Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    10:48:22 AM

  • electricity meters  pspcl  consumers

    ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੀ. ਐੱਸ. ਪੀ. ਸੀ....

  • stock market gains  sensex rises 830 points  nifty crosses 24 200

    ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 830 ਅੰਕ...

  • ufc event

    ਵ੍ਹਾਈਟ ਹਾਊਸ ਵਿਖੇ UFC ਪ੍ਰੋਗਰਾਮ 'ਤੇ ਹਮਲਾ ਕਰਨ...

  • ayatollah ali khamenei

    ਮਸ਼ਹਦ ’ਚ ਸਪੁਰਦ-ਏ-ਖ਼ਾਕ ਹੋਏ ਅਯਾਤੁੱਲਾ ਅਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਦੇ ਅਮਰੀਕਾ ਦੌਰੇ ਨਾਲ ਕਾਫੀ ਉਮੀਦਾਂ ਜਾਗੀਆਂ

BLOG News Punjabi(ਬਲਾਗ)

ਮੋਦੀ ਦੇ ਅਮਰੀਕਾ ਦੌਰੇ ਨਾਲ ਕਾਫੀ ਉਮੀਦਾਂ ਜਾਗੀਆਂ

  • Edited By Rakesh,
  • Updated: 23 Jun, 2023 03:11 PM
Blog
a lot of expectations from modi s visit to america
  • Share
    • Facebook
    • Tumblr
    • Linkedin
    • Twitter
  • Comment

ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੇ 1971 ਪਿੱਛੋਂ ਇਕ ਲੰਬਾ ਸਫਰ ਤੈਅ ਕੀਤਾ ਹੈ ਜਦੋਂ ਅਮਰੀਕਾ ਨੇ ਭਾਰਤ-ਪਾਕਿਸਤਾਨ ਜੰਗ ਦਰਮਿਆਨ ਬੰਗਾਲ ਦੀ ਖਾੜੀ ’ਚ ਆਪਣਾ 7ਵਾਂ ਬੇੜਾ ਭੇਜਿਆ ਸੀ, ਜਿਸ ਕਾਰਨ ਬਾਅਦ ’ਚ ਪੂਰਬੀ ਪਾਕਿਸਤਾਨ ਦੀ ਮੁਕਤੀ ਹੋਈ ਅਤੇ ਬੰਗਲਾਦੇਸ਼ ਦਾ ਨਿਰਮਾਣ ਹੋਇਆ ਜਦਕਿ ਉਸ ਮਿਆਦ ’ਚ ਦੋਵਾਂ ਦੇਸ਼ਾਂ ਵਿਚਾਲੇ ਸਭ ਤੋਂ ਖਰਾਬ ਰਿਸ਼ਤੇ ਦੇਖਣ ਨੂੰ ਮਿਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਾ ਅਮਰੀਕੀ ਯਾਤਰਾ ’ਚ ਰਿਸ਼ਤਿਆਂ ਨੂੰ ਹੁਣ ਤਕ ਦੇ ਸਭ ਤੋਂ ਚੰਗੇ ਪੱਧਰ ’ਤੇ ਲਿਜਾਣ ਦੀ ਸਮਰੱਥਾ ਹੈ। ਤ੍ਰਾਸਦੀ ਇਹ ਹੈ ਕਿ ਲਗਭਗ 2 ਦਹਾਕੇ ਪਹਿਲਾਂ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਉਦੋਂ ਅਮਰੀਕਾ ਨੇ ਉਨ੍ਹਾਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਸੀ। ਇਹ ਸਪੱਸ਼ਟ ਹੋ ਜਾਣ ਪਿੱਛੋਂ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਕਾਰਜਭਾਰ ਸੰਭਾਲਣਗੇ, ਉਨ੍ਹਾਂ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ। ਇਸ ਪਿੱਛੋਂ ਮੋਦੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਅਹੁਦਾ ਸੰਭਾਲਣ ਪਿੱਛੋਂ ਉਹ 8 ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਨਵੀਨਤਮ ਯਾਤਰਾ ਅਧਿਕਾਰਤ ਸਰਕਾਰੀ ਯਾਤਰਾ ਹੈ। ਇਹ ਸਨਮਾਨ ਅਮਰੀਕਾ ਵੱਲੋਂ ਸ਼ਾਇਦ ਹੀ ਕਦੇ ਕਿਸੇ ਵਿਦੇਸ਼ੀ ਮਾਣਯੋਗ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਆਪਣੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਹੈ, ਜੋ ਉਨ੍ਹਾਂ ਨੂੰ ਅਜਿਹਾ ਕਰਨ ਵਾਲੇ ਸਿਰਫ 4 ਵਿਸ਼ਵ ਨੇਤਾਵਾਂ ’ਚੋਂ ਇਕ ਬਣਾਉਂਦਾ ਹੈ।

ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ’ਚ ਯਕੀਨੀ ਤੌਰ ’ਤੇ ਕਈ ਚੁੱਕ-ਥੱਲ ਦੇਖੀਆਂ ਗਈਆਂ ਜਿਨ੍ਹਾਂ ’ਚ 1998 ਦੇ ਪ੍ਰਮਾਣੂ ਪ੍ਰੀਖਣ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਤਰਾ ਦੌਰਾਨ ਦੇਖੇ ਗਏ ਉਤਰਾਅ-ਚੜ੍ਹਾਅ ਵੀ ਸ਼ਾਮਲ ਹਨ।

ਹਾਲਾਂਕਿ 1971 ਦੀ ਧਮਕੀ ਤੋਂ ਬਾਅਦ ਬਹੁਤ ਕੁਝ ਪਾਣੀ ’ਚ ਵਹਿ ਚੁੱਕਾ ਹੈ ਜਦੋਂ ਅਮਰੀਕਾ ਨੇ ਖੁੱਲ੍ਹੇ ਤੌਰ ’ਤੇ ਪਾਕਿਸਤਾਨ ਦਾ ਪੱਖ ਲਿਆ ਸੀ ਪਰ ਉਭਰਦੀ ਭੂ-ਸਿਆਸਤ ਕੋਲ ਦੋਵਾਂ ਦੇਸ਼ਾਂ ਲਈ ਇਕੱਠੇ ਆਉਣ ਅਤੇ ਵਿਸ਼ੇਸ਼ ਤੌਰ ’ਤੇ ਰੂਸ-ਚੀਨ-ਪਾਕਿਸਤਾਨ-ਈਰਾਨ ਧੁਰੀ ਲਈ ਇਕ ਜਵਾਬੀ ਸੰਤੁਲਨ ਪ੍ਰਦਾਨ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ।

ਯੂਕ੍ਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਗੂੜ੍ਹੇ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਲੋਕਤੰਤਰਿਕ ਰਵਾਇਤਾਂ ਅਤੇ ਉਨ੍ਹਾਂ ਦੇ ਅਦੁਤੀ ਸੋਮੇ ਅਤੇ ਮੁਹਾਰਤਾ ਦੋਵਾਂ ਦੇਸ਼ਾਂ ਲਈ ਜਿੱਤ ਦੀ ਸਥਿਤੀ ਹਾਸਲ ਕਰਨ ਲਈ ਇਕ ਆਦਰਸ਼ ਨੁਸਖਾ ਬਣਾਉਂਦੇ ਹਨ। ਤਕਨਾਲੋਜੀ ਦੇ ਖੇਤਰ ’ਚ ਅਮਰੀਕਾ ਹੁਣ ਤਕ ਮੋਹਰੀ ਹੈ ਜਿਸ ਨੂੰ ਅੰਸ਼ਿਕ ਤੌਰ ’ਤੇ ਖੁਦ ਭਾਰਤੀ ਪ੍ਰਵਾਸੀਆਂ ਕੋਲੋਂ ਊਰਜਾ ਮਿਲਦੀ ਹੈ ਜਦਕਿ ਭਾਰਤ ’ਚ ਵਧਦਾ ਦਰਮਿਆਨਾ ਵਰਗ ਉਤਪਾਦਨ ਦੇ ਨਾਲ-ਨਾਲ ਉਪਭੋਗ ਲਈ ਇਕ ਆਦਰਸ਼ ਸਥਾਨ ਹੈ। ਦੋਵਾਂ ਦੇਸ਼ਾਂ ਵਿਚਾਲੇ ਟੈਕਨਾਲੋਜੀ ਟਰਾਂਸਫਰ ਅਤੇ ਸਾਂਝੇ ਉੱਦਮ ਦੀਆਂ ਵਿਆਪਕ ਸੰਭਾਵਨਾਵਾਂ ਹਨ। ਮੌਜੂਦਾ ਵਪਾਰ ਸੰਤੁਲਨ ਅਸਲ ’ਚ ਭਾਰਤ ਦੇ ਹੱਕ ’ਚ ਹੈ। ਦੋਵਾਂ ਦੇਸ਼ਾਂ ਦਰਮਿਆਨ ਵਪਾਰ ਦਾ ਕੁੱਲ ਮੁੱਲ ਮੌਜੂਦਾ ਸਮੇਂ ’ਚ ਰਿਕਾਰਡ 191 ਬਿਲੀਅਨ ਅਮਰੀਕੀ ਡਾਲਰ ਹੈ ਜੋ ਇਸ ਨੂੰ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾਉਂਦਾ ਹੈ।

ਅਮਰੀਕਾ ਲਈ ਭਾਰਤ ਉਸ ਦਾ 9ਵਾਂ ਸਭ ਤੋਂ ਵੱਡਾ ਵਪਾਰ ਭਾਈਵਾਲ ਹੈ। ਮੁਹੱਈਆ ਨਵੇਂ ਅੰਕੜਿਆਂ ਮੁਤਾਬਕ 2021 ਤੋਂ ਭਾਰਤ ਤੋਂ ਅਮਰੀਕਾ ਨੂੰ ਕੁਲ ਬਰਾਮਦ 102.35 ਬਿਲੀਅਨ ਅਮਰੀਕੀ ਡਾਲਰ ਦੀ ਸੀ ਜਦਕਿ ਭਾਰਤ ਨੂੰ ਮਾਲ ਅਤੇ ਸੇਵਾਵਾਂ ’ਚ ਅਮਰੀਕੀ ਬਰਾਮਦ 56.66 ਬਿਲੀਅਨ ਅਮਰੀਕੀ ਡਾਲਰ ਦੀ ਸੀ।

ਪੁਲਾੜ, ਬੁਨਿਆਦੀ ਢਾਂਚੇ, ਸਿਹਤ ’ਚ ਸਾਂਝੇ ਨਿਵੇਸ਼ ਅਤੇ ਨਵੀਂ ਪਹਿਲ ਤੋਂ ਇਲਾਵਾ ਚੀਨ ਵੱਲੋਂ ਭਾਰਤ ਲਈ ਪੈਦਾ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਕਈ ਖੇਤਰ ਹਨ ਜਿੱਥੇ ਭਾਰਤ ਵਿਸ਼ੇਸ਼ ਤੌਰ ’ਤੇ ਰੱਖਿਆ ਯੰਤਰ ਅਤੇ ਤਕਨਾਲੋਜੀ ਦੇ ਖੇਤਰ ’ਚ ਅਮਰੀਕਾ ਤੋਂ ਹਮਾਇਤ ਚਾਹੁੰਦਾ ਹੈ। ਊਰਜਾ ਅਤੇ ਖੁਰਾਕ ਸੁਰੱਖਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਵਪਾਰ ਨੀਤੀਆਂ ’ਚ ਕਈ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੋਵੇਗੀ। ਉਮੀਦ ਹੈ ਕਿ ਆਪਸੀ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਮੋਦੀ ਦੀ ਮੌਜੂਦਾ ਯਾਤਰਾ ਦੌਰਾਨ ਮਤਭੇਦਾਂ ਨੂੰ ਦੂਰ ਕਰ ਲਿਆ ਜਾਵੇਗਾ।

ਇਕ ਹੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਯਾਤਰਾ ਦੌਰਾਨ ਆਪਣਾ ਧਿਆਨ ਵਪਾਰ ਅਤੇ ਸਿਆਸੀ ਸਬੰਧਾਂ ’ਤੇ ਕੇਂਦਰਿਤ ਰੱਖਣ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ 1 ਸਾਲ ਤੋਂ ਵੀ ਘੱਟ ਸਮਾਂ ਦੂਰ ਹੋਣ ਕਾਰਨ ਘਰੇਲੂ ਸਿਆਸਤ ਨੂੰ ਖਿੱਚਣ ਦਾ ਯਤਨ ਨਾ ਕਰਨ, ਨਾ ਹੀ ਪਿਛਲੀ ਵਾਰ ਵਾਂਗ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇ ਕੇ ਅਮਰੀਕੀ ਸਿਆਸਤ ’ਚ ਦਾਖਲ ਹੋਣਾ ਸਮਝਦਾਰੀ ਹੋਵੇਗੀ। ਇਸ ਇਤਿਹਾਸਕ ਯਾਤਰਾ ਦੇ ਨਤੀਜਿਆਂ ’ਤੇ ਦੁਨੀਆ ਭਰ ’ਚ ਉਤਸੁਕਤਾ ਨਾਲ ਨਜ਼ਰ ਰਹੇਗੀ ਅਤੇ ਇਸ ਦਾ ਵਧੇਰੇ ਲਾਭ ਲੈਣ ਲਈ ਮੋਦੀ ਨੂੰ ਆਪਣੇ ਸਾਰੇ ਆਕਰਸ਼ਣ ਅਤੇ ਮੁਹਾਰਤਾ ਦੀ ਲੋੜ ਹੋਵੇਗੀ।

ਵਿਪਿਨ ਪੱਬੀ

  • Modi
  • America
  • Expectations
  • Democratic Traditions
  • Political Relations

ਇੰਟਰਨੈੱਟ ਸ਼ਟ-ਡਾਊਨ ਦੀ ਬਜਾਏ ਮੈਸੇਜਿੰਗ ਐਪਸ ਬੰਦ ਕਰਨਾ ਬਿਹਤਰ

NEXT STORY

Stories You May Like

  • modi departed for australia
    ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ
  • amazon ceo meets modi  announces investment of  48 billion in 5 years
    Amazon ਦੇ CEO ਨੇ ਮੋਦੀ ਨਾਲ ਕੀਤੀ ਮੁਲਾਕਾਤ, 5 ਸਾਲਾਂ 'ਚ 48 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
  • japanese prime minister sanae takaichi arrives in india on three day visit
    ਤਿੰਨ ਦਿਨਾਂ ਦੌਰੇ 'ਤੇ ਭਾਰਤ ਪੁੱਜੀ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ, PM ਮੋਦੀ ਨੇ ਕੀਤਾ ਵੈੱਲਕਮ
  • pm modi chandigarh visit
    PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ
  • karur visit  cm vijay thalapathy
    ਭਲਕੇ ਕਰੂਰ ਦੌਰੇ 'ਤੇ CM ਵਿਜੇ ਥਲਾਪਤੀ, ਭਗਦੜ 'ਚ ਮਾਰੇ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
  • preparations to host first bbl match in india
    ਭਾਰਤ 'ਚ ਪਹਿਲੇ BBL ਮੈਚ ਦੀ ਮੇਜ਼ਬਾਨੀ ਦੀ ਤਿਆਰੀ ! PM ਮੋਦੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਹੋ ਸਕਦੈ ਵੱਡਾ ਐਲਾਨ
  • jammu kashmir  bjp president  nitin nabin  senior leaders  meeting
    ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ BJP ਪ੍ਰਧਾਨ ਨਿਤਿਨ ਨਬੀਨ, ਸੀਨੀਅਰ ਆਗੂਆਂ ਨਾਲ ਕਰਨਗੇ ਮੁਲਾਕਾਤ
  • india  s impressive performance in europe boosts world cup hopes  fulton
    ਯੂਰਪ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਵਿਸ਼ਵ ਕੱਪ ਦੀਆਂ ਉਮੀਦਾਂ ਨੂੰ ਵਧਾਇਆ: ਕ੍ਰੇਗ ਫੁਲਟਨ
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
Trending
Ek Nazar
akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

20 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ : UP 'ਚ 20 IAS ਅਧਿਕਾਰੀਆਂ ਦੇ ਤਬਾਦਲੇ

ancient artifacts

ਭਾਰਤ ਨਾਲ ਸਬਧਤ ਤਿੰਨ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰੇਗਾ ਆਸਟ੍ਰੇਲੀਆ

us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • monsoon problem
      ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ
    • sacrilege law
      ਬੇਅਦਬੀ ਕਾਨੂੰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਏ
    • home is the biggest school
      ਬੇਟੀ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • spain employment
      ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?
    • digital awareness
      ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ
    • higher education for poor
      ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +