ਰੂਸ ''ਤੇ ਹਮਲਾ ਕਰਨ ਵਾਲੇ ਸਕੁਐਡ 303/ਅਨਾਮ ਹੈਕਰ ਗਰੁੱਪ ਦਾ ਮੈਂਬਰ
ਦੁਨੀਆਂ ਵਿੱਚ ਹੋਣ ਵਾਲੀਆਂ ਜੰਗਾਂ ਦੇ ਨਿਯਮ ਨਿਰਧਾਰਤ ਕਰਨ ਵਾਲੀ ਸੰਸਥਾ ਨੇ ਪਹਿਲੀ ਵਾਰ ਜੰਗ ਵਿੱਚ ਸ਼ਾਮਲ ‘ਨਾਗਰਿਕ ਹੈਕਰਾਂ’ ਦੇ ਲਈ ਨਿਯਮ ਜਾਰੀ ਕੀਤੇ ਹਨ।
‘ਇੰਟਰਨੈਸ਼ਨਲ ਕਮੇਟੀ ਆਫ ਦਿ ਰੈੱਡ ਕਰਾਸ’ ਜੰਗ ਦੇ ਨਿਯਮਾਂ ਉੱਤੇ ਨਿਗਰਾਨੀ ਅਤੇ ਨਜ਼ਰਸਾਨੀ ਰੱਖਣ ਲਈ ਜ਼ਿੰਮੇਵਾਰ ਹੈ।
ਇਸ ਸੰਸਥਾ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਕਿ ਵੱਡੀ ਗਿਣਤੀ ਵਿੱਚ ਲੋਕ ਅਜਿਹੇ ਸਾਈਬਰ ਗਿਰੋਹਾਂ ਵਿੱਚ ਸ਼ਾਮਲ ਹੋ ਰਹੇ ਹਨ ਜੋ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ।
ਇਹ ਵਰਤਾਰਾ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਵਧਿਆ ਹੈ। ਇਨ੍ਹਾਂ ਅੱਠ ਨਿਯਮਾਂ ਵਿੱਚ ਹਸਪਤਾਲਾਂ ''ਤੇ ਹਮਲੇ ਦੀ ਰੋਕ ਵੀ ਸ਼ਾਮਲ ਹੈ।
ਇਸ ਦੇ ਨਾਲ ਹੀ ਅਜਿਹੇ ਸਾਧਨਾਂ ਜਿਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾਗਰਿਕਾਂ ਵਿੱਚ ਖੌਫ਼ ਪੈਦਾ ਕਰਨ ਵਾਲੀਆਂ ਧਮਕੀਆਂ ਉੱਤੇ ਵੀ ਰੋਕ ਲਾਉਣ ਲਈ ਕਿਹਾ ਗਿਆ ਹੈ।
ਪਰ ਕੁਝ ਸਾਈਬਰ ਸਮੂਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨਗੇ।
‘ਸੰਸਾਰ ਭਰ ਵਿੱਚ ਵਾਧਾ’
‘ਆਈਸੀਆਰਸੀ’ ਵੱਲੋਂ ਇਹ ਨਿਯਮ ਹੈਕਿੰਗ ਸਮੂਹਾਂ ਨੂੰ ਭੇਜੇ ਜਾ ਰਹੇ ਹਨ, ਖ਼ਾਸ ਕਰਕੇ ਅਜਿਹੇ ਗਿਰੋਹਾਂ ਜਿਹੜੇ ਜੰਗ ਵਿੱਚ ਸ਼ਾਮਲ ਹਨ।
ਸੰਸਥਾ ਵੱਲੋਂ ਹੈਕਰਾਂ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਕਾਰਵਾਈਆਂ ਲੋਕਾਂ ਦੀਆਂ ਅਤੇ ਉਨ੍ਹਾਂ ਦੀਆਂ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।
ਦੇਸ਼ਭਗਤੀ ਦੀ ਭਾਵਨਾ ਨਾਲ ਹੈਕਿੰਗ ਕਾਰਵਾਈਆਂ ਹੋਣੀਆਂ ਕੋਈ ਨਵੀਂ ਗੱਲ ਨਹੀਂ ਹੈ।
ਇਸ ਵੇਲੇ ਸੰਸਾਰ ਵਿੱਚ ਵੱਧ ਰਹੇ ਤਣਾਅ ਅਤੇ ਮਸਲਿਆਂ ਕਾਰਨ ਕਈ ਸਾਈਬਰ ਹਮਲੇ ਹੋ ਰਹੇ ਹਨ।
ਆਈਸੀਆਰਸੀ ਦੇ ਬਿਆਨ ਵਿੱਚ ਸੀਰੀਆ ਪੱਖੀ ਸਾਈਬਰ ਗਿਰੋਹਾਂ ਵੱਲੋਂ 2013 ਵਿੱਚ ਪੱਛਮੀ ਮੀਡੀਆ ਉੱਤੇ ਗਏ ਹਮਲੇ ਬਾਰੇ ਵੀ ਗੱਲ ਕੀਤੀ ਗਈ ਹੈ।
ਆਈਸੀਆਰਸੀ ਦੇ ਕਾਨੂੰਨੀ ਸਲਾਹਕਾਰ, ਡਾ. ਟਿਲਮੈਨ ਰੋਡੇਨਹਾਓਸਰ ਕਹਿੰਦੇ ਹਨ ਕਿ ਰੂਸ-ਯੂਕਰੇਨ ਦੀ ਜੰਗ ਤੋਂ ਬਾਅਦ ਇਸ ਚਿੰਤਾਜਨਕ ਵਰਤਾਰੇ ਵਿੱਚ ਵਾਧਾ ਹੋਇਆ ਹੈ ਅਤੇ ਇਹ ਸੰਸਾਰ ਭਰ ਵਿੱਚ ਫੈਲ ਰਿਹਾ ਹੈ।
ਉਹ ਕਹਿੰਦੇ ਹਨ, “ਕੁਝ ਮਾਹਰ ਹੈਕਰਜ਼ ਵੱਲੋਂ ਕੀਤੀਆਂ ਜਾਂਦੀਆਂ ਹੈਕਿੰਗ ਗਤੀਵਿਧੀਆਂ ਨੂੰ ‘ਸਾਈਬਰ ਵਿਜੀਲੈਂਟਿਸਮ (ਬਿਨਾਂ ਕਿਸੇ ਕਾਨੂੰਨੀ ਹੱਕ ਦੇ ਕਾਨੂੰਨ ਲਾਗੂ ਕਰਵਾਉਣਾ)’ ਵੀ ਮੰਨਿਆ ਜਾਂਦਾ ਹੈ।"
ਉਹ ਇਹ ਕਹਿੰਦੇ ਹਨ ਕਿ ਮਾਹਰ ਇਹ ਦਲੀਲ ਦਿੰਦੇ ਹਨ ਕਿ ਅਜਿਹੇ ਹੈਕਰਾਂ ਦੀਆਂ ਕਾਰਵਾਈਆਂ ਤਕਨੀਕੀ ਤੌਰ ਉੱਤੇ ਇੰਨੀਆਂ ਵਿਕਸਿਤ ਨਹੀਂ ਹੁੰਦੀਆਂ ਅਤੇ ਇਸਦਾ ਬਹੁਤਾ ਪ੍ਰਭਾਵ ਨਹੀਂ ਪਵੇਗਾ।
“ਹਾਲਾਂਕਿ, ਦੋਵੇਂ ਪਾਸੇ ਸ਼ਾਮਲ ਸਮੂਹਾਂ ਵਿੱਚ ਕਈ ਵੱਡੇ ਸਮੂਹ ਸ਼ਾਮਲ ਹਨ। ਇਹ ‘ਫੌਜਾਂ’ ਕਈ ਨਾਗਰਿਕ ਸੇਵਾਵਾਂ ਜਿਸ ਵਿੱਚ ਬੈਂਕ, ਕੰਪਨੀਆਂ, ਫਾਰਮੇਸੀਆਂ, ਹਸਪਤਾਲ, ਰੇਲਵੇ ਸੇਵਾਵਾਂ ਅਤੇ ਸਰਕਾਰੀ ਸੇਵਾਵਾਂ ਨੂੰ ਠੱਪ ਕਰਨ ਵਿੱਚ ਕਾਮਯਾਬ ਰਹੀਆਂ ਹਨ।"
ਕੀ ਹਨ ਇਹ ਨਿਯਮ?
‘ਇੰਟਰਨੈਸ਼ਨਲ ਹੁਮੈਨੀਟੇਰੀਅਨ ਕਾਨੂੰਨ’ ਉੱਤੇ ਆਧਾਰਤ ਇਹ ਅੱਠ ਨਿਯਮ ਇਸ ਪ੍ਰਕਾਰ ਹਨ।
- ਲੋਕ ਸੇਵਾਵਾਂ ਉੱਤੇ ਸਾਈਬਰ ਹਮਲੇ ਨਾ ਕਰੋ।
- ਅਜਿਹੇ ਯੰਤਰਾਂ ਅਤੇ ਸਾਧਨਾਂ ਦੀ ਵਰਤੋਂ ਨਾ ਕਰੋ ਜਿਹੜੇ ਆਪਣੇ ਆਪ ਫੈਲ ਜਾਂਦੇ ਹਨ ਅਤੇ ਬਿਨਾਂ ਕਿਸੇ ਫ਼ਰਕ ਦੇ ਫੌਜੀ ਉਦੇਸ਼ਾਂ ਅਤੇ ਨਾਗਰਿਕ ਵਸਤੂਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
- ਜਦੋਂ ਕਿਸੇ ਫੌਜੀ ਨਿਸ਼ਾਨੇ ਉੱਤੇ ਸਾਈਬਰ ਹਮਲੇ ਲਈ ਯੋਜਨਾ ਬਣਾਓ, ਤਾਂ ਹਰ ਉਹ ਸੰਭਵ ਕੰਮ ਕਰੋ ਤਾਂ ਜੋ ਤੁਹਾਡੀ ਕਾਰਵਾਈ ਦਾ ਨਾਗਰਿਕਾਂ ਉੱਤੇ ਘੱਟੋ-ਘੱਟ ਅਸਰ ਪਵੇ।
- ਕਿਸੇ ਵੀ ਡਾਕਟਰੀ ਜਾਂ ਜੰਗ ਸਮੇਂ ਲੋੜੀਂਦੀਆਂ ਸੇਵਾਵਾਂ ਨੂੰ ਆਪਣੇ ਹਮਲੇ ਦਾ ਨਿਸ਼ਾਨਾ ਨਾ ਬਣਾਓ।
- ਅਜਿਹੀਆਂ ਥਾਵਾਂ ਉੱਤੇ ਸਾਈਬਰ ਹਮਲੇ ਨਾ ਕਰੋ ਜੋ ਮਨੁੱਖੀ ਵਸੋਂ ਲਈ ਜ਼ਰੂਰੀ ਹਨ ਅਤੇ ਜਿਸਦੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ।
- ਅਜਿਹੀਆਂ ਧਮਕੀਆਂ ਨਾ ਦਿਓ ਜੋ ਨਾਗਰਿਕਾਂ ਵਿੱਚ ਡਰ ਪੈਦਾ ਕਰਨ।
- ‘ਇੰਟਰਨੈਸ਼ਨਲ ਹੂਮੈਨੀਟੇਰੀਅਨ ਕਾਨੂੰਨ’ ਦੀ ਉਲੰਘਣਾ ਲਈ ਲੋਕਾਂ ਨੂੰ ਨਾ ਉਕਸਾਓ।
- ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ ਭਾਵੇਂ ਦੁਸ਼ਮਣ ਨਾ ਕਰੇ।
ਆਈਸੀਆਰਸੀ ਵੱਲੋਂ ਸਰਕਾਰਾਂ ਨੂੰ ਵੀ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਹੈਕਿੰਗ ਉੱਤੇ ਨੱਥ ਪਾਉਣ ਅਤੇ ਸਬੰਧਤ ਕਾਨੂੰਨਾਂ ਨੂੰ ਲਾਗੂ ਕਰਨ।
ਕਿਲਨੈੱਟ ਦੇ ਨੇਤਾ, ਕਿਲਮਿਲਕ, ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੀ ਯੋਜਨਾ ਬਣਾ ਰਹੇ ਹਨ
‘ਆਈਟੀ ਆਰਮੀ ਆਫ ਯੂਕਰੇਨ’ ਅਤੇ ਹੋਰ ਸਮੂਹਾਂ ਦੀ ਕੀ ਰਾਏ ਹੈ
ਯੂਕਰੇਨ ਜੰਗ ਨੇ ਨਾਗਰਿਕਾਂ ਵੱਲੋਂ ਕੀਤੀ ਜਾਂਦੀ ਹੈਕਿੰਗ ਅਤੇ ਫੌਜੀ ਉਦੇਸ਼ਾਂ ਨਾਲ ਕੀਤੀ ਜਾਂਦੀ ਹੈਕਿੰਗ ਵਿੱਚ ਫ਼ਰਕ ਘਟਾ ਦਿੱਤਾ ਹੈ।
‘ਆਈਟੀ ਆਰਮੀ ਆਫ ਯੂਕਰੇਨ’ ਜਿਹੇ ਸਮੂਹ ਬਣਾਏ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਰੂਸੀ ਟਿਕਾਣਿਆਂ ਉੱਤੇ ਹਮਲੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਟੈਲੀਗ੍ਰਾਮ ਉੱਤੇ ‘ਆਈਟੀ ਆਰਮੀ ਆਫ ਯੂਕਰੇਨ’ ਦੇ 160,000 ਮੈਂਬਰ ਹਨ। ਇਸ ਵੱਲੋਂ ਰੇਲ ਸੇਵਾਵਾਂ ਅਤੇ ਬੈਂਕਾਂ ਜਿਹੀਆਂ ਲੋਕ ਸੇਵਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਇਸਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਫ਼ੈਸਲਾ ਨਹੀਂ ਲਿਆ ਕਿ ਉਹ ਆਈਸੀਆਰਸੀ ਦੇ ਨਿਯਮਾਂ ਨੂੰ ਲਾਗੂ ਕਰਨਗੇ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਸਮੂਹ ਦੇ ਵੱਲੋਂ ਪਹਿਲਾਂ ਹੀ ਡਾਕਟਰੀ ਸੇਵਾਵਾਂ ਨੂੰ ਨਿਸ਼ਾਨਾ ਬਣਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ, ਪਰ ਨਾਗਰਿਕਾਂ ਉੱਤੇ ਪੈਣ ਵਾਲੇ ਪ੍ਰਭਾਵ ਤੋਂ ਬਚਿਆ ਨਹੀਂ ਜਾ ਸਕਦਾ।
ਬੁਲਾਰੇ ਨੇ ਕਿਹਾ, “ਨਿਯਮਾਂ ਦੀ ਪਾਲਣਾ ਕਰਨ ਨਾਲ ਇੱਕ ਧਿਰ ਦੀ ਸਥਿਤੀ ਕਮਜ਼ੋਰ ਹੋ ਜਾਵੇਗੀ।”
ਰੂਸ ਵਿਚਲੇ ਵੱਡੇ ਸਮੂਹਾਂ ਵੱਲੋਂ ਇਸੇ ਤਰੀਕੇ ਯੂਕਰੇਨ ਅਤੇ ਇਸਦੇ ਹਮਾਇਤੀ ਮੁਲਕਾਂ ਉੱਤੇ ਹਮਲੇ ਕੀਤੇ ਗਏ ਹਨ। ਇਸ ਵਿੱਚ ਵੈੱਬਸਾਈਟਾਂ ਨੂੰ ਠੱਪ ਕਰਨ ਅਤੇ ਥੋੜ੍ਹੇ ਸਮੇਂ ਲਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।
‘ਮੈਂ ਰੈੱਡ ਕਰਾਸ ਨੂੰ ਕਿਉਂ ਸੁਣਾ?’
ਕਿਲਨੈੱਟ, ਜਿਸਦੇ ਟੈਲੀਗ੍ਰਾਮ ਚੈਨਲ ਦੇ 90,000 ਫੋਲੋਅਰ ਹਨ ਨੇ ਬੀਬੀਸੀ ਨੂੰ ਪੁੱਛਿਆ, “ਮੈਂ ਰੈੱਡ ਕਰਾਸ ਨੂੰ ਕਿਉਂ ਸੁਣਾ?”
ਰੂਸ ਪੱਖੀ ਸਮੂਹਾਂ ਉੱਤੇ ਇਹ ਇਲਜ਼ਾਮ ਲੱਗਦੇ ਹਨ ਕਿ ਉਹ ਰੂਸੀ ਪ੍ਰਸ਼ਾਸਨ ਨਾਲ ਰਲ ਕੇ ਜਾਂ ਉਨ੍ਹਾਂ ਲਈ ਕੰਮ ਕਰਦੇ ਹਨ। ਪਰ ਕਿਲਨੈੱਟ ਵੱਲੋਂ ਇਸ ਨੂੰ ਪੂਰਨ ਤੌਰ ‘ਤੇ ਨਕਾਰਿਆ ਗਿਆ ਹੈ।
‘ਐਨੋਨੀਮਸ ਸੁਡਾਨ’ ਨਾਂ ਦੇ ਸਮੂਹ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, “ਇਹ ਕਾਨੂੰਨ ਵਿਹਾਰਕ ਨਹੀਂ ਹਨ ਅਤੇ ਸਮੂਹ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਉਲੰਘਣਾ ਕਰਨ ਤੋਂ ਬਚਿਆ ਨਹੀਂ ਜਾ ਸਕਦਾ।”
ਇਸ ਸਮੂਹ ਦੇ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਉਨ੍ਹਾਂ ਤਕਨੀਕੀ ਕੰਪਨੀਆਂ ਅਤੇ ਸਰਕਾਰੀ ਸੇਵਾਵਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਉਹ ਸੁਡਾਨ ਜਾਂ ਇਸਲਾਮ ਦੇ ਵਿਰੋਧੀ ਮੰਨਦੇ ਹਨ।
ਇਸੇ ਸਮੂਹ ਦੇ ਇੱਕ ਹਾਈ ਪ੍ਰੋਫਾਈਲ ਮੈਂਬਰ ਨੇ ਬੀਬੀਸੀ ਨੂੰ ਦੱਸਿਆ, “ਸਮੂਹ ਹਮੇਸ਼ਾ ਤੋਂ ਹੀ ਕੁਝ ਸਿਧਾਂਤਾਂ ਅਧੀਨ ਕੰਮ ਕਰਦਾ ਹੈ, ਇਸ ਵਿੱਚ ਆਈਸੀਆਰਸੀ ਵੱਲੋਂ ਦੱਸੇ ਗਏ ਨਿਯਮ ਵੀ ਸ਼ਾਮਲ ਹਨ।”
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਸੰਸਥਾ (ਆਈਸੀਆਰਸੀ) ਉੱਤੇ ਯਕੀਨ ਨਹੀਂ ਰਿਹਾ ਅਤੇ ਉਹ ਇਸਦੇ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਮਾਨਸਾ ਦਾ ਉਹ ਪਿੰਡ, ਜਿੱਥੇ 4 ਸ਼ਮਸ਼ਾਨਘਾਟਾਂ ਨੂੰ ਖ਼ਤਮ ਕਰ ਕੇ ਇੱਕ ਸਕੂਲ ਬਣਾਉਣ ਲਈ ਖਾਲੀ ਕੀਤੀ ਜ਼ਮੀਨ
NEXT STORY