ਵਿਜੇਂਦਰ ਗੁਪਤਾ (ਦਿੱਲੀ ਵਿਧਾਨ ਸਭਾ ਦੇ ਵਿਧਾਇਕ ਅਤੇ ਸਾਬਕਾ ਨੇਤਾ ਵਿਰੋਧੀ ਧਿਰ)
ਨਵੀਂ ਦਿੱਲੀ- ਕੌਮਾਂਤਰੀ ਯੋਗ ਦਿਵਸ ਦੇ ਸ਼ੁੱਭ ਮੌਕੇ ’ਤੇ ਭਾਰਤ ਆਪਣੀ ਟੀਕਾਕਰਨ ਮੁਹਿੰਮ ਦੇ ਇਕ ਮਹੱਤਵਪੂਰਨ ਪੜਾਅ ’ਚ ਦਾਖਲ ਹੋ ਚੁੱਕਾ ਹੈ। ਅਜੇ ਤੱਕ ਟੀਕਾਕਰਨ ਮੁਹਿੰਮ ’ਚ ਉਤਰਾਅ-ਚੜ੍ਹਾਅ ਦੇ ਕਾਰਨ, ਸੂਬਿਆਂ ਦੇ ਲਈ ਟੀਕਿਆਂ ਦੀ ਖਰੀਦ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੇ ਮੁੜ ਤੋਂ ਆਪਣੇ ਉਪਰ ਲੈ ਲਈ ਹੈ। ਹੁਣ ਕੇਂਦਰ ਸਰਕਾਰ ਖੁਦ ਆਪਣੇ ਪੱਧਰ ’ਤੇ ਟੀਕਿਆਂ ਨੂੰ ਖਰੀਦੇਗੀ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਲਈ ਇਨ੍ਹਾਂ ਨੂੰ ਸਾਰੇ ਸੂਬਿਆਂ ਨੂੰ ਮੁਫਤ ਮੁਹੱਈਆ ਕਰਵਾਏਗੀ।
ਜਲਦ ਸ਼ੁਰੂਆਤ ਤੋਂ ਜਲਦ ਸਫਲਤਾ ਤੱਕ
ਭਾਰਤ ਨੇ 16 ਜਨਵਰੀ 2021 ਤੋਂ ਦੇਸ਼ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਕੁਝ ਹੀ ਗਿਣੇ-ਚੁਣੇ ਦੇਸ਼ਾਂ ’ਚ ਸ਼ਾਮਲ ਸੀ, ਜਿਨ੍ਹਾਂ ਕੋਲ ਆਪਣੇ ਇੱਥੇ ਵਿਕਸਿਤ ਟੀਕੇ ਸਨ। ਟੀਕਿਆਂ ਦੇ ਵਿਕਾਸ ਦੇ ਇਤਿਹਾਸ ਨੂੰ ਦੇਖਦੇ ਹੋਏ ਦੇਸ਼ ਦੇ ਲਈ ਇਹ ਇਕ ਸ਼ਾਨਦਾਰ ਘਟਨਾ ਸੀ। ਵਿਕਸਿਤ ਦੇਸ਼ਾਂ ਦੀ ਤੁਲਨਾ ’ਚ ਅਜੇ ਤੱਕ ਖਸਰਾ, ਹੈਪੇਟਾਈਟਿਸ-ਬੀ, ਨਿਊਮੋਕੋਕਲ ਵਰਗੀਆਂ ਬੀਮਾਰੀਆਂ ਲਈ ਟੀਕਿਆਂ ਨੂੰ ਵਿਕਸਿਤ ਕਰਨ ’ਚ ਭਾਰਤ ਉਨ੍ਹਾਂ ਦੇਸ਼ਾਂ ਤੋਂ ਦਹਾਕੇ ਪਿੱਛੇ ਸੀ ਪਰ ਇਸ ਵਾਰ ਵੈਕਸੀਨ ਵਿਕਸਿਤ ਕਰਨ ਤੋਂ ਲੈ ਕੇ ਪੂਰੇ ਦੇਸ਼ ’ਚ 9 ਮਹੀਨੇ ਦੇ ਸਮੇਂ ’ਚ ਹੀ ਰੋਲ ਆਊਟ ਕਾਰਨ ਭਾਰਤ ਨੇ ਆਪਣੇ ਟੀਕਾਕਰਨ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ।
ਅਪ੍ਰੈਲ 2020 ’ਚ ਜਦੋਂ ਪੂਰੀ ਦੁਨੀਆ ਇਕ ਅਦ੍ਰਿਸ਼ ਦੁਸ਼ਮਣ ਦਾ ਸਾਹਮਣਾ ਕਰ ਰਹੀ ਸੀ, ਮੋਦੀ ਸਰਕਾਰ ਨੇ ਦੇਸ਼ ਦੇ ਫਾਰਮਾ ਉਦਯੋਗ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਸਾਰੀਆਂ ਨੌਕਰਸ਼ਾਹੀ ਰੋਕਾਂ ਅਤੇ ਰੁਕਾਵਟਾਂ ਦੇ ਵਿਰੁੱਧ ਵੈਕਸੀਨ ਨਿਰਮਾਤਾਵਾਂ ਲਈ ਰਾਹ ਪੱਧਰਾ ਕਰਨ ਲਈ ਇਕ ਵੈਕਸੀਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮਹੀਨਾਵਾਰ ਸਮੀਖਿਆ ਬੈਠਕਾਂ ਨਾਲ ਟੀਕਿਆਂ ਦੇ ਤੇਜ਼ ਵਿਕਾਸ ਅਤੇ ਉਤਪਾਦਨ ਲਈ ਸਬੰਧਤ ਵੱਖ-ਵੱਖ ਏਜੰਸੀਆਂ ’ਚ ਉਚਿਤ ਤਾਲਮੇਲ ਅਤੇ ਲੋੜੀਂਦੇ ਧਨ ਦੀ ਵਿਵਸਥਾ ਯਕੀਨੀ ਹੋਈ ਅਤੇ ਪੂਰੇ ਸ਼ਾਸਨਤੰਤਰ ਦੁਆਰਾ ਆਪਣੀ ਸਮੂਹਿਕ ਊਰਜਾ ਨੂੰ ਸ਼ੁਰੂਆਤੀ ਸਫਲਤਾ ’ਤੇ ਕੇਂਦਰਿਤ ਕਰਨ ਲਈ ਪ੍ਰੇਰਣਾ ਦਿੱਤੀ।
30 ਜੂਨ 2020 ਦੀ ਸ਼ੁਰੂਆਤ ’ਚ ਹੀ ਟੀਕਿਆਂ ਦੀ ਵੰਡ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਜੀ ਦੇ ਨਾਲ ਵਿਚਾਰ-ਵਟਾਂਦਰਾ ਸ਼ੁਰੂ ਹੋਇਆ। ਵਿਚਾਰ-ਵਟਾਂਦਰੇ ’ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਦੀ ਟੀਕਾਕਰਨ ਮੁਹਿੰਮ ਦਾ ਆਧਾਰ ਤਿਆਰ ਕਰਨ ਲਈ ਇਹ ਚਾਰ ਮਾਰਗਦਰਸ਼ਕ ਸਿਧਾਂਤ ਰੱਖੇ-
* ਕਮਜ਼ੋਰ ਸਮੂਹਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਜਲਦੀ ਟੀਕਾਕਰਨ ਦੇ ਲਈ ਪਹਿਲ ਦੇਣਾ।
* ਹਰ ਕਿਤੇ, ਸਭ ਦੇ ਲਈ ਟੀਕਾਕਰਨ।
* ਟੀਕਾਕਰਨ ’ਚ ਕੋਈ ਪਿੱਛੇ ਨਾ ਰਹਿ ਜਾਵੇ।
* ਟੀਕਾਕਰਨ ਮੁਹਿੰਮ ਦੀ ਨਿਗਰਾਨੀ ਅਤੇ ਉਸ ਨੂੰ ਸਪੋਰਟ ਕਰਨ ’ਚ ਤਕਨੀਕ ਦੀ ਵਰਤੋਂ।
ਅਪ੍ਰੈਲ 2020 ਦੀ ਸ਼ੁਰੂਆਤ ’ਚ ਸਾਡੇ ਕੋਲ 30 ਵੈਕਸੀਨ ਉਮੀਦਵਾਰ ਸਨ। ਇਨ੍ਹਾਂ 30 ਉਮੀਦਵਾਰਾਂ ’ਚੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਨੂੰ ਜਨਵਰੀ 2021 ’ਚ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲੀ। ਇਹ ਕਿਸੇ ਵੀ ਤਰ੍ਹਾਂ ਤੋਂ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਭਾਰਤ ਕੋਲ ਆਪਣੇ ਖੁਦ ਦੇ ਟੀਕੇ ਹੋਣ ਦਾ ਮਤਲਬ ਸੀ ਕਿ ਇਹ ਨਾ ਸਿਰਫ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਵੇਗਾ ਸਗੋਂ ਹੋਰਨਾਂ ਦੇਸ਼ਾਂ ਦੇ ਲਈ ਆਸ ਦੀ ਕਿਰਨ ਦੇ ਰੂਪ ’ਚ ਉੱਭਰੇਗਾ।
ਪੜਾਅਵਾਰ ਵੰਡ ਨਾਲ ਜ਼ਿਆਦਾ ਪ੍ਰਭਾਵ
ਆਕਾਰ ਅਤੇ ਆਬਾਦੀ ਨੂੰ ਧਿਆਨ ’ਚ ਰੱਖਦੇ ਹੋਏ, ਪੜਾਅਵਾਰ ਢੰਗ ਨਾਲ ਟੀਕਾਕਰਨ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ। ਪਹਿਲੇ ਪੜਾਅ ’ਚ 3 ਕਰੋੜ ਸਿਹਤ ਕਾਮਿਆਂ ਅਤੇ ਫਰੰਟਲਾਈਨ ਵਰਕਰਜ਼ ਨੂੰ ਟੀਕਾ ਲਗਾਇਆ ਗਿਆ। ਇਨ੍ਹਾਂ ਸ਼ੁਰੂਆਤੀ ਕਦਮਾਂ ਤੋਂ ਸਾਨੂੰ ਉਨ੍ਹਾਂ ਸਿਹਤ ਕਾਮਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ’ਚ ਮਦਦ ਮਿਲੀ ਜੋ ਕੋਰੋਨਾ ਦੇ ਵਿਰੁੱਧ ਲੜਾਈ ’ਚ ਸਭ ਤੋਂ ਅੱਗੇ ਰਹੇ ਹਨ। ਇਸ ਦੇ ਬਾਅਦ ਦੂਸਰੀ ਸਭ ਤੋਂ ਕਮਜ਼ੋਰ ਆਬਾਦੀ ਭਾਵ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਗਿਆ। ਇੱਥੇ ਜਾਣਨਾ ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਇਨ੍ਹਾਂ ਸਾਰੇ ਲੋਕਾਂ ਲਈ ਜੋ ਟੀਕੇ ਮੁਹੱਈਆ ਕਰਵਾਏ ਜਾ ਰਹੇ ਸਨ, ਉਹ ਪੂਰੀ ਤਰ੍ਹਾਂ ਮੁਫਤ ਸਨ।
ਟੀਕਾਕਰਨ ਸਿਆਸਤ ਬਣੀ ਰੁਕਾਵਟ ਦਾ ਕਾਰਨ
ਜਦੋਂ ਭਾਰਤ ਟੀਕਾਕਰਨ ਮੁਹਿੰਮ ਨੂੰ ਬੜੇ ਸੁਚਾਰੂ ਢੰਗ ਨਾਲ ਚਲਾ ਰਿਹਾ ਸੀ, ਸਿਆਸੀ ਵਿਰੋਧੀਆਂ ਅਤੇ ਮੌਕਾਪ੍ਰਸਤਾਂ ਦੇ ਇਕ ਵੱਡੇ ਵਰਗ ਨੇ ਕੇਂਦਰ ਨੂੰ ਟੀਕਾਕਰਨ ਪ੍ਰੋਗਰਾਮ ਨੂੰ ਵਿਕੇਂਦਰੀਕ੍ਰਿਤ ਕਰਨ ਲਈ ਕਿਹਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਸੂਬਿਆਂ ਨੂੰ ਸਿੱਧੀ ਵੈਕਸੀਨ ਖਰੀਦਣ ਦੀ ਇਜਾਜ਼ਤ ਦੇਣ ਲਈ ਕਿਹਾ। ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟੀਕਿਆਂ ਨੂੰ ਖੁੱਲ੍ਹੇ ਬਾਜ਼ਾਰ ’ਚ ਮੁਹੱਈਆ ਕਰਵਾਉਣ ਦੀ ਗੱਲ ਕੀਤੀ। ਡੀ. ਐੱਮ. ਕੇ. ਦੇ ਮੁਖੀ ਐੱਮ. ਕੇ. ਸਟਾਲਿਨ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਲਿਖਿਆ ਅਤੇ ਮੰਗ ਕੀਤੀ ਕਿ ਟੀਕਿਆਂ ਦੀ ਸਿੱਧੀ ਖਰੀਦ ਲਈ ਸੂਬਿਆਂ ’ਤੇ ਪਾਬੰਦੀ ਹਟਾਈ ਜਾਵੇ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਵੈਕਸੀਨ ਪ੍ਰੋਗਰਾਮ ਨੂੰ ਵਿਕੇਂਦਰੀਕਰਨ ਕਰਨ ਦੀ ਮੰਗ ਰੱਖੀ, ਜਿਸ ’ਚ ਸੂਬੇ ਦਾ ਵੱਧ ਤੋਂ ਵੱਧ ਯੋਗਦਾਨ ਹੋਵੇ। ਵਿਰੋਧ ’ਚ ਕਦੀ ਨਾ ਪਿੱਛੇ ਰਹਿਣ ਵਾਲੇ ਮੁੱਖ ਵਿਰੋਧੀ ਵਿਚਾਰਾਂ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟੀਕਾਕਰਨ ਦੇ ਵਿਕੇਂਦਰੀਕਰਨ ਦੇ ਲਈ ਵੀ ਮਾਮਲਾ ਉਠਾਇਆ।
ਵਿਰੋਧੀ ਧਿਰ ਦੀ ਅਸਮਰੱਥਾ ਦਾ ਖੁਲਾਸਾ
ਪਹਿਲੀ ਮਈ ਆਉਂਦੇ-ਆਉਂਦੇ ਭਾਨੂਮਤੀ ਦਾ ਪਿਟਾਰਾ ਖੁੱਲ੍ਹ ਗਿਆ ਅਤੇ ਵਿਰੋਧੀ ਧਿਰ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਦੀ ਅਸਮਰੱਥਾ ਉਜਾਗਰ ਹੋਣ ਲੱਗੀ। 3 ਮਹੀਨਿਆਂ ’ਚ ਪੂਰੀ ਦਿੱਲੀ ਨੂੰ ਟੀਕਾ ਲਗਾਉਣ ਦਾ ਦਾਅਵਾ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟੀਕਿਆਂ ਲਈ ਇਕ ਵੀ ਆਰਡਰ ਨਹੀਂ ਦੇ ਸਕੇ। ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ’ਚ ਵੱਡੇ ਪੱਧਰ ’ਤੇ ਟੀਕਿਆਂ ਦੀਆਂ ਖੁਰਾਕਾਂ ਦੀ ਬਰਬਾਦੀ ਰੋਜ਼ਾਨਾ ਦੀ ਖਬਰ ਬਣ ਗਈ। ਪੰਜਾਬ ’ਚ ਵੈਕਸੀਨ ਘਪਲਾ ਸਾਹਮਣੇ ਆਇਆ। ਸੂਬਾ ਸਰਕਾਰ ਨਿੱਜੀ ਹਸਪਤਾਲਾਂ ਨੂੰ ਟੀਕਿਆਂ ਨੂੰ ਵੇਚਦੇ ਹੋਏ ਫੜੀ ਗਈ, ਜੋ ਇਸ ਨੂੰ ਲੋਕਾਂ ਨੂੰ ਉੱਚੇ ਭਾਅ ’ਤੇ ਵੇਚ ਰਹੇ ਸਨ। ਸਿਆਸਤ ਦੇ ਬਾਵਜੂਦ ਭਾਰਤ ਅਦ੍ਰਿਸ਼ ਦੁਸ਼ਮਣ ਨੂੰ ਹਰਾਉਣ ’ਚ ਜੇਤੂ ਸਾਬਿਤ ਹੋ ਰਿਹਾ ਹੈ।
ਅਫਗਾਨ ਸੰਕਟ : ਚਿਕਨੀਆਂ-ਚੋਪੜੀਆਂ ਗੱਲਾਂ
NEXT STORY