ਭਾਰਤੀ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਰਹੱਸ ਬਣੀ ਹੋਈ ਹੈ, ਪਰ ਉਨ੍ਹਾਂ ਦੇ ਪਤੀ ਅਤੇ ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਅਜਿਹਾ ਹੀ ਇੱਕ ਰਾਜ਼ ਖੋਲ੍ਹਿਆ ਹੈ।
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਦੁਬਈ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮੌਤ ''ਬਾਥਟਬ ''ਚ ਡੁੱਬਣ ਕਾਰਨ'' ਹੋਈ ਹੈ।
ਪਰ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਕਿ ਡਾਕਟਰਾਂ ਦਾ ਧਿਆਨ ਸਿਰਫ ਡੁੱਬਣ ''ਤੇ ਸੀ, ਜਦਕਿ ਸ਼੍ਰੀਦੇਵੀ ਦੀ ਡਾਈਟਿੰਗ ਅਤੇ ਨਮਕ ਤੋਂ ਪਰਹੇਜ਼ ਵੀ ਉਨ੍ਹਾਂ ਦੀ ਮੌਤ ਦੇ ਕਾਰਨ ਸਨ।
24 ਫਰਵਰੀ 2018 ਨੂੰ ਦੁਬਈ ਦੇ ਇੱਕ ਹੋਟਲ ਵਿੱਚ ਸ਼੍ਰੀਦੇਵੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
ਸ਼ੁਰੂਆਤ ''ਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ, ਪਰ ਬਾਅਦ ਵਿੱਚ ਜਾਣਕਾਰੀ ਸਾਹਮਣੇ ਆਈ ਕਿ ਉਹ ਆਪਣੇ ਹੋਟਲ ਦੇ ਕਮਰੇ ਦੇ ਬਾਥਰੂਮ ਦੇ ਬਾਥਟੱਬ ਵਿੱਚ ਡੁੱਬ ਗਏ ਸਨ।
ਸ਼੍ਰੀਦੇਵੀ
ਸ਼੍ਰੀਦੇਵੀ, 20ਵੀਂ ਸਦੀ ਦੀਆਂ ਸਭ ਤੋਂ ਸਫ਼ਲ ਬਾਲੀਵੁੱਡ ਅਦਾਕਰਾਵਾਂ ਵਿੱਚੋਂ ਇੱਕ ਸਨ ਤੇ 54 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਸਨ।
ਨਿਊਜ਼ ਵੈੱਬਸਾਈਟ ''ਦਿ ਨਿਊ ਇੰਡੀਅਨ'' ਦੇ ਪੱਤਰਕਾਰ ਰੋਹਨ ਦੁਆ ਨਾਲ ਗੱਲਬਾਤ ਦੌਰਾਨ ਫਿਲਮ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਕਿ ਸ਼੍ਰੀਦੇਵੀ ਦੀ ਮੌਤ ''ਕੁਦਰਤੀ'' ਨਹੀਂ ਸਗੋਂ ''ਦੁਰਘਟਨਾ'' ਦੱਸੀ ਸੀ ਅਤੇ ਉਨ੍ਹਾਂ ਨੂੰ ''''ਸ਼੍ਰੀਦੇਵੀ ਦੇ ਕਤਲ ਦੇ ਪ੍ਰੇਸ਼ਾਨ ਕਰਨ ਵਾਲੇ ਇਲਜ਼ਾਮਾਂ ਨੂੰ ਸਹਿਣਾ ਪਿਆ।''''
ਬੋਨੀ ਕਪੂਰ ਨੇ ਕਿਹਾ, "ਇਹ ਕੁਦਰਤੀ ਮੌਤ ਨਹੀਂ ਸੀ। ਇਹ ਇੱਕ ਦੁਰਘਟਨਾ ਵਾਲੀ ਮੌਤ ਸੀ। ਮੈਂ ਇਸ ਬਾਰੇ ਗੱਲ ਨਾ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਮੈਂ ਮੌਤ ਤੋਂ ਬਾਅਦ ਜਾਂਚ ਦੌਰਾਨ ਲਗਭਗ 24 ਜਾਂ 48 ਘੰਟਿਆਂ ਤੱਕ ਇਸ ਬਾਰੇ ਗੱਲ ਕੀਤੀ ਸੀ।"
''''ਅਸਲ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਭਾਰਤੀ ਮੀਡੀਆ ਦੇ ਦਬਾਅ ''ਚ ਅਜਿਹਾ ਕਰਨਾ ਪਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਸ਼੍ਰੀਦੇਵੀ ਨੂੰ ਮਾਰਿਆ ਨਹੀਂ ਗਿਆ ਸੀ।''''
''ਅਕਸਰ ਭੁੱਖੇ ਰਹਿੰਦੇ ਸਨ ਸ਼੍ਰੀਦੇਵੀ’
ਸ਼੍ਰੀਦੇਵੀ - ਬੋਨੀ ਕਪੂਰ
ਬੋਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਈ ਡਿਟੈਕਸ਼ਨ ਟੈਸਟ ਵੀ ਕਰਵਾਉਣਾ ਪਿਆ। (ਇਹ ਟੈਸਟ ਇਹ ਜਾਂਚਣ ਲਈ ਕੀਤਾ ਜਾਂਦਾ ਹੈ ਕਿ ਵਿਅਕਤੀ ਝੂਠ ਬੋਲ ਰਿਹਾ ਹੈ ਜਾਂ ਸੱਚ।)
ਬੋਨੀ ਕਪੂਰ ਨੇ ਦੱਸਿਆ, “ਮੈਂ ਕਈ ਤਰ੍ਹਾਂ ਦੇ ਟੈਸਟਾਂ ''ਚੋਂ ਲੰਘਿਆ, ਜਿਨ੍ਹਾਂ ''ਚ ਲਾਈ ਡਿਟੈਕਸ਼ਨ ਟੈਸਟ ਵੀ ਸ਼ਾਮਲ ਸੀ। ਅਤੇ ਫਿਰ ਜੋ ਰਿਪੋਰਟ ਸਾਹਮਣੇ ਆਈ, ਉਸ ਤੋਂ ਸਪਸ਼ਟ ਹੈ ਕਿ ਇਹ ਇੱਕ ਦੁਰਘਟਨਾ ਵਾਲੀ ਮੌਤ ਸੀ।''''
ਡਾਈਟ (ਖਾਣੇ) ''ਚ ਨਮਕ ਨਾ ਛੱਡਣ ਦੀ ਸਲਾਹ ਦਿੰਦੇ ਹੋਏ ਬੋਨੀ ਕਪੂਰ ਨੇ ਕਿਹਾ ਸੀ ਕਿ ਇਸ ਕਾਰਨ ਤੁਸੀਂ ਬੇਹੋਸ਼ ਹੋ ਸਕਦੇ ਹੋ, ਜਿਵੇਂ ਕਿ ਸ਼੍ਰੀਦੇਵੀ ਨਾਲ ਹੋਇਆ ਅਤੇ ਉਹ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦਾ ਅੱਗੇ ਵਾਲਾ ਇੱਕ ਦੰਦ ਟੁੱਟ ਗਿਆ।
''ਮਿਸਟਰ ਇੰਡੀਆ'' ਦੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਕਿ ਸ਼੍ਰੀਦੇਵੀ ਪਰਦੇ ''ਤੇ ਆਪਣੀ ਛਵੀ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਸਨ ਅਤੇ ਆਪਣੀ ਮੌਤ ਤੋਂ ਪਹਿਲਾਂ ਵੀ ਉਹ ਡਾਈਟ ''ਤੇ ਸਨ।
ਉਨ੍ਹਾਂ ਕਿਹਾ, "ਉਹ ਅਕਸਰ ਭੁੱਖੀ ਰਹਿੰਦੀ ਸੀ। ਉਹ ਹਮੇਸ਼ਾ ਇਹੀ ਚਾਹੁੰਦੀ ਸੀ ਕਿ ਉਹ ਸਕ੍ਰੀਨ ''ਤੇ ਵਧੀਆ ਨਜ਼ਰ ਆਵੇ।''''
ਬੋਨੀ ਕਪੂਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਅਜਿਹਾ ਕਈ ਮੌਕਿਆਂ ''ਤੇ ਹੋਇਆ ਜਦੋਂ ਸ਼੍ਰੀਦੇਵੀ ਨੂੰ ਬਲੈਕਆਊਟ ਹੋਇਆ ਅਤੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ''ਲੋ ਬਲੱਡ ਪ੍ਰੈਸ਼ਰ'' ਦੀ ਸਮੱਸਿਆ ਸੀ।
"ਡਾਕਟਰਾਂ ਉਨ੍ਹਾਂ ਨੂੰ ਕਹਿੰਦੇ ਸਨ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਮੱਸਿਆ ਸੀ, ਇਸ ਲਈ ਤੁਸੀਂ ਸਖ਼ਤ ਡਾਈਟ ''ਤੇ ਨਹੀਂ ਰਹੀ ਸਕਦੇ ਅਤੇ ਲੂਣ ਨਹੀਂ ਛੱਡ ਸਕਦੇ।''''
ਬੋਨੀ ਕਪੂਰ ਨੇ ਕਿਹਾ, ''''ਜ਼ਿਆਦਾਤਰ ਔਰਤਾਂ ਨੂੰ ਲੱਗਦਾ ਹੈ ਕਿ ਨਮਕ ਸਰੀਰ ''ਚ ਪਾਣੀ ਨੂੰ ਬਰਕਰਾਰ ਰੱਖਦਾ ਹੈ ਅਤੇ ਤੁਸੀਂ ਫੁੱਲੀ ਹੋਈ ਦਿਖਾਈ ਦਿੰਦੀ ਹੋ। ਇਹ ਇੱਕ ਕਾਰਨ ਸੀ। ਮੈਂ ਵੀ ਉਨ੍ਹਾਂ ਨੂੰ ਕਹਿੰਦਾ ਸੀ ਕਿ ਲੂਣ ਪੂਰੀ ਤਰ੍ਹਾਂ ਨਾ ਛੱਡੋ। ਮੈਂ ਕਹਿੰਦਾ ਕਿ ਸਲਾਦ ਖਾਂਦੇ ਸਮੇਂ ਉਸ ''ਤੇ ਥੋੜ੍ਹਾ ਜਿਹਾ ਨਮਕ ਜ਼ਰੂਰ ਛਿੜਕ ਲਓ।''''
ਬੋਨੀ ਨੇ ਕਿਹਾ, "ਇਹ ਸਿਰਫ਼ ਫ਼ਿਲਮਾਂ ਲਈ ਨਹੀਂ ਸੀ, ਜੋ ਉਹ ਉਸ ਸਮੇਂ ਕਰ ਰਹੇ ਸਨ। ਉਨ੍ਹਾਂ ਦਾ ਵਜ਼ਨ 45-46 ਕਿੱਲੋ ਤੱਕ ਆ ਗਿਆ ਸੀ। ਤੁਸੀਂ ਇਹ ਚੀਜ਼ ਇੰਗਲਿਸ਼ ਵਿੰਗਲਿਸ਼ ਫ਼ਿਲਮ ਵਿੱਚ ਵੀ ਦੇਖ ਸਕਦੇ ਹੋ।"
ਸ਼੍ਰੀਦੇਵੀ ਦਾ ਫ਼ਿਲਮੀ ਕਰੀਅਰ
- ਸ਼੍ਰੀਦੇਵੀ ਦਾ ਜਨਮ 13 ਅਗਸਤ, 1963 ਨੂੰ ਦੱਖਣ ਭਾਰਤੀ ਸੂਬੇ ਤਾਮਿਲਨਾਡੂ ਵਿੱਚ ਹੋਇਆ ਸੀ ਅਤੇ ਉਨ੍ਹਾਂ 1978 ਵਿੱਚ ਫਿਲਮ ''ਸੋਲ੍ਹਵਾਂ ਸਾਵਨ'' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
- 2020 ''ਚ ਰਿਲੀਜ਼ ਹੋਈ ''ਮੌਮ'' ਉਨ੍ਹਾਂ ਦੀ 300ਵੀਂ ਫਿਲਮ ਸੀ। 1986 ਵਿੱਚ ਉਨ੍ਹਾਂ ਦੀਆਂ ਦਸ ਫ਼ਿਲਮਾਂ ਸਿਰਫ਼ ਹਿੰਦੀ ਵਿੱਚ ਹੀ ਰਿਲੀਜ਼ ਹੋਈਆਂ ਸਨ। ਉਨ੍ਹਾਂ ਨੇ ਉਸ ਇੱਕ ਸਾਲ ਵਿੱਚ ਇੱਕ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਸੀ।
- ਉਨ੍ਹਾਂ ਨੂੰ ਫਿਲਮ ''ਚਾਲਬਾਜ਼'' ਲਈ ਸਰਵੋਤਮ ਅਦਾਕਾਰਾ ਦਾ ਪਹਿਲਾ ਫ਼ਿਲਮਫ਼ੇਅਰ ਐਵਾਰਡ ਮਿਲਿਆ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਤਾਮਿਲ ਫ਼ਿਲਮਾਂ ਲਈ ਕਈ ਐਵਾਰਡ ਮਿਲ ਚੁੱਕੇ ਸਨ।
- ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ''ਚ ''ਚਾਂਦਨੀ'', ''ਲਮਹੇ'', ''ਮਿਸਟਰ ਇੰਡੀਆ'', ''ਖ਼ੁਦਾ ਗਵਾਹ'', ''ਸਦਮਾ'' ਅਤੇ ''ਨਾਗਿਨ'' ਸ਼ਾਮਲ ਹਨ।
- ਹਿੰਦੀ ਫਿਲਮਾਂ ਤੋਂ ਇਲਾਵਾ, ਉਨ੍ਹਾਂ ਨੇ ਦੱਖਣ ਭਾਰਤ ਵਿੱਚ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
- ਸ਼੍ਰੀਦੇਵੀ ਨੇ 1996 ਵਿੱਚ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਖੁਸ਼ੀ ਅਤੇ ਜਾਨ੍ਹਵੀ ਕਪੂਰ ਹਨ। ਜਾਨ੍ਹਵੀ ਕਪੂਰ ਵੀ ਹੁਣ ਫ਼ਿਲਮਾਂ ਵਿੱਚ ਕੰਮ ਕਰਦੇ ਹਨ।
- ਸ਼੍ਰੀਦੇਵੀ ਨੂੰ ਸਰਕਾਰ ਨੇ 2013 ਵਿੱਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜ ਵਾਰ ਫ਼ਿਲਮਫ਼ੇਅਰ ਐਵਾਰਡ ਵੀ ਮਿਲ ਚੁੱਕਾ ਹੈ।
- 90 ਦੇ ਦਹਾਕੇ ''ਚ ਜਦੋਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਨੂੰ ਅਲਵਿਦਾ ਕਿਹਾ ਸੀ, ਉਸ ਵੇਲੇ ਉਨ੍ਹਾਂ ਦੀਆਂ ਫ਼ਿਲਮਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਸਨ। ਪਰ ਜਦੋਂ ਉਹ ਉਸ ਲੰਮੇ ਬ੍ਰੇਕ ਤੋਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਦੀ ਅਦਾਕਾਰੀ ਨੇ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਸੀ।
''ਬਾਥਰੂਮ ''ਚ ਡਿੱਗ ਕੇ ਉਨ੍ਹਾਂ ਦੇ ਦੰਦ ਟੁੱਟ ਗਏ ਸਨ''
ਬੋਨੀ ਕਪੂਰ ਨੇ ਕਿਹਾ ਕਿ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ, ਅਭਿਨੇਤਾ ਨਾਗਾਰਜੁਨ ਉਨ੍ਹਾਂ ਕੋਲ ਸੰਵੇਦਨਾ ਪ੍ਰਗਟ ਕਰਨ ਲਈ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਸ਼੍ਰੀਦੇਵੀ ਉਨ੍ਹਾਂ ਨਾਲ ਇੱਕ ਫਿਲਮ ਕਰ ਰਹੇ ਸਨ ਤਾਂ ਉਹ ਕ੍ਰੈਸ਼ ਡਾਈਟ ''ਤੇ ਸਨ।
ਉਨ੍ਹਾਂ ਕਿਹਾ, ''ਉਹ ਬਾਥਰੂਮ ਵਿਚ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਦੰਦ ਟੁੱਟ ਗਏ ਸਨ ਅਤੇ ਫਿਰ ਨਕਲੀ ਕੈਪਸ ਫਿੱਟ ਕੀਤੇ ਗਏ ਸਨ।''
ਉਨ੍ਹਾਂ ਕਿਹਾ ਕਿ ਪੰਕਜ ਪਰਾਸ਼ਰ ਦੀ ਅਧੂਰੀ ਫਿਲਮ ਵਿੱਚ ਵੀ ਉਨ੍ਹਾਂ ਨਾਲ ਅਜਿਹਾ ਹੀ ਹੋਇਆ ਸੀ। ਨਾਗਾਰਜੁਨ ਨੇ ਜੋ ਦੱਸਿਆ, ਉਸ ਦੀ ਜਾਣਕਾਰੀ ਮੈਨੂੰ ਨਹੀਂ ਸੀ, ਪਰ ਮੈਂ ਪਰਾਸ਼ਰ ਦੀ ਹਾਲਤ ਤੋਂ ਜਾਣੂ ਸੀ।
ਬੋਨੀ ਕਹਿੰਦੇ ਹਨ ਕਿ "ਮੈਂ ਸ਼੍ਰੀਦੇਵੀ ਨੂੰ ਅਜਿਹਾ ਕਰਨ ਲਈ ਨਹੀਂ ਕਹਿ ਸਕਦਾ ਸੀ, ਪਰ ਮੈਂ ਜਾਣਦਾ ਸੀ ਕਿ ਉਹ ਸਖ਼ਤ ਡਾਈਟ ਫਾਲੋ ਕਰਦੇ ਹਨ ਅਤੇ ਨਮਕ ਛੱਡ ਦਿੰਦੇ ਹਨ।"
ਉਨ੍ਹਾਂ ਕਿਹਾ, ''ਅਸੀਂ ਆਪਣੇ ਡਾਕਟਰ ਨੂੰ ਵੀ ਜ਼ੋਰ ਪਾਉਣ ਲਈ ਕਿਹਾ ਸੀ ਅਤੇ ਮੈਂ ਖ਼ੁਦ ਵੀ ਉਨ੍ਹਾਂ ਨੂੰ ਨਮਕ ਨਾ ਛੱਡਣ ਲਈ ਕਹਿੰਦਾ ਸੀ।''''
"ਮੈਂ ਰਾਤ ਨੂੰ ਖਾਣੇ ਦੀ ਮੇਜ਼ ''ਤੇ ਮਜ਼ਾਕ ਕਰਦਾ ਸੀ ਕਿ ''ਬਿਨਾਂ ਨਮਕ ਦਾ ਸੂਪ'' ਅਤੇ ''ਬਿਨਾਂ ਨਮਕ ਦਾ ਖਾਣਾ''... ਪਰ ਬਦਕਿਸਮਤੀ ਨਾਲ ਉਨ੍ਹਾਂ ਨੇ ਸਾਡੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਫਿਰ ਇਹ ਘਾਤਕ ਘਟਨਾ ਵਾਪਰੀ।"
ਬੀਬੀਸੀ ਨੇ ਇਸ ਬਾਰੇ ਡਾਕਟਰ ਨਜ਼ਰ ਨਸੀਮ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਸਰੀਰ ਵਿੱਚ ਲੂਣ ਦੀ ਕਮੀ ਜਾਂ ਸੋਡੀਅਮ ਦੀ ਜ਼ਿਆਦਾ ਕਮੀ ਕਾਰਨ ਬਲੈਕਆਊਟ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ, ਪਰ ਇਹ ਵਿਗਿਆਨਕ ਤੌਰ ''ਤੇ ਸਾਬਤ ਨਹੀਂ ਹੋਇਆ ਹੈ ਕਿ ਇਸ ਨਾਲ ਮੌਤ ਵੀ ਹੋ ਸਕਦੀ ਹੈ।
ਹਾਲਾਂਕਿ, ਮਾਹਰ ਸਖ਼ਤ ਡਾਈਟ ਜਾਂ ਕੀਟੋ ਡਾਈਟ ਬਾਰੇ ਚੇਤਾਵਨੀ ਜਾਰੀ ਕਰਦੇ ਹਨ।
ਅਕਤੂਬਰ 2020 ਵਿੱਚ, ਬੰਗਾਲੀ ਫ਼ਿਲਮ ਅਦਾਕਾਰਾ ਮਿਸ਼ਟੀ ਮੁਖਰਜੀ ਦੀ ਕਿਡਨੀ ਫੇਲ ਹੋਣ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਨੇ ਕਿਹਾ ਕਿ ਕੀਟੋ ਡਾਈਟ ਕਾਰਨ ਉਨ੍ਹਾਂ ਦੀ ਕਿਡਨੀ ਫੇਲ ਹੋਈ ਸੀ।
ਬੋਨੀ ਕਪੂਰ ਦੀ ਸਲਾਹ
ਹਾਲਾਂਕਿ ਡਾਈਟੀਸ਼ੀਅਨ ਡਾਕਟਰ ਨੌਸ਼ੀਨ ਅੱਬਾਸ ਨੇ ਬੀਬੀਸੀ ਉਰਦੂ ਦੇ ਆਜ਼ਮ ਖਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀਟੋ ਡਾਈਟ ਨਾਲ ਤੁਸੀਂ ਸ਼ੁੱਧ ਭੋਜਨ ਵੱਲ ਵਧਦੇ ਹੋ ਅਤੇ ਕਰੀਮ ਤੇ ਦੇਸੀ ਘਿਓ ਵਰਗੇ ਪਦਾਰਥਾਂ ਦੀ ਵਰਤੋਂ ਨਾਲ ਫੈਟ ਨੂੰ ਰੋਕ ਦਿੰਦੇ ਹੋ।
ਉਨ੍ਹਾਂ ਅਨੁਸਾਰ, ਇਹ ਜੀਵਨ ਸ਼ੈਲੀ ਨਹੀਂ ਬਣ ਸਕਦੀ। ਤੁਸੀਂ ਹਮੇਸ਼ਾ ਲਈ ਇਸ ਡਾਈਟ ਦਾ ਪਾਲਣ ਨਹੀਂ ਕਰ ਸਕਦੇ ਅਤੇ ਅਜਿਹਾ ਕਰਨ ਨਾਲ ਤੁਸੀਂ ਸਰੀਰ ਨੂੰ ਅਸੰਤੁਲਿਤ ਕਰ ਦਿੰਦੇ ਹੋ।
ਇਸ ਤਰ੍ਹਾਂ ਦੀ ਖੁਰਾਕ ਸਰੀਰ ਲਈ ਖ਼ਤਰਨਾਕ ਹੁੰਦੀ ਹੈ ਕਿਉਂਕਿ ਇਸ ਨਾਲ ਸਰੀਰ ਦਾ ਸੰਤੁਲਨ ਵਿਗੜਦਾ ਹੈ।
ਹਾਲਾਂਕਿ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਕਿਹਾ ਕਿ ਉਦੋਂ ਤੋਂ ਉਹ ਕਾਫੀ ਸਾਵਧਾਨ ਹੋ ਗਏ ਹਨ।
ਉਨ੍ਹਾਂ ਕਿਹਾ, "ਜਦੋਂ ਮੈਂ ਕਿਸੇ ਦੋਸਤ ਜਾਂ ਉਨ੍ਹਾਂ ਦੀ ਪਤਨੀ ਨੂੰ ਮਿਲਦਾ ਹਾਂ, ਤਾਂ ਮੈਂ ਉਨ੍ਹਾਂ ਨੂੰ ਆਪਣਾ ਬੀਪੀ ਨਾਰਮਲ ਰੱਖਣ ਲਈ ਕਹਿੰਦਾ ਹਾਂ।''''
''''ਤੁਹਾਡੀ ਸਿਹਤ ਤੁਹਾਡੇ ਹੱਥ ਵਿੱਚ ਹੈ। ਭਾਵੇਂ ਤੁਸੀਂ ਡਾਈਟਿੰਗ ਵੀ ਕਰ ਰਹੇ ਹੋ, ਪਰ ਇਸ ਦੀ ਅਤਿ ਤੋਂ ਬਚੋ, ਅਜਿਹੀ ਕਿਸੇ ਵੀ ਚੀਜ਼ ਤੋਂ ਬਚੋ ਜਿਸ ਦੇ ਲਈ ਤੁਹਾਨੂੰ ਮਹੱਤਵਪੂਰਨ ਚੀਜ਼ਾਂ ਨੂੰ ਛੱਡਣ ਦੀ ਜ਼ਰੂਰਤ ਹੋਵੇ।''''
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਗ਼ਦਰ ਤੋਂ ਕਿਸਾਨੀ ਅੰਦੋਲਨ ਤੱਕ ਪੰਜਾਬ ਦੀਆਂ ਸਿਆਸੀ ਤੇ ਸਮਾਜਿਕ ਲਹਿਰਾਂ ਉੱਤੇ ਪਰਵਾਸੀਆਂ ਦਾ ਅਸਰ
NEXT STORY