Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    4:45:21 PM

  • train derailment

    ਪਾਕਿਸਤਾਨ : ਰੇਲ ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖਮੀਆਂ...

  • parvinder jhota s son became emotional after his father s death

    ਪਿਤਾ ਦੀ ਮੌਤ ਮਗਰੋਂ ਭਾਵੁਕ ਹੋਇਆ ਪਰਵਿੰਦਰ ਝੋਟਾ ਦਾ...

  • dig  s major statement on the parvinder jhota murder case

    ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਤੇ DIG ਦਾ ਵੱਡਾ...

  • big twist in rajbir ghuman case

    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ਵਿਧਾਨ ਸਭਾ ਚੋਣਾਂ ਕੀ ਵਿਕਾਸ ਦੇ ਮੁੱਦਿਆਂ ’ਤੇ ਲੜੀਆਂ ਗਈਆਂ ਜਾਂ ਫਿਰਕੂ ਆਧਾਰ ’ਤੇ?

BLOG News Punjabi(ਬਲਾਗ)

ਦਿੱਲੀ ਵਿਧਾਨ ਸਭਾ ਚੋਣਾਂ ਕੀ ਵਿਕਾਸ ਦੇ ਮੁੱਦਿਆਂ ’ਤੇ ਲੜੀਆਂ ਗਈਆਂ ਜਾਂ ਫਿਰਕੂ ਆਧਾਰ ’ਤੇ?

  • Updated: 14 Feb, 2020 01:52 AM
Blog
delhi assembly elections be fought on development issues
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਇਸ ਸਵਾਲ ਦਾ ਜਵਾਬ- ਹਾਂ ਅਤੇ ਨਾਂਹ ਦੋਵਾਂ ’ਚ ਹੈ। ਇਸ ਚੋਣ ਦੀ ਸੱਚਾਈ ਹੈ ਕਿ ਦਿੱਲੀ ਦੇ ਮੁਸਲਮਾਨਾਂ ਨੇ ਫਿਰਕੂ ਰਾਜ ’ਤੇ ਇਕਜੁਟ ਹੋ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਲਈ ਵੋਟਾਂ ਪਾਈਆਂ। ਇਸ ਦੇ ਉਲਟ, ਹਿੰਦੂ ਵੋਟਰਾਂ ਦੇ ਇਕ ਵਰਗ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ‘ਨਵੀਂ ਸ਼ਖਸੀਅਤ’ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਲੋਕਾਂ ਨੂੰ ਲੁਭਾਉਣ ਵਾਲੀਆਂ ਨੀਤੀਆਂ (ਬਿਜਲੀ, ਪਾਣੀ ਸਮੇਤ) ਦੇ ਕਾਰਣ ਮੁੜ ਤੋਂ ਚੁਣਿਆ। ਦਿੱਲੀ ’ਚ ਕੁੱਲ 1.48 ਕਰੋੜ ਵੋਟਰਾਂ ’ਚ 12 ਫੀਸਦੀ – ਲਗਭਗ 18 ਲੱਖ ਤੋਂ ਵੱਧ ਮੁਸਲਿਮ ਵੋਟਰ ਹਨ। ਮੰਨਿਆ ਜਾਂਦਾ ਹੈ ਕਿ ਇਸ ਚੋਣ ’ਚ 90 ਫੀਸਦੀ ਤੋਂ ਵੱਧ ਮੁਸਲਿਮ ਵੋਟਰਾਂ ਨੇ ‘ਆਪ’ ਨੂੰ ਵੋਟਾਂ ਪਾਈਆਂ। ਸ਼ਾਹੀਨ ਬਾਗ–ਜੋ ਕਿ ਚੋਣਾਂ ਤੋਂ ਪਹਿਲਾਂ ਹੀ ਇਸਲਾਮੀ ਪਛਾਣ ਅਤੇ ਹੋਂਦ ਦਾ ਪ੍ਰਤੀਕ ਬਣ ਚੁੱਕਾ ਸੀ, ਜਿਥੇ ਆਸਾਮ ਨੂੰ ਭਾਰਤ ਨਾਲੋਂ ਕੱਟਣ ਵਰਗੀਆਂ ਰਾਸ਼ਟਰ ਵਿਰੋਧੀ ਯੋਜਨਾਵਾਂ ਦੀ ਰੂਪ-ਰੇਖਾ ਖਿੱਚੀ ਗਈ–ਉਥੋਂ (ਓਖਲਾ ਸੀਟ), ‘ਆਪ’ ਉਮੀਦਵਾਰ ਮੁਹੰਮਦ ਅਮਾਨਤੁੱਲਾ ਨੂੰ ਇਕਤਰਫਾ 66 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਅਤੇ ਵੋਟ ਅੰਤਰ ਦੇ ਸੰਬੰਧ ’ਚ ਦੂਸਰੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਸੀਲਮਪੁਰ, ਮਟਿਆਮਹਲ, ਚਾਂਦਨੀ ਚੌਕ, ਬੱਲੀਮਰਾਨ, ਬਾਬਰਪਰੁ ਅਤੇ ਮੁਸਤਫਾਬਾਦ ਵਰਗੇ ਮੁਸਲਿਮ ਗਲਬੇ ਵਾਲੀ ਸੀਟ, ਜਿਥੇ ਮੁਸਲਿਮ ਆਬਾਦੀ 30-70 ਫੀਸਦੀ ਦੇ ਦਰਮਿਆਨ ਹੈ, ਉਥੋਂ ਵੀ ‘ਆਪ’ ਦੇ ਉਮੀਦਵਾਰਾਂ ਨੇ 53 ਤੋਂ 75 ਫੀਸਦੀ ਵੋਟਾਂ ਦੇ ਨਾਲ ਇਕਤਰਫਾ ਜਿੱਤ ਹਾਸਲ ਕੀਤੀ।

ਦਿੱਲੀ ਦੀਆਂ ਇਨ੍ਹਾਂ ਮੁਸਲਿਮ ਬਹੁਗਿਣਤੀ ਸੀਟਾਂ ਦੇ ਇਲਾਵਾ, ਹੋਰਨਾਂ ਸੀਟਾਂ ਦੀ ਕੀ ਸਥਿਤੀ ਰਹੀ? ਸੈਕੂਲਰਿਸਟਾਂ ਵਲੋਂ ਦਿੱਲੀ ਦੇ ਵਿਕਾਸਪੁਰਸ਼ ਦੇ ਰੁਤਬੇ ਨਾਲ ਸਨਮਾਨੇ ਉਪ ਮੁੱਖ ਮੰਤਰੀ ਅਤੇ ‘ਆਪ’ ਉਮੀਦਵਾਰ ਮਨੀਸ਼ ਸਿਸੋਦੀਆ ਹਫਦੇ-ਹਫਦੇ ਜੇਤੂ ਹੋਏ ਅਤੇ ਉਨ੍ਹਾਂ ਦਾ ਵੋਟ ਅੰਤਰ 3207 ਰਿਹਾ। ਕਈ ਸੀਟਾਂ ’ਤੇ ‘ਆਪ’ ਦੇ ਮੁੱਖ ਵਿਰੋਧੀ ਭਾਜਪਾ ਉਮੀਦਵਾਰਾਂ ਨੂੰ 40 ਤੋਂ 47 ਫੀਸਦੀ ਵੋਟਾਂ ਪ੍ਰਾਪਤ ਹੋਈਆਂ।ਦਿੱਲੀ ’ਚ ਮੁਸਲਿਮ ਵੋਟਰਾਂ ਦਾ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਹਰਾਉਣ ਅਤੇ ‘ਆਪ’ ਦੇ ਪਿੱਛੇ ਲਾਮਬੰਦ ਹੋਣ ਦਾ ਕਾਰਣ ਕੀ ਰਿਹਾ? ਇਸ ਦਾ ਜਵਾਬ ਮਈ 2019 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਮੁੜ ਤੋਂ ਆਈ ਰਾਜਗ ਸਰਕਾਰ ਅਤੇ ਉਸ ਦੇ ਕਾਰਜਕਾਲ ’ਚ ਨਿਹਿੱਤ ਹੈ। ਪਿਛਲੇ ਸਾਲ ਜੁਲਾਈ ’ਚ ਦੇਸ਼ ਭਰ ’ਚ ਤਿੰਨ ਤਲਾਕ ਵਿਰੋਧੀ ਕਾਨੂੰਨ ਲਾਗੂ ਹੋਇਆ, ਅਗਸਤ ਮਹੀਨੇ ’ਚ ਧਾਰਾ 370 ਦੇ ਸੰਵਿਧਾਨਿਕ ਖਾਤਮੇ ਅਤੇ ਨਵੰਬਰ ’ਚ ਚੋਟੀ ਦੀ ਅਦਾਲਤ ਦੇ ਫੈਸਲੇ ਨਾਲ ਰਾਮ ਮੰਦਿਰ ਦੀ ਉਸਾਰੀ ਨੂੰ ਰਫਤਾਰ ਮਿਲੀ। ਇਨ੍ਹਾਂ ਸਾਰਿਆਂ ਨਾਲ ਭਾਰਤੀ ਮੁਸਲਿਮ ਸਮਾਜ ਦੇ ਵੱਡੇ ਵਰਗ ਦੇ ‘ਵਿਸ਼ੇਸ਼ਧਿਕਾਰ’ ਨੂੰ ਚੁਣੌਤੀ ਮਿਲੀ। ਉਨ੍ਹਾਂ ਨੂੰ ਆਪਣੀ ਬੌਖਲਾਹਟ ਨੂੰ ਸੁਰ ਦੇਣ ਦਾ ਮੌਕਾ ਦਸੰਬਰ 2019 ’ਚ ਉਦੋਂ ਮਿਲਿਆ ਜਦੋਂ ਸੰਸਦ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਪਾਸ ਹੋਇਆ। ਇਹ ਜਾਣਦੇ ਹੋਏ ਵੀ ਕਿ ਇਸ ਕਾਨੂੰਨ ਨਾਲ ਕਿਸੇ ਵੀ ਭਾਰਤੀ, ਭਾਵੇਂ ਉਹ ਮੁਸਲਿਮ ਹੀ ਕਿਉਂ ਨਾ ਹੋਵੇ, ਉਨ੍ਹਾਂ ਦੀ ਨਾਗਰਿਕਤਾ ਪ੍ਰਭਾਵਿਤ ਨਹੀਂ ਹੋਵੇਗੀ, ਤਦ ਵੀ ਸੀ. ਏ. ਏ. ਦੇ ਵਿਰੁੱਧ ਦੇਸ਼-ਵਿਦੇਸ਼ ’ਚ ਕੂੜ ਪ੍ਰਚਾਰ ਕੀਤਾ ਗਿਆ। ਉਸੇ ਨਫਰਤ ਦੇ ਗਰਭ ’ਚੋਂ ਦਿੱਲੀ ਸਮੇਤ ਦੇਸ਼ ਭਰ ’ਚ ਸੀ. ਏ. ਏ. ਵਿਰੋਧੀ ਹਿੰਸਾ ਸ਼ੁਰੂ ਹੋਈ, ਤਾਂ ਸੜਕ-ਨਾਕਾਬੰਦੀ ਵਰਗੇ ਸ਼ਾਹੀਨ ਬਾਗ ਰੋਸ ਵਿਖਾਵੇ ਦਾ ਜਨਮ ਹੋਇਆ। ਇਸ ਸਾਂਝੇ ਗੁੱਸੇ ਨੇ ਮੁਸਲਿਮ ਸਮਾਜ ਨੂੰ ਭਾਜਪਾ ਦੇ ਵਿਰੁੱਧ, ਤੇ ‘ਆਪ’ ਦੇ ਪੱਖ ’ਚ ਲਾਮਬੰਦ ਕੀਤਾ।

ਕੀ ਹਿੰਦੂ ਸਮਾਜ ਨੇ ਵੀ ਫਿਰਕੂ ਹੋ ਕੇ ਵੋਟਾਂ ਪਾਈਆਂ? ਦਿੱਲੀ ’ਚ ਵਧੇਰੇ ਹਿੰਦੂਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 6 ਮਹੀਨੇ ਪਹਿਲਾਂ-200 ਯੂਨਿਟਾਂ ਤਕ ਮੁਫਤ ਬਿਜਲੀ ਦੇਣ, ਜਨਤਕ ਬੱਸਾਂ ’ਚ ਔਰਤਾਂ ਦਾ ਮੁਫਤ ਸਫਰ ਅਤੇ ਪਾਣੀ ਦੇ ਬਿੱਲਾਂ ਨੂੰ ਮੁਆਫ ਕਰਨ ਵਰਗੇ ਲੋਕਾਂ ਨੂੰ ਭਰਮਾਉਣ ਵਾਲੇ ਫੈਸਲਿਆਂ ’ਤੇ ‘ਆਪ’ ਦਾ ਸਮਰਥਨ ਕੀਤਾ। ਸੱਚ ਤਾਂ ਇਹ ਹੈ ਕਿ 1971 ’ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਦੇਸ਼ ’ਚੋਂ ਗਰੀਬੀ ਹਟਾਉਣ ਦੀ ਦਿਸ਼ਾ ’ਚ ਜਿਸ ਤਰ੍ਹਾਂ ਜਨਤਕ ਸੋਮਿਆਂ ਨੂੰ ਗਰੀਬਾਂ ਦੇ ਦਰਮਿਆਨ ਗ੍ਰਾਂਟ ਦੇ ਰੂਪ ’ਚ ਵੰਡਣ ਦੀ ਪ੍ਰਪੰਰਾ ਸ਼ੁਰੂ ਹੋਈ ਸੀ, ਬਾਅਦ ’ਚ ਉਸ ਦਾ ਨਿਯਮਿਤ ਅਭਿਆਸ ਸਾਰੀਆਂ ਕੇਂਦਰੀ ਸਰਕਾਰਾਂ ਦੇ ਨਾਲ ਸੂਬਾ ਸਰਕਾਰਾਂ ਨੇ ਵੀ ਕੀਤਾ। ਭਾਵੇਂ ਉਹ ਕਾਂਗਰਸ ਹੋਵੇ ਜਾਂ ਭਾਜਪਾ ਜਾਂ ਫਿਰ ਗੈਰ-ਕਾਂਗਰਸੀ ਅਤੇ ਗੈਰ-ਭਾਜਪਾ ਸਰਕਾਰ–ਸਾਰਿਆਂ ਨੇ ਸਮੇਂ ਦੇ ਨਾਲ ਇਸ ਤਰ੍ਹਾਂ ਦੀਆਂ ਲੋਕਾਂ ਨੂੰ ਭਰਮਾਉਣ ਵਾਲੀਆਂ ਨੀਤੀਆਂ ਨੂੰ ਅਪਣਾਇਆ। ਦਿੱਲੀ ’ਚ ‘ਆਪ’ ਦੀ ਵੱਡੀ ਜਿੱਤ ਦਾ ਇਕ ਹੋਰ ਵੱਡਾ ਕਾਰਣ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਿਆਸੀ ਤੌਰ ’ਤੇ ਪਰਿਪੱਕ ਹੋਣਾ ਵੀ ਰਿਹਾ ਹੈ। ਪਿਛਲੇ ਪੰਜ ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿਰੰਤਰ ਅਪਸ਼ਬਦਾਂ ਦੀ ਵਰਤੋਂ ਕਰਨ, ਕੇਂਦਰ ਦੀ ਹਰੇਕ ਨੀਤੀ ਦੀ ਆਲੋਚਨਾ ਕਰਨ, ਪਾਕਿਸਤਾਨ ਅਤੇ ਭਾਰਤੀ ਫੌਜ ਦੇ ਸਰਜੀਕਲ ਸਟ੍ਰਾਈਕ ’ਤੇ ਸਵਾਲ ਉਠਾਉਣ, ਜੇ. ਐੱਨ. ਯੂ. ’ਚ ਪਹੁੰਚ ਕੇ ‘‘ਭਾਰਤ ਤੇਰੇ ਟੁਕੜੇ ਹੋਂਗੇ...’’ ਵਰਗੇ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲਿਆਂ ਨਾਲ ਖੜ੍ਹੇ ਰਹਿਣ ਅਤੇ ਪ੍ਰਦੇਸ਼ ਦੇ ਮੌਲਾਨਿਆਂ ਦੀ ਤਨਖਾਹ ਵਧਾਉਣ ਵਾਲੇ ਮੁੱਖ ਮੰਤਰੀ ਕੇਜਰੀਵਾਲ ਦੀ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਹਾਰ (ਵੋਟ ਫੀਸਦੀ ਦੇ ਤੀਸਰੇ ਸਥਾਨ ’ਤੇ) ਦਾ ਸਾਹਮਣਾ ਕਰਨਾ ਪਿਆ। ਉਸੇ ਲੋਕ ਭਾਵਨਾ ਨੂੰ ਭਾਂਪਦੇ ਹੋਏ ਕੇਜਰੀਵਾਲ ਨੇ ਰਣਨੀਤਕ ਤੌਰ ’ਤੇ ਧਾਰਾ 370 ਦੇ ਸੰਵਿਧਾਨਕ ਖਾਤਮੇ ਦਾ ਵਿਰੋਧ ਨਹੀਂ ਕੀਤਾ, ਰਾਮ ਮੰਦਿਰ ’ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਸੀ. ਏ. ਏ. ਦਾ ਵਿਰੋਧ ਕਰਨ ਦੇ ਬਾਅਦ ਵੀ ਜੇਹਾਦੀਆਂ-ਖੱਬੇਪੱਖੀਆਂ ਦੇ ਗੜ੍ਹ ਸ਼ਾਹੀਨਬਾਗ ਅਤੇ ਜੇ. ਐੱਨ. ਯੂ. ਤੋਂ ਪ੍ਰਹੇਜ਼ ਕੀਤਾ। ਸਪਸ਼ਟ ਸ਼ਬਦਾਂ ’ਚ ਕਹਾਂ, ਤਾਂ ਭਾਜਪਾ ਜਾਂ ਮੋਦੀ ਵਿਰੋਧ ਦੇ ਨਾਂ ’ਤੇ ਕੇਜਰੀਵਾਲ ਪਿਛਲੇ ਕੁਝ ਮਹੀਨਿਆਂ ਤੋਂ ਰਾਸ਼ਟਰ ਵਿਰੋਧੀ ਸ਼ਕਤੀਆਂ – ਭਾਵ ਜੇਹਾਦੀਆਂ ਅਤੇ ਖੱਬੇਪੱਖੀਆਂ ਦੇ ਕੁਨਬੇ ਦੇ ਨਾਲ ਖੜ੍ਹੇ ਹੋਣ ਤੋਂ ਬਚਦੇ ਰਹੇ। ਇਹ ਸੰਦੇਸ਼ ਜਨਤਾ ਦੇ ਦਰਮਿਆਨ ਵੀ ਪਹੁੰਚਿਆ। ਇਹ ਗੱਲ ਇਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਚੋਣਾਂ ਦੇ ਸਮੇਂ ਖੁਦ ਨੂੰ ਭਗਵਾਨ ਹਨੂਮਾਨ ਜੀ ਦਾ ਭਗਤ ਦੱਸ ਕੇ ਜਨਤਕ ਮੰਚਾਂ (ਨਿਊਜ਼ ਚੈਨਲਾਂ ਸਮੇਤ) ਉੱਤੇ ਪਵਿੱਤਰ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਨਤੀਜਿਆਂ ਦੇ ਐਲਾਨ ਤੋਂ ਬਾਅਦ ਉਹ ਹਨੂਮਾਨ ਮੰਦਿਰ ਗਏ ਅਤੇ ਆਪਣੇ ਜੇਤੂ ਭਾਸ਼ਣ ’ਚ ਕਿਹਾ, ‘‘ਅੱਜ ਮੰਗਲਵਾਰ ਭਾਵ ਹਨੂਮਾਨ ਜੀ ਦਾ ਦਿਨ ਹੈ ਅਤੇ ਉਨ੍ਹਾਂ ਨੇ ਦਿੱਲੀ ’ਤੇ ਆਪਣੀ ਕਿਰਪਾ ਬਰਸਾਈ ਹੈ।’’ ਇਸ ਦੇ ਬਾਅਦ ਉਥੇ ਹਾਜ਼ਰੀਨ ਸਾਰੇ ਲੋਕਾਂ ਕੋਲੋਂ ਉਨ੍ਹਾਂ ਨੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਵੀ ਲਗਵਾਇਆ। ਹੁਣ ਕੀ ਅਜਿਹਾ ਅੱਗੇ ਵੀ ਜਾਰੀ ਰਹੇਗਾ ਜਾਂ ਫਿਰ ਇਹ ਸ਼ੁੱਧ ਚੋਣਾਂ ਦੇ ਲਾਭ ਲਈ ਕੀਤਾ ਗਿਆ ਸੀ। ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਲੁਕਿਆ ਹੋਇਆ ਹੈ। ਦਿੱਲੀ ਚੋਣਾਂ ਦੇ ਨਤੀਜਿਆਂ ਦਾ ਸੰਦੇਸ਼ ਕੀ ਹੈ? ਪਹਿਲਾ – ਅਰਵਿੰਦ ਕੇਜਰੀਵਾਲ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਬੱਝੇ ਨਹੀਂ। ਇਕ ਸਮੇਂ ਉਹ ਖੁਦ ਨੂੰ ਅਰਾਜਕਤਾਵਾਦੀ ਕਹਿ ਚੁੱਕੇ ਹਨ ਅਤੇ ਜੇਹਾਦੀਆਂ-ਖੱਬੇਪੱਖੀਆਂ ਨਾਲ ਖੜ੍ਹੇ ਤਕ ਹੋ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਖੁਦ ਨੂੰ ਦਿੱਲੀ ਦੇ ਆਸਥਾਵਾਨ ਹਿੰਦੂ ਦੇ ਰੂਪ ’ਚ ਪੇਸ਼ ਕੀਤਾ ਅਤੇ ਕਈ ਮੌਕਿਆਂ ’ਤੇ ਵੰਦੇ ਮਾਤਰਮ ਦਾ ਨਾਅਰਾ ਲਾਇਆ। ਇਸ ਪਿਛੋਕੜ ’ਚ ਉਨ੍ਹਾਂ ਦੀ ਅਸਲੀ ਸ਼ਖਸੀਅਤ ਨੂੰ ਲੈ ਕੇ ਅਜੇ ਵੀ ਭਰਮ ਜਾਂ ਭੁਲੇਖਾ ਬਣਿਆ ਹੋਇਆ ਹੈ।

ਦੂਸਰਾ – ਕਾਂਗਰਸ ਖਾਤਮੇ ਵਲ ਵਧ ਰਹੀ ਹੈ। ਸਿਆਸੀ ਪਰਿਪੱਕਤਾ ਨਾਲ ਉਸ ਦੇ ਨੇਤਾ ਰਾਹੁਲ ਗਾਂਧੀ ਕਿੰਨੇ ਦੂਰ ਹਨ, ਇਹ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੰਡੇ ਨਾਲ ਮਾਰਨ ਸੰਬੰਧੀ ਤਾਜ਼ਾ ਬਿਆਨ ਤੋਂ ਸਪੱਸ਼ਟ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਦਿੱਲੀ ’ਤੇ 1998- 2013 ਤਕ ਸ਼ਾਸਨ ਕਰ ਚੁੱਕੀ ਕਾਂਗਰਸ ਨੂੰ ਨਾ ਸਿਰਫ ਫਿਰ ਸਿਫਰ ’ਤੇ ਰਹਿਣਾ ਪਿਆ, ਨਾਲ ਹੀ ਉਸ ਦਾ ਵੋਟ ਫੀਸਦੀ ਵੀ ਘਟ ਕੇ 5 ਫੀਸਦੀ ਤਕ ਪਹੁੰਚ ਗਿਆ। 66 ’ਚੋਂ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਤੀਸਰਾ – ਭਾਜਪਾ, ਸੂਬਿਆਂ ’ਚ ਸਿਰਫ ਰਾਸ਼ਟਰਵਾਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਕ੍ਰਿਸ਼ਮਈ ਸ਼ਖਸੀਅਤ ਦੇ ਬਲ ’ਤੇ ਹੀ ਚੋਣ ਨਹੀਂ ਜਿੱਤ ਸਕਦੀ। ਦਿੱਲੀ ’ਚ ਪਾਰਟੀ ਨੂੰ ਸਥਾਨਕ ਮੁੱਦਿਆਂ ਨੂੰ ਉਠਾਉਣ ਦੇ ਨਾਲ ਸਥਾਨਕ ਸੰਗਠਨ ਮਜ਼ਬੂਤ ਕਰਨ ਅਤੇ ਇਕ ਪ੍ਰਮਾਣਿਕ ਚਿਹਰੇ ਦੀ ਬੜੀ ਲੋੜ ਹੈ। ਧੜੇਬਾਜ਼ੀ ਦੇ ਕਾਰਣ ਵੀ ਦਿੱਲੀ ’ਚ ਭਾਜਪਾ ਜ਼ਮੀਨੀ ਪੱਧਰ ’ਤੇ ਇਕਜੁੱਟ ਹੋ ਕੇ ਨਹੀਂ ਲੜ ਸਕੀ, ਜਿਸ ਦੀ ਚਿੰਤਾ ਕੇਂਦਰੀ ਲੀਡਰਸ਼ਿਪ ਨੂੰ ਹੋਣੀ ਚਾਹੀਦੀ ਹੈ। ਭਾਜਪਾ ਲਈ ਸੁਖਦਾਇਕ ਖਬਰ ਸਿਰਫ ਇਹ ਹੈ ਕਿ ਉਸ ਦੇ ਵੋਟ ਫੀਸਦੀ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ 6 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ, ਜੋ ਸੂਚਕ ਹੈ ਕਿ ਰਾਸ਼ਟਰੀ ਮੁੱਦਿਆਂ ’ਤੇ ਲੋਕਾਂ ਦੀ ਰਾਏ ਅਜੇ ਵੀ ਉਸ ਦੇ ਨਾਲ ਹੈ। ਇਹੀ ਕਾਰਣ ਹੈ ਕਿ ਕਈ ਸੀਟਾਂ ’ਤੇ ਉਸ ਨੇ ਚੰਗੀ ਟੱਕਰ ਦਿੱਤੀ ਹੈ।

ਹੁਣ ਇਹ ਸਵਾਲ ਉੱਠਦਾ ਹੈ ਕਿ ਦਿੱਲੀ ਚੋਣਾਂ ਨੂੰ ਫਿਰਕੂ ਰੰਗ ਕਿਸ ਨੇ ਦਿੱਤਾ? ਅਖੌਤੀ ਸੈਕੂਲਰਿਸਟ ਅਤੇ ਖੱਬੇਪੱਖੀ ਇਸ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਜੇਕਰ ਅਜਿਹਾ ਹੀ ਹੈ ਤਾਂ ਉਨ੍ਹਾਂ ਨੂੰ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਭਰਮਾਇਆ/ਗੁੰਮਰਾਹ ਕਿਸ ਨੇ ਕੀਤਾ? ਸੀ. ਏ. ਏ. ਨਾਲ ਭਾਰਤ ’ਚ ਇਸਲਾਮੀ ਪਛਾਣ ਨੂੰ ਖਤਰਾ ਹੈ–ਅਜਿਹੀ ਭਾਵਨਾ ਮੁਸਲਮਾਨਾਂ ’ਚ ਕਿਸ ਨੇ ਭਰੀ? ਰਾਸ਼ਟਰ ਵਿਰੋਧੀ ਸਰਗਰਮੀਆਂ ਦੇ ਗੜ੍ਹ ਬਣੇ ‘ਸ਼ਾਹੀਨਬਾਗ’ ਕਿਸ ਦੇ ਵਲੋਂ ਪ੍ਰਾਯੋਜਿਤ ਹੈ ਅਤੇ ਇਨ੍ਹਾਂ ਸਾਰਿਆਂ ਦਾ ਲਾਭ ਅਖੀਰ ’ਚ ਕਿਸ ਨੂੰ ਮਿਲਿਆ?

ਸੱਚ ਤਾਂ ਇਹ ਹੈ ਕਿ ਮੁਸਲਿਮ ਸਮਾਜ ’ਚ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਤੀ ਨਫਰਤ ਦੇ ਬੀਜ ਦਹਾਕਿਆਂ ਤੋਂ ਬੀਜੇ ਜਾ ਰਹੇ ਹਨ। ਜੇਕਰ ਇਸਲਾਮੀ ਪਛਾਣ ਦੇ ਨਾਂ ’ਤੇ ਮੁਸਲਮਾਨ ਇਕਜੁਟ ਹੋ ਕੇ ਭਾਜਪਾ ਦੇ ਵਿਰੁੱਧ ਵੋਟਾਂ ਪਾਉਣ, ਤਾਂ ਉਹ ਲੋਕਤੰਤਰ ਦਾ ਰੱਖਿਅਕ ਬਣ ਜਾਂਦਾ ਹੈ– ਪਰ ਭਾਜਪਾ ਉਸੇ ਧਰੁਵੀਕਰਨ ਨਾਲ ਨਜਿੱਠਣ ਦੀ ਆਪਣੀ ਚੋਣਾਂ ਦੀ ਰਣਨੀਤੀ ਬਣਾਵੇ, ਤਾਂ ਉਸ ’ਤੇ ਫਿਰਕਾਪ੍ਰਸਤੀ ਦਾ ਬਿੱਲਾ ਚਿਪਕਾ ਦਿੱਤਾ ਜਾਂਦਾ ਹੈ। ਇਹ ਦੂਹਰਾ ਮਾਪਦੰਡ ਕਿਉਂ? ਇਸ ਸਵਾਲ ਦੇ ਜਵਾਬ ’ਚ ਹੀ ਉਹ ਮੁੱਦੇ ਨਿਹਿੱਤ ਹਨ, ਜਿਸ ਦੇ ਬੱਲ ’ਤੇ ‘ਆਪ’ ਦੀ ਦਿੱਲੀ ’ਚ ਦਮਦਾਰ ਵਾਪਸੀ ਹੋਈ ਹੈ।

  • ਵਿਧਾਨ ਸਭਾ
  • ਫਿਰਕੂ
  • development
  • issues

ਜਦੋਂ ਬਾਦਲ ਅਕਾਲੀ ਦਲ ਪ੍ਰਤੀ ਚੱਲਦਾ ਆ ਰਿਹਾ ਭਰਮ ਟੁੱਟਿਆ

NEXT STORY

Stories You May Like

  • akali dal urges political parties
    ਅਕਾਲੀ ਦਲ ਵਲੋਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ 'ਤੇ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ
  • west bengal assembly seats  by elections
    ਪੱਛਮੀ ਬੰਗਾਲ 'ਚ ਨੰਦੀਗ੍ਰਾਮ ਤੇ ਰੇਜੀਨਗਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ
  • 5 assembly seats  1 lok sabha seat  by elections
    5 ਵਿਧਾਨ ਸਭਾ ਅਤੇ 1 ਲੋਕ ਸਭਾ ਸੀਟ ਲਈ ਦੇਸ਼ 'ਚ ਹੋ ਰਹੀਆਂ ਜ਼ਿਮਨੀ ਚੋਣਾਂ, 9 ਅਕਤੂਬਰ ਨੂੰ ਆਉਣਗੇ ਨਤੀਜੇ
  • mallikarjun kharge  lok sabha  state assemblies
    ਮਲਿਕਾਰਜੁਨ ਖੜਗੇ ਨੇ ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਨੂੰ ਭੰਗ ਕਰਨ ਦੀ ਕੀਤੀ ਮੰਗ
  • bypoll results of by elections for 5 assembly seats and 1 lok sabha
    Bypoll results: ਅੱਜ ਐਲਾਨੇ ਜਾਣਗੇ 5 ਵਿਧਾਨ ਸਭਾ ਅਤੇ 1 ਲੋਕ ਸਭਾ ਸੀਟ ਦੇ ਉਪ-ਚੋਣਾਂ ਦੇ ਨਤੀਜੇ
  • vote counting begins for nandigram and rejinagar assembly by elections
    ਪੱਛਮੀ ਬੰਗਾਲ: ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਉਪ-ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
  • by elections  nda  tvk  legislative assembly  lok sabha
    ਜ਼ਿਮਨੀ ਚੋਣਾਂ ’ਚ 4 ਸੀਟਾਂ ’ਤੇ ਰਾਜਗ ਦੀ ਜਿੱਤ, 2 ’ਤੇ TVK ਦਾ ਕਬਜ਼ਾ
  • sunil jakhar statement
    ਸੁਨੀਲ ਜਾਖੜ ਨੇ ਅਹਿਮ ਮੁੱਦਿਆਂ 'ਤੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਕਿਹਾ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • even opponents can learn a lot from narendra modi
      ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
    • sanitation workers
      ਸਫ਼ਾਈ ਮੁਲਾਜ਼ਮਾਂ ਦੀ ਸੁਰੱਖਿਆ, ਕਲਿਆਣ ਲਈ ਠੋਸ ਸੁਧਾਰ
    • anti depressant
      ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
    • protest disorder and the police difficult duty
      ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
    • opposition in uttar pradesh pinning hopes on a miracle
      ਉੱਤਰ ਪ੍ਰਦੇਸ਼ ’ਚ ਚਮਤਕਾਰ ਦੇ ਭਰੋਸੇ ਵਿਰੋਧੀ ਧਿਰ
    • pm modi
      25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • india
      ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ
    • sc st act
      ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਨਿਆਂ ਅਤੇ ਸੁਰੱਖਿਆ ਨੂੰ ਮਜ਼ਬੂਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +