ਚੀਨ ਦੇ ਪ੍ਰਾਪਰਟੀ ਬਾਜ਼ਾਰ ਦੀ ਖਸਤਾ ਹਾਲਤ ਨੂੰ ਦੇਖਦਿਆਂ ਅਤੇ ਇਸ ’ਚ ਕੋਈ ਸਕਾਰਾਤਮਕ ਬਦਲਾਅ ਦੀ ਸੰਭਾਵਨਾ ਨੂੰ ਨਾ ਦੇਖਦੇ ਹੋਏ ਮੂਡੀਜ਼ ਨੇ ਚੀਨ ਦੇ ਪ੍ਰਾਪਰਟੀ ਬਾਜ਼ਾਰ ਨੂੰ ਸਥਾਈ ਤੋਂ ਹਟ ਕੇ ਹੁਣ ਸੁੰਗੜਨ ਵਾਲੇ ਸੈਕਟਰ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਰੇਟਿੰਗ ਵੀ ਸੁੰਗੜਨ ਦੀ ਹੀ ਦਿੱਤੀ ਹੈ। ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਚੀਨ ਦੇ ਪ੍ਰਾਪਰਟੀ ਬਾਜ਼ਾਰਾਂ ’ਤੇ ਬਹੁਤ ਸਮੇਂ ਤੋਂ ਨਜ਼ਰ ਰੱਖੀ ਹੋਈ ਹੈ ਅਤੇ ਹੁਣ ਇਸ ਨੂੰ ਸੁੰਗੜਨ ਵਾਲੀ ਨਕਾਰਾਤਮਕ ਰੇਟਿੰਗ ਦਿੱਤੀ ਹੈ। ਚੀਨ ਦਾ ਪ੍ਰਾਪਰਟੀ ਬਾਜ਼ਾਰ ਹੁਣ ਢਹਿ-ਢੇਰੀ ਹੋ ਗਿਆ ਹੈ। ਅਕਸਰ ਚੀਨ ਆਪਣੇ ਅੰਦਰੂਨੀ ਮਾਮਲਿਆਂ ’ਚ ਖਬਰਾਂ ਨੂੰ ਦਬਾਉਂਦਾ ਰਿਹਾ ਹੈ ਪਰ ਇਸ ਵਾਰ ਚੀਨ ਅੰਦਰੂਨੀ ਖਬਰ ਨੂੰ ਨਹੀਂ ਦਬਾ ਸਕਿਆ ਕਿਉਂਕਿ ਜਦ ਤੋਂ ਚੀਨ ’ਚ ਵੀ ਸੋਸ਼ਲ ਮੀਡੀਆ ਸਰਗਰਮ ਹੋਇਆ ਹੈ ਉਸ ਦੇ ਬਾਅਦ ਤੋਂ ਚੀਨ ਦੀਆਂ ਖਬਰਾਂ ਸੀ. ਪੀ. ਸੀ. ਦੀ ਸਾਈਬਰ ਸੁਰੱਖਿਆ ’ਚ ਸੰਨ੍ਹ ਲਾ ਕੇ ਵਿਦੇਸ਼ਾਂ ’ਚ ਪਹਿਲਾਂ ਪਹੁੰਚ ਜਾਂਦੀਆਂ ਹਨ। ਜਦੋਂ ਤੱਕ ਸਾਈਬਰ ਸੁਰੱਖਿਆ ਕਰਮਚਾਰੀ ਉਸ ਨੂੰ ਹਟਾਉਂਦੇ ਤਦ ਤਕ ਉਹ ਖਬਰਾਂ ਪੂਰੀ ਦੁਨੀਆ ’ਚ ਜੰਗਲ ਦੀ ਅੱਗ ਵਾਂਗ ਫੈਲ ਜਾਂਦੀਆਂ ਹਨ।
ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਇਸ ਵਾਰ ਚੀਨ ਦੇ ਪ੍ਰਾਪਰਟੀ ਬਾਜ਼ਾਰ ਦੀ ਖਸਤਾ ਹਾਲਤ ਦੇਖਦਿਆਂ 14 ਸਤੰਬਰ ਨੂੰ ਉਸ ਨੂੰ ਨਕਾਰਾਤਮਕ ਰੇਟਿੰਗ ਦੇ ਦਿੱਤੀ। ਮੂਡੀਜ਼ ਨੇ ਆਪਣੀ ਜਾਰੀ ਰਿਪੋਰਟ ’ਚ ਕਿਹਾ ਕਿ ਚੀਨ ਦੀ ਖਸਤਾ ਆਰਥਿਕ ਹਾਲਤ ਨੂੰ ਦੇਖਦਿਆਂ ਆਉਣ ਵਾਲੇ ਸਾਲਾਂ ’ਚ ਵੀ ਪ੍ਰਾਪਰਟੀ ਦੀ ਵਿਕਰੀ ’ਚ ਕੋਈ ਤੇਜ਼ੀ ਦੇਖਣ ਨੂੰ ਨਹੀਂ ਮਿਲਣ ਵਾਲੀ।
ਮੂਡੀਜ਼ ਅਨੁਸਾਰ ਅਗਲੇ 6 ਤੋਂ 12 ਮਹੀਨਿਆਂ ’ਚ ਚੀਨ ਦੇ ਪ੍ਰਾਪਰਟੀ ਬਾਜ਼ਾਰਾਂ ’ਚ ਵਿਕਰੀ ’ਚ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਸਰਕਾਰ ਜੋ ਵੀ ਕਦਮ ਆਪਣੇ ਪ੍ਰਾਪਰਟੀ ਬਾਜ਼ਾਰ ’ਚ ਜਾਨ ਪਾਉਣ ਲਈ ਉਠਾ ਰਹੀ ਹੈ ਉਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦੇ। ਚੀਨ ਦੇ ਪ੍ਰਾਪਰਟੀ ਬਾਜ਼ਾਰ ਦੇ ਧਨੰਤਰ ਇਸ ਸਮੇਂ ਭਾਰੀ ਕਰਜ਼ੇ ’ਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਕੋਲ ਤਰਲ ਮੁਦਰਾ ਦੀ ਬਹੁਤ ਜ਼ਿਆਦਾ ਘਾਟ ਹੈ। ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਸਭ ਤੋਂ ਵੱਧ ਮੁਸੀਬਤ ’ਚ ਹੈ ਅਤੇ ਜੇ ਇਹ ਕਿਹਾ ਜਾਵੇ ਕਿ ਚੀਨ ਦੀ ਆਰਥਿਕ ਬਦਹਾਲੀ ਦੇ ਕੇਂਦਰ ’ਚ ਐਵਰਗ੍ਰਾਂਡੇ ਗਰੁੱਪ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਚੀਨ ਦਾ ਸਭ ਤੋਂ ਵੱਡਾ ਨਿੱਜੀ ਰੀਅਲ ਅਸਟੇਟ ਗਰੁੱਪ ਕੰਟਰੀ ਗਾਰਡਨ ਵੀ ਭਾਰੀ ਕਰਜ਼ੇ ’ਚ ਡੁੱਬਿਆ ਹੋਇਆ ਹੈ।
ਮੂਡੀਜ਼ ਦੇ ਵਿਸ਼ਲੇਸ਼ਕ ਨੇ ਕੰਟਰੀ ਗਾਰਡਨ ਕੰਪਨੀ ਨੂੰ ਸੀ. ਏ. ਦੀ ਰੇਟਿੰਗ ਦਿੰਦੇ ਹੋਏ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਇਸ ਕੰਪਨੀ ’ਚ ਸਭ ਕੁਝ ਨਕਾਰਾਤਮਕ ਭਾਵ ਨੈਗੇਟਿਵ ਹੋ ਚੁੱਕਾ ਹੈ, ਇਸ ਉਪਰ ਪੈਣ ਵਾਲੇ ਕ੍ਰੈਡਿਟ ਦਬਾਅ ਨੇ ਨਿਵੇਸ਼ਕਾਂ ਦਰਮਿਆਨ ਖਤਰੇ ਤੋਂ ਬਚਣ ਦੀ ਪ੍ਰਵਿਰਤੀ ਨੂੰ ਤੇਜ਼ ਕਰ ਦਿੱਤਾ ਹੈ। ਐਵਰਗ੍ਰਾਂਡੇ ਅਤੇ ਕੰਟਰੀ ਗਾਰਡਨ ਦੇ ਕਮਜ਼ੋਰ ਹੋਣ ਤੋਂ ਪਹਿਲਾਂ ਤੋਂ ਹੀ ਚੀਨ ’ਚ ਕਮਜ਼ੋਰ ਹੋ ਚੁੱਕੇ ਪ੍ਰਾਪਰਟੀ ਬਾਜ਼ਾਰ ਅਤੇ ਪੂਰੀ ਅਰਥਵਿਵਸਥਾ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ।
ਕੁਝ ਵਿਸ਼ਲੇਸ਼ਕਾਂ ਨੂੰ ਆਸ ਸੀ ਕਿ ਕੋਵਿਡ ਪਿੱਛੋਂ ਚੀਨ ਦੀ ਅਰਥਵਿਵਸਥਾ ਵਾਪਸ ਉਸੇ ਤੇਜ਼ੀ ਨਾਲ ਪਟੜੀ ’ਤੇ ਪਰਤੇਗੀ ਜਿਹੋ ਜਿਹੀ ਕੋਵਿਡ ਮਹਾਮਾਰੀ ਤੋਂ ਪਹਿਲਾਂ ਸੀ ਪਰ ਇਸ ਦਰਮਿਆਨ ਚੀਨ ’ਚੋਂ ਕਈ ਨਿਰਮਾਣ ਕੰਪਨੀਆਂ ਬਾਹਰ ਚਲੀਆਂ ਗਈਆਂ ਜਿਸ ਨਾਲ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ, ਇਸ ਪਿੱਛੋਂ ਲੋਕਾਂ ਨੇ ਪ੍ਰਾਪਰਟੀ ’ਚ ਪੈਸਾ ਲਾਉਣਾ ਇਕਦਮ ਬੰਦ ਕਰ ਦਿੱਤਾ। 31 ਅਗਸਤ ਨੂੰ ਮੂਡੀਜ਼ ਨੇ ਕੰਟਰੀ ਗਾਰਡਨ ਦੀ ਰੇਟਿੰਗ ਨੂੰ ਵੀ ਘਟਾ ਦਿੱਤਾ। ਰੇਟਿੰਗ ਤੋਂ ਪਹਿਲਾਂ ਕੰਟਰੀ ਗਾਰਡਨ ਸੀ. ਏ. ਏ.-1 ਰੇਟਿੰਗ ਦੇ ਨਾਲ ਚੱਲ ਰਿਹਾ ਸੀ ਪਰ ਬਾਅਦ ’ਚ ਉਸ ਦੀ ਰੇਟਿੰਗ ਨੂੰ ਸੀ. ਏ. ਕਰ ਦਿੱਤਾ ਗਿਆ ਪਰ ਜਿਵੇਂ ਕੰਟਰੀ ਗਾਰਡਨ ਉਪਰ ਨਿਵੇਸ਼ਕਾਂ ਦੇ ਪੈਸੇ ਡੋਬਣ ਦਾ ਖਤਰਾ ਵਧਦਾ ਗਿਆ ਉਸ ਨਾਲ ਹੀ ਮੂਡੀਜ਼ ਨੇ ਕੰਟਰੀ ਗਾਰਡਨ ਦੀ ਰੇਟਿੰਗ ਸੀ. ਏ. ਏ.-2 ਤੋਂ ਘਟਾ ਕੇ ਸੀ. ਏ. ਕਰ ਦਿੱਤੀ। ਇਸ ਪਿੱਛੋਂ ਕੰਟਰੀ ਗਾਰਡਨ ਨੂੰ ਪੂਰੀ ਤਰ੍ਹਾਂ ਨੈਗੇਟਿਵ ਰੇਟਿੰਗ ਮਿਲ ਗਈ।
ਆਨਲਾਈਨ ਗੇਮਿੰਗ ਬੱਚਿਆਂ ਲਈ ਘਾਤਕ ਮਹਾਮਾਰੀ
NEXT STORY