Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 06, 2025

    3:29:23 AM

  • firing outside amravati mall  one dead

    ਅਮਰਾਵਤੀ ਮਾਲ ਦੇ ਬਾਹਰ ਫਾਇਰਿੰਗ; ਇਕ ਦੀ ਮੌਤ

  • roshan health care

    ਮੋਟਾਪਾ-ਭਾਰ ਅਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਗਏ...

  • air force to conduct exercise near indo pak border

    7 ਤੋਂ 8 ਜੂਨ ਤੱਕ ਭਾਰਤ-ਪਾਕਿਸਤਾਨ ਸਰਹੱਦ ਨੇੜੇ...

  • a war trump and musk musk said won without me

    ਮਸਕ ਬੋਲੇ- ਮੇਰੇ ਬਿਨਾਂ ਟਰੰਪ ਰਾਸ਼ਟਰਪਤੀ ਚੋਣਾਂ ਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉਪ-ਰਾਸ਼ਟਰਪਤੀ ਪਿੱਛੋਂ ਜਸਟਿਸ ਯਾਦਵ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ!

BLOG News Punjabi(ਬਲਾਗ)

ਉਪ-ਰਾਸ਼ਟਰਪਤੀ ਪਿੱਛੋਂ ਜਸਟਿਸ ਯਾਦਵ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ!

  • Edited By Rakesh,
  • Updated: 15 Dec, 2024 07:25 PM
Blog
after the vice president justice yadav is the target of the opposition
  • Share
    • Facebook
    • Tumblr
    • Linkedin
    • Twitter
  • Comment

ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੋਂ ਬਾਅਦ ਹੁਣ ਵਿਰੋਧੀ ਧਿਰ ਨੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਯਾਦਵ ’ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਧਿਰ ਨੇ ਹੁਣ ਜਸਟਿਸ ਯਾਦਵ ਖਿਲਾਫ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਲਈ ਹੈ। ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ 8 ਨਵੰਬਰ ਨੂੰ ਪ੍ਰਯਾਗਰਾਜ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਨੂੰਨੀ ਸੈੱਲ ਦੇ ਇਕ ਪ੍ਰੋਗਰਾਮ ਵਿਚ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਇਸ ਪ੍ਰੋਗਰਾਮ ’ਚ ਕਿਹਾ ਸੀ ਕਿ ਕਾਨੂੰਨ ਤਾਂ ਬਹੁਮਤ ਨਾਲ ਚੱਲਦਾ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਕਠਮੁੱਲਾ ਸ਼ਬਦ ਵੀ ਵਰਤਿਆ।

ਉਨ੍ਹਾਂ ਦੇ ਇਸੇ ਬਿਆਨ ਨੂੰ ਮੁੱਦਾ ਬਣਾਉਂਦੇ ਹੋਏ ਵਿਰੋਧੀ ਧਿਰ ਨੇ ਜਸਟਿਸ ਯਾਦਵ ਖਿਲਾਫ ਮਹਾਦੋਸ਼ ਲਿਆਉਣ ਦੀ ਤਿਆਰੀ ਕਰ ਲਈ ਹੈ। ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਵੱਲੋਂ ਤਿਆਰ ਪਟੀਸ਼ਨ ’ਤੇ 35 ਸੰਸਦ ਮੈਂਬਰਾਂ ਨੇ ਵੀ ਦਸਤਖਤ ਕੀਤੇ ਹਨ। ਫਿਲਹਾਲ ਹਸਤਾਖਰ ਕਰਨ ਵਾਲਿਆਂ ਵਿਚ ਕਾਂਗਰਸ ਦੇ ਦਿਗਵਿਜੇ ਸਿੰਘ, ਵਿਵੇਕ ਤਨਖਾ, ਜੈ ਰਾਮ ਰਮੇਸ਼, ਆਰ. ਜੇ. ਡੀ. ਦੇ ਮਨੋਜ ਕੁਮਾਰ ਝਾਅ, ਸਪਾ ਦੇ ਜਾਵੇਦ ਅਲੀ ਖਾਨ, ਸੀ. ਪੀ. ਆਈ. (ਐੱਮ) ਦੇ ਜਾਨ ਬਿਟਰਾਸ, ਤ੍ਰਿਣਮੂਲ ਕਾਂਗਰਸ ਦੇ ਸਾਕੇਤ ਗੋਖਲੇ ਅਤੇ ਸਾਗਰਿਕਾ ਘੋਸ਼ ਅਤੇ ਸੀ. ਪੀ. ਆਈ. ਦੇ ਸੰਦੋਸ਼ ਕੁਮਾਰ ਸਮੇਤ ਹੋਰ ਸ਼ਾਮਲ ਹਨ। ਵਿਰੋਧੀ ਧਿਰ ਨੇ 50 ਸੰਸਦ ਮੈਂਬਰਾਂ ਦੀ ਗਿਣਤੀ ਪੂਰੀ ਕਰ ਕੇ ਪ੍ਰਸਤਾਵ ਦਾ ਨੋਟਿਸ ਦੇਣ ਦੀ ਤਿਆਰੀ ਕਰ ਲਈ ਹੈ।

ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਵੀ ਸ਼ਿਕਾਇਤ ਕੀਤੀ ਗਈ ਸੀ। ਹੁਣ ਸੁਪਰੀਮ ਕੋਰਟ ਇਸ ’ਤੇ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਯਾਦਵ ਵਲੋਂ ਦਿੱਤੇ ਗਏ ਭਾਸ਼ਣ ਦੀ ਅਖ਼ਬਾਰਾਂ ਵਿਚ ਛਪੀ ਰਿਪੋਰਟ ਦੇ ਆਧਾਰ ’ਤੇ ਖ਼ੁਦ ਵੀ ਨੋਟਿਸ ਲਿਆ ਹੈ। ਸੁਪਰੀਮ ਕੋਰਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਬੰਧੀ ਹਾਈ ਕੋਰਟ ਤੋਂ ਵੇਰਵੇ ਅਤੇ ਜਾਣਕਾਰੀ ਮੰਗੀ ਗਈ ਹੈ। ਇਹ ਮਾਮਲਾ ਅਜੇ ਵਿਚਾਰ ਅਧੀਨ ਹੈ।

ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ, ਉਪਰਲੇ ਸਦਨ ਭਾਵ ਰਾਜ ਸਭਾ ਵਿਚ ਘੱਟੋ-ਘੱਟ 50 ਸੰਸਦ ਮੈਂਬਰਾਂ ਦੀ ਤਰਫੋਂ ਸਦਨ ਦੇ ਪ੍ਰੀਜ਼ਾਈਡਿੰਗ ਅਫਸਰ ਨੂੰ ਨੋਟਿਸ ਦੇ ਰੂਪ ਵਿਚ ਬੇਨਤੀ ਕੀਤੀ ਜਾਂਦੀ ਹੈ। ਨੋਟਿਸ ਨੂੰ ਸਵੀਕਾਰ ਕਰਨ ਤੋਂ ਬਾਅਦ, ਜੱਜ ਦੇ ਖਿਲਾਫ ਲਗਾਏ ਗਏ ਦੋਸ਼ਾਂ ਦੀ ਜਾਂਚ ਦੇ ਸੰਦਰਭ ਵਿਚ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ।

ਦੂਜੇ ਪਾਸੇ ਸੁਪਰੀਮ ਕੋਰਟ ਦੇ ਜੱਜ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ 2 ਮੌਜੂਦਾ ਜੱਜ ਅਤੇ ਇਕ ਨਿਆਕਾਰ ਸ਼ਾਮਲ ਹੁੰਦੇ ਹਨ, ਜਦੋਂ ਕਿ ਹਾਈ ਕੋਰਟ ਦੇ ਜੱਜ ਦੇ ਮਾਮਲੇ ਵਿਚ ਬਣਾਈ ਗਈ ਕਮੇਟੀ ਵਿਚ ਸੁਪਰੀਮ ਕੋਰਟ ਦਾ ਇਕ ਮੌਜੂਦਾ ਜੱਜ ਅਤੇ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਨਾਲ ਨਿਆਕਾਰ ਨੂੰ ਸ਼ਾਮਲ ਕੀਤਾ ਜਾਂਦਾ ਹੈ। ਮਹਾਦੋਸ਼ ਪ੍ਰਸਤਾਵ ਨੂੰ ਪਾਸ ਕਰਨ ਲਈ ਹਾਜ਼ਰ ਮੈਂਬਰਾਂ ਦੇ ਘੱਟੋ-ਘੱਟ 2 ਤਿਹਾਈ ਮੈਂਬਰਾਂ ਦੀ ਹਮਾਇਤ ਅਤੇ ਪ੍ਰਸਤਾਵ ਦੇ ਹੱਕ ਵਿਚ ਸਬੰਧਤ ਸਦਨ ਵਿਚ ਵੋਟਿੰਗ ਜ਼ਰੂਰੀ ਹੈ।

ਇਸ ਸਮੇਂ ਉਪਰਲੇ ਸਦਨ ਭਾਵ ਰਾਜ ਸਭਾ ਵਿਚ ਵਿਰੋਧੀ ਧਿਰ ਦੇ 88 ਸੰਸਦ ਮੈਂਬਰ ਹਨ। ਮੌਜੂਦਾ ਸਮੇਂ ’ਚ 237 ਮੈਂਬਰੀ ਉੱਚ ਸਦਨ ’ਚ ਮਹਾਦੋਸ਼ ਪ੍ਰਸਤਾਵ ਪਾਸ ਕਰਨ ਲਈ 158 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਅਜਿਹੇ ’ਚ ਜੇਕਰ ਸੱਤਾਧਾਰੀ ਪਾਰਟੀ ਇਸ ਪ੍ਰਸਤਾਵ ਤੋਂ ਦੂਰੀ ਬਣਾ ਲੈਂਦੀ ਹੈ ਤਾਂ ਇਸ ਦਾ ਡਿੱਗਣਾ ਤੈਅ ਹੈ। ਇਸ ਲਈ ਇਸ ਪ੍ਰਸਤਾਵ ਨੂੰ ਸਮਰਥਨ ਮਿਲਣਾ ਸੰਭਵ ਨਹੀਂ ਹੈ।

ਹਾਲਾਂਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਵਿਰੋਧੀ ਧਿਰ ਦੀ ਯੋਜਨਾ ਜਸਟਿਸ ਯਾਦਵ ਦੀਆਂ ਖਤਰਨਾਕ ਟਿੱਪਣੀਆਂ ਵੱਲ ਦੇਸ਼ ਦਾ ਧਿਆਨ ਖਿੱਚਣ ਦੀ ਹੈ।

ਪਿਛਲੇ ਸਮੇਂ ਵਿਚ ਹੁਣ ਤੱਕ ਸੰਸਦ ਦੇ ਦੋਵਾਂ ਸਦਨਾਂ ਵਿਚ ਜੱਜਾਂ ਵਿਰੁੱਧ ਚਾਰ ਮਹਾਦੋਸ਼ ਪ੍ਰਸਤਾਵ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕੋਈ ਵੀ ਪ੍ਰਸਤਾਵ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕਿਆ। 90 ਦੇ ਦਹਾਕੇ ਵਿਚ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸੁਪਰੀਮ ਕੋਰਟ ਦੇ ਜੱਜ ਵੀ-ਰਾਮਾਸਵਾਮੀ ਵਿਰੁੱਧ ਮਹਾਦੋਸ਼ ਲਿਆਂਦਾ ਗਿਆ ਸੀ, ਪਰ ਲੋਕ ਸਭਾ ਵਿਚ ਇਹ ਪ੍ਰਸਤਾਵ ਅਸਫਲ ਰਿਹਾ।

2011 ਵਿਚ, ਇਸੇ ਤਰ੍ਹਾਂ ਦੇ ਇਕ ਕੇਸ ਵਿਚ, ਕਲਕੱਤਾ ਹਾਈ ਕੋਰਟ ਦੇ ਜੱਜ ਸੌਮਿੱਤਰ ਸੇਨ ਖਿਲਾਫ ਇਕ ਪ੍ਰਸਤਾਵ ਲਿਆਂਦਾ ਗਿਆ ਸੀ, ਹਾਲਾਂਕਿ ਸੇਨ ਨੇ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਸਿੱਕਮ ਹਾਈ ਕੋਰਟ ਦੇ ਜੱਜ ਪੀ. ਡੀ. ਦਿਨਾਕਰਨ ਨੇ ਵੀ ਰਾਜ ਸਭਾ ਵਿਚ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਆਖਰੀ ਕੋਸ਼ਿਸ਼ ਸੁਪਰੀਮ ਕੋਰਟ ਦੇ ਜੱਜ ਦੀਪਕ ਮਿਸ਼ਰਾ ਦੇ ਸੰਦਰਭ ’ਚ ਸੀ। ਹਾਲਾਂਕਿ ਸਾਲ 2018 ’ਚ ਰਾਜ ਸਭਾ ਦੇ ਚੇਅਰਮੈਨ ਨੇ ਇਸ ਨਾਲ ਜੁੜੇ ਨੋਟਿਸ ਨੂੰ ਰੱਦ ਕਰ ਦਿੱਤਾ ਸੀ।

ਮਹਾਦੋਸ਼ ਨਾਲ ਜੁੜੇ ਇਸ ਮਾਮਲੇ ’ਚ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਅਸੀਂ ਜੱਜ ਦੇ ਖਿਲਾਫ ਮਹਾਦੋਸ਼ ਪ੍ਰਸਤਾਵ ਲਿਆਵਾਂਗੇ। ਸਾਡੇ ਕੋਲ ਹੋਰ ਕੋਈ ਬਦਲ ਨਹੀਂ ਬਚਿਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਨਿਆਂਪਾਲਿਕਾ ਦੀ ਆਜ਼ਾਦੀ ਵਿਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕ ਸਾਡੇ ਨਾਲ ਜੁੜਨ।

ਕੀ ਨਿਆਂਪਾਲਿਕਾ ਲੋਕਤੰਤਰ ਦਾ ਸੁਤੰਤਰ ਥੰਮ੍ਹ ਹੈ? ਅਤੇ ਨਿਆਂਪਾਲਿਕਾ ਹਮੇਸ਼ਾ ਰਾਜਨੀਤੀ ਤੋਂ ਉੱਪਰ ਰਹੀ ਹੈ। ਨਿਆਂ ਦੀ ਕੁਰਸੀ ’ਤੇ ਬੈਠੇ ਜੱਜ ਦੇ ਅਜਿਹੇ ਬਿਆਨ ਨੂੰ ਕਿਸ ਹੱਦ ਤੱਕ ਸਹੀ ਮੰਨਿਆ ਜਾ ਸਕਦਾ ਹੈ?

ਸਤੀਸ਼ ਮਹਿਰਾ

  • Jagdeep Dhankhar
  • Vice President
  • Justice Yadav
  • opposition

ਇੱਛਾਪੂਰਨ ਭਾਰਤ ਵਿਕਸਿਤ ਭਾਰਤ ਨਹੀਂ ਹੈ

NEXT STORY

Stories You May Like

  • letter from 16 opposition parties to pm
    ਵਿਰੋਧੀ ਧਿਰ ਦੀਆਂ 16 ਪਾਰਟੀਆਂ ਦੀ PM ਨੂੰ ਚਿੱਠੀ, ਕੀਤੀ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਅਪੀਲ
  • tejashwi yadav father picture lalu yadav
    ਦੂਜੀ ਵਾਰ ਪਿਤਾ ਬਣੇ ਤੇਜਸਵੀ ਯਾਦਵ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ
  • government preparing to bring impeachment motion against justice verma
    ਜਸਟਿਸ ਵਰਮਾ ਖ਼ਿਲਾਫ਼ ਮਹਾਦੋਸ਼ ਮਤਾ ਲਿਆਉਣ ਦੀ ਤਿਆਰੀ 'ਚ ਸਰਕਾਰ, ਘਰੋਂ ਮਿਲੇ ਸਨ ਸੜੇ ਹੋਏ ਨੋਟ
  • australian deputy pm marles to visit india
    ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਮਾਰਲਸ ਇਸ ਹਫ਼ਤੇ ਆਉਣਗੇ ਭਾਰਤ
  • powerful bowler kuldeep yadav gets engaged
    ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਬਚਪਨ ਦੀ ਦੋਸਤ ਨਾਲ ਕੀਤੀ ਮੰਗਣੀ, ਕਈ ਖਿਡਾਰੀ ਪੁੱਜੇ
  • tejaswi prasad yadav is the real bihari
    ਤੇਜਸਵੀ ਪ੍ਰਸਾਦ ਯਾਦਵ ਹੀ ‘ਅਸਲ ਬਿਹਾਰੀ’
  • drones on putin s helicopter
    ਵੱਡੀ ਖ਼ਬਰ ; ਰੂਸੀ ਰਾਸ਼ਟਰਪਤੀ ਪੁਤਿਨ ਦੇ ਹੈਲੀਕਾਪਟਰ 'ਤੇ ਹੋ ਗਿਆ ਹਮਲਾ, ਦਾਗੇ 46 ਡਰੋਨ
  • mumbai high speed car driver hanging man on bonnet video viral
    ਝਗੜੇ ਪਿੱਛੋਂ ਕਾਰ ਦੇ ਬੋਨਟ ਨਾਲ ਚਿਪਕੇ ਵਿਅਕਤੀ ਨੂੰ 6 ਕਿਲੋਮੀਟਰ ਤੱਕ ਘਸੀਟਿਆ
  • chief vigilance officer inspects gurbanta singh marg road
    97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ...
  • punjab dgp is strict roadmap prepared for complete eradication of drugs
    ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
  • sant balbir singh seechewal statement
    ਸੁਲਤਾਨਪੁਰ ਲੋਧੀ ’ਚ ਬਣਾਈ ਜਾਵੇ ਦੇਸ਼ ਦੀ ਪਹਿਲੀ 'ਗੁਰੂ ਨਾਨਕ ਦੇਵ ਵਾਤਾਵਰਣ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • deadbody of a young man found in the fields
    ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...
  • big news brought by 6 officers of jalandhar municipal corporation
    ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
  • vigilance now eyes smart city scam
    ਵਿਜੀਲੈਂਸ ਦੀਆਂ ਨਜ਼ਰਾਂ ਹੁਣ ਸਮਾਰਟ ਸਿਟੀ ਘਪਲੇ ’ਤੇ, ਕਈ ਅਧਿਕਾਰੀਆਂ ਦੀਆਂ...
Trending
Ek Nazar
government employees holidays in punjab

ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...

russia ukraine start prisoner exchange

ਰੂਸ-ਯੂਕ੍ਰੇਨ 7 ਜੂਨ ਤੋਂ ਕਰਨਗੇ ਕੈਦੀਆਂ ਦਾ ਆਦਾਨ-ਪ੍ਰਦਾਨ

putin trump talks india and pakistan conflict

ਪੁਤਿਨ-ਟਰੰਪ ਗੱਲਬਾਤ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ 'ਤੇ ਵੀ ਚਰਚਾ

japan sees record in annual birth rate

ਜਾਪਾਨ 'ਚ ਸਾਲਾਨਾ ਜਨਮ ਦਰ 'ਚ ਰਿਕਾਰਡ ਗਿਰਾਵਟ

football tournament and cultural festival on june 15

ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 15 ਜੂਨ ਨੂੰ 21ਵਾਂ ਫੁੱਟਬਾਲ...

people convict for forest fire

ਜੰਗਲ ਦੀ ਅੱਗ ਨੇ ਲਈ 104 ਲੋਕਾਂ ਦੀ ਜਾਨ, 10 ਲੋਕ ਦੋਸ਼ੀ ਕਰਾਰ

pakistan court acquits 10 accused

ਪਾਕਿਸਤਾਨ ਅਦਾਲਤ ਨੇ ਚਰਚ ਨੂੰ ਸਾੜਨ ਦੇ ਮਾਮਲੇ ਦੇ 10 ਦੋਸ਼ੀ ਕੀਤੇ ਬਰੀ

least harmful alcohol 5 drinks ranked based on their content

ਕਿਹੜੀ ਡ੍ਰਿੰਕ 'ਚ ਸਭ ਤੋਂ ਵਧੇਰੇ ਅਲਕੋਹਲ! ਮੋਟੇ-ਮੋਟੇ ਪੈੱਗ ਮਾਰਨ ਤੋਂ ਪਹਿਲਾਂ...

3 lawmakers suspened new zealand

ਨਿਊਜ਼ੀਲੈਂਡ 'ਚ 3 ਸੰਸਦ ਮੈਂਬਰਾਂ 'ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

national development budget approved pakistan

ਪਾਕਿਸਤਾਨ: ਵਿੱਤੀ ਸਾਲ 25-26 ਲਈ 4,224 ਅਰਬ ਰੁਪਏ ਦਾ ਰਾਸ਼ਟਰੀ ਵਿਕਾਸ ਬਜਟ...

important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

people stay ac long time be careful problems

AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਬਲਾਗ ਦੀਆਂ ਖਬਰਾਂ
    • young age attractions
      ਛੋਟੀ ਉਮਰ ਦੇ ਆਕਰਸ਼ਣ
    • the end of parents   american dreams
      ਮਾਂ-ਬਾਪ ਦੇ ਅਮਰੀਕੀ ਸੁਫਨਿਆਂ ਦਾ ਅੰਤ
    • more than 700 deaths due to heat wave
      ਲੂ ਨਾਲ 700 ਤੋਂ ਵੱਧ ਮੌਤਾਂ : ਰਾਜਨੀਤਿਕ ਪਾਰਟੀਆਂ ਨੇ ਉਫ ਤੱਕ ਨਹੀਂ ਕੀਤੀ
    • people are very worried about rising prices inflation and unemployment
      ਲੋਕ ਵਧਦੀਆਂ ਕੀਮਤਾਂ, ਮਹਿੰਗਾਈ ਅਤੇ ਬੇਰੋਜ਼ਗਾਰੀ ਬਾਰੇ ਬਹੁਤ ਚਿੰਤਤ
    •   37 3 percent increase   in the number of fake rs 500 notes
      500 ਦੇ ਨਕਲੀ ਨੋਟਾਂ ਦੀ ਗਿਣਤੀ ’ਚ ‘37.3 ਫੀਸਦੀ ਦਾ ਵਾਧਾ’, ਸਖਤ ਕਦਮ ਚੁੱਕਣ ਦੀ...
    • the fight between akali leaders reached the jathedars of the takhats
      ਅਕਾਲੀ ਲੀਡਰਾਂ ਦੀ ਲੜਾਈ ਤਖਤਾਂ ਦੇ ਜਥੇਦਾਰਾਂ ਤੱਕ ਆਈ
    • why delay in defense projects
      ਰੱਖਿਆ ਪ੍ਰਾਜੈਕਟਾਂ ਵਿਚ ਦੇਰ ਕਿਉਂ ?
    • dream of becoming the new nawab immediately
      ਨਵੇਂ ਨਵਾਬ ਬਣਨ ਦਾ ਸੁਪਨਾ ਤੁਰੰਤ ਛੱਡ ਦਿਉ
    • changing geopolitical relationships in today  s era
      ਅੱਜ ਦੇ ਦੌਰ ’ਚ ਬਦਲਤੇ ਭੂ-ਰਾਜਨੀਤਿਕ ਰਿਸ਼ਤੇ
    • indo us friendship in decline
      ਭਾਰਤੀ-ਅਮਰੀਕਾ ਦੋਸਤੀ ਖਸਤਾਹਾਲ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +