ਦਿੱਲੀ ਦੀ ਰਹਿਣ ਵਾਲੀ 15 ਸਾਲਾ ਰੀਆ (ਬਦਲਿਆ ਹੋਇਆ ਨਾਮ) ਗਰਦਨ, ਕੱਛਾਂ ਅਤੇ ਉਂਗਲਾਂ ਦੇ ਜੋੜਾਂ ਦੀ ਚਮੜੀ ''ਤੇ ਪਿਗਮੈਂਟੇਸ਼ਨ ਯਾਨਿ ਗੂੜ੍ਹੇ ਰੰਗ ਦੇ ਨਿਸ਼ਾਨਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ।
ਡਰਮੇਟੋਲੋਜਿਸਟ ਜਾਂ ਚਮੜੀ ਦੇ ਡਾਕਟਰ ਨੇ ਉਨ੍ਹਾਂ ਨੂੰ ਐਂਡੋਕ੍ਰਾਈਨੋਲੋਜਿਸਟ ਕੋਲ ਭੇਜ ਦਿੱਤਾ ਸੀ।
ਜਦੋਂ ਰੀਆ ਦੀ ਜਾਂਚ ਕੀਤੀ ਗਈ ਤਾਂ ਖਾਲੀ ਪੇਟ ਉਨ੍ਹਾਂ ਦੀ ਬਲੱਡ ਸ਼ੂਗਰ 115 ਅਤੇ ਨਾਸ਼ਤਾ ਕਰਨ ਤੋਂ ਬਾਅਦ 180 ਪਾਈ ਗਈ।
ਡਾਕਟਰਾਂ ਅਨੁਸਾਰ, ਖਾਲੀ ਪੇਟ ਬਲੱਡ ਸ਼ੂਗਰ ਨੂੰ 100 ਤੱਕ ਅਤੇ ਨਾਸ਼ਤੇ ਤੋਂ ਬਾਅਦ 140 ਤੱਕ ਆਮ ਮੰਨਿਆ ਜਾਂਦਾ ਹੈ।
ਰੀਆ ਦਾ ਇਲਾਜ ਕਰ ਰਹੇ ਡਾਕਟਰ ਸੁਰਿੰਦਰ ਕੁਮਾਰ ਦਾ ਕਹਿਣਾ ਹੈ, "ਰੀਆ ਜੰਕ ਫੂਡ ਖਾਂਦੀ ਸੀ ਅਤੇ ਉਸ ਦੇ ਪਰਿਵਾਰ ਵਿੱਚ ਸ਼ੂਗਰ ਦਾ ਇਤਿਹਾਸ ਵੀ ਸੀ। ਉਹ ਕਸਰਤ ਵੀ ਨਹੀਂ ਕਰਦੀ ਸੀ। ਜੇਕਰ ਮਾਤਾ-ਪਿਤਾ ਨੂੰ ਸ਼ੂਗਰ ਹੋਵੇ ਤਾਂ ਬੱਚੇ ਨੂੰ ਇਸ ਦੇ ਹੋਣ ਦੀ ਸੰਭਾਵਨਾ 50 ਫੀਸਦ ਹੁੰਦੀ ਹੈ।"
ਡਾਕਟਰ ਦੱਸਦੇ ਹਨ ਕਿ ਰੀਆ ਵਿੱਚ ਇੰਸੁਲਿਨ ਰੈਸਿਸਟੈਂਸ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਪੀਡੀਆਟ੍ਰਿਕ ਐਂਡੋਕ੍ਰਾਈਨੋਲੋਜਿਸਟ ਅਤੇ ‘ਸ਼ੂਗਰ, ਦਿ ਬਿਟਰ ਟਰੂਥ’ ਦੇ ਲੇਖਕ ਮਸ਼ਹੂਰ ਅਮਰੀਕੀ ਡਾਕਟਰ ਰੌਬਰਟ ਲਸਟਿਗ ਦਾ ਕਹਿਣਾ ਹੈ ਕਿ ਬਾਲਗਾਂ ਦੀ ਬੀਮਾਰੀ ਹੁਣ ਬੱਚਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ।
ਬੱਚਿਆਂ ਵਿੱਚ ਬਾਲਗ਼ਾਂ ਵਰਗੀਆਂ ਬਿਮਾਰੀਆਂ
ਉਹ ਕਹਿੰਦੇ ਹਨ, "ਅੱਜਕਲ ਦੇਖਿਆ ਜਾ ਰਿਹਾ ਹੈ ਕਿ ਬੱਚਿਆਂ ਵਿੱਚ ਵੀ ਵੱਡਿਆਂ ਵਾਂਗ ਹੀ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ। ਜਿਵੇਂ ਕਿ ਟਾਈਪ-2 ਡਾਇਬਟੀਜ਼ ਅਤੇ ਫੈਟੀ ਲੀਵਰ।
ਉਨ੍ਹਾਂ ਅਨੁਸਾਰ, 1980 ਦੇ ਦਹਾਕੇ ਵਿੱਚ ਇਹ ਬਿਮਾਰੀਆਂ ਬਾਲਗ਼ਾ ਵਿੱਚ ਮਿਲਦੀਆਂ ਹਨ। ਫੈਟੀ ਲੀਵਰ ਦੀ ਬਿਮਾਰੀ ਆਮ ਤੌਰ ''ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਹੁੰਦੀ ਹੈ।
ਪਰ ਹੁਣ ਅਮਰੀਕਾ ਵਿੱਚ 25 ਫੀਸਦੀ ਬੱਚਿਆਂ ਦੇ ਲੀਵਰ ਵਿੱਚ ਫੈਟ ਦੀ ਸਮੱਸਿਆ ਹੈ, ਜਦਕਿ ਬੱਚੇ ਸ਼ਰਾਬ ਨਹੀਂ ਪੀਂਦੇ।
ਡਾਕਟਰ ਰੌਬਰਟ ਲਸਟਿਗ ਕਹਿੰਦੇ ਹਨ, "ਇਹ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਬੱਚਿਆਂ ਨੂੰ ਖੰਡ ਆਧਾਰਿਤ ਉਤਪਾਦ ਜਿਵੇਂ ਟੌਫੀ ਅਤੇ ਚਾਕਲੇਟ ਆਦਿ ਨਹੀਂ ਮਿਲਦੇ ਸਨ, ਜਿੰਨੇ ਹੁਣ ਮਿਲ ਰਹੇ ਹਨ। ਹੁਣ ਉਨ੍ਹਾਂ ਨੂੰ ਇਹ ਸਭ ਆਸਾਨੀ ਨਾਲ ਮਿਲ ਜਾਂਦਾ ਹੈ।"
ਸਰੀਰ ਨੂੰ ਕਾਰਬੋਹਾਈਡਰੇਟ ਦੀ ਲੋੜ ਕਿਉਂ ਹੈ?
ਭੋਜਨ ਪਦਾਰਥਾਂ ਵਿੱਚ ਤਿੰਨ ਭਾਗ ਹੁੰਦੇ ਹਨ - ਕਾਰਬੋਹਾਈਡਰੇਟ, ਚਰਬੀ ਅਤੇ ਪ੍ਰੋਟੀਨ। ਮਨੁੱਖੀ ਸਰੀਰ ਨੂੰ ਊਰਜਾ ਲਈ ਕਾਰਬੋਹਾਈਡਰੇਟ ਦੀ ਲੋੜ ਹੁੰਦੀ ਹੈ।
ਇਹ ਕਾਰਬੋਹਾਈਡਰੇਟ ਕੁਦਰਤੀ ਤੌਰ ''ਤੇ ਕਈ ਤਰ੍ਹਾਂ ਦੇ ਭੋਜਨਾਂ ਵਿੱਚ ਮਿਲਦੇ ਹਨ। ਇਹ ਜ਼ਿਆਦਾਤਰ ਫ਼ਲਾਂ ਵਿੱਚ ਪਾਏ ਜਾਂਦੇ ਹਨ। ਸ਼ੂਗਰ ਇੱਕ ਕਾਰਬੋਹਾਈਡਰੇਟ ਹੈ।
ਸ਼ੂਗਰ ਤੋਂ ਇਲਾਵਾ, ਜਦੋਂ ਹੋਰ ਸਾਧਾਰਨ ਕਾਰਬੋਹਾਈਡਰੇਟ ਜਿਵੇਂ ਚੌਲ ਜਾਂ ਆਟਾ ਵੀ ਸਾਡੇ ਸਰੀਰ ਵਿੱਚ ਦਾਖ਼ਲ ਹੁੰਦੇ ਹਨ ਤਾਂ ਸਾਡੀਆਂ ਅੰਤੜੀਆਂ ਉਨ੍ਹਾਂ ਨੂੰ ਤੋੜ ਕੇ ਉਨ੍ਹਾਂ ਵਿੱਚੋਂ ਗਲੂਕੋਜ਼ ਕੱਢਦੀਆਂ ਹਨ।
ਇਹ ਗਲੂਕੋਜ਼ ਸਰੀਰ ਵਿੱਚ ਬਾਲਣ ਦਾ ਕੰਮ ਕਰਦਾ ਹੈ ਅਤੇ ਇਸ ਨਾਲ ਊਰਜਾ ਪ੍ਰਦਾਨ ਕਰਦਾ ਹੈ।
ਮੁੰਬਈ ਦੇ ਡਾਇਬੀਟੀਜ਼ ਕੇਅਰ ਸੈਂਟਰ ਵਿੱਚ ਡਾ. ਰਾਜੀਵ ਕੋਵਿਲ ਅਤੇ ਡਾ. ਸੁਰਿੰਦਰ ਕੁਮਾਰ ਇੰਸੁਲਿਨ ਰੈਸਿਸਟੈਂਸ ਬਾਰੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇੰਸੁਲਿਨ ਹਾਰਮੋਨ ਸਾਡੇ ਸਰੀਰ ਵਿੱਚ ਡਰਾਈਵਰ ਦਾ ਕੰਮ ਕਰਦਾ ਹੈ।
ਇਹ ਗਲੂਕੋਜ਼ ਨੂੰ ਗੁਰਦੇ ਅਤੇ ਦਿਲ ਸਮੇਤ ਹੋਰ ਅੰਗਾਂ ਦੇ ਸੈੱਲਾਂ ਤੱਕ ਪਹੁੰਚਾਉਂਦਾ ਹੈ।
ਡਾ. ਰਾਜੀਵ ਦੱਸਦੇ ਹਨ, "ਜਦੋਂ ਇੰਸੁਲਿਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦੀ ਹੈ। ਅਜਿਹੀ ਸਥਿਤੀ ਵਿੱਚ, ਗਲੂਕੋਜ਼ ਦੂਜੇ ਬਦਲਾਂ ਰਾਹੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਸੈੱਲਾਂ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ।"
"ਅਜਿਹੀ ਸਥਿਤੀ ਵਿੱਚ, ਗਲੂਕੋਜ਼ ਸਰੀਰ ਵਿੱਚ ਫੈਟ ਦੇ ਰੂਪ ਵਿੱਚ ਜਮ੍ਹਾਂ ਹੋਣ ਲਗਦੀ ਹੈ ਅਤੇ ਫਿਰ ਸਮੱਸਿਆਵਾਂ ਹੋਣ ਲੱਗਦੀਆਂ ਹਨ।"
ਡਾਕਟਰਾਂ ਮੁਤਾਬਕ ਇਸ ਨਾਲ ਸਰੀਰ ''ਚ ਸ਼ੂਗਰ ਲੈਵਲ ਵਧਣ ਲੱਗਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਲੱਗਦੀਆਂ ਹਨ।
ਇਸ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਦਾ ਵੀ ਖ਼ਤਰਾ ਰਹਿੰਦਾ ਹੈ।
ਸ਼ੂਗਰ ਜਾਂ ਖੰਡ ਕੀ ਹੈ?
ਸਰ ਗੰਗਾਰਾਮ ਹਸਪਤਾਲ ਦੇ ਐਂਡੋਕ੍ਰਾਈਨੋਲੋਜੀ ਅਤੇ ਮੈਟਾਬੋਲਿਜ਼ਮ ਵਿਭਾਗ ਦੇ ਡਾਕਟਰ ਸੁਰਿੰਦਰ ਕੁਮਾਰ ਦੱਸਦੇ ਹਨ ਕਿ ਸ਼ੂਗਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
ਉਹ ਖੰਡ ਬਾਰੇ ਦੱਸਦੇ ਹਨ ਕਿ ਇਸ ਨੂੰ ਪ੍ਰੋਸੈਸ ਕਰਕੇ ਗੰਨੇ ਤੋਂ ਬਣਾਇਆ ਜਾਂਦਾ ਹੈ। ਇਸ ਵਿੱਚ ਕੈਲੋਰੀ ਅਤੇ ਮਿਠਾਸ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸਨੂੰ ਸੁਕਰੋਜ਼ ਵੀ ਕਿਹਾ ਜਾਂਦਾ ਹੈ।
ਸ਼ੂਗਰ ਦੀਆਂ ਹੋਰ ਕਿਸਮਾਂ ਗਲੂਕੋਜ਼, ਲੈਕਟੋਜ਼, ਸੁਕਰੋਜ਼ ਅਤੇ ਫ੍ਰਕਟੋਜ਼ ਹਨ।
ਡਾ. ਸੁਰਿੰਦਰ ਕੁਮਾਰ ਕਹਿੰਦੇ ਹਨ, "ਫ਼ਲਾਂ ਵਿੱਚ ਗਲੂਕੋਜ਼ ਅਤੇ ਫ੍ਰਕਟੋਜ਼ ਜ਼ਿਆਦਾ ਹੁੰਦਾ ਹੈ। ਉੱਥੇ ਹੀ ਡੇਅਰੀ ਉਤਪਾਦਾਂ ਦੁੱਧ ਅਤੇ ਪਨੀਰ ਵਿੱਚ ਲੈਕਟੋਜ਼ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਦ ਅਤੇ ਫ਼ਲਾਂ ਵਿੱਚ ਗਲੂਕੋਜ਼ ਮਿਲਦਾ ਹੈ ਅਤੇ ਇਹ ਨੁਕਸਾਨਦੇਹ ਨਹੀਂ ਹੁੰਦਾ।
ਇਸ ਦੇ ਨਾਲ ਹੀ, ਜਿਨ੍ਹਾਂ ਚੀਜ਼ਾਂ ਵਿੱਚ ਪ੍ਰੋਸੈਸਡ ਸ਼ੂਗਰ ਭਾਵ ਸੁਕਰੋਜ਼ ਮਿਲਾਈ ਜਾਂਦੀ ਹੈ, ਜੇਕਰ ਜ਼ਿਆਦਾ ਮਾਤਰਾ ਵਿੱਚ ਲਿਆ ਜਾਵੇ ਤਾਂ ਇਹ ਨੁਕਸਾਨ ਪਹੁੰਚਾਉਂਦੀ ਹੈ।
ਫਾਈਬਰ ਕਿੰਨਾ ਹੋਣਾ ਚਾਹੀਦਾ ਹੈ?
ਡਾਕਟਰਾਂ ਦਾ ਕਹਿਣਾ ਹੈ ਕਿ ਕੁਦਰਤੀ ਸ਼ੂਗਰ ਵਾਲੇ ਭੋਜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਸਾਨੂੰ ਵਧੇਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ।
ਜਿੱਥੇ ਫ਼ਲ ਅਤੇ ਸਬਜ਼ੀਆਂ ਵਿੱਚ ਫਾਈਬਰ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਤਾਂ ਉੱਥੇ ਹੀ ਅਸੀਂ ਡੇਅਰੀ ਉਤਪਾਦਾਂ ਤੋਂ ਪ੍ਰੋਟੀਨ ਅਤੇ ਕੈਲਸ਼ੀਅਮ ਲੈਂਦੇ ਹਾਂ।
ਡਾ. ਰਾਜੀਵ ਕੋਵਿਲ ਕਹਿੰਦੇ ਹਨ, “ਭਾਰਤ ਦਾ ਕੋਈ ਵੀ ਇਲਾਕਾ ਹੋਵੇ, ਲੋਕ 75 ਤੋਂ 80 ਫੀਸਦੀ ਕਾਰਬੋਹਾਈਡਰੇਟ ਖਾਂਦੇ ਹਨ। ਇਹ ਸੇਵਨ ਦੁਨੀਆ ਵਿੱਚ ਸਭ ਤੋਂ ਵੱਧ ਹੈ। ਇੱਥੋਂ ਦੇ ਲੋਕਾਂ ਖੰਡ ਦਾ ਸੇਵਨ ਵੀ ਜ਼ਿਆਦਾ ਹੈ।"
ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਬਾਜਰੇ ਅਤੇ ਜਵਾਰ ਵਰਗੇ ਅਨਾਜ ਖਾਂਦੇ ਹੋ ਤਾਂ ਇਨ੍ਹਾਂ ਵਿੱਚ ਜ਼ਿਆਦਾ ਮਾਤਰਾ ਹੁੰਦੀ ਹੈ।
ਸਰੀਰ ਵਿੱਚ ਇਨ੍ਹਾਂ ਬ੍ਰੇਕਡਾਊਨ ਹੌਲੀ-ਹੌਲੀ ਹੁੰਦਾ ਹੈ, ਜਿਸ ਨਾਲ ਸ਼ੂਗਰ ਨੂੰ ਸਹੀ ਤਰ੍ਹਾਂ ਜਜ਼ਬ ਕਰਨ ਵਿਚ ਮਦਦ ਮਿਲਦੀ ਹੈ।
ਅਜਿਹੇ ''ਚ ਸਰੀਰ ''ਚ ਸ਼ੂਗਰ ਅਚਾਨਕ ਨਹੀਂ ਵਧਦੀ। ਇਸ ਦੇ ਉਲਟ, ਕਣਕ ਤੋਂ ਬਣਿਆ ਆਟਾ ਜਾਂ ਮੈਦਾ ਤੁਰੰਤ ਬ੍ਰੇਕਡਾਊਨ ਹੋ ਕੇ ਸ਼ੂਗਰ ਵਿੱਚ ਬਦਲ ਜਾਂਦਾ ਹੈ, ਇਸ ਲਈ ਇਸਨੂੰ ਖਾਣ ਤੋਂ ਵਰਜਿਆ ਜਾਂਦਾ ਹੈ।
ਬਹੁਤ ਜ਼ਿਆਦਾ ਸ਼ੂਗਰ ਦਾ ਸੇਵਨ ਤੁਰੰਤ ਸਰੀਰ ਵਿੱਚ ਇੰਸੁਲਿਨ ਜ਼ਿਆਦਾ ਬਣਾਉਂਦਾ ਹੈ। ਇਸ ਨਾਲ ਭੁੱਖ ਵਧਦੀ ਹੈ ਅਤੇ ਇਹ ਇੱਕ ਚੱਕਰ ਬਣ ਜਾਂਦਾ ਹੈ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਡਾ. ਰਾਜੀਵ ਕੋਵਿਲ ਦੱਸਦੇ ਹਨ, “ਸ਼ੂਗਰ ਖਾਣ ਨਾਲ ਸਰੀਰ ਨੂੰ ਹੋਰ ਕਾਰਬੋਹਾਈਡਰੇਟ ਨਾਲੋਂ ਤੁਰੰਤ ਜ਼ਿਆਦਾ ਕੈਲੋਰੀ ਮਿਲਦੀ ਹੈ। ਇਸ ਨਾਲ ਸਾਨੂੰ ਊਰਜਾ ਮਿਲਦੀ ਹੈ ਅਤੇ ਸਾਨੂੰ ਖੁਸ਼ੀ ਵੀ ਮਿਲਦੀ ਹੈ।"
ਸ਼ੂਗਰ ਖੁਸ਼ੀ ਦਿੰਦੀ ਹੈ
ਖੁਸ਼ੀ ਦੇ ਮੌਕਿਆਂ ''ਤੇ ''ਕੁਝ ਮਿੱਠਾ ਹੋ ਜਾਏ'' ਦਾ ਖ਼ਿਆਲ ਆਉਣਾ ਸੁਭਾਵਿਕ ਹੈ। ਪੂਜਾ ਜਾਂ ਤਿਉਹਾਰ ਆਦਿ ਸਮੇਂ ਮਿਲਣ ਵਾਲਾ ਪ੍ਰਸ਼ਾਦ ਅਕਸਰ ਮਿੱਠਾ ਹੀ ਹੁੰਦਾ ਹੈ।
ਸ਼ੂਗਰ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਚੰਗੀ ਹੁੰਦੀ ਹੈ। ਜੇਕਰ ਇਸ ਨੂੰ ਗਲੂਕੋਜ਼ ਦੇ ਰੂਪ ਵਿੱਚ ਲਿਆ ਜਾਵੇ ਤਾਂ ਸਾਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਖੁਸ਼ੀ ਵੀ ਮਿਲਦੀ ਹੈ।
ਡਾ. ਰਾਜੀਵ ਕੋਵਿਲ ਅਨੁਸਾਰ, “ਸਾਡੇ ਦਿਮਾਗ਼ ਦਾ 80 ਫ਼ੀਸਦੀ ਕੰਮ ਗਲੂਕੋਜ਼ ਉੱਤੇ ਨਿਰਭਰ ਕਰਦਾ ਹੈ। ਜੇਕਰ ਸਰੀਰ ਨੂੰ ਇਹ ਘੱਟ ਮਾਤਰਾ ''ਚ ਮਿਲਦਾ ਹੈ ਤਾਂ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।"
ਇਸ ਦੇ ਨਾਲ ਹੀ ਡਾਕਟਰ ਸੁਰਿੰਦਰ ਕੁਮਾਰ ਦਾ ਕਹਿਣਾ ਹੈ, "ਸ਼ੂਗਰ ਖਾਣ ਨਾਲ ਵੀ ਇੱਕ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ। ਜਦੋਂ ਅਸੀਂ ਇਸਨੂੰ ਖਾਂਦੇ ਹਾਂ ਅਤੇ ਇਹ ਸਾਡੇ ਦਿਮਾਗ਼ ਵਿੱਚ ਲੀਨ ਹੋ ਜਾਂਦਾ ਹੈ, ਤਾਂ ਐਂਡੋਰਫਿਨ ਹਾਰਮੋਨ ਨਿਕਲਦੇ ਹਨ, ਜਿਸ ਨਾਲ ਅਸੀਂ ਖੁਸ਼ੀ ਮਹਿਸੂਸ ਹੁੰਦੀ ਹਾਂ।"
"ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬੇਤਰਤੀਬੇ ਢੰਗ ਨਾਲ ਮਿੱਠਾ ਖਾਣਾ ਸ਼ੁਰੂ ਕਰ ਦਈਏ।"
ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸ਼ੂਗਰ ਖਾਣ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਲੋੜੀਂਦਾ ਸਰੀਰਕ ਕੰਮ ਜਾਂ ਕਸਰਤ ਨਹੀਂ ਕਰਦੇ ਹਾਂ। ਫਿਰ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।
ਕਿੰਨਾ ਮਿੱਠਾ ਖਾਣਾ ਚਾਹੀਦਾ ਹੈ?
ਵਰਲਡ ਓਬੇਸਿਟੀ ਐਟਲਸ ਦੀ ਸਾਲ 2023 ਦੀ ਰਿਪੋਰਟ ਮੁਤਾਬਕ ਸਾਲ 2035 ਤੱਕ ਦੁਨੀਆ ਦੇ 51 ਫੀਸਦੀ ਜਾਂ ਚਾਰ ਅਰਬ ਲੋਕ ਜ਼ਿਆਦਾ ਭਾਰ ਜਾਂ ਮੋਟਾਪੇ ਦਾ ਸ਼ਿਕਾਰ ਹੋਣਗੇ।
ਇਸ ਦੇ ਨਾਲ ਹੀ ਬੱਚਿਆਂ ਵਿੱਚ ਮੋਟਾਪਾ ਦੁੱਗਣੇ ਤੋਂ ਵੀ ਵੱਧ ਦਰ ਨਾਲ ਵਧੇਗਾ। ਰਿਪੋਰਟ ਮੁਤਾਬਕ ਕੁੜੀਆਂ ਵਿੱਚ ਮੋਟਾਪੇ ਦੀ ਦਰ ਮੁੰਡਿਆਂ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੋਵੇਗੀ।
ਜੇਕਰ ਭਾਰਤ ਦੀ ਗੱਲ ਕਰੀਏ ਤਾਂ 2035 ਤੱਕ 11 ਫੀਸਦੀ ਬਾਲਗ਼ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ ਅਤੇ ਇਸ ਨਾਲ ਅਰਥਵਿਵਸਥਾ ਨੂੰ ਲਗਭਗ 13,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।
ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਇੱਕ ਆਦਮੀ ਨੂੰ ਪ੍ਰਤੀ ਦਿਨ 36 ਗ੍ਰਾਮ ਜਾਂ 150 ਕੈਲੋਰੀ ਸ਼ੂਗਰ ਤੋਂ ਵੱਧ ਨਹੀਂ ਖਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਔਰਤਾਂ ਨੂੰ 25 ਗ੍ਰਾਮ ਜਾਂ 100 ਕੈਲੋਰੀ ਤੋਂ ਵੱਧ ਖੰਡ ਨਹੀਂ ਲੈਣੀ ਚਾਹੀਦੀ।
ਡਾ. ਰਾਜੀਵ ਕੋਵਿਲ ਦਾ ਕਹਿਣਾ ਹੈ ਕਿ ਆਮ ਤੌਰ ''ਤੇ ਵਿਕਸਿਤ ਦੇਸ਼ਾਂ ''ਚ ਸ਼ੂਗਰ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਪਰ ਭਾਰਤ ''ਚ ਵੀ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।
ਉਹ ਦੱਸਦੇ ਹਨ ਕਿ 1980 ਦੇ ਅੱਧ ਜਾਂ 1990 ਦੇ ਦਹਾਕੇ ਵਿੱਚ ਅਮੀਰ ਪਰਿਵਾਰਾਂ ਦੇ ਲੋਕਾਂ ਵਿੱਚ ਭਾਰ ਵਧਣ ਜਾਂ ਸ਼ੂਗਰ ਦੀ ਸਮੱਸਿਆ ਦੇਖੀ ਗਈ ਸੀ। ਅਜਿਹੀ ਇਸ ਲਈ ਹੈ ਕਿਉਂਕਿ ਉਨ੍ਹਾਂ ਲਈ ਭੋਜਨ ਇੱਕ ਲਗਜ਼ਰੀ ਜਾਂ ਅਨੰਦ ਦਾ ਜ਼ਰੀਆ ਸੀ।
ਪਰ ਹੁਣ ਪਿਛਲੇ 15 ਸਾਲਾਂ ਤੋਂ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਕਈ ਬਦਲ ਮਿਲ ਰਹੇ ਹਨ।
''ਥ੍ਰਿਫਟੀ ਜੀਨੋਟਾਈਪ'' ਹਾਈਪੋਥੀਸਿਸ
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਜਾਣਕਾਰੀ ਦੇ ਅਨੁਸਾਰ, ਕਈ ਦਹਾਕੇ ਪਹਿਲਾਂ ਆਬਾਦੀ ਵਿੱਚ ਅਜਿਹੇ ਜੀਨ ਵਿਕਸਤ ਹੋਏ ਸਨ ਜੋ ਚਰਬੀ ਨੂੰ ਸਟੋਰ ਕਰ ਸਕਦੇ ਸਨ।
ਦੋਵਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜੀਨ ਮਨੁੱਖੀ ਸਰੀਰ ਵਿੱਚ ਉਸ ਵੇਲੇ ਵਿਕਸਤ ਹੋਏ, ਜਦੋਂ ਲੋਕਾਂ ਨੂੰ ਖਾਣਾ ਮਿਲਣ ਵਿੱਚ ਔਖਿਆਈ ਹੁੰਦੀ ਸੀ।
ਅਜਿਹੀ ਸਥਿਤੀ ਵਿੱਚ, ਥ੍ਰਿਫਟੀ ਜੀਨ ਵਾਲੇ ਲੋਕ ਭੋਜਨ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦੇ ਹਨ। ਸੋਕੇ ਅਤੇ ਭੋਜਨ ਦੀ ਘਾਟ ਦੀ ਸਥਿਤੀ ਵਿੱਚ, ਸਰੀਰ ਊਰਜਾ ਦੀਆਂ ਲੋੜਾਂ ਲਈ ਇਸ ਚਰਬੀ ਦੀ ਵਰਤੋਂ ਕਰ ਸਕਦਾ ਹੈ।
ਡਾ. ਸੁਰਿੰਦਰ ਕੁਮਾਰ ਦੱਸਦੇ ਹਨ ਕਿ ਉੱਤਰੀ ਅਮਰੀਕਾ ਦਾ ਚੂਹਾ ਇਸਦੀ ਇੱਕ ਵੱਡੀ ਉਦਾਹਰਣ ਹੈ, ਜੋ ਸਾਲ ਦੇ ਛੇ ਮਹੀਨੇ ਖਾਂਦਾ ਹੈ ਅਤੇ ਬਾਕੀ ਛੇ ਮਹੀਨੇ ਬਿਨਾਂ ਕੁਝ ਖਾਧੇ ਜਿਉਂਦਾ ਰਹਿੰਦਾ ਹੈ।
ਪਰ ਦੋਵਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਜੀਨ ਦਾ ਕੰਮ ਜੋ ਸਾਨੂੰ ਲਾਭ ਪਹੁੰਚਾਉਂਦਾ ਸੀ, ਹੁਣ ਨੁਕਸਾਨ ਪਹੁੰਚਾ ਰਿਹਾ ਹੈ।
ਹੁਣ ਲੋਕਾਂ ਨੂੰ ਨਾ ਸਿਰਫ਼ ਖਾਣਾ ਮਿਲ ਰਿਹਾ ਹੈ ਸਗੋਂ ਉਨ੍ਹਾਂ ਕੋਲ ਖਾਣ ਦੇ ਵੀ ਕਈ ਬਦਲ ਹਨ।
ਫਿਰ ਵੀ ਇਹ ਜੀਨ ਪਹਿਲਾਂ ਵਾਂਗ ਚਰਬੀ ਨੂੰ ਸਟੋਰ ਕਰਦਾ ਹੈ। ਜਦਕਿ ਲੋਕ ਜਿੰਨਾ ਭੋਜਨ ਖਾ ਰਹੇ ਹਨ, ਉਸ ਦੇ ਮੁਕਾਬਲੇ ਬਹੁਤ ਘੱਟ ਸਰੀਰਕ ਗਤੀਵਿਧੀ ਅਤੇ ਕਸਰਤ ਕਰ ਰਹੇ ਹਨ।
ਜ਼ਿਆਦਾ ਮਿੱਠਾ ਖਾਣ ਦੇ ਨੁਕਸਾਨ
ਮਾਹਿਰਾਂ ਦਾ ਕਹਿਣਾ ਹੈ ਕਿ ਮਿੱਠਾ ਜ਼ਿਆਦਾ ਮਾਤਰਾ ''ਚ ਖਾਣ ਨਾਲ ਸਰੀਰ ਨੂੰ ਕਈ ਨੁਕਸਾਨ ਹੁੰਦੇ ਹਨ।
ਸਭ ਤੋਂ ਪਹਿਲਾਂ ਮੋਟਾਪੇ ਦੀ ਸਮੱਸਿਆ ਹੁੰਦੀ ਹੈ ਅਤੇ ਇਸ ਤੋਂ ਬਾਅਦ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ, ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਸ਼ੂਗਰ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਆਦਿ।
ਪਰ ਡਾਕਟਰ ਇਹ ਵੀ ਸਪੱਸ਼ਟ ਕਰਦੇ ਹਨ ਕਿ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਮੋਟਾਪਾ ਹੀ ਆਵੇ, ਹੋਰ ਸਮੱਸਿਆਵਾਂ ਵੀ ਪਹਿਲਾਂ ਪੈਦਾ ਹੋ ਸਕਦੀਆਂ ਹਨ।
ਉਦਾਹਰਨ ਲਈ, ਔਰਤਾਂ ਨੂੰ ਪੀਸੀਓਡੀ ਦੀ ਸਮੱਸਿਆ ਹੋ ਸਕਦੀ ਹੈ, ਜਦਕਿ ਚਮੜੀ ਵਿੱਚ ਕਾਲਾਪਨ ਜਾਂ ਪਿਗਮੈਂਟੇਸ਼ਨ ਹੋ ਸਕਦਾ ਹੈ।
ਖੰਡ ਅਤੇ ਕੈਂਸਰ ਵਿਚਕਾਰ ਸਬੰਧ
ਡਾਕਟਰਾਂ ਅਨੁਸਾਰ ਕੈਂਸਰ ਦਾ ਇੱਕ ਕਾਰਨ ਸਰੀਰ ਵਿੱਚ ਇੰਸੁਲਿਨ ਦੀ ਜ਼ਿਆਦਾ ਮਾਤਰਾ ਹੈ। ਪਰ ਕੀ ਕੈਂਸਰ ਦੇ ਮਰੀਜ਼ ਨੂੰ ਮਿੱਠਾ ਨਹੀਂ ਖਾਣੀ ਚਾਹੀਦਾ?
ਡਾਕਟਰ ਰਾਜੀਵ ਕੋਵਿਲ ਦਾ ਕਹਿਣਾ ਹੈ ਕਿ ਅਜਿਹੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ ਕਿ ਕੈਂਸਰ ਦੇ ਮਰੀਜ਼ ਸ਼ੂਗਰ ਛੱਡ ਦੇਣ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਜੇਕਰ ਸਰੀਰ ਵਿੱਚ ਸ਼ੂਗਰ ਜ਼ਿਆਦਾ ਹੋਵੇ ਤਾਂ ਕੈਂਸਰ ਲਈ ਅਨੁਕੂਲ ਮਾਹੌਲ ਮਿਲਦਾ ਹੈ।
ਉਨ੍ਹਾਂ ਅਨੁਸਾਰ ਕੈਂਸਰ ਦਾ ਸਬੰਧ ਮੋਟਾਪੇ ਅਤੇ ਸ਼ੂਗਰ ਨਾਲ ਹੈ ਕਿਉਂਕਿ ਅਜਿਹੇ ਮਰੀਜ਼ਾਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ 20 ਫੀਸਦੀ ਜ਼ਿਆਦਾ ਹੁੰਦੀ ਹੈ।
ਡਾ. ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੈਂਸਰ ਦੇ ਮਰੀਜ਼ ਨੂੰ ਸ਼ੂਗਰ ਹੈ ਜਾਂ ਗਲੂਕੋਜ਼ ਬਰਦਾਸ਼ਤ ਨਾ ਕਰ ਸਕਣ ਕਾਰਨ ਬਲੱਡ ਸ਼ੂਗਰ ਵਧਣ ਲੱਗਦੀ ਹੈ ਤਾਂ ਮਿੱਠਾ ਨਹੀਂ ਖਾਣਾ ਚਾਹੀਦਾ।
ਪਰ ਜੇਕਰ ਅਜਿਹੀ ਕੋਈ ਸਮੱਸਿਆ ਨਹੀਂ ਹੈ ਤਾਂ ਮਰੀਜ਼ ਸੀਮਤ ਮਾਤਰਾ ਵਿੱਚ ਮਿੱਠਾ ਲੈ ਸਕਦਾ ਹੈ।
ਇੱਕ ਉਦਾਹਰਣ ਦਿੰਦੇ ਹੋਏ ਉਹ ਮਸਝਾਉਂਦੇ ਹਨ, "ਜੇਕਰ ਕੋਈ ਆਈਸਕ੍ਰੀਮ ਖਾਣਾ ਚਾਹੁੰਦਾ ਹੈ, ਤਾਂ ਉਸ ਨੂੰ ਇੱਕ ਵਾਰ ਵਿੱਚ ਪੂਰਾ ਸਕੂਪ ਨਹੀਂ ਲੈਣਾ ਚਾਹੀਦਾ। ਉਸ ਨੂੰ ਦਿਨ ਦੇ ਵੱਖ-ਵੱਖ ਸਮਿਆਂ ''ਤੇ ਸਕੂਪ ਵਿੱਚੋਂ ਇੱਕ ਚੱਮਚ ਆਈਸਕ੍ਰੀਮ ਲੈ ਕੇ ਖਾ ਲੈਣੀ ਚਾਹੀਦੀ ਹੈ। ਡਾਇਬਟੀਜ਼ ਦੇ ਮਰੀਜ਼ ਨੂੰ ਵੀ ਇਹੀ ਕਰਨਾ ਚਾਹੀਦਾ ਹੈ।"
ਇਸ ਦਾ ਕਾਰਨ ਦੱਸਦੇ ਹੋਏ ਡਾ. ਸੁਰਿੰਦਰ ਕੁਮਾਰ ਕਹਿੰਦੇ ਹਨ, "ਜੇਕਰ ਕੈਂਸਰ ਜਾਂ ਸ਼ੂਗਰ ਦਾ ਮਰੀਜ਼ ਦਿਨ ਦੇ ਵੱਖ-ਵੱਖ ਸਮੇਂ ''ਤੇ ਥੋੜ੍ਹੀ ਜਿਹੀ ਆਈਸਕ੍ਰੀਮ ਖਾ ਲੈਂਦਾ ਹੈ, ਤਾਂ ਉਸ ਦੇ ਸਰੀਰ ਵਿਚ ਮੌਜੂਦ ਇੰਸੁਲਿਨ ਉਸ ਨੂੰ ਬਰਦਾਸ਼ਤ ਕਰ ਲਵੇਗਾ।"
"ਪਰ ਸ਼ੂਗਰ ਦੀ ਇਕ ਵੱਡੀ ਮਾਤਰਾ ਤੁਰੰਤ ਸਰੀਰ ਦੇ ਅੰਦਰ ਆ ਜਾਵੇਗੀ ਤਾਂ ਉਹ ਇਸ ਨੂੰ ਸੰਭਾਲ ਨਹੀਂ ਸਕੇਗਾ।"
ਆਰਟੀਫਿਸ਼ੀਅਲ ਜਾਂ ਖੰਡ, ਕਿਹੜਾ ਬਿਹਤਰ ਹੈ?
ਇਹ ਦੇਖਿਆ ਗਿਆ ਹੈ ਕਿ ਜੈਮ ਅਤੇ ਬਰੈੱਡ ਵਰਗੀਆਂ ਕਈ ਚੀਜ਼ਾਂ ਵਿੱਚ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਜੈਮ ਵਿੱਚ ਸਿਰਫ਼ ਫ੍ਰਕਟੋਜ਼ ਹੁੰਦਾ ਹੈ ਅਤੇ ਕੁਦਰਤੀ ਹੈ ਤਾਂ ਇਹ ਨੁਕਸਾਨਦੇਹ ਨਹੀਂ ਹੋਵੇਗਾ। ਪਰ ਜੇਕਰ ਖੰਡ ਨੂੰ ਅਲੱਗ-ਥਲੱਗ ਮਿਲਾਇਆ ਜਾਵੇ ਤਾਂ ਇਸ ਦਾ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੀਆਂ ਚੀਜ਼ਾਂ ਖਾਣ ਨਾਲ ਸੰਤੁਸ਼ਟੀ ਨਹੀਂ ਮਿਲਦੀ ਅਤੇ ਵਿਅਕਤੀ ਨੂੰ ਇਨ੍ਹਾਂ ਨੂੰ ਵਾਰ-ਵਾਰ ਖਾਣ ਦੀ ਇੱਛਾ ਹੁੰਦੀ ਹੈ। ਫਿਰ ਇਹ ਅਜਿਹਾ ਚੱਕਰ ਬਣ ਜਾਂਦਾ ਹੈ ਕਿ ਸਰੀਰ ''ਤੇ ਇਸ ਦਾ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਫ੍ਰੀ ਚੀਜ਼ਾਂ, ਯਾਨਿ ਜਿਨ੍ਹਾਂ ''ਚ ਆਰਟੀਫਿਸ਼ੀਅਲ ਸ਼ੂਗਰ ਮਿਲਾਈ ਜਾਂਦੀ ਹੈ, ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ੂਗਰ ਫ੍ਰੀ ਬਦਲ ਅਪਣਾਏ ਜਾ ਸਕਦੇ ਹਨ।
ਡਾ. ਰਾਜੀਵ ਕੋਵਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਸਿਹਤ ਮੰਤਰਾਲੇ ਨੂੰ ਪ੍ਰਸਤਾਵ ਦਿੱਤਾ ਹੈ ਕਿ ਜਿਸ ਤਰ੍ਹਾਂ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਪਦਾਰਥਾਂ ''ਤੇ ਹਰੇ ਅਤੇ ਲਾਲ ਗੋਲਾਕਾਰ ਚਿੰਨ੍ਹ ਲਗਾਏ ਜਾਂਦੇ ਹਨ, ਉਸੇ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਲਈ ਸੁਰੱਖਿਅਤ ਖਾਣ ਵਾਲੀਆਂ ਚੀਜ਼ਾਂ ''ਤੇ ਨੀਲੇ ਰੰਗ ਦਾ ਨਿਸ਼ਾਨ ਲਗਾ ਦਿੱਤਾ ਜਾਵੇ।
ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਲੋਕਾਂ ਵਿੱਚ ਫੂਡ ਲੇਬਲ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਹੈ, ਸਗੋਂ ਬੈਲਥ ਲਿਟਰੇਸੀ ਯਾਨਿ ਸਿਹਤ ਨਾਲ ਸਬੰਧਤ ਬੁਨਿਆਦੀ ਚੀਜ਼ਾਂ ਬਾਰੇ ਜਾਣਕਾਰੀ ਦੀ ਵੀ ਘਾਟ ਹੈ।
ਉਹ ਖਾਣ-ਪੀਣ ਦੀਆਂ ਵਸਤੂਆਂ ਦੀ ਮਿਆਦ ਪੁੱਗਣ ਦੀ ਤਾਰੀਖ ਪੜ੍ਹ ਲੈਂਦੇ ਹਨ, ਪਰ ਇਸ ਵਿੱਚ ਕੀ ਹੈ, ਇਹ ਪੜ੍ਹਨ ਦੀ ਖੇਚਲ ਨਹੀਂ ਕਰਦੇ। ਜਦਕਿ ਇਹ ਕੰਮ ਬਹੁਤ ਜ਼ਰੂਰੀ ਹੁੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਮਸੂਰੀ ਦਾ ਉਹ ਕਤਲ ਕਾਂਡ ਜਿਸ ਦੀ ਗੁੰਝਲਦਾਰ ਗੁੱਥੀ ਨੇ ਕਈਆਂ ਨੂੰ ਉਲਝਾਇਆ ਸੀ
NEXT STORY