ਨਵੇਂ ਸਾਲ ’ਤੇ ਪਹਿਲੀ ਚਰਚਾ ਖੁਸ਼ਖਬਰੀ ਦੀ ਹੀ ਹੋਣੀ ਚਾਹੀਦੀ ਹੈ ਤਾਂ ਖੁਸ਼ਖਬਰੀ ਇਹ ਹੈ ਕਿ ਭਾਰਤ ਬਾਹਰ ਗਏ ਭਾਰਤੀਆਂ ਵਲੋਂ ਬੀਤੇ ਸਾਲ ’ਚ ਬਾਹਰ ਦੀ ਕਮਾਈ ’ਚੋਂ ਬੱਚਤ ਕਰ ਕੇ ਦੇਸ਼ ’ਚ ਪੈਸਾ ਭੇਜਣ ਦੇ ਮਾਮਲੇ ’ਚ ਦੁਨੀਆ ’ਚ ਸਭ ਤੋਂ ਉੱਪਰ ਆ ਗਿਆ ਹੈ ਅਤੇ ਦੂਰ-ਦੂਰ ਤੱਕ ਉਸ ਨੂੰ ਚੁਣੌਤੀ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਉਸ ਲਈ ਚੁਣੌਤੀ ਬਣਨ ਵਾਲਾ ਚੀਨ ਕਾਫੀ ਪਿੱਛੇ ਹੋ ਗਿਆ ਹੈ। ਬਾਹਰ ਗਏ ਭਾਰਤੀਆਂ ਨੇ ਇਸ ਸਾਲ 129.1 ਅਰਬ ਡਾਲਰ ਦੀ ਰਕਮ ਆਪਣੇ ਸਕਿਆਂ-ਸੰਬੰਧੀਆਂ ਅਤੇ ਦੇਸ਼ ਨੂੰ ਭੇਜੀ ਜੋ ਵੈਸ਼ਵਿਕ ਹਿਸਾਬ ਦਾ 14.3 ਫੀਸਦੀ ਹੈ। ਚੀਨ ਦਾ ਨੰਬਰ ਹੁਣ ਕਾਫੀ ਪਿੱਛੇ ਹੈ ਅਤੇ ਉਸ ਦਾ ਹਿੱਸਾ ਸਿਰਫ 5.3 ਫੀਸਦੀ ਦਾ ਹੋ ਗਿਆ ਹੈ ਜਦ ਕਿ ਅਜੇ ਹਾਲ ਤਕ ਉਹ ਕਦੇ ਵੀ 10 ਫੀਸਦੀ ਤੋਂ ਹੇਠਾਂ ਨਹੀਂ ਗਿਆ ਸੀ।
ਭਾਰਤ ਤੋਂ ਬਾਅਦ ਮੈਕਸੀਕੋ ਦਾ ਨੰਬਰ ਆਉਂਦਾ ਹੈ ਪਰ ਅੰਗਰੇਜ਼ੀ ਜਾਣਨ ਵਾਲੇ ਅਜਿਹੇ ‘ਮਜ਼ਦੂਰਾਂ’ ਦੇ ਮਾਮਲੇ ’ਚ ਪਾਕਿਸਤਾਨ ਹੀ ਸਾਡੇ ਤੋਂ ਬਾਅਦ ਹੈ ਜਿਸਦਾ ਹਿਸਾਬ ਹੋਰ ਵੀ ਪਿੱਛੇ ਹੈ। ਵਿਦੇਸ਼ੀ ਮਜ਼ਦੂਰੀ/ਕਮਾਈ ਦੇ ਇਸ ਹਿਸਾਬ ਦਾ ਮਹੱਤਵ ਉਦੋਂ ਹੋਰ ਸਾਫ ਦਿਸਦਾ ਹੈ ਜਦੋਂ ਅਸੀਂ ਪਾਉਂਦੇ ਹਾਂ ਕਿ ਸਾਡੀ ਜੀ. ਡੀ. ਪੀ. ’ਚ ਇਸ ਦਾ ਹਿੱਸਾ 3.3 ਫੀਸਦੀ ਦਾ ਹੋ ਜਾਂਦਾ ਹੈ ਅਤੇ ਸਾਡੇ ਲਈ ਤਾਂ ਨਹੀਂ ਪਰ ਦੁਨੀਆ ਦੇ ਕਾਫੀ ਦੇਸ਼ਾਂ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਮਾਤਰਾ ਇਸ ਕਮਾਈ ਦੇ ਹੇਠਾਂ ਹੀ ਹੈ।
ਪਰ ਸਾਡੇ ਲਈ ਵੀ ਇਹ ਕਮਾਈ ਕਾਫੀ ਮਹੱਤਵਪੂਰਨ ਹੈ ਖਾਸ ਕਰਕੇ ਵਿਦੇਸ਼ੀ ਮੁਦਰਾ ਦੀ ਕਮਾਈ ਦੇ ਲਿਹਾਜ਼ ਨਾਲ ਵੀ ਅਤੇ ਚੀਨ ਦੀ ਘਟਦੀ ਕਮਾਈ ’ਤੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਕ ਤਾਂ ਅੰਗਰੇਜ਼ੀ ਕਾਰਨ ਉਸ ਦੇ ਬੀ. ਪੀ. ਓ. ਖੇਤਰ ’ਚ ਸਾਡੇ ਜਿੰਨੇ ‘ਮਜ਼ਦੂਰ’ ਉਪਲਬੱਧ ਵੀ ਨਹੀਂ ਹਨ। ਦੂਸਰੇ ਉਥੇ ਨੌਜਵਾਨ ਆਬਾਦੀ ਦਾ ਅਨੁਪਾਤ ਤੇਜ਼ੀ ਨਾਲ ਘੱਟ ਹੋਣ ਲੱਗਾ ਹੈ ਅਤੇ ਤੀਸਰੀ ਵਜ੍ਹਾ ਉਸ ਦਾ ਖੁਦ ਦਾ ਇਕ ਵੱਡੀ ਆਰਥਿਕ ਤਾਕਤ ਬਣਨ ਨਾਲ ਆਪਣੇ ਸਾਰੇ ਕਾਮਗਾਰ ਹੱਥਾਂ ਨੂੰ ਕੰਮ ਉਪਲਬੱਧ ਕਰਵਾਉਣਾ ਹੈ।
ਦੂਸਰੇ ਪਾਸੇ ਅਸੀਂ ਹਾਂ ਜਿਸਦੇ ਡਾਲਰ ਕਮਾਉਣ ਵਾਲੇ ‘ਮਜ਼ਦੂਰਾਂ’ ਵਿਚ ਅੰਗਰੇਜ਼ੀ ਗਿਆਨ ਕਾਫੀ ਵੱਡੀ ਤਾਕਤ ਹੈ ਅਤੇ ਬੀ. ਪੀ. ਓ. ਖੇਤਰ ਤੋਂ ਹੋਣ ਵਾਲੀ ਕਮਾਈ ਸਾਡੇ ਲਈ ਸਭ ਤੋਂ ਮਹੱਤਵਪੂਰਨ ਬਣ ਗਈ ਹੈ। ਅਰਬ ਜਗਤ ਜਾਂ ਹੋਰ ਦੇਸ਼ਾਂ ’ਚ ਸਰੀਰਕ ਮਜ਼ਦੂਰੀ ਕਰਕੇ ਕਮਾਈ ਕਰਨ ਵਾਲੇ ਘੱਟ ਨਹੀਂ ਹਨ ਪਰ ਭਾਰਤ ’ਚ ਕੰਪਿਊਟਰ ਕ੍ਰਾਂਤੀ ਦਾ ਮਤਲਬ ਸੇਵਾ ਖੇਤਰ ਤੋਂ ਕਮਾਈ ਵਧਾਉਣਾ ਹੈ ਅਤੇ ਇਸ ‘ਸੇਵਾ’ ਦਾ ਲਾਭ ਅਮਰੀਕਾ ਅਤੇ ਯੂਰਪ ਸਮੇਤ ਕਿਸ-ਕਿਸ ਦੇਸ਼ ਨੂੰ ਕਿੰਨਾ ਮਿਲਿਆ ਹੈ, ਇਸ ਦਾ ਹਿਸਾਬ ਲਗਾਉਣ ਦੀ ਫੁਰਸਤ ਵੀ ਸਾਨੂੰ ਨਹੀਂ ਹੈ ਪਰ ਡਾਲਰ ’ਚ ਕਮਾਈ ਦੇ ਕਾਰਨ ਇਸ ਦੀ ਮਾਤਰਾ ਅਤੇ ਮਹੱਤਵ ਦੋਵੇਂ ਕਾਫੀ ਵੱਧ ਹਨ।
ਸੋ ਪਹਿਲੀ ਖੁਸ਼ਖਬਰੀ ਤੋਂ ਵੀ ਵੱਧ ਮਹੱਤਵ ਦੀ ਚਿਤਾਵਨੀ ਇਹੀ ਹੈ ਕਿ ਸਾਡੇ ਬੀ. ਪੀ. ਓ. ਕਾਰੋਬਾਰ ਲਈ ਸਭ ਤੋਂ ਵੱਡਾ ਬਾਜ਼ਾਰ ਅਮਰੀਕਾ ਅਕਾਰਨ ਵੀਜ਼ਾ ਨਿਯਮਾਂ ’ਚ ਬਦਲਾਅ ਕਰਕੇ ਭਾਰਤੀ ਪੇਸ਼ੇਵਰ ਕੰਪਿਊਟਰ ਕਰਮਚਾਰੀਆਂ ਦਾ ਆਪਣੇ ਇਥੇ ਕੰਮ ਕਰਨਾ ਮੁਸ਼ਕਲ ਕਰ ਰਿਹਾ ਹੈ। ਕਈ ਮਹੀਨੇ ਪਹਿਲਾਂ ਜਦੋਂ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੀ ਲੜੀ ’ਚ ਵੀਜ਼ਾ ਨਿਯਮ ਸਖਤ ਕਰਨ ਅਤੇ ‘ਗੈਰ-ਕਾਨੂੰਨੀ’ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਉਠਾਈ ਉਦੋਂ ਤੋਂ ਇਹ ਮਾਮਲਾ ਅਮਰੀਕਾ, ਪੂਰੀ ਦੁਨੀਆ ਅਤੇ ਉਥੇ ਕੰਮ ਕਰ ਰਹੇ ਭਾਰਤੀਆਂ ਦਰਮਿਆਨ ਸਰਵਉੱਚ ਪਹਿਲ ਦਾ ਮੁੱਦਾ ਬਣਿਆ ਹੋਇਆ ਹੈ।
‘ਮੇਕ ਅਮਰੀਕਾ ਗ੍ਰੇਟ ਅਗੇਨ’ (ਮਾਗਾ) ਨਾਂ ਨਾਲ ਪਛਾਣੇ ਜਾਣ ਵਾਲੇ ਟਰੰਪ ਭਗਤਾਂ ਨੇ ਹੁੜਦੰਗ ਮਚਾਇਆ ਹੋਇਆ ਹੈ ਜਦ ਕਿ ਟਰੰਪ ਦੀ ਜਿੱਤ ਨੂੰ ਆਪਣੀ ਜਿੱਤ ਦੱਸਣ ਵਾਲੇ ਭਾਰਤੀ ਭਗਤ ਇਸ ਸਵਾਲ ’ਤੇ ਚੁੱਪ ਧਾਰੀ ਬੈਠੇ ਹਨ ਤਾਂ ਅਮਰੀਕੀ ਭਗਤ ਲਗਭਗ ਜਾਤੀ ਦੰਗਾ ਸ਼ੁਰੂ ਕਰਵਾਉਣ ਵਾਲੀ ਭਾਸ਼ਾ ਬੋਲਣ ਲੱਗੇ ਹਨ ਕਿਉਂਕਿ ਉਥੇ ਸਰਕਾਰ ਬਦਲ ਚੁੱਕੀ ਹੈ ਅਤੇ ਡੋਨਾਲਡ ਟਰੰਪ ਬਸ ਆਉਣ ਹੀ ਵਾਲੇ ਹਨ।
ਅਜਿਹੇ-ਅਜਿਹੇ ਅਪਮਾਨਜਨਕ ਅਤੇ ਡਰਾਉਣੇ ਵੀਡੀਓ ਕਲਿਪ ਭਾਰਤ ਤਕ ਪਹੁੰਚਣ ਲੱਗੇ ਹਨ ਜਿਨ੍ਹਾਂ ਤੋਂ ਲੱਗਦਾ ਹੀ ਨਹੀਂ ਕਿ ਅਮਰੀਕਾ ਕੋਈ ਸੱਭਿਅਕ ਸਮਾਜ ਹੈ। ਅਸੀਂ ਜਾਣਦੇ ਹਾਂ ਕਿ ਟਰੰਪ ਦੇ ਪਰਮ ਸਹਿਯੋਗੀ ਅਤੇ ਟੇਸਲਾ ਦੇ ਮਾਲਿਕ ਐਲਨ ਮਸਕ ਨੇ ਵੀ ਉਨ੍ਹਾਂ ਦੀ ਇਸ ਰਾਇ ਨਾਲ ਸਹਿਮਤੀ ਪ੍ਰਗਟਾਈ ਸੀ ਅਤੇ ਲਗਾਤਾਰ ਵੀਜ਼ਾ ਨਿਯਮਾਂ ’ਚ ਬਦਲਾਅ ਦੀ ਵਕਾਲਤ ਕਰਦੇ ਰਹੇ ਹਨ। ਨਵੀਂ ਸਰਕਾਰ ’ਤੇ ਉਨ੍ਹਾਂ ਦੀ ਛਾਪ ਦੇ ਅੰਦਾਜ਼ੇ ਨਾਲ ਇਹ ਵੀ ਘਬਰਾਹਟ ਦਾ ਵਿਸ਼ਾ ਬਣ ਗਿਆ ਸੀ।
ਹੁਣ ਕਾਰਨ ਜੋ ਵੀ ਰਹੇ ਹੋਣ ਪਰ ਸਾਲ ਜਾਂਦੇ-ਜਾਂਦੇ ਮਸਕ ਨੇ ਆਪਣੀ ਗੱਲ ਥੋੜ੍ਹੀ ਹਲਕੀ ਕੀਤੀ ਉਦੋਂ ਕਾਫੀ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮਸਕ ਨੇ ਕਿਹਾ ਕਿ ਵੀਜ਼ਾ ਪ੍ਰਣਾਲੀ ’ਚ ਗੜਬੜੀਆਂ ਹਨ ਅਤੇ ਇਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਹੁਣ ਨਾਜਾਇਜ਼ ਢੰਗ ਨਾਲ ਘੁਸਪੈਠੀਆਂ ਦੀ ਵਕਾਲਤ ਕੌਣ ਕਰੇਗਾ ਪਰ ਉਹ ਵੀਜ਼ਾ-ਪਾਸਪੋਰਟ ਵਾਲੇ ਤਾਂ ਹੈ ਨਹੀਂ ਪਰ ਜੋ ਲੋਕ ਵੀਜ਼ਾ, ਖਾਸ ਕਰ ਕੇ ਐੱਚ-1 ਬੀ ਵੀਜ਼ਾ ਲੈ ਕੇ ਗਏ ਹਨ ਉਨ੍ਹਾਂ ’ਚ ਨਾਜਾਇਜ਼ ਲੋਕ ਕਿਵੇਂ ਜਾ ਸਕਦੇ ਹਨ, ਇਹ ਸਮਝ ਤੋਂ ਪਰ੍ਹੇ ਹੈ ਅਤੇ ਫਿਰ ਉਨ੍ਹਾਂ ਵਿਰੁੱਧ ਅੱਗ ਉਗਲਣ ਦਾ ਕੀ ਕਾਰਨ ਹੈ, ਇਹ ਸਮਝਣਾ ਮੁਸ਼ਕਲ ਹੈ।
ਹਰ ਕੰਮ ’ਚ ਕਮਾਈ ਕਰਨ ਵਾਲਾ ਅਮਰੀਕਾ ਹਰ ਵੀਜ਼ਾ ਲਈ 35 ਹਜ਼ਾਰ ਡਾਲਰ ਦੀ ਫੀਸ ਵਸੂਲਦਾ ਹੈ ਅਤੇ ਰੈਜ਼ੀਡੈਂਸੀ ਦੀ ਸਪਾਂਸਰਸ਼ਿਪ ਲਈ 50 ਹਜ਼ਾਰ ਡਾਲਰ ਦੀ ਫੀਸ ਲੈਂਦਾ ਹੈ। ਇਹ ਲੋਕ ਆਪਣੀ ਮੌਜੂਦਗੀ ਅਤੇ ਬੌਧਿਕ/ਸਰੀਰਕ ਮਜ਼ਦੂਰੀ ਨਾਲ ਅਮਰੀਕੀ ਅਰਥਵਿਵਸਥਾ ’ਚ ਕਿੰਨਾ ਜਾਂ ਕਿਹੋ ਜਿਹਾ ਯੋਗਦਾਨ ਦਿੰਦੇ ਹਨ (ਕਿਉਂਕਿ ਸਭ ਬੁਲਾਏ ਹੋਏ ਲੋਕ ਹਨ) ਉਹ ਹਿਸਾਬ ਵੱਖ ਹੈ ਪਰ ਸਾਡੀਆਂ ਸਾਫਟਵੇਅਰ ਕੰਪਨੀਆਂ ਦੀ ਸਥਿਤੀ ਉਦੋਂ ਵਿਗੜ ਜਾਂਦੀ ਹੈ ਜਦੋਂ ਉਹ ਅਮਰੀਕਾ ਵਿਚ ਤਾਇਨਾਤ ਹੁੰਦੀਆਂ ਹਨ।
ਹੁਣ ਕੀ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ ਪਰ ਇੰਨਾ ਤਾਂ ਲੱਗ ਰਿਹਾ ਹੈ ਕਿ ਇਕ ਵਾਰ ਫਿਰ ਉਨ੍ਹਾਂ ਦਾ ਹੀ ਮੁੰਡਨ ਮੁੱਖ ਰੂਪ ਵਿਚ ਹੋਣ ਵਾਲਾ ਹੈ ਅਤੇ ਜੇਕਰ ਅਮਰੀਕਾ ਵੀਜ਼ਾ ਜਾਂ ਵਰਕ ਪਰਮਿਟ ਨੂੰ ਮਹਿੰਗਾ ਕਰਦਾ ਹੈ ਤਾਂ ਇਸਦਾ ਪੂਰੀ ਦੁਨੀਆ ’ਤੇ ਅਸਰ ਹੋਵੇਗਾ। ਅਸਲ ਵਿਚ ਸਾਰਿਆਂ ਦਾ ਧਿਆਨ ਦੇਸ਼ ਦੀ ਆਰਥਿਕ ਰਾਜਧਾਨੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਰਾਜਧਾਨੀ ਦਿੱਲੀ ਦੀ ਨੰਨ੍ਹੀ ਅਸੈਂਬਲੀ ਦੀਆਂ ਚੋਣਾਂ ’ਤੇ ਹੈ, ਜਿਸ ਦੇ ਅਧਿਕਾਰਾਂ ’ਤੇ ਸਾਰੇ ਸ਼ੱਕ ਕਰਦੇ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਅਸਲ ਵਿਚ ‘ਮਾਗਾ’ (ਮੇਕ ਅਮਰੀਕਾ ਗ੍ਰੇਡ ਅਗੇਨ) ਤੋਂ ਹੈ। ਸਾਡੇ ‘ਮੇਕ ਇੰਡੀਆ ਗ੍ਰੇਟ’ ਭਾਵ ਭਾਰਤ ਮਹਾਨ ਵਾਲਿਆਂ ਨੂੰ ਇਹ ਵੀ ਤੈਅ ਕਰਨਾ ਹੈ ਕਿ ਉਹ ਕਿਸ ਭਾਰਤ ਦੀ ਗੱਲ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਵੀ ਹੈ, ਇਹ ਨਹੀਂ ਲੱਗਦਾ।
-ਅਰਵਿੰਦ ਮੋਹਨ
ਨਵੇਂ ਸਾਲ ’ਚ ਸਿਆਸੀ ਪਾਰਟੀਆਂ ਲਈ ਪ੍ਰੀਖਿਆ ਦੀ ਘੜੀ
NEXT STORY