ਤਾਮਿਲਨਾਡੂ ਦੇ ‘ਸ਼ਿਵਕਾਸ਼ੀ’ ਸ਼ਹਿਰ ਨੂੰ ‘ਭਾਰਤੀ ਪਟਾਕਾ ਉਦਯੋਗ ਦੀ ਰਾਜਧਾਨੀ’ ਕਿਹਾ ਜਾਂਦਾ ਹੈ, ਜਿੱਥੇ ਪਟਾਕੇ ਬਣਾਉਣ ਦੇ ਲੱਗਭਗ 8000 ਛੋਟੇ-ਵੱਡੇ ਕਾਰਖਾਨੇ ਹਨ। ਭਾਰਤ ’ਚ ਪਟਾਕਿਆਂ ਦੀ ਖਪਤ ਦਾ ਲਗਭਗ 90 ਫੀਸਦੀ ਇੱਥੇ ਹੀ ਤਿਆਰ ਹੁੰਦਾ ਹੈ।
ਪਟਾਕਿਆਂ ਦੀ ਖਪਤ ਕਾਫੀ ਜ਼ਿਆਦਾ ਹੋਣ ਕਾਰਨ ਨਾਜਾਇਜ਼ ਪਟਾਕੇ ਬਣਾਉਣ ਵਾਲੇ ਛੋਟੇ-ਵੱਡੇ ਸੈਂਕੜੇ ਕਾਰਖਾਨੇ ਦੇਸ਼ ’ਚ ਚਲ ਰਹੇ ਹਨ, ਜਿੱਥੇ ਅਨਟ੍ਰੇਂਡ ਅਤੇ ਤਜਰਬਾ ਰਹਿਤ ਮਜ਼ਦੂਰਾਂ ਤੋਂ ਕੰਮ ਕਰਾਇਆ ਜਾਂਦਾ ਹੈ।
ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਇਨ੍ਹਾਂ ’ਚ ਹੋਣ ਵਾਲੇ ਧਮਾਕਿਆਂ ਦੇ ਕਾਰਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਸਦੀਆਂ ਇਸੇ ਸਾਲ ਦੀਆਂ ਲੱਗਭਗ 6 ਮਹੀਨਿਆਂ ਦੀਅਾਂ ਉਦਾਹਰਣਾਂ ਹੇਠਾਂ ਦਰਜ ਹਨ :
* 1 ਅਪ੍ਰੈਲ ਨੂੰ ‘ਬਨਾਸਕਾਂਠਾ’ (ਗੁਜਰਾਤ) ’ਚ ਪਟਾਕੇ ਬਣਾਉਣ ਵਾਲੀ ਇਕ ਫੈਕਟਰੀ ’ਚ ਲੱਗੀ ਅੱਗ ਨਾਲ ਉਥੇ ਕੰਮ ਕਰ ਰਹੇ 17 ਮਜ਼ਦੂਰ ਸੜ ਕੇ ਮਰ ਗਏ।
* 13 ਅਪ੍ਰੈਲ ਨੂੰ ‘ਅਨਕਾਪੱਲੀ’ (ਆਂਧਰਾ ਪ੍ਰਦੇਸ਼) ’ਚ ਇਕ ਪਟਾਕਾ ਫੈਕਟਰੀ ’ਚ ਭਿਆਨਕ ਅੱਗ ਲੱਗ ਜਾਣ ਨਾਲ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ।
* 26 ਅਪ੍ਰੈਲ ਨੂੰ ‘ਦੇਵਬੰਦ’ (ਉੱਤਰ ਪ੍ਰਦੇਸ਼) ’ਚ ਇਕ ਪਟਾਕਾ ਫੈਕਟਰੀ ’ਚ ਹੋਏ ਜ਼ੋਰਦਾਰ ਧਮਾਕੇ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲਾਸ਼ਾਂ ਦੇ ਚਿਥੜੇ ਉੱਡ ਕੇ 150 ਮੀਟਰ ਦੂਰ ਤੱਕ ਜਾ ਿਡੱਗੇ ਅਤੇ ਪੂਰੀ ਇਮਾਰਤ ਢਹਿ ਗਈ। ਇਸ ਸਿਲਸਿਲੇ ’ਚ ਫੈਕਟਰੀ ਦੇ 3 ਪਾਰਟਨਰਾਂ ਨੂੰ ਗ੍ਰਿਫਤਾਰ ਕੀਤਾ ਿਗਆ।
* 16 ਜੂਨ ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ਦੇ ਿਪੰਡ ‘ਅਤਰਾਸੀ’ ’ਚ ਇਕ ਪਟਾਕਾ ਫੈਕਟਰੀ ’ਚ ਲੱਗੀ ਭਿਆਨਕ ਅੱਗ ਦੇ ਬਾਅਦ ਹੋਏ ਧਮਾਕੇ ਦੇ ਨਤੀਜੇ ਵਜੋਂ ਉੱਥੇ ਕੰਮ ਕਰਨ ਵਾਲੀਅਾਂ 4 ਔਰਤਾਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
* 18 ਜੂਨ ਨੂੰ ‘ਮੂਲਦਾਸਪੁਰ ਮਾਜਰਾ’ (ਉੱਤਰਾਖੰਡ) ਸਥਿਤ ਇਕ ਪਟਾਕਾ ਫੈਕਟਰੀ ’ਚ ਸ਼ਾਰਟ ਸਰਕਟ ਕਾਰਨ ਤੇਜ਼ ਧਮਾਕੇ ਦੇ ਨਾਲ ਭਿਆਨਕ ਅੱਗ ਲੱਗ ਗਈ। ਇਸ ਧਮਾਕੇ ਨਾਲ ਫੈਕਟਰੀ ਧਰਾਸ਼ਾਹੀ ਹੋ ਗਈ ਜਦਕਿ ਇਕ ਕਰਮਚਾਰੀ ਦੇ ਇਲਾਵਾ ਕੰਪਲੈਕਸ ’ਚ ਬੰਨ੍ਹੇ ਇਕ ਬੱਛੇ ਅਤੇ 5 ਗਾਵਾਂ ਦੀ ਸੜਨ ਨਾਲ ਮੌਤ ਹੋ ਗਈ ਅਤੇ 3 ਗਾਵਾਂ ਅਤੇ ਇਕ ਿਵਅਕਤੀ ਬੁਰੀ ਤਰ੍ਹਾਂ ਝੁਲਸ ਗਿਆ।
* 1 ਜੁਲਾਈ ਨੂੰ ‘ਿਵਰੁਧੁਨਗਰ’ (ਤਾਮਿਲਨਾਡੂ) ’ਚ ਇਕ ਪਟਾਕਾ ਫੈਕਟਰੀ ’ਚ ਅੱਗ ਲੱਗ ਜਾਣ ਨਾਲ 4 ਲੋਕਾਂ ਦੀ ਮੌਤ ਅਤੇ 5 ਹੋਰ ਗੰਭੀਰ ਰੂਪ ਨਾਲ ਝੁਲਸ ਗਏ।
* 31 ਅਗਸਤ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੇ ‘ਗੁਡੰਮਬਾ’ ਇਲਾਕੇ ’ਚ ਦੁਪਹਿਰ ਦੇ ਸਮੇਂ ਇਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਹੋਏ ਧਮਾਕੇ ਦੇ ਨਤੀਜੇ ਵਜੋਂ ਫੈਕਟਰੀ ਦੇ ਮਾਲਿਕ ‘ਆਲਮ’ ਅਤੇ ਉਸ ਦੀ ਪਤਨੀ ‘ਮੁੰਨੀ’ ਦੀ ਮੌਤ ਹੋ ਗਈ ਜਦਕਿ ਮਲਬੇ ’ਚ ਦੱਬਣ ਦੇ ਕਾਰਨ ਉਸ ਦੇ ਬੇਟੇ ਸਹਿਤ 5 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਇਮਾਰਤ ਵੀ ਪੂਰੀ ਤਰ੍ਹਾਂ ਢਹਿ ਗਈ ਜਦਕਿ ਇਮਾਰਤ ਵੀ ਪੂਰੀ ਤਰ੍ਹਾਂ ਢਹਿ ਗਈ ਅਤੇ ਆਸ-ਪਾਸ ਦੇ 4 ਮਕਾਨਾਂ ’ਚ ਦਰਾੜਾਂ ਵੀ ਆ ਗਈਆਂ
* 8 ਅਕਤੂਬਰ ਨੂੰ ‘ਰਾਏਵਰਮ’ (ਆਂਧਰਾ ਪ੍ਰਦੇਸ਼) ’ਚ ਇਕ ਪਟਾਕਾ ਫੈਕਟਰੀ ’ਚ ਅੱਗ ਲੱਗ ਜਾਣ ਨਾਲ 8 ਲੋਕਾਂ ਦੀ ਮੌਤ ਅਤੇ 6 ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਅਨੁਸਾਰ ਇਸ ਫੈਕਟਰੀ ਦੇ ਪ੍ਰਬੰਧਕਾਂ ਨੂੰ ਇਕ ਪੰਦਰਵਾੜੇ ’ਚ 2 ਵਾਰ ਆਪਣੇ ਸੁਰੱਖਿਆ ਪ੍ਰਬੰਧ ਦਰੁੱਸਤ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਿਧਆਨ ਨਹੀਂ ਦਿੱਤਾ।
ਦੇਸ਼ ’ਚ ਪਟਾਕਿਆਂ ਦੇ ਨਾਜਾਇਜ਼ ਭੰਡਾਰਨ ਅਤੇ ਿਨਰਮਾਣ ਨੂੰ ਰੋਕਣ ਦੇ ਲਈ ‘ਦਿ ਐਕਸਪਲੋਸਿਵਸ ਐਕਟ-1884’ ਦੇ ਇਲਾਵਾ ‘ਦਿ ਐਕਸਪਲੋਸਿਵ ਰੂਲਜ਼ -2008’ ਵਰਗੇ ਕਾਨੂੰਨ ਹਨ। ਅਜਿਹੀਆਂ ਘਟਨਾਵਾਂ ਦੇ ਲਈ ਿਜ਼ੰਮੇਵਾਰ ਲੋਕਾਂ ਿਵਰੁੱਧ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ ਪਰ ਪ੍ਰਸ਼ਾਸਨਿਕ ਸਖਤੀ ਨਾ ਹੋਣ ਦੇ ਕਾਰਨ ਨਾਜਾਇਜ਼ ਪਟਾਕਾ ਿਨਰਮਾਤਾਵਾਂ ’ਚ ਕਾਨੂੰਨ ਦਾ ਡਰ ਨਹੀਂ ਹੈ।
ਨਾਜਾਇਜ਼ ਪਟਾਕਾ ਫੈਕਟਰੀਆਂ ਦੇ ਮਾਲਕਾਂ ਵਲੋਂ ਤਜਰਬਾ-ਰਹਿਤ ਲੋਕਾਂ ਤੋਂ ਪਟਾਕੇ ਬਣਵਾਉਣ ਵਰਗੇ ਖਤਰਨਾਕ ਕੰਮ ਕਰਵਾਉਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦੀਆਂ ਇਹ ਤਾਂ ਕੁਝ ਹੀ ਉਦਾਹਰਣਾਂ ਹਨ। ਇਹ ਘਟਨਾਵਾਂ ਪੇਟ ਦੀ ਅੱਗ ਬੁਝਾਉਣ ਲਈ ਲੋਕਾਂ ਵਲੋਂ ਜਾਨ ਜੋਖਮ ’ਚ ਪਾਉਣ ਦੀ ਮਜਬੂਰੀ ਅਤੇ ਇਸ ਤੱਥ ਦਾ ਪ੍ਰਮਾਣ ਹਨ ਿਕ ਕਿਸ ਤਰ੍ਹਾਂ ਅਧਿਕਾਰੀਆਂ ਦੀ ਨੱਕ ਹੇਠ ਅਜਿਹੀਆਂ ਨਾਜਾਇਜ਼ ਗਤੀਵਿਧੀਆਂ ਲਗਾਤਾਰ ਜਾਰੀ ਹਨ, ਜੋ ਦੀਵਾਲੀ ਵਰਗੇ ਤਿਉਹਾਰਾਂ ਦੇ ਮੌਸਮ ’ਚ ਹੋਰ ਵਧ ਜਾਂਦੀਅਾਂ ਹਨ।
ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਚੁਸਤ ਕਰਨ ਅਤੇ ਨਾਜਾਇਜ਼ ਪਟਾਕਾ ਕਾਰਖਾਨਿਆਂ ਦੇ ਮਾਲਕਾਂ ਅਤੇ ਇਨ੍ਹਾਂ ਨੂੰ ਚੱਲਣ ਦੇਣ ਲਈ ਿਜ਼ੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਅਮਰੀਕਾ ਵਿਚ ‘ਸ਼ਟਡਾਊਨ’ ਬਦਨਾਮ ਭਾਰਤ
NEXT STORY