ਇਕ ਉਮੀਦਵਾਰ ਵਜੋਂ ਚੋਣ ਲੜਨੀ ਔਖਾ ਕੰਮ ਹੈ ਪਰ ਇਕ ਤੈਅਸ਼ੁਦਾ ਰਸਤੇ ’ਤੇ ਚੱਲਣਾ ਪੈਂਦਾ ਹੈ। ਇਕ ਉਮੀਦਵਾਰ ਵਲੋਂ ਚੋਣ ਕਰਵਾਉਣੀ ਇਕ ਔਖਾ ਅਤੇ ਅਹਿਮ ਕੰਮ ਹੈ।
ਇਕ ਸਿਆਸੀ ਪਾਰਟੀ ਵਲੋਂ ਇਕ ਸੂਬੇ ’ਚ ਚੋਣ ਦੀ ਦੇਖ-ਰੇਖ ਅਤੇ ਇੰਚਾਰਜ ਹੋਣਾ ਇਕ ਗੁੰਝਲਦਾਰ ਕੰਮ ਹੈ, ਜਿਸ ’ਚ ਕਈ ਵੱਖ-ਵੱਖ ਕੰਮ ਕਰਨੇ ਪੈਂਦੇ ਹਨ। ਚੋਣਾਂ ਇਕ ਨਿਰਣਾਇਕ ਫੁੱਟਬਾਲ ਮੈਚ ਵਾਂਗ ਹਨ, ਜਿਸ ’ਚ ਇਕ ਕੋਚ ਜੇਤੂ ਹੋਵੇਗਾ ਅਤੇ ਵਿਰੋਧੀ ਹਾਰੇਗਾ। ਇਕ ਪਾਰਟੀ ਜਾਂ ਤਾਂ ਚੋਣ ਜਿੱਤਦੀ ਹੈ ਜਾਂ ਹਾਰਦੀ ਹੈ। ਜਦੋਂ ਕਿਸੇ ਸਿਆਸੀ ਪਾਰਟੀ ਵਲੋਂ ਹਾਰੀਆਂ ਗਈਆਂ ਚੋਣਾਂ ਦੀ ਗਿਣਤੀ ਜਿੱਤੀਆਂ ਗਈਆਂ ਚੋਣਾਂ ਤੋਂ ਵੱਧ ਹੋਵੇ ਤਾਂ ਇਹ ਰੁਕਣ ਅਤੇ ਚਿੰਤਨ ਕਰਨ ਦਾ ਸਮਾਂ ਹੈ।
ਮੇਰੀ ਕਹਾਣੀ 1984 ਦੀਆਂ ਲੋਕਸਭਾ ਚੋਣਾਂ ’ਚ ਮੇਰੀ ਉਮੀਦਵਾਰੀ ਤੋਂ ਸ਼ੁਰੂ ਹੁੰਦੀ ਹੈ। ਮੈਂ 8 ਲੋਕ ਸਭਾ ਚੋਣਾਂ ਲੜੀਆਂ ਅਤੇ 7 ਜਿੱਤੀਆਂ। ਮੈਂ ਆਪਣੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਕਈ ਚੋਣਾਂ ਕਰਵਾਈਆਂ ਹਨ। ਮੈਂ ਅਜੇ ਵੀ ਆਪਣੇ ਜ਼ਿਲੇ ’ਚ ਚੋਣਾਂ ਦੀ ਦੇਖ-ਰੇਖ ਕਰਦਾ ਹਾਂ।
ਸਮਾਂ ਬਦਲ ਗਿਆ ਹੈ : ਇਕ ਸਮਾਂ ਸੀ ਜਦੋਂ ਚੋਣਾਂ ਜਿੱਤਣ ਲਈ ਚਿਹਰਾ, ਸ਼ਬਦ ਜਾਂ ਹਾਵ-ਭਾਵ ਹੀ ਕਾਫੀ ਹੁੰਦਾ ਸੀ। ਹੁਣ ਅਜਿਹਾ ਨਹੀਂ ਹੈ। ਇਕ ਸਮਾਂ ਸੀ ਜਦੋਂ ਕਿਸੇ ਉਮੀਦਵਾਰ ਨੂੰ ਕਿਸੇ ਜਾਤੀ ਦੇ ਆਗੂ ਜਾਂ ਆਗੂਆਂ ਦੀ ਹਮਾਇਤ ਮਿਲ ਜਾਂਦੀ ਸੀ ਜੋ ਉਸ ਜਾਤੀ ਦੇ ਬਹੁਗਿਣਤੀ ਵੋਟ ਜਿੱਤਣ ਲਈ ਕਾਫੀ ਹੁੰਦਾ ਸੀ। ਹੁਣ ਅਜਿਹਾ ਨਹੀਂ ਹੈ।
ਇਕ ਸਮਾਂ ਸੀ ਜਦੋਂ ਸਿਆਸੀ ਪਾਰਟੀਆਂ ਨੇ ‘ਨੈਰੇਟਿਵ’ ਸ਼ਬਦ ਦੀ ਖੋਜ ਨਹੀਂ ਕੀਤੀ ਸੀ। ਇਹ ਸ਼ਬਦ, ਆਪਣੀਆਂ ਕਈ ਬਰੀਕੀਆਂ ਨਾਲ, ਆਧੁਨਿਕ ਸਮੇਂ ਦੀਆਂ ਚੋਣਾਂ ’ਚ ਪ੍ਰਮੁੱਖ ਸ਼ਬਦ ਹੈ।
ਮੈਗਾਫੋਨ, ਮਾਈਕ੍ਰੋਫੋਨ, ਪੋਸਟਰ, ਪੈਂਫਲੇਟ ਅਤੇ ਝੰਡੇ ਜੋ ਚੋਣਾਂ ’ਚ ਗੋਲਾ-ਬਾਰੂਦ ਸਨ, ਹੁਣ ਪੁਰਾਣੇ ਹੋ ਚੁੱਕੇ ਹਨ। ਨਵੇਂ ਹਥਿਆਰ ਅਤੇ ਗੋਲਾ-ਬਾਰੂਦ ਸੋਸ਼ਲ ਮੀਡੀਆ, ਟੈਲੀਵਿਜ਼ਨ ਇਸ਼ਤਿਹਾਰ, ਫਰਜ਼ੀ ਖਬਰਾਂ ਅਤੇ ‘ਪੈਕੇਜ’ ਨਾਂ ਦੀ ਇਕ ਨਿਰਾਦਰ ਭਰੀ ਪ੍ਰਥਾ ਹੈ, ਜਿਸ ਨੂੰ ਆਮ ਤੌਰ ’ਤੇ ‘ਪੇਡ ਨਿਊਜ਼’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸ਼ੁਕਰ ਹੈ ਕਿ ਕੁਝ ਅਖਬਾਰ ਆਪਣੀ ਇਮਾਨਦਾਰੀ ਬਣਾਈ ਰੱਖਦੇ ਹਨ। ਮੈਨੂੰ ਡਰ ਹੈ ਕਿ 10 ਸਾਲਾਂ ’ਚ ਅਖਬਾਰ ਚੋਣਾਂ ’ਚ ਗੈਰ-ਪ੍ਰਸੰਗਿਕ ਹੋ ਸਕਦੇ ਹਨ।
ਕੁਝ ਸਥਿਰ : ਮੈਂ 50 ਸਾਲਾਂ ’ਚ ਚੋਣ ਦ੍ਰਿਸ਼ ’ਚ ਨਾਟਕੀ ਤਬਦੀਲੀਆਂ ਦਾ ਗਵਾਹ ਰਿਹਾ ਹਾਂ ਪਰ ਕੁਝ ਚੀਜ਼ਾਂ ਸਥਿਰ ਹਨ ਅਤੇ ਕੁੰਦਨ ਹੋਣ ਦੇ ਨਾਲ-ਨਾਲ ਸਥਾਈ ਵੀ ਰਹਿਣਗੀਆਂ। ਕਿਸੇ ਸਿਆਸੀ ਪਾਰਟੀ ਲਈ ਕੁਝ ਸਥਿਰਤਾ ਹੇਠ ਲਿਖਤ ਹੈ :
ਸ਼ਹਿਰ, ਜ਼ਿਲਾ ਅਤੇ ਅਧੀਨ ਕਮੇਟੀਆਂ : ਕਿਸੇ ਪਾਰਟੀ ਦੀ ਰਾਸ਼ਟਰੀ ਕਮੇਟੀ ਜੋ 3 ਮਹੀਨਿਆਂ ’ਚ ਇਕ ਵਾਰ ਮਿਲ ਸਕਦੀ ਹੈ, ਕਾਫੀ ਨਹੀਂ ਹੈ। ਸ਼ਹਿਰ, ਜ਼ਿਲਾ, ਬਲਾਕ , ਵਾਰਡ ਅਤੇ ਪਿੰਡ ਦੀਆਂ ਕਮੇਟੀਆਂ ਜ਼ਰੂਰੀ ਪ੍ਰਾਣੀ ਹਨ, ਜਿਨ੍ਹਾਂ ਦਾ ਦਿਲ 24 ਘੰਟੇ ਧੜਕਦਾ ਰਹਿਣਾ ਚਾਹੀਦਾ ਹੈ। ਤੁਸੀਂ ਕਿਸੇ ਸਿਆਸੀ ਪਾਰਟੀ ਬਾਰੇ ਕੀ ਕਹੋਗੇ, ਜਿਸ ਨੇ ਕਈ ਸਾਲਾਂ ਤਕ ਸ਼ਹਿਰ , ਜ਼ਿਲਾ ਜਾਂ ਅਧੀਨ ਕਮੇੇਟੀਆਂ ਦਾ ਗਠਨ ਜਾਂ ਨਿਯੁਕਤੀ ਨਹੀਂ ਕੀਤੀ? ਮੈਂ ਕਹਾਂਗਾ ਕਿ ਉਸ ਸੂਬੇ ’ਚ ਸਿਆਸੀ ਪਾਰਟੀ ਵਿਚਾਰਕ ਵਿਚਾਰ ਦੇ ਤੌਰ ’ਤੇ ਮੌਜੂਦ ਹੈ।
ਸਮਾਵੇਸ਼ੀ ਨੀਤੀਆਂ ਅਤੇ ਅਭਿਆਸ : ਹਾਲਾਂਕਿ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਪਾਰਟੀ ਕਾਰਜਕਾਰੀ ਸੰਸਥਾਵਾਂ ਵਿੱਚ ਮੈਂਬਰਸ਼ਿਪ ਅਤੇ ਪ੍ਰਤੀਨਿਧਤਾ ਵਿੱਚ ਸ਼ਮੂਲੀਅਤ ਦਾ ਪ੍ਰਚਾਰ ਕਰਦੀਆਂ ਹਨ ਅਤੇ ਆਮ ਤੌਰ 'ਤੇ ਇਸ ਦਾ ਅਭਿਆਸ ਕਰਦੀਆਂ ਹਨ, ਪਰ ਉਹ ਉਮੀਦਵਾਰ ਦੀ ਚੋਣ ਦੌਰਾਨ ਲੜਖੜਾਉਂਦੀਆਂ ਹਨ। 'ਜਿੱਤਣ ਯੋਗਤਾ' ਦੀ ਆੜ ਹੇਠ, ਉਹ ਅਕਸਰ ਵਿਰੋਧੀ ਧੜੇ ਦੇ ਉਮੀਦਵਾਰਾਂ ਜਾਂ ਕਿਸੇ ਖਾਸ ਜਾਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਬਾਹਰ ਕਰ ਦਿੰਦੇ ਹਨ।
ਇਹ ਪਹਿਲਾਂ ਤੋਂ ਮੰਨ ਲੈਣਾ ਕਿ ਇਕ ਨਿਸ਼ਚਿਤ ਜਾਤੀ ਪਾਰਟੀ ਦੀ ਹਮਾਇਤ ਕਰੇਗੀ ਜਾਂ ਇਕ ਜਾਤੀ ਦੇ ਹੱਕ ’ਚ ਝੁਕਾਅ ਦੇਵੇਗੀ ਅਤੇ ਦੂਸਰੀ ਜਾਤੀ ਨੂੰ ਹਾਸ਼ੀਏ ’ਤੇ ਸੁੱਟ ਦੇਵੇਗੀ। ਮੇਰਾ ਅਨੁਭਵ ਹੈ ਕਿ ਚੋਣਾਂ ’ਚ ਜਾਤੀ ਦੀ ਪਕੜ ਲਗਾਤਾਰ ਚੋਣਾਂ ’ਚ ਕਮਜ਼ੋਰ ਹੋਈ ਹੈ। ਜਦੋਂ ਗੱਲ ਅੌਰਤਾਂ ਦੀ ਹੁੰਦੀ ਹੈ, ਤਾਂ ਵਿਹਾਰਕ ਤੌਰ ’ਤੇ ਹਰ ਸੀਟ ‘ਜਿੱਤਣ ਦੀ ਸੰਭਾਵਨਾ ’ ਦੇ ਭਰਮਾਊ ਤਰਕ ਦੇ ਆਧਾਰ ’ਤੇ ਮਰਦ ਉਮੀਦਵਾਰ ਦੇ ਹੱਕ ’ਚ ਪੱਖਪਾਤ ਹੁੰਦਾ ਹੈ।
ਅਨੁਸ਼ਾਸਨ ਲਾਗੂ ਕਰਨਾ : ਚੋਣਾਂ ਦੇ ਸਮੇਂ ਹਰ ਪਾਰਟੀ ’ਚ ਅਨੁਸ਼ਾਸਨ ਟੁੱਟ ਜਾਂਦਾ ਹੈ। ਉਮੀਦਵਾਰ ਦੇ ਵਿਰੁੱਧ ਗੱਲ ਕਰਨਾ ਆਮ ਗੱਲ ਹੈ। ਬਾਗੀ ਉਮੀਦਵਾਰ, ਜਿਨ੍ਹਾਂ ’ਚੋਂ ਕੁਝ ਵਿਰੋਧੀ ਧੜੇ ਵਲੋਂ ਲਾ ਏ ਗਏ ਹਨ, ਨਵੇਂ ਅਤੇ ਵੱਧਦੇ ਖਤਰੇ ਨੂੰ ਬਾਗੀ ਉਮੀਦਵਾਰ ਵਲੋਂ ਪ੍ਰਾਪਤ ਵੋਟਾਂ ਦੀ ਗਿਣਤੀ ਕਦੀ-ਕਦੀ ਅਧਿਕਾਰਤ ਉਮੀਦਵਾਰ ਨੂੰ ਤੀਜੇ ਜਾਂ ਚੌਥੇ ਸਥਾਨ ’ਤੇ ਧੱਕ ਦਿੰਦੀ ਹੈ। ਇਹ ਗੱਲ ਆਮ ਤੌਰ ’ਤੇ ਸਾਬਤ ਕਰਦੀ ਹੈ ਕਿ ‘ਬਾਗੀ’ ਪਾਰਟੀ ਦੇ ਵਰਕਰਾਂ ਦਾ ਪਸੰਦੀਦਾ ਉਮੀਦਵਾਰ ਸੀ।
ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ, ਇਕ ਸੂਬਾਈ ਵਿਧਾਨ ਸਭਾ ਚੋਣਾਂ ’ਚ, ਇਕ ਸਿਆਸੀ ਪਾਰਟੀ ਨੇ ਬਾਗੀ ਉਮੀਦਵਾਰਾਂ ਦੀ ਹਾਜ਼ਰੀ ਕਾਰਨ 17 ਸੀਟਾਂ ਤਕ ਗੁਆ ਦਿੱਤੀਆਂ।
ਬੂਥ ਕਮੇਟੀਆਂ : ਕੁਝ ਸਿਆਸੀ ਪਾਰਟੀਆਂ ਕੋਲ ਸਰਗਰਮ ਬੂਥ ਕਮੇਟੀਆਂ ਹਨ। ਇਨ੍ਹਾਂ ’ਚ ਮੋਹਰੀ ਡੀ.ਐਮ.ਕੇ. ਅਤੇ ਏ.ਆਈ.ਡੀ.ਐਮ.ਕੇ.ਸਨ। ਹਾਲ ਹੀ ’ਚ, ਆਰ.ਐੱਸ.ਐੱਸ ਦੀ ਹਮਾਇਤ ਨਾਲ, ਭਾਜਪਾ ਨੇ ਦ੍ਰਵਿੜ ਪਾਰਟੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਹੱਦ ਤਕ ਸਫਲ ਵੀ ਹੋਈ। ਬੂਥ ਕਮੇਟੀਆਂ ਇਕੱਲੀਆਂ ਚੋਣਾਂ ਦੇ ਅੰਤਮ ਪੜਾਅ ’ਚ ਵੋਟਾਂ ’ਤੇ ਪ੍ਰਚਾਰ ਕਰ ਸਕਦੀਆਂ ਹਨ ਅਤੇ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਲਾਮਬੰਦ ਕਰ ਸਕਦੀਆਂ ਹਨ।
ਜਿਹੜੀ ਪਾਰਟੀ ਬੂਥ ਕਮੇਟੀਆਂ ਨੂੰ ਤਾਇਨਾਤ ਕਰਨ ’ਚ ਅਸਫਲ ਰਹੀ ਉਹ ਸੰਭਾਵਿਤ ਹਮਾਇਤੀਆਂ ਦੀ ਵੋਟ ਗੁਆ ਲਵੇਗੀ। ਚੋਣ ਪ੍ਰਬੰਧਨ ਲਈ ਅਜਿਹਾ ਵਿਅਕਤੀ, ਜਿਸ ਨੇ ਕਦੀ ਚੋਣਾਂ ਨਾ ਲੜੀਆਂ ਹੋਣ, ਜਾਂ ਜਿਸ ਨੇ ਕਦੀ ਚੋਣ ਨਾ ਜਿੱਤੀ ਹੋਵੇ, ਉਹ ਸਭ ਤੋਂ ਖਰਾਬ ਚੋਣ ਇੰਚਾਰਜ ਹੋਵੇਗਾ।
ਚੋਣ ਇੰਚਾਰਜ ਨੂੰ ਵੋਟਿੰਗ ਦੀ ਤਰੀਕ ਤੋਂ 6 ਮਹੀਨੇ ਪਹਿਲਾਂ ਸੂਬੇ ’ਚ ਵਿਅਕਤੀਗਤ ਤੌਰ ’ਤੇ ਹਾਜ਼ਰ ਰਹਿਣ ਲਈ ਤਿਆਰ ਰਹਿਣਾ ਚਾਹੀਦਾ ; ਤਕਨੀਕੀ ਤੌਰ ’ਤੇ ਜਾਣਕਾਰ ਹੋਣਾ ਚਾਹੀਦਾ ਹੈ ; ਕਿਸੇ ਵੀ ਜਾਤੀ ਜਾਂ ਲਿੰਗ ਦੇ ਪੱਖਪਾਤ ਤੋਂ ਮੁਕਤ ਹੋਣਾ ਚਾਹੀਦਾ ਹੈ ਅਤੇ ਉਸ ’ਚ ਬਾਗੀਆਂ ਨੂੰ ਸ਼ਾਂਤ ਕਰਨ ਦਾ ਅਧਿਕਾਰ ਅਤੇ ਸਮੱਰਥਾ ਹੋਣਾ ਚਾਹੀਦੀ ਹੈ।
ਪਾਰਟੀਆਂ ’ਚ ਕੁਝ ਆਗੂ ਅਜਿਹੇ ਹਨ ਜੋ ਇਸ ਅਹੁਦੇ ਲਈ ਢੁੱਕਵੇਂ ਹਨ ਪਰ ਕਈ ਅਜਿਹੇ ਵੀ ਹਨ ਜੋ ਅਹੁਦੇ ਲਈ ਢੁੱਕਵੇਂ ਨਹੀਂ ਹਨ। ਇਕ ਅਜਿਹਾ ਇੰਚਾਰਜ ਜੋ ਸਭ ਕੁਝ ਜਾਣਦਾ ਹੋਵੇ, ਉਹ ਕਿਸੇ ਵੀ ਇੰਚਾਰਜ ਦੇ ਨਾ ਹੋਣ ਤੋਂ ਵੀ ਬਦਤਰ ਹੈ।
ਪੈਸਾ : ਪੈਸਾ ਇਕ ਮਹੱਤਵਪੂਰਨ ਕਾਰਕ ਹੈ ਪਰ ਨਿਰਣਾਇਕ ਨਹੀਂ। ਪੈਸੇ ਵੰਡਣਾ ਪੂਰੀ ਤਰ੍ਹਾਂ ਬੇਕਾਰ ਹੈ ਕਿਉਂਕਿ ਵਿਰੋਧੀ ਉਮੀਦਵਾਰ ਵੀ ਪੈਸੇ ਵੰਡਣਗੇ। ਪੈਸੇ ਦੀ ਬਿਹਤਰ ਵਰਤੋਂ ਸੋਸ਼ਲ ਮੀਡੀਆ ’ਤੇ ਖਰਚ ਕਰਨ ਅਤੇ ਬੂਥ ਕਮੇਟੀਆਂ ਕੋਲ ਆਖਰੀ ਦਿਨ ਬੂਥ ਪ੍ਰਬੰਧਨ ਲਈ ਥੋੜ੍ਹਾ ਪੈਸਾ ਛੱਡਣ ’ਚ ਹੋਵੇਗੀ। ਜ਼ਿਆਦਾਤਰ ਉਮੀਦਵਾਰ ਦਾਅਵਾ ਕਰਦੇ ਹਨ ਕਿ ਚੋਣਾਂ ਦੇ ਦਿਨ ਤੋਂ ਪਹਿਲਾਂ ਉਨ੍ਹਾਂ ਦਾ ਬਜਟ ਖਤਮ ਹੋ ਜਾਂਦਾ ਹੈ।
ਆਖਰੀ ਸਬਕ : ਜੇ ਕੋਈ ਸਿਆਸੀ ਪਾਰਟੀ ਚੋਣਾਂ ਤੋਂ ਸਬਕ ਨਹੀਂ ਸਿੱਖਦੀ ਹੈ ਤਾਂ ਜਿੱਤਣਯੋਗ ਚੋਣ ਹਾਰ ਸਕਦੀ ਹੈ।
ਪੀ. ਚਿਦਾਂਬਰਮ
ਮਹਾਨ ਸੋਚ ਅਤੇ ਦਇਆ ਦੀ ਵਿਰਾਸਤ ਛੱਡ ਗਏ ਰਤਨ ਟਾਟਾ
NEXT STORY