂੰ ਖੰਘ ਆਈ ਹੋਣੀ ਜਾਂ ਆ ਰਹੀ ਹੋਣੀ ਹੈ, ਜਿਸ ਨੇ ਇੱਕ-ਦੋ ਦਿਨ ਨਹੀਂ ਬਲਕਿ ''ਤਿੰਨ ਹਫਤਿਆਂ ਤੱਕ ਪ੍ਰੇਸ਼ਾਨ ਕੀਤਾ ਹੋਣਾ''।
ਤੁਸੀਂ ਇਹ ਵੀ ਦੇਖਿਆ ਹੋਣਾ ਕਿ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਵਿੱਚ ਖੰਘ ਆਉਣ ਦੇ ਮਾਮਲੇ ਵੱਧ ਰਹੇ ਹੋਣਗੇ। ਜੇਕਰ ਅਜਿਹਾ ਕੁਝ ਹੈ ਤਾਂ ਇਸ ਦਾ ਕਾਰਨ ਹੈ ਦੇਸ਼ ਭਰ ਵਿੱਚ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਧਣਾ।
ਇਸ ਫਲੂ ਵਿੱਚ H3N2 (ਐੱਚ3ਐੱਨ2) ਵਾਇਰਸ ਵੀ ਹੋ ਸਕਦਾ ਹੈ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।
ਮੀਰਾਬਾਈ ਚਾਨੂ ਨੇ ਲਗਾਤਾਰ ਦੂਜੇ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਦਾ ਖਿਤਾਬ ਜਿੱਤਿਆ
ਮੀਰਾਬਾਈ ਚਾਨੂ
ਵੇਟਲਿਫਟਰ ਮੀਰਾਬਾਈ ਚਾਨੂ ਨੇ ਜਨਤਕ ਵੋਟਿੰਗ ਤੋਂ ਬਾਅਦ 2022 ਦਾ ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਐਵਾਰਡ ਜਿੱਤਿਆ ਹੈ।
ਚਾਨੂ ਸਾਲ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਲਗਾਤਾਰ ਦੋ ਵਾਰ ਐਵਾਰਡ ਜਿੱਤਣ ਵਾਲੀ ਪਹਿਲੀ ਐਥਲੀਟ ਬਣ ਗਈ ਹੈ।
ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿੱਚ ਪੈਦਾ ਹੋਈ, ਚਾਨੂ ਨੇ ਬਾਲਣ ਦੀਆਂ ਲੱਕੜਾਂ ਚੁੱਕ ਕੇ ਭਾਰ ਚੁੱਕਣਾ ਸਿੱਖਿਆ।
2020 ਟੋਕੀਓ ਓਲੰਪਿਕ ਵਿੱਚ ਮੀਰਾਬਾਈ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਤੇ 2022 ਵਿੱਚ ਮੀਰਾਬਾਈ ਚਾਨੂ ਨੇ ਇੰਗਲੈਂਡ ਦੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ।
ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2022 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਪੂਰੇ ਸਮਾਗਮ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਰੋ।
![](https://static.jagbani.com/jb2017/images/bbc-footer.png)
ਲੰਡਨ ਜਾਣ ਤੋਂ ਰੋਕੇ ਗਏ ਗੁਰਿੰਦਰ ਪਾਲ ਕੌਣ, ਕੀ ਹੈ ਅਮ੍ਰਿਤਪਾਲ ਸਿੰਘ ਨਾਲ ਸਾਂਝ
NEXT STORY