ਅਗਲੇ ਸਾਲ ਅਕਤੂਬਰ-ਨਵੰਬਰ ਵਿਚ ਬਿਹਾਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵੋਟਰਾਂ ਤੱਕ ਪਹੁੰਚਣ ਲਈ ਯਾਤਰਾਵਾਂ ਕਰਨ ਦੀ ਤਿਆਰੀ ਕਰ ਰਹੇ ਹਨ। 15 ਦਸੰਬਰ ਨੂੰ ਕੁਮਾਰ 2005 ਤੋਂ ਆਪਣੀ 15ਵੀਂ ਯਾਤਰਾ ਸ਼ੁਰੂ ਕਰਨਗੇ, ਜਿਸ ਦਾ ਨਾਂ ‘ਮਹਿਲਾ ਸੰਵਾਦ ਯਾਤਰਾ’ ਹੈ।
ਹਾਲਾਂਕਿ, ਸੂਬੇ ਵਿਚ ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਨਿਤੀਸ਼ ਕੁਮਾਰ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਵਾਲਮੀਕਿ ਨਗਰ ਦੀਆਂ ਮਹਿਲਾ ਵੋਟਰਾਂ ਨਾਲ ਗੱਲਬਾਤ ਕਰਨਗੇ। ਆਪਣੀ ਫੇਰੀ ਦੌਰਾਨ ਉਹ ਔਰਤਾਂ, ਜੀਵਿਕਾ ਦੀਦੀਆਂ ਨਾਲ ਗੱਲਬਾਤ ਕਰਨਗੇ ਅਤੇ ਸਰਕਾਰ ਦੇ 7 ਨਿਸ਼ਚੈ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।
ਦੂਜੇ ਪਾਸੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਤੇਜਸਵੀ ਯਾਦਵ ਨੇ 4 ਦਸੰਬਰ ਨੂੰ ਮੁੰਗੇਰ ਜ਼ਿਲ੍ਹੇ ਤੋਂ ਆਪਣੀ ‘ਕਾਰਯਕਰਤਾ ਦਰਸ਼ਨ-ਕਮ-ਸੰਵਾਦ ਯਾਤਰਾ’ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਜੇਕਰ ਅਗਲੇ ਸਾਲ ਵਿਧਾਨ ਸਭਾ ਤੋਂ ਬਾਅਦ ਮਹਾਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਖਪਤਕਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣਗੇ।
ਇਸ ਕਦਮ ਨੂੰ ਵੱਡਾ ਸਿਆਸੀ ਜੂਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਵੱਡੇ ਹਿੰਦੂ ਤਿਉਹਾਰਾਂ ਅਤੇ ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਇਹ ਯਾਤਰਾ ਮੁਲਤਵੀ ਕਰ ਦਿੱਤੀ ਸੀ, ਜੋ ਹੁਣ ਖਤਮ ਹੋ ਚੁੱਕੀ ਹੈ। ਬਿਹਾਰ ਚੋਣ ਵਰ੍ਹੇ ਵਿਚ ਹਰ ਤਰ੍ਹਾਂ ਦੀਆਂ ਸਿਆਸੀ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ। ਇਹ ਸਿਆਸੀ ਤਾਕਤ ਦਿਖਾਉਣ ਦੇ ਸਭ ਤੋਂ ਭਰੋਸੇਮੰਦ ਸਾਧਨ ਹਨ।
ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਇਨ੍ਹਾਂ ਦਾ ਤਜਰਬਾ ਕਰਦੀਆਂ ਹਨ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ‘ਹਿੰਦੂ ਸਵਾਭਿਮਾਨ ਯਾਤਰਾ’ ਕੱਢੀ ਸੀ। ਸੀ. ਪੀ. ਆਈ-ਐੱਮ. ਐੱਲ. ਦੀ ‘ਬਦਲੋ ਬਿਹਾਰ ਨਿਆਏ ਯਾਤਰਾ’, ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਦੇ ਮੁਖੀ ਮੁਕੇਸ਼ ਸਾਹਨੀ ਦੀ ‘ਨਿਸ਼ਾਦ ਸੰਕਲਪ ਯਾਤਰਾ’ ਵੀ ਕੁਝ ਮਹੀਨੇ ਪਹਿਲਾਂ ਹੋਈ ਸੀ।
ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ਦੇ ਵਾਲੰਟੀਅਰਾਂ ਨੂੰ ਲਾਮਬੰਦ ਕਰਨ ਵਿਚ ਰੁੱਝੀ : ਵਿਧਾਨ ਸਭਾ ਚੋਣਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ਮੀਨੀ ਪੱਧਰ ਦੇ ਵਾਲੰਟੀਅਰਾਂ ਨੂੰ ਲਾਮਬੰਦ ਕਰਨ ਲਈ ਆਪਣੇ ਯਤਨ ਤੇਜ਼ ਕਰ ਦਿੱਤੇ, ਉਨ੍ਹਾਂ ਨੂੰ ਦਿੱਲੀ ਸਰਕਾਰ ਦੀਆਂ ਮੁਫਤ ਸਕੀਮਾਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਕਿਹਾ।
ਹਾਲਾਂਕਿ, ਗੁਲਾਬੀ ਟਿਕਟ ਵਲੋਂ ਦਿੱਲੀ ’ਚ 4,000 ਤੋਂ ਵੱਧ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਵਾਰੀ ਪ੍ਰਦਾਨ ਕੀਤੀ ਜਾਂਦੀ ਹੈ। ਆਮ ਆਦਮੀ ਪਾਰਟੀ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 2019 ਵਿਚ ਡੀ. ਟੀ. ਸੀ. ਅਤੇ ਕਲੱਸਟਰ ਬੱਸਾਂ ’ਤੇ ਔਰਤਾਂ ਲਈ ਮੁਫ਼ਤ ਯਾਤਰਾ ਕਰ ਿਦੱਤੀ ਸੀ, ਜਿਸ ਦਾ ਉਦੇਸ਼ ਔਰਤਾਂ ਲਈ ਬੱਸ ਦੀ ਸਵਾਰੀ ਨੂੰ ਸੁਰੱਖਿਅਤ ਅਤੇ ਵਧੇਰੇ ਪਹੁੰਚਯੋਗ ਬਣਾਉਣਾ ਸੀ।
ਹਾਲ ਹੀ ਵਿਚ, ਦਿੱਲੀ ਸਰਕਾਰ ਨੇ ਸਿਟੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਯਾਤਰਾ ਕਰਨ ਦੀ ਆਗਿਆ ਦੇਣ ਲਈ 150 ਕਰੋੜ ਗੁਲਾਬੀ ਟਿਕਟਾਂ ਜਾਰੀ ਕਰਨ ਦੀ ਇਕ ਪ੍ਰਾਪਤੀ ਹਾਸਲ ਕੀਤੀ।
ਜਦੋਂ ਕਿ ਭਾਜਪਾ ਨੇ ਐਲਾਨ ਕੀਤਾ ਕਿ ਉਹ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਪਹਿਲਕਦਮੀਆਂ ਨੂੰ ਬਰਕਰਾਰ ਰੱਖੇਗੀ, ਜਿਸ ਵਿਚ ਪਹਿਲੇ 200 ਯੂਨਿਟਾਂ ਲਈ ਮੁਫਤ ਬਿਜਲੀ, ਪਾਣੀ ਦੀ ਸਬਸਿਡੀ ਅਤੇ ਔਰਤਾਂ ਲਈ ਮੁਫਤ ਬੱਸ ਸਵਾਰੀ ਸ਼ਾਮਲ ਹਨ। ਇਸ ਦੌਰਾਨ ‘ਆਪ’ ਨੇ ਭਾਜਪਾ ਦੇ ਚੋਣ ਵਾਅਦਿਆਂ ਨੂੰ ਜੁਮਲਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਜੇਕਰ ਉਹ ਸੱਤਾ ਵਿਚ ਆਉਂਦੀ ਹੈ ਤਾਂ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਬਿਜਲੀ ਸਬਸਿਡੀ ਸਕੀਮ ਵਰਗੀਆਂ ਸੇਵਾਵਾਂ ਬੰਦ ਕਰ ਦੇਵੇਗੀ।
ਕਾਂਗਰਸ ’ਚ ਜਲਦ ਹੀ ਵੱਡੇ ਜਥੇਬੰਦਕ ਫੇਰਬਦਲ ਦਾ ਫੈਸਲਾ ਹੋਣ ਦੀ ਸੰਭਾਵਨਾ : ਹਰਿਆਣਾ ਅਤੇ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ’ਚ ਜਲਦ ਹੀ ਵੱਡੇ ਜਥੇਬੰਦਕ ਫੇਰਬਦਲ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਪਾਰਟੀ ਏ. ਆਈ. ਸੀ. ਸੀ. ਅਤੇ ਹਰਿਆਣਾ, ਓਡਿਸ਼ਾ ਅਤੇ ਰਾਜਸਥਾਨ ਵਿਚ ਨਵੀਆਂ ਨਿਯੁਕਤੀਆਂ ਦੀ ਯੋਜਨਾ ਬਣਾ ਰਹੀ ਹੈ।
ਚਰਚਾ ਹੈ ਕਿ ਅਲਾਪੁਝਾ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਕੇਰਲ ਵਿਚ ਕੇ. ਪੀ. ਸੀ. ਸੀ. ਮੁਖੀ ਵਜੋਂ ਤਬਦੀਲ ਹੋ ਜਾਣਗੇ। ਵੇਣੂਗੋਪਾਲ ਰਾਹੁਲ ਗਾਂਧੀ ਦੇ ਕਰੀਬੀ ਵਜੋਂ ਜਾਣੇ ਜਾਂਦੇ ਹਨ ਅਤੇ ਕਾਂਗਰਸ ਦੇ ਫੈਸਲਾ ਲੈਣ ਵਾਲੇ ਤੰਤਰ ਵਿਚ ਅਹਿਮ ਭੂਮਿਕਾ ’ਚ ਆ ਗਏ ਹਨ। ਚਰਚਾ ਹੈ ਕਿ ਵੇਣੂਗੋਪਾਲ ਦੀ ਥਾਂ ਕਾਂਗਰਸ ਸੰਗਠਨ ਦਾ ਨਵਾਂ ਜਨਰਲ ਸਕੱਤਰ ਨਿਯੁਕਤ ਕੀਤਾ ਜਾਵੇਗਾ। ਜੋ ਨਾਂ ਚਰਚਾ ਵਿਚ ਹੈ ਉਹ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਹੈ।
ਭਾਜਪਾ 15 ਦਸੰਬਰ ਤੱਕ ਅੱਧੇ ਸੂਬਿਆਂ ਵਿਚ ਨਵੇਂ ਪ੍ਰਧਾਨਾਂ ਦੀ ਚੋਣ ਕਰੇਗੀ : ਭਾਜਪਾ ਆਪਣੀਆਂ ਅੰਦਰੂਨੀ ਜਥੇਬੰਦਕ ਚੋਣਾਂ ਨਾਲ ਰਣਨੀਤਕ ਤੌਰ ’ਤੇ ਅੱਗੇ ਵਧ ਰਹੀ ਹੈ ਅਤੇ 15 ਦਸੰਬਰ ਤੱਕ ਅੱਧੇ ਸੂਬਿਆਂ ਵਿਚ ਨਵੇਂ ਪ੍ਰਧਾਨ ਚੁਣੇ ਜਾਣਗੇ, ਜਿਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਜੇ. ਪੀ. ਨੱਡਾ ਜਨਵਰੀ 2020 ਤੋਂ ਪਾਰਟੀ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਬਦਲ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਵਧਾਇਆ ਗਿਆ ਸੀ।
ਪਾਰਟੀ ਸੰਵਿਧਾਨ ਅਨੁਸਾਰ ਕੌਮੀ ਪ੍ਰਧਾਨ ਦਾ ਕਾਰਜਕਾਲ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ 3 ਸਾਲ ਹੁੰਦਾ ਹੈ, ਜਦ ਕਿ ਭਾਜਪਾ ਦੇ ‘ਥਿੰਕ ਟੈਂਕ’ ਓ. ਬੀ. ਸੀ. ਜਾਂ ਐੱਸ. ਸੀ. ਰਾਸ਼ਟਰੀ ਪ੍ਰਧਾਨ ਲਈ ਉਤਸੁਕ ਹਨ ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ’ਚ ਆਪਣੀ ਤਾਕਤ ’ਚ ਸੁਧਾਰ ਦੀ ਆਸ ਹੈ।
ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਮੁਖੀ ਮੋਹਨ ਭਾਗਵਤ ਦੀ ਮਨਜ਼ੂਰੀ ਨਾਲ ਕੀਤੀ ਜਾਵੇਗੀ।
ਸੰਸਦ ’ਚ ‘ਇੰਡੀਆ’ ਬਲਾਕ ਦੇ ਆਗੂਆਂ ਦਾ ਵਿਰੋਧ ਪ੍ਰਦਰਸ਼ਨ : ਵੀਰਵਾਰ ਨੂੰ ਸੰਸਦ ’ਚ ਵਿਰੋਧ ਪ੍ਰਦਰਸ਼ਨ, ਦੋਸ਼-ਜਵਾਬੀ ਦੋਸ਼ ਅਤੇ ਬਹਿਸ ਦੇਖਣ ਨੂੰ ਮਿਲੀ, ਜਦੋਂ ਕਿ ‘ਇੰਡੀਆ’ ਬਲਾਕ ਦੇ ਆਗੂ ਸੰਸਦ ਦੇ ਗੇਟ ’ਤੇ ਇਕੱਠੇ ਹੋਏ। ਉਨ੍ਹਾਂ ਨੇ ‘ਮੋਦੀ-ਅਡਾਣੀ ਏਕ ਹੈਂ’ ਅਤੇ ‘ਅਡਾਣੀ ਸੁਰੱਕਸ਼ਤ ਹੈਂ’ ਦੇ ਨਾਅਰਿਆਂ ਵਾਲੀਆਂ ਕਾਲੀਆਂ ਜੈਕੇਟਾਂ ਪਾਈਆਂ ਹੋਈਆਂ ਸਨ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਆਪਣੀਆਂ ਚਿੱਟੀਆਂ ਟੀ-ਸ਼ਰਟਾਂ ਅਤੇ ਕੋਟਾਂ ’ਤੇ ਨਾਅਰੇ ਲਿਖੇ ਹੋਏ ਦੇਖਿਆ ਗਿਆ।
ਇਸ ਧਰਨੇ ਵਿਚ ਕਾਂਗਰਸ ਦੇ ਹੋਰ ਸੰਸਦ ਮੈਂਬਰ ਵੀ ਸ਼ਾਮਲ ਹੋਏ। ਨਾਅਰੇ ਸਿੱਧੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਲਾਏ ਗਏ, ਜਿਨ੍ਹਾਂ ’ਚ ਅਡਾਣੀ ਨੂੰ ਜਵਾਬਦੇਹੀ ਤੋਂ ਬਚਾਉਣ ਦਾ ਦੋਸ਼ ਲਾਇਆ ਗਿਆ, ਜਦ ਕਿ ਟੀ. ਐੱਮ. ਸੀ. ਨੇ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਤੋਂ ਪਰਹੇਜ਼ ਕੀਤਾ। ਆਰ. ਜੇ. ਡੀ. ਤੋਂ ਲੈ ਕੇ ਸਪਾ ਤੱਕ ‘ਇੰਡੀਆ’ ਬਲਾਕ ਦੇ ਜ਼ਿਆਦਾਤਰ ਮੈਂਬਰ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ’ਚ ਮੌਜੂਦ ਸਨ।
ਰਾਹਿਲ ਨੋਰਾ ਚੋਪੜਾ
ਡਬਲ ਇੰਜਣ ਦੀ ਤਾਕਤ ਫਿਰ ਵੀ ਸੁਲਗਦਾ ਮਣੀਪੁਰ
NEXT STORY