ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਅਲ-ਕਾਦਿਰ ਟਰੱਸਟ ਮਾਮਲੇ ''ਚ ਦੋ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਦਰਅਸਲ, ਬੀਤੇ ਮੰਗਲਵਾਰ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੂੰ ਨੈਸ਼ਨਲ ਐਕਾਊਂਟੇਬਿਲਿਟੀ ਬਿਓਰੋ (ਨੈਬ) ਨੇ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ।
ਇਸ ਦੌਰਾਨ ਇਮਰਾਨ ਖ਼ਾਨ ਨੂੰ ਦੋ ਦਿਨ ਤੱਕ ਹਿਰਾਸਤ ''ਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਇੱਕ ਘੰਟੇ ਦੇ ਅੰਦਰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ।
ਵੀਰਵਾਰ ਨੂੰ ਸੁਪਰੀਮ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪੁਲਿਸ ਲਾਈਨਜ਼ ਸਥਿਤ ਗੈਸਟ ਹਾਊਸ ''ਚ ਨਿਆਂਇਕ ਹਿਰਾਸਤ ''ਚ ਰੱਖਣ ਦਾ ਹੁਕਮ ਦਿੱਤਾ ਹੈ।
ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਹਾਈ ਕੋਰਟ ''ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਅੱਜ ਅਦਾਲਤ ਵਿੱਚ ਆਪਣੀ ਪੇਸ਼ੀ ਅਤੇ ਪਾਕਿਸਤਾਨ ਵਿੱਚ ਹੋਏ ਘਟਨਾਕ੍ਰਮ ਬਾਰੇ ਇਮਰਾਨ ਖ਼ਾਨ ਨੇ ਬੀਬੀਸੀ ਪੱਤਰਕਾਰ ਕੈਰੋਲੀਨ ਡੇਵੀਸ ਨਾਲ ਗੱਲਬਾਤ ਕੀਤੀ।
ਸਵਾਲ- ਅੱਜ ਜਦੋਂ ਤੋਂ ਤੁਸੀਂ ਅਦਾਲਤ ਵਿੱਚ ਆਏ ਹੋ ਉਦੋਂ ਤੋਂ ਕੀ-ਕੀ ਹੋਇਆ ਹੈ?
ਜਵਾਬ- ਇੱਥੇ ਇੱਕ ਸਰਕਸ ਚੱਲ ਰਹੀ ਹੈ ਅਤੇ ਮੈਨੂੰ ਪਤਾ ਹੈ, ਬਾਵਜੂਦ ਇਸ ਦੇ, ਮੈਨੂੰ ਸਾਰੀਆਂ ਜ਼ਮਾਨਤਾਂ ਮਿਲ ਜਾਣਗੀਆਂ। ਜਿਵੇਂ ਕਿ ਮੈਨੂੰ ਗ਼ੈਰ-ਕਾਨੂੰਨੀ ਤੌਰ ''ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿਵੇਂ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਹੈ। ਮੈਨੂੰ ਮੁੜ ਹਾਈ ਕੋਰਟ ਦੇ ਬਾਹਰੋਂ ਗ਼ੈਰ-ਕਾਨੂੰਨੀ ਤੌਰ ''ਤੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਮੈਨੂੰ ਪਤਾ ਹੈ ਕਿ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੇਰਾ ਸਧਾਰਨ ਸੰਦੇਸ਼ ਇਹ ਹੈ ਕਿ ਬਾਅਦ ਵਿੱਚ ਕੀ ਹੋਵੇਗਾ, ਇਸ ਨੂੰ ਮੈਂ ਕਿਵੇਂ ਕੰਟਰੋਲ ਕਰ ਸਕਦਾ ਹਾਂ?
ਜਿਸ ਦਿਨ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਮੈਂ ਇਸਲਾਮਾਬਾਦ ਆਉਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਮੈਂ ਕਿਹਾ ਸੀ,...ਦੇਖੋ ਜੇ ਕੋਈ ਵਾਰੰਟ ਹੈ, ਤਾਂ ਮੈਨੂੰ ਵਾਰੰਟ ਦਿਖਾਓ ਅਤੇ ਮੈਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ। ਪਰ ਉਸ ਤਰ੍ਹਾਂ ਨਾ ਕਰੋ ਜਿਵੇਂ ਉਨ੍ਹਾਂ ਨੇ ਲਾਹੌਰ ਕੀਤਾ ਸੀ।
ਉਨ੍ਹਾਂ ਨੇ ਮੇਰੇ ਘਰ ''ਤੇ ਹਮਲਾ ਕੀਤਾ। ਤੁਹਾਨੂੰ ਪਤਾ ਹੈ ਕਿ 24 ਘੰਟੇ ਉਨ੍ਹਾਂ ਨੇ ਮੇਰੇ ਘਰ ''ਤੇ ਹਮਲਾ ਕੀਤਾ। ਮੈਂ ਕਿਹਾ ਕਿ ਅਜਿਹਾ ਨਾ ਕਰੋ ਕਿਉਂਕਿ ਹੋ ਸਕਦਾ ਹੈ ਬਹੁਤ ਜ਼ਿਆਦਾ ਪ੍ਰਤੀਕਿਰਿਆ ਨਹੀਂ ਹੋ ਸਕਦੀ, ਪਰ ਇੱਕ ਬਹੁਤ ਵੱਡੀ ਪ੍ਰਤੀਕ੍ਰਿਆ ਵੀ ਹੋ ਸਕਦੀ ਹੈ ਜੋ ਕਾਬੂ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਭੀੜ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤਾਂ, ਕੋਈ ਵੀ ਭੀੜ ਨੂੰ ਕੰਟਰੋਲ ਨਹੀਂ ਕਰ ਸਕਦਾ।
ਜਦੋਂ ਉਨ੍ਹਾਂ ਨੇ ਮੈਨੂੰ ਗ੍ਰਿਫਤਾਰ ਕੀਤਾ, ਉਸ ਤੋਂ ਬਾਅਦ ਜੋ ਹੋਇਆ ਮੈਂ ਉਸ ਲਈ ਜ਼ਿੰਮੇਵਾਰ ਕਿਵੇਂ ਹਾਂ। ਮੈਨੂੰ ਤਾਂ ਸੁਪਰੀਮ ਕੋਰਟ ਆ ਕੇ ਹੀ ਪਤਾ ਲੱਗਿਆ।
ਸਵਾਲ- ਤੁਸੀਂ ਗ੍ਰਿਫ਼ਤਾਰੀ ਵਾਰੰਟ ਦਾ ਜ਼ਿਕਰ ਕੀਤਾ ਹੈ, ਇਸ ਪੜਾਅ ''ਤੇ ਉਸ ਨੂੰ ਹਾਸਿਲ ਕਰਨਾ ਤੁਹਾਨੂੰ ਸਵੀਕਾਰਨਯੋਗ ਹੋਵੇਗਾ ਕਿ ਤੁਹਾਨੂੰ ਜੇਲ੍ਹ ਭੇਜਿਆ ਜਾ ਸਕੇ ? ਜੇਕਰ ਉਹ ਤੁਹਾਨੂੰ ਹੁਣੇ ਗ੍ਰਿਫ਼ਤਾਰੀ ਵਾਰੰਟ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੁਹਾਨੂੰ ਜੇਲ੍ਹ ਜਾਣਾ ਪਵੇਗਾ, ਤਾਂ ਕੀ ਤੁਸੀਂ ਆਪਣੀ ਮਰਜ਼ੀ ਨਾਲ ਜਾਓਗੇ?
ਜਵਾਬ- ਇਸੇ ਲਈ ਮੈਂ ਇੱਥੇ ਅਦਾਲਤ ਵਿੱਚ ਹਾਂ। ਜੇ ਕੁਝ ਅਜਿਹਾ ਹੈ ਜੋ ਮੈਂ ਗ਼ਲਤ ਕੀਤਾ ਹੈ ਅਤੇ ਜੇ ਉਹ ਮੈਨੂੰ ਉਸ ਲਈ ਗ੍ਰਿਫ਼ਤਾਰੀ ਵਾਰੰਟ ਦਿਖਾਉਂਦੇ ਹਨ ਜੋ ਮੈਂ ਗ਼ਲਤ ਕੀਤਾ ਹੈ, ਤਾਂ ਮੈਂ ਜ਼ਰੂਰ ਜਾਵਾਂਗਾ।
ਮੈਨੂੰ ਕਾਨੂੰਨ ''ਤੇ ਭਰੋਸਾ ਹੈ। ਪਰ ਉਹ ਕੀ ਕਰ ਰਹੇ ਹਨ, ਇੱਥੇ 150 ਕੇਸ ਹਨ, ਅਪਰਾਧਿਕ ਮਾਮਲੇ, 40 ਅੱਤਵਾਦ ਦੇ ਕੇਸ, ਈਸ਼ਨਿੰਦਾ ਦੇ ਕੇਸ, ਦੇਸ਼ਧ੍ਰੋਹ ਦੇ ਕੇਸ… ਇਹ ਸਰੀਰਕ ਤੌਰ ''ਤੇ ਸੰਭਵ ਨਹੀਂ ਹੈ।
ਸਵਾਲ- ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੀ ਹੁੰਦਾ ਹੈ, ਉਸ ਲਈ ਤੁਹਾਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ, ਕੀ ਇਹ ਥੋੜ੍ਹੀ ਜਿਹੀ ਧਮਕੀ ਵਾਲੀ ਆਵਾਜ਼ ਹੈ?
ਜਵਾਬ- ਕਿਉਂਕਿ ਜੋ ਵਾਪਰਿਆ ਪੂਰਾ ਸਾਲ, ਇੱਕ ਇਤਿਹਾਸ ਹੈ। 5000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, 5000 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਰ ਰੋਜ਼ ਲੋਕ ਗ੍ਰਿਫ਼ਤਾਰ ਹੋ ਰਹੇ ਹਨ। ਮੇਰੇ ਘਰ ''ਤੇ ਹਮਲਾ ਕੀਤਾ ਗਿਆ, ਸਾਡੀ ਪਾਰਟੀ ਦੇ ਪ੍ਰਧਾਨ ਦੇ ਘਰ ''ਤੇ ਵੀ... ਉਨ੍ਹਾਂ ਨੇ ਬਖ਼ਤਰਬੰਦ ਗੱਡੀਆਂ ਰਾਹੀਂ ਦਰਵਾਜ਼ਾ ਤੋੜਿਆ। ਇਹ ਅਜੇ ਤੱਕ ਕਦੇ ਨਹੀਂ ਹੋਇਆ ਸੀ… ਮੇਰੀ ਪਤਨੀ ਇਕੱਲੀ ਹੈ….
ਸਵਾਲ- ਇਸਦਾ ਬਹੁਤ ਸਾਰਾ ਕੁਝ ਉਸ ਬਿਆਨਬਾਜ਼ੀ ਨਾਲ ਜੁੜਿਆ ਹੋਇਆ ਹੈ ਜੋ ਤੁਸੀਂ ਕੀਤੀ ਹੈ। ਤੁਸੀਂ ਗੱਲ ਵੀ ਕਰਦੇ ਰਹੇ ਹੋ, ਤੁਸੀਂ ਫੌਜ ਦੀ ਲੀਡਰਸ਼ਿਪ ਦੇ ਆਲੋਚਕ ਵੀ ਰਹੇ ਹੋ, ਤੁਸੀਂ ਸਰਕਾਰ, ਵਿਰੋਧੀ ਧਿਰ ਦੀ ਬਹੁਤ ਆਲੋਚਨਾ ਵੀ ਕੀਤੀ। ਲੋਕ ਇਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹਨ, ਤੁਹਾਡੇ ਪ੍ਰਦਰਸ਼ਨਕਾਰੀ, ਤੁਹਾਡੇ ਸਮਰਥਕ ਸੜਕਾਂ ''ਤੇ ਇਸ ਨੂੰ ਵਰਤ ਰਹੇ ਹਨ।
ਜਵਾਬ- ਕਿਹੜੀ ਭੜਕਾਊ ਬਿਆਨਬਾਜ਼ੀ? ਕਿਸ ਆਗੂ ''ਤੇ ਦੋ ਵਾਰ ਕਾਤਲਾਨਾ ਹਮਲੇ ਹੋਏ ਹਨ? ਉਹ ਸਿਰਫ ਜਾਂਚ ਦੀ ਮੰਗ ਕਰਦਾ ਹੈ ਅਤੇ ਉਸ ਤੋਂ ਮਨ੍ਹਾਂ ਕਰ ਦਿੱਤਾ ਜਾਂਦਾ ਹੈ।
ਸਵਾਲ- ਦੂਜੀ ਕੋਸ਼ਿਸ਼ ਕੀ ਸੀ?
ਜਵਾਬ- ਉਨ੍ਹਾਂ ਨੇ ਨਿਆਂਇਕ ਕੰਪਲੈਕਸ ਵਿੱਚ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਨੇ, ਆਈਐੱਸਆਈ ਨੇ ਨਿਆਂਇਕ ਕੰਪਲੈਕਸ ''ਤੇ ਕਬਜ਼ਾ ਕਰ ਲਿਆ ਅਤੇ ਇਹ ਇੱਕ ਜਾਲ ਸੀ।
ਖੁਸ਼ਕਿਸਮਤੀ ਨਾਲ ਉਨ੍ਹਾਂ ਨੇ ਮੈਨੂੰ ਉਵੇਂ ਹੀ ਚੇਤਾਵਨੀ ਦਿੱਤੀ ਜਿਵੇਂ ਮੈਂ ...ਉੱਥੇ ਕੀ ਹੋ ਰਿਹਾ ਸੀ ਦੇ ਦ੍ਰਿਸ਼। ਜੇ ਮੈਂ ਉੱਥੇ ਗਿਆ ਹੁੰਦਾ, ਤਾਂ ਮੈਂ ਮਰ ਗਿਆ ਹੁੰਦਾ। ਇਸ ਲਈ ਇਹ ਦੂਜੀ ਕੋਸ਼ਿਸ਼ ਸੀ। ਅਤੇ ਫਿਰ, ਮੇਰੇ ਘਰ ''ਤੇ ਹਮਲਾ ਕੀਤਾ ਜਾਂਦਾ ਹੈ, ਕੀ ਇਹ ਭੜਕਾਊ ਬਿਆਨਬਾਜ਼ੀ ਹੈ? ਤੁਹਾਡੇ ਵਰਕਰਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ...
ਸਵਾਲ- ਤੁਸੀਂ ਜਿਹੜੀ ਭਾਸ਼ਾ ਦੀ ਵਰਤੋਂ ਕਰ ਰਹੇ ਹੋ ਕਿ ਤੁਹਾਡੇ ਨਾਲ ਦਹਿਸ਼ਤਗਰਦ ਵਾਲਾ ਵਤੀਰਾ ਕੀਤ ਜਾ ਰਿਹਾ ਹੈ, ਇਹ ਲੋਕਾਂ ਨੂੰ ਵੀ ਭੜਕਾ ਰਿਹਾ ਹੈ?
ਜਵਾਬ- ਤੁਸੀਂ ਕੀ ਸੋਚਦੇ ਹੋ, ਜਿਸ ਤਰੀਕੇ ਨਾਲ ਉਹ ਹਾਈਕੋਰਟ ਵਿੱਚ ਦਾਖ਼ਲ ਹੋਏ, ਖਿੜਕੀਆਂ ਤੋੜੀਆਂ, ਮੈਨੂੰ ਡੰਡੇ ਨਾਲ ਮਾਰਿਆ।
ਮੈਂ ਕੀ ਗ਼ਲਤ ਕਰ ਰਿਹਾ ਸੀ? ਮੈਂ ਅੰਦਰ ਸੀ.... ਮੇਰੇ ਵਕੀਲ ਉੱਥੇ ਬੈਠੇ ਸਨ ਅਤੇ ਉਨ੍ਹਾਂ ਨੇ ਮੈਨੂੰ ਸਾਰਿਆਂ ਦੇ ਸਾਹਮਣੇ ਅਗਵਾ ਕਰ ਲਿਆ ਅਤੇ ਕਿਸੇ ਦਹਿਸ਼ਤਗਰਦ ਵਾਂਗ…ਰੁਕੋ, ਰੁਕੋ…ਸੁਣੋ, ਜਦੋਂ ਤਸਵੀਰਾਂ ਸਾਹਮਣੇ ਆਈਆਂ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਪ੍ਰਤੀਕਰਮ ਹੋ ਸਕਦਾ ਸੀ?
ਕਿ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਦਾ ਮੁਖੀ ਹੈ ਅਤੇ ਉਹ ਉਸ ਨੂੰ ਚੁੱਕ ਲੈਂਦੇ ਹਨ… ਅਤੇ ਫੌਜ ਉਸ ਨੂੰ ਚੁੱਕ ਲੈਂਦੀ ਹੈ… ਤੁਹਾਨੂੰ ਕੀ ਲੱਗਦਾ ਹੈ ਕਿ ਕੀ ਪ੍ਰਤੀਕਰਮ ਹੋ ਸਕਦਾ ਸੀ? ਮੇਰਾ ਮਤਲਬ ਹੈ, ਕੀ ਇਹ ਜਾਣਨ ਲਈ ਇੱਕ ਹੁਨਰ ਚਾਹੀਦਾ ਹੈ ਕਿ ਕੀ ਹੋ ਸਕਦਾ?
ਇਸ ਲਈ ਇੱਕ ਆਦਮੀ ਜ਼ਿੰਮੇਵਾਰ ਹੈ ਅਤੇ ਉਹ ਹੈ ਫੌਜ ਮੁਖੀ। ਅਤੇ ਉਹ ਚਿੰਤਤ ਹੈ ਕਿ ਜੇਕਰ ਮੈਂ ਸੱਤਾ ਵਿੱਚ ਆਇਆ, ਤਾਂ ਮੈਂ ਉਸ ਨੂੰ ਡੀਨੋਟੀਫਾਈ ਕਰ ਦਿਆਂਗਾ। ਜੋ ਕਿ ਮੈਂ ਉਸ ਨੂੰ ਸੰਦੇਸ਼ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਅਜਿਹਾ ਨਹੀਂ ਕਰਾਂਗਾ।
ਇਹ ਸਭ ਉਸ ਦੇ ਸਿੱਧੇ ਹੁਕਮਾਂ ਨਾਲ ਹੋ ਰਿਹਾ ਹੈ। ਉਹ, ਉਹ ਹੈ ਜਿਸ ਨੂੰ ਯਕੀਨ ਹੈ ਕਿ ਜੇਕਰ ਮੈਂ ਜਿੱਤਦਾ ਹਾਂ ਤਾਂ ਉਹ ਡੀਨੋਟੀਫਾਈ ਹੋ ਜਾਵੇਗਾ, ਸਾਰੇ ਕਾਨੂੰਨ ਪਾਸੇ ਹੋ ਗਏ ਹਨ।
ਸਵਾਲ- ਤੁਸੀਂ ਕਹਿ ਰਹੇ ਹੋ ਕਿ ਜੇਕਰ ਤੁਹਾਨੂੰ ਬਾਹਰੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਵੀ ਹੁੰਦਾ ਹੈ ਉਸ ਲਈ ਤੁਹਾਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇ, ਪਰ ਇਹ ਤੁਹਾਡੇ ਸਮਰਥਕਾਂ ਨੂੰ ਸੁਨੇਹਾ ਦੇਣ ਦਾ ਮੌਕਾ ਹੈ। ਜੇ ਤੁਸੀਂ ਅਦਾਲਤ ਤੋਂ ਬਾਹਰ ਨਿਕਲਣ ਵੇਲੇ ਗ੍ਰਿਫਤਾਰ ਹੋ ਜਾਂਦੇ ਹੋ, ਤਾਂ ਤੁਹਾਡੇ ਪੈਰੋਕਾਰਾਂ ਨੂੰ ਤੁਹਾਡਾ ਕੀ ਸੰਦੇਸ਼ ਹੈ, ਕੀ ਤੁਸੀਂ ਉਨ੍ਹਾਂ ਨੂੰ ਹਿੰਸਕ ਨਾ ਹੋਣ ਲਈ ਕਹੋਗੇ, ਉਨ੍ਹਾਂ ਲਈ ਤੁਹਾਡਾ ਕੀ ਸੰਦੇਸ਼ ਹੈ?
ਜਵਾਬ- ਮੈਂ 27 ਸਾਲਾਂ ਤੋਂ ਸਿਆਸਤ ਵਿੱਚ ਹਾਂ। 27 ਸਾਲ। ਮੈਨੂੰ ਇੱਕ ਸੰਦੇਸ਼ ਦਿਖਾਓ ਜੋ ਇਸ ਤੋਂ ਵੱਖਰਾ ਹੈ, ਇਨਸਾਫ਼ ਲਈ ਅੰਦੋਲਨ ਮੇਰੀ ਪਾਰਟੀ, ਕਾਨੂੰਨ ਦਾ ਰਾਜ।
ਮੈਂ ਹਰ ਵਾਰ ਆਪਣੇ ਪੈਰੋਕਾਰਾਂ ਨੂੰ ਸੰਵਿਧਾਨ ਦੇ ਅੰਦਰ ਰਹਿਣ ਲਈ ਕਿਹਾ ਹੈ। ਜਦੋਂ ਵੀ ਤੁਸੀਂ ਵਿਰੋਧ ਪ੍ਰਦਰਸ਼ਨ ਕਰਦੇ ਹੋ, ਸ਼ਾਂਤਮਈ ਢੰਗ ਨਾਲ ਕਰੋ। ਅਸੀਂ 126 ਦਿਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ, ਇਹ ਸਭ ਤੋਂ ਸ਼ਾਂਤਮਈ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ। ਅਸੀਂ ਕਦੇ ਕਾਨੂੰਨ ਨਹੀਂ ਤੋੜਿਆ।
ਹੁਣ ਵੀ ਜਦੋਂ ਮੈਂ ਉਨ੍ਹਾਂ ਨੂੰ ਵਿਰੋਧ ਕਰਨ ਲਈ ਕਹਿੰਦਾ ਹਾਂ ਤਾਂ ਮੈਂ ਕਹਿੰਦਾ ਹਾਂ ਕਿ ਸ਼ਾਂਤਮਈ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਮੈਂ ਹਮੇਸ਼ਾ ਇਹੀ ਕਿਹਾ ਹੈ।
ਪਰ ਜਦੋਂ ਇਸ ਤਰ੍ਹਾਂ ਦੇ ਦ੍ਰਿਸ਼ ਦੇਖਦੇ ਹਨ ਕਿ ਮੇਰੇ ਨਾਲ ਕੀ ਹੋਇਆ, ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਵਿਵਹਾਰ ਕੀਤਾ... ਸੁਣੋ ਲੋਕ ਮੈਨੂੰ 50 ਸਾਲਾਂ ਤੋਂ ਜਾਣਦੇ ਹਨ। ਮੈਂ ਮਸ਼ਹੂਰ ਪਾਕਿਸਤਾਨੀ ਹਾਂ। ਮੈਂ ਪਾਕਿਸਤਾਨ ਵਿੱਚ ਕਈ ਸਾਰੇ ਪੁਰਸਕਾਰ ਜਿੱਤੇ ਹਨ, ਮੈਂ ਸਭ ਤੋਂ ਵੱਡਾ ਪਰਉਪਕਾਰੀ ਹਾਂ।
ਸਭ ਤੋਂ ਵੱਡੀ ਪਾਰਟੀ ਦਾ ਮੁਖੀ। ਜਦੋਂ ਮੇਰੇ ਨਾਲ ਅਜਿਹਾ ਵਿਹਾਰ ਕੀਤਾ ਜਾਂਦਾ ਹੈ, ਤਾਂ ਪ੍ਰਤੀਕਰਮ ਲਈ ਕੌਣ ਜ਼ਿੰਮੇਵਾਰ ਹੈ? ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
ਸਵਾਲ- ਪਰ ਇਹ ਤੁਹਾਡੇ ਲਈ ਲੋਕਾਂ ਨੂੰ ਹਿੰਸਕ ਨਾ ਹੋਣ ਬਾਰੇ ਕਹਿਣ ਦਾ ਮੌਕਾ ਹੈ।
ਕੱਲ੍ਹ (ਵੀਰਵਾਰ ਨੂੰ), ਸੁਪਰੀਮ ਕੋਰਟ ਵਿੱਚ ਮੈਂ ਇੱਕ ਸੁਨੇਹਾ ਦਿੱਤਾ, ਇਹ ਮੇਰਾ ਦੇਸ਼ ਹੈ, ਮੇਰੀ ਫੌਜ ਹੈ, ਮੇਰੀਆਂ ਇਮਾਰਤਾਂ ਹਨ, ਮੇਰੇ ਲੋਕ ਹਨ। ਕਿਰਪਾ ਕਰਕੇ ਸ਼ਾਂਤੀ ਨਾਲ ਰਹੋ, ਅਸੀਂ ਆਪਣੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਅਤੇ ਮੈਂ ਇਹ ਗੱਲ ਹਮੇਸ਼ਾ ਕਹੀ ਹੈ।
ਅਮਰੀਕੀ ਸਰਹੱਦ ''ਤੇ ਹਜ਼ਾਰਾਂ ਪਰਵਾਸੀ:
NEXT STORY