Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 09, 2026

    12:23:28 AM

  • us takes major action against lawrence goldie gang

    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ...

  • accused arrested with 6 hand grenades and 12 pistols in punjab

    ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ...

  • shiromani akali dal to screen controversial film sutlej in every village

    ਸੁਖਬੀਰ ਬਾਦਲ ਦਾ ਐਲਾਨ, ਪੰਜਾਬ ਦੇ ਹਰ ਪਿੰਡ 'ਚ...

  • punjab weather heavy raining yellow alert

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੇਅਦਬੀ ਕਾਨੂੰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਏ

BLOG News Punjabi(ਬਲਾਗ)

ਬੇਅਦਬੀ ਕਾਨੂੰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਏ

  • Edited By Harpreet Singh,
  • Updated: 08 Jul, 2026 04:25 PM
Blog
sacrilege law
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਤਿਹਾਸ ’ਚ 78 ਸਾਲਾਂ ਤੋਂ ਬਾਅਦ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਤਾਮੀਲ ਕਰਦੇ ਹੋਏ ਪੰਜਾਬ ਸਰਕਾਰ ਦੇ ਮੰਤਰੀ ਅਤੇ ‘ਆਪ’, ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ 29 ਜੂਨ, 2026 ਨੂੰ ਸਿੱਖਾਂ ਦੇ ਸਰਵਉੱਚ ਤਖ਼ਤ ਦੇ ਸਕੱਤਰੇਤ ’ਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਾਰੇ ਜਾਣਕਾਰੀ ਦੇਣ ਲਈ ਪਹੁੰਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ 400 ਸਾਲਾਂ ਤੋਂ ਵੱਧ ਲੰਬੇ ਇਤਿਹਾਸ ’ਚ ਇਹ ਦਿਨ ਸਿੱਖ ਇਤਿਹਾਸ ’ਚ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਇਤਿਹਾਸਕ ਦਿਨ ਬਣ ਗਿਆ ਹੈ ਕਿਉਂਕਿ ਸੰਵਿਧਾਨਕ ਅਹੁਦਿਆਂ ’ਤੇ ਸੁਸ਼ੋਭਿਤ, ਸੰਵਿਧਾਨਕ, ਕਾਨੂੰਨੀ ਅਤੇ ਜਮਹੂਰੀ ਢੰਗ-ਤਰੀਕੇ ਰਾਹੀਂ ਚੁਣੇ ਗਏ ਵਿਧਾਇਕ ਅਤੇ ਮੰਤਰੀ ਸਾਹਿਬਾਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੱਥੇ ਨਤਮਸਤਕ ਹੋਏ ਹਨ, ਜਦਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਹਾਜ਼ਰ ਹੋਏ, ਪਰ ਆਪਣੇ ਸੰਵਿਧਾਨਕ ਅਹੁਦਿਆਂ ਤੋਂ ਹਟਣ ਦੇ ਬਾਅਦ।

ਜਥੇਦਾਰ ਸਾਹਿਬ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੀ ਜਾਣਕਾਰੀ ਹਾਸਲ ਕਰਨ ਲਈ ਮੰਤਰੀਆਂ ਅਤੇ ਵਿਧਾਇਕਾਂ ਤੋਂ ਬੜੇ ਉਚਿਤ, ਤਰਕਸੰਗਤ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਦੇ ਰੂਪ ’ਚ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ ਤਾਂ ਜੋ ਕਾਨੂੰਨ ’ਚ ਕਮੀਆਂ-ਪੇਸ਼ੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਕੋਈ ਨਿਰਦੋਸ਼ ਵੀ ਕਾਨੂੰਨ ਦੇ ਚੁੰਗਲ ’ਚ ਨਾ ਫਸੇ ਪਰ ਹੈਰਾਨੀ ਇਹ ਰਹੀ ਕਿ ਕੋਈ ਵੀ ਮੈਂਬਰ ਸੰਤੋਸ਼ਜਨਕ, ਭਰੋਸੇਮੰਦ ਅਤੇ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਜਿਨ੍ਹਾਂ ਨੇ ਸਰਬਸੰਮਤੀ ਨਾਲ ਇਸ ਕਾਨੂੰਨ ਨੂੰ ਪਵਿੱਤਰ ਸਦਨ ’ਚ ਪਾਸ ਕਰਵਾਇਆ, ਉਹ ਵੀ ਸ਼ਾਇਸਤਾਨਾ, ਦਲੀਲਾਨਾ ਅਤੇ ਮੋਹਤਬਰਾਨਾ ਤਰੀਕੇ ਨਾਲ ਜਵਾਬ ਦੇਣ ’ਚ ਅਸਮਰੱਥ ਰਹੇ।

ਜ਼ਿਆਦਾਤਰ ਮੈਂਬਰ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਲੋੜੀਂਦੇ ਕਾਗਜ਼ਾਤ ਸਮੇਂ ਸਿਰ ਨਹੀਂ ਮਿਲੇ ਜਾਂ ਫਿਰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਕਈ ਮੈਂਬਰਾਂ ਨੇ ਆਪਣੇ ਵਲੋਂ ਦਿੱਤੇ ਗਏ ਸੁਝਾਵਾਂ ਦਾ ਜ਼ਿਕਰ ਕੀਤਾ ਪਰ ਕਾਨੂੰਨ ਬਾਰੇ ਉਹ ਵੀ ਨਿਰ-ਉੱਤਰ ਰਹੇ। ਹਕੀਕਤ ’ਚ ਜਥੇਦਾਰ ਨੇ ਆਪਣੀ ਯੋਗਤਾ ਅਤੇ ਕਾਰਜਕੁਸ਼ਲਤਾ ਦਾ ਸਬੂਤ ਦਿੰਦੇ ਹੋਏ ਵਿਧਾਇਕਾਂ ਤੋਂ ਕਾਨੂੰਨ ਸੰਬੰਧੀ ਬੜੇ ਸਕਾਰਾਤਮਕ ਅਤੇ ਉਪਯੋਗੀ ਸਵਾਲ ਪੁੱਛੇ ਜਿਸ ਨਾਲ ਸਾਰੇ ਕਾਇਲ ਹੀ ਨਹੀਂ ਹੋਏ ਸਗੋਂ ਹੈਰਾਨ ਵੀ ਹੋ ਗਏ। ਇਹ ਅਤਿ ਹੈਰਾਨੀਜਨਕ ਅਤੇ ਅਫ਼ਸੋਸਨਾਕ ਪਹਿਲੂ ਹੈ ਜਦਕਿ ਕਾਨੂੰਨ ਦਾ ਨਿਰਮਾਣ ਕਰਨ ਵਾਲੇ ਹੀ ਕਾਨੂੰਨ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਹਕੀਕਤ ’ਚ ਜਨ-ਪ੍ਰਤੀਨਿਧੀਆਂ ਦੀ ਸਮਝਦਾਰੀ, ਜ਼ਿੰਮੇਵਾਰੀ ਅਤੇ ਜਵਾਬਦੇਹੀ ’ਤੇ ਹੀ ਪ੍ਰਸ਼ਨ ਚਿੰਨ੍ਹ ਖੜ੍ਹਾ ਹੁੰਦਾ ਹੈ, ਜੋ ‘ਕਸਟੋਡੀਅਨ’ ਸ਼ਬਦ ਦੀ ਵਿਆਖਿਆ ਹੀ ਨਹੀਂ ਕਰ ਸਕੇ। ਜਥੇਦਾਰ ਸਾਹਿਬ ਨੇ ਹਾਜ਼ਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਬਿਲੇ-ਇਤਰਾਜ਼ ਧਾਰਾਵਾਂ ’ਚ ਸੋਧ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ। ਬੈਠਕ ਬੜੇ ਸੁਖਾਵੇਂ ਮਾਹੌਲ ’ਚ ਸੰਪੰਨ ਹੋਈ।

ਸ੍ਰੀ ਅਕਾਲ ਤਖ਼ਤ ਸਾਹਿਬ ਸੂਰਬੀਰ ਸਿੱਖਾਂ ਦੀ ਸਰਵਸ੍ਰੇਸ਼ਠ ਅਤੇ ਸਰਵਉੱਚ ਧਾਰਮਿਕ ਸੰਸਥਾ ਹੈ ਅਤੇ ਇਹ ਹਿੰਦੂਆਂ ਦਾ ਵੀ ਬਹੁਤ ਵੱਡਾ ਸੁਰੱਖਿਆ ਕਵਚ ਰਿਹਾ ਹੈ। ਸਿੱਖ ਸਰਦਾਰਾਂ ਦੇ ਆਪਸੀ ਮਤਭੇਦਾਂ ਨੂੰ ਸਮਾਪਤ ਕਰਨਾ ਅਤੇ ਭਵਿੱਖ ’ਚ ਜ਼ਾਲਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮੁੱਖ ਕੇਂਦਰ ਹੈ।

18ਵੀਂ ਅਤੇ 19ਵੀਂ ਸਦੀ ’ਚ ਮੁਗਲਾਂ, ਨਾਦਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਵਲੋਂ ਢਾਹੇ ਜਾ ਰਹੇ ਜ਼ੁਲਮੋ-ਸਿਤਮ ਦਾ ਮੁਕਾਬਲਾ ਕਰਨ ਲਈ ਇਸੇ ਸਥਾਨ ’ਤੇ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਦੇ ਮਤਭੇਦ ਖਤਮ ਕੀਤੇ ਗਏ। ਸਰਬੱਤ ਖ਼ਾਲਸਾ ਵੀ ਇਸੇ ਸਥਾਨ ’ਤੇ ਬੁਲਾਇਆ ਗਿਆ। ਗੁਰਮਤੇ ਇੱਥੇ ਹੀ ਪਾਸ ਕੀਤੇ ਗਏ। ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਨਾਲ ਵੀ ਇੱਥੇ ਹੀ ਸੁਸ਼ੋਭਿਤ ਕੀਤਾ ਗਿਆ। ਦਲ ਖ਼ਾਲਸਾ ਦਾ ਵੀ ਇੱਥੇ ਹੀ ਨਿਰਮਾਣ ਹੋਇਆ।

ਦਿੱਲੀ ’ਤੇ ਫ਼ਤਹਿ ਹਾਸਲ ਕਰਨ ਲਈ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਇੱਥੋਂ ਹੀ ਆਦੇਸ਼ ਦੇ ਕੇ ਭੇਜਿਆ ਗਿਆ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਧਾਰਮਿਕ ਮਰਿਆਦਾ ਤੋੜਨ ’ਤੇ ਸਜ਼ਾ ਸੁਣਾਈ। 1952 ’ਚ ਵੰਡ ਤੋਂ ਬਾਅਦ ਪਾਕਿਸਤਾਨ ’ਚ ਰਹਿ ਗਏ ਇਤਿਹਾਸਕ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਨੂੰ ਅਰਦਾਸ ’ਚ ਸ਼ਾਮਲ ਕੀਤਾ ਗਿਆ। ਸਿੱਖਾਂ ਦੀਆਂ ਅਣਗਿਣਤ, ਅਕੱਥਨੀ, ਅਵਿਸ਼ਵਾਸਯੋਗ ਕੁਰਬਾਨੀਆਂ ਅਤੇ ਸੰਘਰਸ਼ਮਈ ਤੇ ਗੌਰਵਮਈ ਇਤਿਹਾਸ ਦਾ ਵਿਸ਼ਵ ’ਚ ਕੋਈ ਸਾਨੀ ਨਹੀਂ ਹੈ।

ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਨੂੰ ਰੋਕਣ ਲਈ 11 ਅਪ੍ਰੈਲ 1959 ’ਚ ਪੰਡਿਤ ਨਹਿਰੂ ਅਤੇ ਮਾਸਟਰ ਤਾਰਾ ਸਿੰਘ ’ਚ ਇਕ ਸਮਝੌਤਾ ਹੋਇਆ ਜਿਸ ਅਨੁਸਾਰ ਸਰਕਾਰ ਨਾ ਤਾਂ ਗੁਰਦੁਆਰਾ ਪ੍ਰਬੰਧਨ ’ਚ ਅਤੇ ਨਾ ਹੀ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਰੇਗੀ। ਹਕੀਕਤ ’ਚ ਇਹ ਇਕ ਮੈਗਨਾ ਕਾਰਟਾ ਹੈ। ਪੰਜਾਬ ਦੀ ‘ਆਪ’ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਕਾਨੂੰਨ ਬਣਾਉਣ ਤੋਂ ਪਹਿਲਾਂ ਨਾ ਤਾਂ ਐੱਸ. ਜੀ. ਪੀ. ਸੀ. ਤੋਂ, ਨਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਨਾ ਅਕਾਲੀ ਦਲ ਤੋਂ ਅਤੇ ਨਾ ਹੀ ਬਾਕੀ ਚਾਰ ਤਖ਼ਤਾਂ ਦੇ ਜਥੇਦਾਰਾਂ ਤੋਂ ਅਤੇ ਨਾ ਹੀ ਸਿੱਖ ਸੰਗਤ ਨਾਲ ਸਲਾਹ-ਮਸ਼ਵਰਾ ਕੀਤਾ। ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ ਅਤੇ ਸਾਰੇ ਧਰਮਾਂ ਨੂੰ ਸੰਵਿਧਾਨ ਤਹਿਤ ਪੂਰੀ ਧਾਰਮਿਕ ਆਜ਼ਾਦੀ ਹੈ ਕਿ ਉਹ ਆਪਣੇ ਮੁਕੱਦਸ ਧਰਮ ਗ੍ਰੰਥਾਂ ਅਤੇ ਧਾਰਮਿਕ ਮਰਿਆਦਾਵਾਂ ਨੂੰ ਬਣਾਈ ਰੱਖਣ ’ਚ ਆਜ਼ਾਦ ਹਨ, ਤਾਂ ਫਿਰ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਕੀ ਲੋੜ ਸੀ ਜਿਸ ਨਾਲ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਬੇਲੋੜਾ ਟਕਰਾਅ ਪੈਦਾ ਹੋਵੇ, ਜੋ ਪੰਜਾਬ ’ਚ ਨਵੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣੇ।

ਬੇਅਦਬੀ ਕਰਨ ਪਿੱਛੇ ਘਟੀਆ ਰਾਜਨੀਤੀ ਹੈ ਜੋ ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ। ਧਰਮ ਇਕ ਅਤਿ ਸੰਵੇਦਨਸ਼ੀਲ ਅਤੇ ਆਸਥਾ ਦਾ ਵਿਸ਼ਾ ਹੈ। ਰਾਜਨੀਤੀ ਅਤੇ ਧਰਮ ਦੇ ਟਕਰਾਅ ਤੋਂ ਪਹਿਲਾਂ ਹੀ ਦੇਸ਼ ਖ਼ਮਿਆਜ਼ਾ ਭੁਗਤ ਚੁੱਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ’ਤੇ ਦਿੱਤੇ ਗਏ ਕਾਬਿਲੇ-ਇਤਰਾਜ਼ ਧਾਰਾਵਾਂ ਨੂੰ ਦੂਰ ਕਰਨ ਦੇ ਸੁਝਾਵਾਂ ਨੂੰ ਮਾਨ ਸਰਕਾਰ ਬਿਨਾਂ ਦੇਰੀ ਮੰਨੇ, ਤਾਂ ਜੋ ਪੰਜਾਬ ’ਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ।

-ਪ੍ਰੋ. ਦਰਬਾਰੀ ਲਾਲ

  • Sacrilege Law
  • Beadbi Law
  • Punjab
  • Religion

ਬੇਟੀ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ

NEXT STORY

Stories You May Like

  • birth anniversary of sri guru hargobind sahib ji
    ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਕਰਵਾਇਆ
  • punjab mlas start arriving at sri akal takht sahib
    ਪੰਜਾਬ ਦੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣੇ ਸ਼ੁਰੂ, ਜੱਥੇਦਾਰ ਵਲੋਂ ਕੀਤਾ ਗਿਆ ਹੈ ਤਲਬ (ਵੀਡੀਓ)
  • sri akal takht sahib sutlej film jathedar
    ਸਤਲੁਜ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
  • sikh community italy
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਖਮਿਆਜਾ ਭੁਗਤਣ ਲਈ ਰਹਿਣ ਤਿਆਰ:-ਸਿੱਖ ਸੰਗਤ ਇਟਲੀ
  • ravneet bittu  s important statement
    ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵਿਧਾਇਕਾਂ ਦੀ ਪੇਸ਼ੀ 'ਤੇ ਰਵਨੀਤ ਬਿੱਟੂ ਦਾ ਅਹਿਮ ਬਿਆਨ (ਵੀਡੀਓ)
  • sirjana diwas of sri akal takht sahib ji was celebrated with devotion in tanda
    ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਟਾਂਡਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ
  • sri akal takht sahib orders
    ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ, ਸਿੱਖ ਵਿਧਾਇਕ ਤੇ ਮੰਤਰੀ 29 ਜੂਨ ਨੂੰ 11 ਵਜੇ ਹੋਣ ਪੇਸ਼
  • creation day of sri akal takht sahib celebrated
    ਸ਼ਰਧਾ ਸਹਿਤ ਮਨਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ, ਜਥੇਦਾਰ ਗੜਗੱਜ ਵੱਲੋਂ ਸਿੱਖ ਕੌਮ ਨੂੰ ਸੰਦੇਸ਼
  • us takes major action against lawrence goldie gang
    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24...
  • punjab weather heavy raining yellow alert
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ...
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • punjab roadways bus accident outside the court complex in jalandhar
    ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
Trending
Ek Nazar
karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • changing weather in europe
      ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • hard politics still dominates the world of sports
      ‘ਖੇਡਾਂ ਦੀ ਦੁਨੀਆ ’ਚ’ ਅਜੇ ਵੀ ਕਾਇਮ ਹੈ ਹਾਰਡ ਪਾਲੀਟਿਕਸ ਦਾ ਦਬਦਬਾ!
    • charanjit channi
      ਚੰਨੀ ਚੈਨੇਲਾਈਜ਼ ਕਰਦੇ ਹਨ ਤਬਦੀਲੀ ਦੀ ਭਾਵਨਾ
    • sri akal takht sahib
      ਸ੍ਰੀ ਅਕਾਲ ਤਖ਼ਤ ਸਾਹਿਬ ਮਾਮਲਾ : ਭਾਰਤੀ ਵਿਧਾਨ ਮੰਡਲਾਂ ਲਈ ਇਕ ਚਿਤਾਵਨੀ
    • europe heatwave
      ਕਥਿਤ ਸਵਰਗ ’ਚ ਲੂ ਦੇ ਥਪੇੜੇ
    • uttrakhand development
      ਉੱਤਰਾਖੰਡ ’ਚ ਪੰਜ ਸਾਲ ’ਚ ਪੰਜ ਇਤਿਹਾਸਕ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +