ਪੁਰਜ਼ਿਆਂ ਦੀ ਕਮੀ ਅਤੇ ਹੋਰ ਸਮੱਸਿਆਵਾਂ ਕਾਰਨ ਜੈੱਟ ਨਿਰਮਾਤਾ ਕੋਲ ਲਗਭਗ 200 ਪੂਰੀ ਤਰ੍ਹਾਂ ਨਾਲ ਜਾਂ ਲਗਭਗ ਤਿਆਰ ਜਹਾਜ਼ ਏਅਰਫੀਲਡ, ਪਲਾਂਟ ਦੇ ਬਾਹਰ ਖੜ੍ਹੇ ਹਨ ਅਤੇ ਇਕ ਥਾਂ ’ਤੇ ਤਾਂ ਕਰਮਚਾਰੀ ਪਾਰਕਿੰਗ ਸਥਾਨ ’ਤੇ ਖੜ੍ਹੇ ਹਨ।
ਕੁਝ ਜਹਾਜ਼ਾਂ ਨੂੰ ਇੰਟੀਰੀਅਰਜ਼ ਦੀ ਉਡੀਕ ਹੈ, ਹੋਰਨਾਂ ਨੂੰ ਇੰਜਣ ਦੀ ਲੋੜ ਹੈ। ਦਰਜਨਾਂ ਜਹਾਜ਼ ਚੀਨ ਨੂੰ ਡਲਿਵਰੀ ਦੀ ਉਡੀਕ ਕਰ ਰਹੇ ਹਨ।
ਉਡਾਣ ਭਰਨ ’ਚ ਅਸਮਰੱਥ, ਜਹਾਜ਼ ਬਹੁਤ ਲੋੜੀਂਦਾ ਧਨ ਮੁਹੱਈਆ ਨਹੀਂ ਕਰਵਾ ਰਹੇ ਹਨ ਕਿਉਂਕਿ ਜੈੱਟ ਨਿਰਮਾਤਾ ਹਰ ਮਹੀਨੇ 1 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਕਈ ਤਰ੍ਹਾਂ ਦੀਆਂ ਲਾਜਿਸਟਿਕ ਚੁਣੌਤੀਆਂ ਪੇਸ਼ ਕਰਦੇ ਹਨ।
ਬਹੁਤ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਵਾਲੇ ਜਹਾਜ਼ਾਂ ਨੂੰ ਸਾਫਟਵੇਅਰ ਜਾਂ ਹੋਰ ਅਪਡੇਟਸ ਦੀ ਲੋੜ ਹੋ ਸਕਦੀ ਹੈ। ਅਧੂਰੇ ਜੈੱਟ ਨੂੰ ਲਿਜਾਣਾ ਮੁਸ਼ਕਲ ਹੈ ਖਾਸ ਕਰ ਕੇ ਜੇ ਉਨ੍ਹਾਂ ’ਚ ਇੰਜਣ ਵਾਲਾ ਹਿੱਸਾ ਗਾਇਬ ਹੈ, ਜਿਵੇਂ ਕਿ ਮੁੱਠੀ ਭਰ 777 ਮਾਲਵਾਹਕ ਜਹਾਜ਼ਾਂ ਦੇ ਮਾਮਲੇ ’ਚ ਹੈ।
ਬੈਂਕ ਆਫ ਅਮਰੀਕਾ ਦੇ ਏਅਰੋਸਪੇਸ ਮਾਹਿਰ ਰਾਨ ਐਪਸਟੀਨ ਨੇ ਕਿਹਾ, ‘‘ਇਹ ਇਕ ਤਰ੍ਹਾਂ ਦਾ ਸਵਾਲ ਹੈ, ਤੁਸੀਂ ਇਨ੍ਹਾਂ ਚੀਜ਼ਾਂ ਨੂੰ ਕਦੋਂ ਡਲਿਵਰ ਕਰਨ ਜਾ ਰਹੇ ਹੋ। ਉਹ ਸਿਰਫ ਉਦੋਂ ਤੱਕ ਬੈਠੇ ਰਹਿ ਸਕਦੇ ਹਨ ਜਦੋਂ ਤੱਕ ਤੁਹਾਨੂੰ ਉਨ੍ਹਾਂ ਨਾਲ ਕੁਝ ਕਰਨਾ ਨਾ ਪਵੇ।’’
ਇਹ ਦੁਚਿੱਤੀ ਉਦੋਂ ਆਈ ਜਦੋਂ ਜੈੱਟ ਨਿਰਮਾਤਾ ਜਨਵਰੀ ’ਚ ਅਲਾਸਕਾ ਏਅਰਲਾਈਨਜ਼ ਦੀ ਉਡਾਣ ’ਚ ਹੋਏ ਹਾਦਸੇ ਤੋਂ ਬਾਅਦ ਉਤਪਾਦਨ ’ਚ ਮੰਦੀ ਅਤੇ ਵਿਨਿਆਮਕ ਜਾਂਚ ਨਾਲ ਜੂਝ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦਾ ਪਾਰਕਿੰਗ ਓਵਰਫਲੋਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ’ਚ ਉਹ ਸ਼ਾਇਦ ਮਦਦਗਾਰ ਹੋ ਸਕਦੇ ਹਨ।
ਕਿਉਂਕਿ ਬੋਇੰਗ ਗੁਣਵੱਤਾ ’ਚ ਸੁਧਾਰ ਕਰਨ ਲਈ ਜਹਾਜ਼ਾਂ ਦਾ ਨਿਰਮਾਣ ਜ਼ਿਆਦਾ ਮੱਠੀ ਰਫਤਾਰ ਨਾਲ ਕਰ ਰਿਹਾ ਹੈ, ਇਸ ਲਈ ਘੱਟ ਜਹਾਜ਼ ਜਮ੍ਹਾ ਹੋ ਰਹੇ ਹਨ। ਉਸ ਦੇ ਮੁਕਾਬਲੇ ਜਦਕਿ ਇਸ ਦੀਆਂ ਫੈਕਟਰੀਆਂ ਪੂਰੀ ਰਫਤਾਰ ਨਾਲ ਕੰਮ ਕਰ ਰਹੀਆਂ ਹੁੰਦੀਆਂ ਹਨ। ਬੋਇੰਗ ਦਾ ਕਹਿਣਾ ਹੈ ਕਿ ਉਸ ਕੋਲ ਜਗ੍ਹਾ ਦੀ ਇੰਨੀ ਕਮੀ ਨਹੀਂ ਕਿ ਉਸ ਨੂੰ ਉਤਪਾਦਨ ਰੋਕਣਾ ਪਵੇ ਜਾਂ ਹੌਲੀ ਕਰਨਾ ਪਵੇ।
ਬੋਇੰਗ ਨੇ ਇਸ ਸਾਲ ਜੂਨ ਤੱਕ 175 ਜਹਾਜ਼ ਵੰਡੇ ਹਨ, ਜਦਕਿ ਇਸ ਦੇ ਮੁਕਾਬਲੇ 2023 ਦੀ ਪਹਿਲੀ ਛਿਮਾਹੀ ਤੱਕ 266 ਜਹਾਜ਼ ਵੰਡੇ ਗਏ ਸਨ। ਇਹ ਹਾਲੀਆ ਸਾਲਾਂ ’ਚ ਬੋਇੰਗ ਦੇ ਸਾਹਮਣੇ ਆਈ ਸਭ ਤੋਂ ਭਿਆਨਕ ਪਾਰਕਿੰਗ ਸਮੱਸਿਆ ਨਹੀਂ ਹੈ। 2018 ਅਤੇ 2019 ’ਚ ਹਾਦਸਿਆਂ ਦੇ ਕਾਰਨ ਬੋਇੰਗ ਦੇ ਸਭ ਤੋਂ ਵੱਧ ਵਿਕਣ ਵਾਲੇ 737 ਮੈਕਸ ਨੂੰ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਕੰਪਨੀ ਨੇ ਆਪਣੇ ਪਲਾਂਟਾਂ ’ਚ ਲਗਭਗ 450 ਅਜਿਹੇ ਜਹਾਜ਼ ਰੱਖੇ ਹੋਏ ਸਨ।
ਇਕ ਹੋਰ ਸਮੇਂ ’ਤੇ ਇਸ ਨੇ 100 ਤੋਂ ਜ਼ਿਆਦਾ 787 ਜਹਾਜ਼ਾਂ ਨੂੰ ਪਾਰਕ ਕੀਤਾ ਹੋਇਆ ਸੀ ਜੋ ਜਹਾਜ਼ਾਂ ਦੇ ਆਕਾਰ ਨੂੰ ਦੇਖਦੇ ਹੋਏ ਜਗ੍ਹਾ ਦੀ ਕਮੀ ਨੂੰ ਦਰਸਾਉਂਦਾ ਹੈ।
ਇਸ ਹਫਤੇ ਬੋਇੰਗ ਦੇ ਅਧਿਕਾਰੀ ਫਰਨਬੋਰੋ ਇੰਟਰਨੈਸ਼ਨਲ ਏਅਰਸ਼ੋਅ ’ਚ ਜਾਣਗੇ ਜਿੱਥੇ ਜੈੱਟ ਨਿਰਮਾਤਾ ਦੀ ਕਮਰਸ਼ੀਅਲ ਇਕਾਈ ਰਵਾਇਤੀ ਉਡਾਣ ਪ੍ਰਦਰਸ਼ਨਾਂ ’ਚ ਹਿੱਸਾ ਨਹੀਂ ਲਵੇਗੀ ਅਤੇ ਆਮ ਨਾਲੋਂ ਘੱਟ ਹਾਜ਼ਰੀ ਰੱਖੇਗੀ। ਕੰਪਨੀ ਨੇ ਕਿਹਾ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਕਿ ਉਹ ਸੁਰੱਖਿਆ ਅਤੇ ਗੁਣਵੱਤਾ ’ਚ ਸੁਧਾਰ ਅਤੇ ਆਰਡਰ ਦੀਆਂ ਮੰਗਾਂ ਨੂੰ ਪੂਰਾ ਕਰਨ ’ਤੇ ਧਿਆਨ ਦੇ ਸਕੇ। 31 ਜੁਲਾਈ ਨੂੰ, ਬੋਇੰਗ 30 ਜੂਨ ਨੂੰ ਖਤਮ ਤਿਮਾਹੀ ਲਈ ਆਪਣੇ ਵਿੱਤੀ ਨਤੀਜਿਆਂ ਦਾ ਖੁਲਾਸਾ ਕਰੇਗੀ।
ਬੋਇੰਗ ਨੇ ਕਿਹਾ ਕਿ ਉਹ ਪਾਰਕ ਕੀਤੇ ਗਏ ਜਹਾਜ਼ਾਂ ਨੂੰ ਹਟਾਉਣ ’ਚ ਤਰੱਕੀ ਕਰ ਰਹੀ ਹੈ। ਕੰਪਨੀ ਨੇ ਕਿਹਾ, ‘‘ਕਿਉਂਕਿ ਅਸੀਂ ਹਾਲੀਆ ਸਾਲਾਂ ’ਚ ਸੈਂਕੜੇ 737 ਅਤੇ ਦਰਜਨਾਂ 787 ਜਹਾਜ਼ਾਂ ਨੂੰ ਇਨਵੈਂਟ੍ਰੀ ਤੋਂ ਡਲਿਵਰ ਕੀਤਾ ਹੈ, ਇਸ ਲਈ ਅਸੀਂ ਕਈ ਸਾਈਟਾਂ ’ਤੇ ਪਾਰਕਿੰਗ ਦੀ ਲੋੜ ਨੂੰ ਘੱਟ ਕਰ ਦਿੱਤਾ ਹੈ।’’ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਜਗ੍ਹਾ ਦੀ ਇੰਨੀ ਕਮੀ ਨਹੀਂ ਕਿ ਉਸ ਨੂੰ ਉਤਪਾਦਨ ਬੰਦ ਕਰਨਾ ਪਵੇ ਜਾਂ ਹੌਲੀ ਕਰਨਾ ਪਵੇ, ਜਿਸ ਨੂੰ ਏਅਰੋਸਪੇਸ ਉਦਯੋਗ ’ਚ ‘ਜਿਗਲਾਕਡ’ ਕਿਹਾ ਜਾਂਦਾ ਹੈ।
ਮਹਾਮਾਰੀ ਦੌਰਾਨ ਪੈਦਾ ਹੋਏ ਸਪਲਾਈ-ਲੜੀ ਸੰਕਟ ਨਾਲ ਪੈਦਾ ਸਪਲਾਇਰਾਂ ਦੀ ਕਮੀ ਕਾਰਨ ਕੰਪਨੀ ਨੂੰ ਪੁਰਜ਼ਿਆਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ।
ਸਿਏਟਲ ’ਚ ਇਕ ਏਅਰੋਸਪੇਸ-ਉਦਯੋਗ ਖੋਜ ਕੰਪਨੀ ਏ. ਆਈ. ਆਰ. ਅਨੁਸਾਰ, ਇਨ੍ਹਾਂ ’ਚ ਉੱਤਰੀ ਚਾਰਲਸਟਨ, ਐੱਸ. ਸੀ. ’ਚ ਬੋਇੰਗ ਕਾਰਖਾਨੇ ਦੇ ਬਾਹਰ ਖੜ੍ਹੇ 20 ਤੋਂ ਵੱਧ ਵਾਇਡ-ਬਾਡੀ 787 ਹਜ਼ਾਰ ਸ਼ਾਮਲ ਹਨ। ਮਾਡਲ ਦੀ ਸ਼ਿਪਮੈਂਟ ਹੌਲੀ ਹੋ ਗਈ ਹੈ ਕਿਉਂਕਿ ਬੋਇੰਗ ਕੈਬਿਨ ਸੀਟਿੰਗ ਦੀ ਕਮੀ ਨਾਲ ਜੂਝ ਰਿਹਾ ਹੈ ਜਿਸ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।
ਸਮੱਗਰੀ ਦੀ ਕਮੀ ਅਤੇ ਸਰਟੀਫਿਕੇਸ਼ਨ ’ਚ ਦੇਰੀ ਕਾਰਨ ਪੂਰੇ ਉਦਯੋਗ ’ਚ ਸੀਟ ਸਪਲਾਇਰ ਕੈਬਿਨ ਸੀਟਿੰਗ ਦੀ ਮੰਗ ਨੂੰ ਪੂਰਾ ਨਹੀਂ ਕਰ ਸਕੇ ਹਨ, ਖਾਸ ਕਰ ਕੇ ਪ੍ਰੀਮੀਅਮ ਪੇਸ਼ਕਸ਼ਾਂ ਲਈ। ਬੋਇੰਗ ਕੋਲ ਹੀਟ ਐਕਸਚੇਂਜਰ ਨਾਂ ਦੇ ਤਾਪਮਾਨ-ਰੈਗੂਲੇਟਰ ਪੁਰਜ਼ੇ ਦੀ ਵੀ ਕਮੀ ਹੈ।
ਬੋਇੰਗ ਨੇ ਸੈਨ ਐਂਟੀਨੀਓ ’ਚ ਆਪਣੀ ਸਾਈਟ ’ਤੇ ਖੜ੍ਹੇ ਇਕ ਦਰਜਨ ਤੋਂ ਜ਼ਿਆਦਾ 787 ਜਹਾਜ਼ਾਂ ਨੂੰ ਉਡਾਇਆ ਜਿੱਥੇ ਉਸ ਨੇ ਪਹਿਲੇ ਜਹਾਜ਼ਾਂ ਨੂੰ ਇਕੱਠਾ ਕੀਤਾ ਸੀ।
ਐਵਰੇਟ, ਵਾਸ਼ਿੰਗਟਨ ’ਚ ਕੁਝ ਕੁ 777 ਮਾਲਵਾਹਕ ਜੈੱਟ ਜਹਾਜ਼ਾਂ ਲਈ ਉਡਾਣ ਭਰਨਾ ਇਕ ਬਦਲ ਨਹੀਂ ਹੈ ਜਿਨ੍ਹਾਂ ਨੂੰ ਇੰਜਣ ਦੀ ਲੋੜ ਹੈ। ਇੰਜਣ ਨਿਰਮਾਤਾ, ਜੀ. ਈ. ਏਅਰੋਸਪੇਸ, ਇਸ ਮਾਡਲ ਦੇ ਮਾਮਲੇ ’ਚ ਸਪਲਾਇਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਬੋਇੰਗ ਨੇ ਇਸ ਸਾਲ ਮਈ ਤੱਕ ਦੋ ਮਾਲਵਾਹਕ ਜਹਾਜ਼ਾਂ ਦੀ ਡਲਿਵਰੀ ਕੀਤੀ ਸੀ।
ਪਰ ਇੰਜਣ ਆਉਣੇ ਸ਼ੁਰੂ ਹੋ ਗਏ ਹਨ। ਬੋਇੰਗ ਨੇ ਜੂਨ ’ਚ 5 ਜਹਾਜ਼ਾਂ ਦੀ ਡਲਿਵਰੀ ਕੀਤੀ ਅਤੇ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਨੇੜਲੇ ਭਵਿੱਖ ਦੀ ਡਲਿਵਰੀ ਲਈ ਲੋੜੀਂਦੇ ਇੰਜਣ ਹਨ।
ਉਹ ਮਾਲਵਾਹਕ ਜਹਾਜ਼ ਪਹਿਲਾਂ ਤੋਂ ਹੀ ਭੀੜ ਭਰੇ ਕੰਪਲੈਕਸ ’ਚ ਖੜ੍ਹ ਹਨ। ਲਗਭਗ 30 777 ਐਕਸ ਜੈੱਟ, 777 ਮਾਡਲ ਦਾ ਇਕ ਬਹੁਤ ਦੇਰੀ ਨਾਲ ਜ਼ਿਆਦਾ ਈਂਧਨ ਬਚਾਊ ਐਡੀਸ਼ਨ ਉੱਥੇ ਤਾਇਨਾਤ ਹੈ। ਏ. ਆਈ. ਆਰ. ਦੇ ਅਨੁਸਾਰ ਬੋਇੰਗ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ 777 ਐਕਸ ’ਤੇ ਆਪਣਾ ਪਹਿਲਾ ਉਡਾਣ ਸਰਟੀਫਿਕੇਸ਼ਨ ਪ੍ਰੀਖਣ ਕੀਤਾ।
ਐਵਰੇਟ ’ਚ ਵੀ ਲਗਭਗ 10 ਤੋਂ 15 787 ਜਹਾਜ਼ ਨਿਰੀਖਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਜਹਾਜ਼ ਨਿਰਦੇਸ਼ਾਂ ਦੇ ਅਨੁਸਾਰ ਬਣਾਏ ਗਏ ਹਨ। ਕੰਪਨੀ ਨੇ ਕਈ ਸਾਲ ਪਹਿਲਾਂ ਕਰਮਚਾਰੀਆਂ ਵੱਲੋਂ ਸੰਭਾਵੀ ਉਤਪਾਦਨ ਮੁੱਦਿਆਂ ਬਾਰੇ ਚਿੰਤਾ ਜਤਾਏ ਜਾਣ ਤੋਂ ਬਾਅਦ ਇਹ ਕਦਮ ਉਠਾਇਆ ਸੀ।
‘‘ਇਸ ਨਾਲ ਰੁਕਾਵਟਾਂ ਪੈਦਾ ਹੁੰਦੀਆਂ ਹਨ, ਇਸ ਨਾਲ ਲਾਗਤ ਵਧਦੀ ਹੈ।’’ ਏ. ਆਈ. ਆਰ. ਦੇ ਮਿਸ਼ੇਲ ਮੇਰਲੁਜੋ ਨੇ ਕਿਹਾ ‘‘ਇਸ ’ਚ ਲਾਗਤ ਅਤੇ ਸੰਚਾਲਨ ਜੁਰਮਾਨਾ ਦੋਵੇਂ ਹਨ। ਇਹ ਕੁਝ ਅਜਿਹਾ ਹੈ ਜਿਸ ਨਾਲ ਤੁਸੀਂ ਜਿੰਨਾ ਸੰਭਵ ਹੋ ਸਕੇ ਬਚਣਾ ਚਾਹੁੰਦੇ, ਉਹ ਇਕ ਖਰਾਬ ਥਾਂ ’ਤੇ ਫਸ ਗਏ ਹਨ।’’
ਅੱਜ ਪਾਰਕ ਕੀਤੇ ਗਏ ਜਹਾਜ਼ਾਂ ’ਚੋਂ ਅੱਧੇ ਤੋਂ ਵੱਧ ਸਿੰਗਲ-ਆਇਲ 737 ਮੈਕਸ ਹਨ ਜੋ ਅਜੇ ਵੀ ਡਲਿਵਰੀ ਦਾ ਇੰਤਜ਼ਾਰ ਕਰ ਰਹੇ ਹਨ, ਜਿਨ੍ਹਾਂ ’ਚੋਂ ਕੁਝ ਹੁਣ ਕਈ ਸਾਲ ਪੁਰਾਣੇ ਹੋ ਚੁੱਕੇ ਹਨ।
ਜਿਨ੍ਹਾਂ 737 ਜਹਾਜ਼ਾਂ ਦੀ ਡਲਿਵਰੀ ਨਹੀਂ ਹੋਈ ਹੈ ਉਨ੍ਹਾਂ ’ਚੋਂ ਕਈ ਚੀਨ ਲਈ ਹਨ, ਜੋ ਬੋਇੰਗ ਦੇ ਸਭ ਤੋਂ ਵੱਡੇ ਬਾਜ਼ਾਰਾਂ ’ਚੋਂ ਇਕ ਹੈ। ਜਨਵਰੀ ’ਚ ਬੋਇੰਗ ਨੇ 4 ਸਾਲਾਂ ਤੋਂ ਵੱਧ ਸਮੇਂ ਬਾਅਦ ਚੀਨ ਨੂੰ ਮੈਕਸ ਜੈੱਟ ਦੀ ਪਹਿਲੀ ਡਲਿਵਰੀ ਕੀਤੀ ਸੀ। 737 ਮੈਕਸ ਦੇ ਦੋ ਕ੍ਰੈਸ਼ ਤੋਂ ਬਾਅਦ ਬੀਜਿੰਗ ਨੇ ਡਲਿਵਰੀ ਰੋਕ ਦਿੱਤੀ ਸੀ।
ਸ਼ੇਰੋਨ ਟੇਰਲੇਪ
ਪੰਜਾਬ ਦੀ ਬਾਸਮਤੀ ਦੀ ਖੁਸ਼ਬੂ ਦੁਨੀਆ ਭਰ ’ਚ ਮਹਿਕਾਉਣ ਦਾ ਮੌਕਾ
NEXT STORY