Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 02, 2026

    2:46:26 AM

  • india vs england 1st t20i

    India vs England 1st T20I: ਭਾਰਤ ਨੇ ਇੰਗਲੈਂਡ...

  • raja warring will remain the state president of punjab congress

    ਰਾਜਾ ਵੜਿੰਗ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਸੂਬਾ...

  • govt orders meta to halt new feature

    ਭਾਰਤ ਸਰਕਾਰ ਵੱਲੋਂ Meta ਨੂੰ ਵੱਡਾ ਝਟਕਾ!...

  • hormuz foreign ship runs aground after ignoring approved route

    'ਨਿਰਧਾਰਤ ਰਸਤੇ ਦੀ ਨਹੀਂ ਕੀਤੀ ਵਰਤੋਂ', ਸਟ੍ਰੇਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੋਵਿਡ-19 ਦੌਰਾਨ ਵਿਦੇਸ਼ੀ ਨਿਵੇਸ਼ ਵਧਣ ਦਾ ਸਕੂਨ ਭਰਿਆ ਮਾਹੌਲ

BLOG News Punjabi(ਬਲਾਗ)

ਕੋਵਿਡ-19 ਦੌਰਾਨ ਵਿਦੇਸ਼ੀ ਨਿਵੇਸ਼ ਵਧਣ ਦਾ ਸਕੂਨ ਭਰਿਆ ਮਾਹੌਲ

  • Updated: 20 Sep, 2020 03:50 AM
Blog
quiet atmosphere of increasing foreign investment
  • Share
    • Facebook
    • Tumblr
    • Linkedin
    • Twitter
  • Comment

ਡਾ. ਜਯੰਤੀ ਲਾਲ ਭੰਡਾਰੀ

ਯਕੀਨਨ ਹੀ ਛੋਟੀ ਗੱਲ ਨਹੀਂ ਹੈ ਕਿ ਕੋਵਿਡ-19 ਦੀਆਂ ਚੁਣੌਤੀਆਂ ਦਰਮਿਆਨ ਵੀ ਭਾਰਤ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਵਧਣ ਦਾ ਸਕੂਨ ਭਰਿਆ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਹਾਲ ਹੀ ’ਚ 18 ਸਤੰਬਰ ਨੂੰ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੰਸਦ ’ਚ ਦੱਸਿਆ ਕਿ ਕੋਰੋਨਾ ਮਹਾਮਾਰੀ ਦਰਮਿਆਨ ਅਪ੍ਰੈਲ ਤੋਂ ਜੁਲਾਈ 2020 ’ਚ 16.26 ਅਰਬ ਡਾਲਰ ਦਾ ਐੱਫ. ਡੀ. ਆਈ. ਭਾਰਤ ’ਚ ਆਇਆ ਹੈ। ਇਸ ਸਾਲ ਜਨਵਰੀ 2020 ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕੀ ਟੈੱਕ ਕੰਪਨੀਆਂ ਭਾਰਤ ’ਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਰਿਟੇਲ ਸੈਕਟਰ ਦੇ ਈ-ਕਾਮਰਸ ਬਾਜ਼ਾਰ ਦੀਆਂ ਚਮਕੀਲੀਆਂ ਸੰਭਾਵਨਾਵਾਂ ਨੂੰ ਮੁੱਠੀ ’ਚ ਕਰਨ ਲਈ ਨਿਵੇਸ਼ ਦੇ ਨਾਲ ਅੱਗੇ ਵਧੀਆਂ ਹਨ।

ਵਰਨਣਯੋਗ ਹੈ ਕਿ ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਗਠਨ (ਅੰਕਟਾਡ) ਦੁਆਰਾ ਪ੍ਰਕਾਸ਼ਿਤ ਵਿਸ਼ਵ ਪੱਧਰੀ ਨਿਵੇਸ਼ ਰਿਪੋਰਟ ਅਨੁਸਾਰ ਭਾਰਤ ਸਾਲ 2019 ’ਚ ਸੱਭ ਤੋਂ ਵਧ ਐੱਫ. ਡੀ. ਆਈ. ਆਕਰਸ਼ਿਤ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਨੌਵੇਂ ਨੰਬਰ ’ਤੇ ਹੈ। ਸਾਲ 2018 ’ਚ ਭਾਰਤ ਇਸ ਸੂਚੀ ’ਚ 12ਵੇਂ ਨੰਬਰ ’ਤੇ ਸੀ। ਉਦਯੋਗ ਤੇ ਅੰਦਰੂਨੀ ਵਪਾਰ ਸੰਵਰਧਨ ਵਿਭਾਗ (ਡੀ. ਪੀ. ਆਈ. ਆਈ. ਟੀ.) ਦੁਆਰਾ ਜਾਰੀ ਨਵੇਂ ਅੰਕੜਿਆਂ ਅਨੁਸਾਰ ਭਾਰਤ ’ਚ ਵਿੱਤੀ ਸਾਲ 2019-20 ’ਚ ਰਿਕਾਰਡ 49.97 ਅਰਬ ਡਾਲਰ ਦਾ ਐੱਫ. ਡੀ. ਆਈ. ਆਇਆ। ਇਹ ਵਿੱਤੀ ਵਰ੍ਹੇ 2018-19 ਦੀ ਤੁਲਨਾ ’ਚ 13 ਫੀਸਦੀ ਵੱਧ ਹੈ। ਇਹ ਭਾਰਤ ’ਚ ਪਿਛਲੇ 4 ਵਿੱਤੀ ਸਾਲਾਂ ਦੀ ਤੁਲਨਾ ’ਚ ਐੱਫ. ਡੀ. ਆਈ. ਦਾ ਸਭ ਤੋਂ ਤੇਜ਼ ਵਾਧਾ ਹੈ।

ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦੇਸ਼ ’ਚ ਐੱਫ. ਡੀ. ਆਈ. ਵਧਣ ਦੇ ਨਾਲ-ਨਾਲ ਐੱਫ. ਡੀ. ਆਈ. ਵਾਲੇ ਇਲਾਕਿਆਂ ਦਾ ਵੀ ਵਿਸਤਾਰ ਹੁੰਦਾ ਗਿਆ। ਡੀ. ਪੀ. ਆਈ. ਆਈ. ਟੀ. ਅਨੁਸਾਰ 2019-20 ਦਰਮਿਆਨ ਸੇਵਾ ਖੇਤਰ ’ਚ ਸਭ ਤੋਂ ਵੱਧ ਐੱਫ. ਡੀ. ਆਈ. ਆਇਆ ਹੈ। ਪਿਛਲੇ ਸਾਲ ਜਿਹੜੇ ਹੋਰ ਪ੍ਰਮੁੱਖ ਖੇਤਰਾਂ ’ਚ ਐੱਫ. ਡੀ. ਆਈ. ਆਇਆ, ਉਨ੍ਹਾਂ ’ਚ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਖੇਤਰ, ਵਪਾਰ ਖੇਤਰ, ਦੂਰਸੰਚਾਰ ਖੇਤਰ, ਵਾਹਨ ਖੇਤਰ, ਨਿਰਮਾਣ ਖੇਤਰ ਅਤੇ ਰਸਾਇਣ ਖੇਤਰ ਪ੍ਮੁੱਖ ਹਨ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਸਾਲ 2019-20 ’ਚ ਸਿੰਗਾਪੁਰ ਤੋਂ ਸਭ ਤੋਂ ਵੱਧ ਐੱਫ. ਡੀ. ਆਈ. ਆਇਆ। ਇਹ ਲਗਾਤਾਰ ਦੂਸਰਾ ਵਿੱਤੀ ਸਾਲ ਹੈ, ਜਦੋਂ ਭਾਰਤ ’ਚ ਸਭ ਤੋਂ ਐੱਫ. ਡੀ. ਆਈ. ਸਿੰਗਾਪੁਰ ਦੇ ਰਸਤੇ ਤੋਂ ਆਇਆ ਹੈ। ਇਸਦੇ ਇਲਾਵਾ ਮਾਰੀਸ਼ਸ, ਨੀਦਰਲੈਂਡ, ਅਮਰੀਕਾ, ਕੇਮੇਨ ਦੀਪ, ਜਾਪਾਨ, ਫਰਾਂਸ, ਬ੍ਰਿਟੇਨ, ਸਾਈਪ੍ਰਸ ਅਤੇ ਜਰਮਨੀ ਤੋਂ ਭਾਰਤ ’ਚ ਐੱਫ. ਡੀ. ਆਈ. ਦਾ ਪ੍ਰਵਾਹ ਵਧਿਆ ਹੈ।

ਇਹ ਗੱਲ ਮਹੱਤਵਪੂਰਨ ਹੈ ਕਿ ਦੁਨੀਆ ਦੇ ਕਈ ਆਰਥਿਕ ਅਤੇ ਵਿੱਤੀ ਸੰਗਠਨ ਕੋਵਿਡ-19 ਕਾਰਨ ਚੀਨ ਪ੍ਰਤੀ ਵਧਦੀ ਨਾਂਹ-ਪੱਖੀ ਸੋਚ ਕਾਰਨ ਚੀਨ ਦੀ ਤੁਲਨਾ ’ਚ ਭਾਰਤ ’ਚ ਐੱਫ. ਡੀ. ਆਈ. ਵਧਣ ਦੇ ਵਿਸ਼ਲੇਸ਼ਣ ਪੇਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸਿੱਧ ਜਾਪਾਨੀ ਫਾਇਨਾਂਸ਼ੀਅਲ ਰੇਟਿੰਗ ਏਜੰਸੀ ਨੋਮੁਰਾ ਅਨੁਸਾਰ ਪਿਛਲੇ 20 ਸਾਲਾਂ ਤੋਂ ਚੀਨ ਵਿਦੇਸ਼ੀ ਨਿਵੇਸ਼ਕਾਂ ਦੀ ਪਸੰਦ ਵਾਲੀ ਥਾਂ ਬਣਿਆ ਹੋਇਆ ਸੀ ਪਰ ਚੀਨ ਪ੍ਰਤੀ ਨਾਂਹ-ਪੱਖੀ ਸੋਚ ਅਤੇ ਅਮਰੀਕਾ ਨਾਲ ਟ੍ਰੇਡਵਾਰ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ ਭਾਰਤ ਵੱਲ ਵਧਿਆ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਨੁਸਾਰ ਅਮਰੀਕਾ ਵਰਗੇ ਸਾਰੇ ਦੇਸ਼ ਭਾਰਤ ’ਤੇ ਭਰੋਸਾ ਕਰਦੇ ਹਨ ਅਤੇ ਅਮਰੀਕਾ ਤੋਂ ਭਾਰਤ ’ਚ ਐੱਫ. ਡੀ. ਆਈ. ਤੇਜ਼ੀ ਨਾਲ ਵਧੇਗਾ।

ਬਿਨਾਂ ਸ਼ੱਕ ਭਾਰਤ ’ਚ ਐੱਫ. ਡੀ. ਆਈ. ਵਧਣ ਦੇ ਕਈ ਪ੍ਰਮੁੱਖ ਕਾਰਨ ਹਨ, ਕੋਵਿਡ-19 ਦਰਮਿਆਨ ਵੀ ਭਾਰਤ ਦਾ ਬਾਜ਼ਾਰ ਪੂੰਜੀਕਰਨ ਦੀ ਨਵੀਂ ਉੱਚਾਈ ਵੱਲ ਵਧਿਆ ਹੈ। 16 ਸਤੰਬਰ ਨੂੰ ਬੀ. ਐੱਸ. ਈ. ’ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸਾਂਝਾ ਬਾਜ਼ਾਰ ਪੂੰਜੀਕਰਨ ਵਧ ਕੇ ਲਗਭਗ 160 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਸ ’ਚ ਦੂਰਸੰਚਾਰ, ਫਾਰਮਾ, ਹੈਲਥ ਕੇਅਰ ਅਤੇ ਤਕਨਾਲੋਜੀ ਵਰਗੇ ਖੇਤਰਾਂ ’ਚ ਸ਼ਾਨਦਾਰ ਤੇਜ਼ੀ ਦਾ ਇਸ ’ਚ ਵੱਡਾ ਯੋਗਦਾਨ ਹੈ। ਭਾਰਤ ਨਵਾਚਾਰ ਅਤੇ ਮੁਕਾਬਲੇਬਾਜ਼ੀ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵਧਿਆ ਹੈ। ਵਿਸ਼ਵ ਪੱਧਰੀ ਨਵਾਚਾਰ ਸੂਚਕ ਅੰਕ 2020 ’ਚ ਭਾਰਤ ਦੀ ਰੈਂਕਿੰਗ 48ਵੀਂ ਹੋ ਗਈ ਹੈ, ਇਕ ਸਾਲ ਪਹਿਲਾਂ ਭਾਰਤ 52ਵੀਂ ਰੈਕਿੰਗ ’ਤੇ ਸੀ।

ਯਾਦ ਰਹੇ ਕਿ ਭਾਰਤੀ ਅਰਥਵਿਵਸਥਾ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਨਾਲ ਹੀ ਭਾਰਤੀ ਬਾਜ਼ਾਰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਹੈ। ਦੇਸ਼ ’ਚ ਪ੍ਰਤਿਭਾਸ਼ਾਲੀ ਨਵੀਂ ਪੀੜ੍ਹੀ ਦੁਆਰਾ ਵਧਦੇ ਹੋਏ ਖੋਜ ਕਾਰਜ, ਡਿਜੀਟਲ ਅਰਥਵਿਵਸਥਾ, ਸਟਾਰਟਅਪ, ਰਿਸਰਚ ਐਂਡ ਡਿਵੈੱਲਪਮੈਂਟ, ਆਊਟ ਸੋਰਸਿੰਗ ਅਤੇ ਕਾਰੋਬਾਰ ਸਬੰਧੀ ਅਨੁਕੂਲਤਾਵਾਂ ਦੇ ਨਾਲ-ਨਾਲ ਦੇਸ਼ ’ਚ ਵਧਦੇ ਹੋਏ ਆਰਥਿਕ ਸੁਧਾਰਾਂ ਕਾਰਨ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਐੱਫ. ਡੀ. ਆਈ. ਭਾਰਤ ਵੱਲ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਹਨ।

ਬਿਨਾਂ ਸ਼ੱਕ ਸਰਕਾਰ ਨੇ ਪਿਛਲੇ 6 ਸਾਲਾਂ ’ਚ ਐੱਫ. ਡੀ. ਆਈ. ਵਧਾਉਣ ਅਤੇ ਜ਼ਿਆਦਾ ਟਿਕਾਊ ਢੰਗ ਨਾਲ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕਦਮ ਅੱਗੇ ਵਧਾਏ ਹਨ। ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ ਦੌਰਾਨ ਭਾਰਤ ’ਚ ਵਪਾਰ ਨੂੰ ਸੁਖਾਲਾ ਬਣਾਉਣ ਲਈ ਕਈ ਇਤਿਹਾਸਕ ਸੁਧਾਰ ਕੀਤੇ ਹਨ। ਇਸ ਲਈ ਭਾਰਤ ਦੁਨੀਆ ਦੀਆਂ ਸਭ ਤੋਂ ਖੁੱਲ੍ਹੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ। ਦੇਸ਼ ’ਚ ਪਾਰਦਰਸ਼ੀ ਅਤੇ ਸਥਿਰ ਟੈਕਸ ਵਿਵਸਥਾ ਲਾਗੂ ਕੀਤੀ ਗਈ ਹੈ। ਦੇਸ਼ ’ਚ ਆਧਾਰ ਬਾਇਓਮੈਟ੍ਰਿਕ ਪ੍ਰਾਜੈਕਟ, ਖੇਤੀਬਾੜੀ ਖੇਤਰ ’ਚ ਬੁਨਿਆਦੀ ਸੁਧਾਰ ਅਤੇ ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਲਈ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਵਰਗੀਆਂ ਵੱਖ-ਵੱਖ ਮਹੱਤਵਪੂਰਨ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ।

ਇਹ ਵੀ ਮਹੱਤਵਪੂਰਨ ਹੈ ਕਿ ‘ਇਜ਼ ਆਫ ਡੂਇੰਗ ਬਿਜ਼ਨੈੱਸ’ ਨੀਤੀ ਤਹਿਤ ਦੇਸ਼ ’ਚ ਕਾਰੋਬਾਰ ਨੂੰ ਰਫਤਾਰ ਦੇਣ ਲਈ ਕਈ ਸੁਧਾਰ ਕੀਤੇ ਗਏ ਹਨ। ਉਤਪਾਦਕਾਂ ਅਤੇ ਕਿਰਤੀਅਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਕਿਰਤ ਕਾਨੂੰਨਾਂ ’ਚ ਸੋਧਾਂ ਕੀਤੀਆਂ ਗਈਆਂ ਹਨ। ਨਿਵੇਸ਼ ਅਤੇ ਵਿਨਿਵੇਸ਼ ਦੇ ਨਿਯਮਾਂ ’ਚ ਪਰਿਵਰਤਨ ਵੀ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦੇ ਨਾਲ-ਨਾਲ ਬੀਤੇ ਸਤੰਬਰ 2019 ’ਚ ਕਾਰਪੋਰੇਟ ਟੈਕਸ ’ਚ ਭਾਰੀ ਕਮੀ ਕੀਤੀ ਗਈ ਹੈ। ਖਾਸ ਤੌਰ ’ਤੇ ਜੀ. ਐੱਸ. ਟੀ. ਵਰਗਾ ਵੱਡਾ ਟੈਕਸ ਰਿਫਾਰਮ ਕੀਤਾ ਗਿਆ ਹੈ। ਪ੍ਰਵਾਸੀ ਭਾਰਤੀਆਂ ਨੂੰ ਘਰੇਲੂ ਨਿਵੇਸ਼ਕ ਦੇ ਰੂਪ ’ਚ ਇਜਾਜ਼ਤ ਦਿੱਤੇ ਜਾਣ ਨਾਲ ਭਾਰਤ ਐੱਫ. ਡੀ. ਆਈ. ਲਈ ਹੋਰ ਵੱਧ ਆਕਰਸ਼ਿਤ ਜਗ੍ਹਾ ਬਣ ਗਿਆ।

ਇਨ੍ਹਾਂ ਸਭ ਦੇ ਇਲਾਵਾ ਕੇਂਦਰ ਸਰਕਾਰ ਨੇ ਅਨੇਕ ਖੇਤਰਾਂ ’ਚ 100 ਫੀਸਦੀ ਤੱਕ ਐੱਫ. ਡੀ. ਆਈ. ਦੀ ਇਜਾਜ਼ਤ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਨੇ ਨਿਰਮਾਣ ਖੇਤਰ ’ਚ ਵਿਕਾਸ, ਬੀਮਾ, ਬਿਜਲੀ ਖੇਤਰ, ਬੁਨਿਆਦੀ ਢਾਂਚਾ, ਪੈਨਸ਼ਨ, ਹੋਰ ਵਿੱਤੀ ਸੇਵਾਵਾਂ, ਪ੍ਰਸਾਰਣ, ਸ਼ਹਿਰੀ ਹਵਾਬਾਜ਼ੀ, ਫਾਰਮਾਸਿਊਟੀਕਲ ਟ੍ਰੇਡਿੰਗ ਵਰਗੇ ਕਈ ਖੇਤਰਾਂ ’ਚ ਐੱਫ. ਡੀ. ਆਈ. ਸਬੰਧੀ ਨੀਤੀਗਤ ਸੁਧਾਰ ਲਾਗੂ ਕੀਤੇ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨੇ ਰੱਖਿਆ ਨਿਰਮਾਣ ਖੇਤਰ ’ਚ ਐੱਫ. ਡੀ. ਆਈ. ਦੀ ਹੱਦ ਆਟੋਮੈਟਿਕ ਰੂਪ ਰਾਹੀਂ 49 ਫੀਸਦੀ ਤੋਂ ਵਧਾ ਕੇ 74 ਫੀਸਦੀ ਕੀਤੇ ਜਾਣ ਲਈ ਮਨਜ਼ੂਰੀ ਦਿੱਤੀ ਹੈ। ਅਜਿਹੇ ’ਚ ਵਿਸ਼ਵ ਪੱਧਰੀ ਵਿੱਤੀ ਸੰਗਠਨਾਂ ਦੁਆਰਾ ਆਉਣ ਵਾਲੇ ਵਿੱਤੀ ਵਰ੍ਹੇ 2021-22 ’ਚ ਦੇਸ਼ ਦੀ ਅਰਥਵਿਵਸਥਾ ਦੇ ਅੱਗੇ ਵਧਣ ਦੀ ਸੰਭਾਵਨਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ’ਚ ਵਿਸ਼ਵਾਸ ਵਧਦਾ ਜਾ ਰਿਹਾ ਹੈ।

ਅਸੀਂ ਆਸ ਕਰੀਏ ਕਿ ਦੇਸ਼ ’ਚ ਐੱਫ. ਡੀ. ਆਈ. ਪ੍ਰਵਾਹ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਸਰਕਾਰ ਇਕ ਵਾਰ ਫਿਰ ਐੱਫ. ਡੀ. ਆਈ. ਨੀਤੀ ਦੀ ਸਮੁੱਚੀ ਸਮੀਖਿਆ ਕਰ ਕੇ ਇਸ ਨੂੰ ਹੋਰ ਜ਼ਿਆਦਾ ਉਦਾਰ ਅਤੇ ਪ੍ਰਭਾਵੀ ਬਣਾਏਗੀ। ਅਜਿਹੇ ’ਚ ਕੋਵਿਡ-19 ਦੇ ਬਾਅਦ ਵੀ ਭਾਰਤ ਐੱਫ. ਡੀ. ਆਈ. ਨੂੰ ਆਕਰਸ਼ਿਤ ਕਰਨ ਵਾਲੇ ਚਮਕੀਲੇ ਦੇਸ਼ ਦੇ ਰੂਪ ’ਚ ਆਪਣੀ ਪਛਾਣ ਬਣਾਉਂਦੇ ਹੋਏ ਦਿਖਾਈ ਦੇੇਵੇਗਾ।

(ਲੇਖਕ ਪ੍ਰਸਿੱਧ ਅਰਥਸ਼ਾਸਤਰੀ ਹਨ)

  • Quiet atmosphere
  • investment
  • ਕੋਵਿਡ-19
  • ਮਾਹੌਲ

ਭਾਰਤ-ਚੀਨ : ਸੱਚਾਈ ਕੀ ਹੈ?

NEXT STORY

Stories You May Like

  • school closed july 19
    19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
  • rupee fell 19 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਡਿੱਗਾ
  • punjabi in canada
    ਕੈਨੇਡਾ 'ਚ ਡੁੱਬਿਆ ਪੰਜਾਬੀਆਂ ਦਾ 'ਨਿਵੇਸ਼', ਧੜੰਮ ਡਿੱਗੀਆਂ ਘਰਾਂ ਦੀਆਂ ਕੀਮਤਾਂ
  • milk prices set to rise again farmers concerns increased
    ਫਿਰ ਵਧਣ ਲਈ ਤਿਆਰ ਦੁੱਧ ਦੀਆਂ ਕੀਮਤਾਂ, ਇਸ ਕਾਰਨ ਵਧੀ ਕਿਸਾਨਾਂ ਦੀ ਚਿੰਤਾ
  • firing during nomination for ferozepur nagar panchayat elections
    ਫਿਰੋਜ਼ਪੁਰ ਨਗਰ ਪੰਚਾਇਤ ਚੋਣਾਂ ਦੀ ਨਾਮਜ਼ਦਗੀ ਦੌਰਾਨ ਚੱਲੀਆਂ ਗੋਲੀਆਂ, ਮੌਕੇ 'ਤੇ ਭਖਿਆ ਮਾਹੌਲ
  • 19 year old boy hangs himself
    ਕਰਿਆਨਾ ਸਟੋਰ ਮਾਲਕ ਨੇ ਸ਼ਰੇਆਮ ਕੁੱਟ ਕੇ ਕੀਤਾ ਬੇਇੱਜ਼ਤ, 19 ਸਾਲਾ ਮੁੰਡੇ ਨੇ ਲਾ ਲਿਆ ਫਾਹਾ
  • arsh dala gang  dangerous gangsters
    ਅਰਸ਼ ਡਾਲਾ ਗੈਂਗ ਦੇ ਖ਼ਤਰਨਾਕ ਗੈਂਗਸਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ
  • time to move on from harmanpreet and amol  diana edulji
    ਹਰਮਨਪ੍ਰੀਤ ਅਤੇ ਅਮੋਲ ਤੋਂ ਅੱਗੇ ਵਧਣ ਦਾ ਸਮਾਂ : ਡਾਇਨਾ ਐਡੁਲਜੀ
  • chief electoral officer punjab inspected evm warehouse  issued instructions
    ਮੁੱਖ ਚੋਣ ਅਧਿਕਾਰੀ ਪੰਜਾਬ ਨੇ EVM ਵੇਅਰਹਾਊਸ ਦਾ ਕੀਤਾ ਨਿਰੀਖਣ, ਜਾਰੀ ਕੀਤੇ...
  • 48 hours are important in punjab 5 days heavy rain yellow alert issue
    ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
  • jalandhar cp satinder singh takes action transfers station house officers
    ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ
  • havoc caused by strong winds  tree falls on parked vehicles jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਖੜ੍ਹੀਆਂ ਗੱਡੀਆਂ 'ਤੇ ਡਿੱਗਿਆ ਦਰੱਖ਼ਤ
  • intoxicated youth falls into a filthy drain
    ਜਲੰਧਰ: ਨਸ਼ੇ ਦੀ ਹਾਲਤ 'ਚ ਗੰਦੇ ਨਾਲੇ 'ਚ ਡਿੱਗਿਆ ਨੌਜਵਾਨ, ਪੁਲਸ ਤੇ ਲੋਕਾਂ ਨੇ...
  • thieves flee with cash and goods from yash grocery jalandhar
    ਜਲੰਧਰ 'ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ 'ਤੇ ਬੋਲਿਆ ਧਾਵਾ, ਲੁੱਟਿਆ ਕੈਸ਼...
  • chambers not cleaned even after 60 days
    ਨਿਗਮ ਦੇ ਜੇ. ਈ. ਨੇ 48 ਦਿਨ ਬਾਅਦ ਲਗਾਏ ਚੈਂਬਰਾਂ ਦੇ ਢੱਕਣ, 60 ਦਿਨ ਬਾਅਦ ਵੀ...
Trending
Ek Nazar
kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

prisoners escape

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

protests in south africa

ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਬੁਲੰਦ ਹੋਈ ਆਵਾਜ਼, ਦੇਸ਼...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rift in shiv sena
      ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ
    • gangs of   robber brides   are becoming active in the country
      ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • india ai
      ਭਾਰਤ ’ਚ ਨੈਤਿਕ ਆਰਟੀਫੀਸ਼ੀਅਲ ਇੰਟੈਲੀਜੈਂਸ : ਨਵਾਚਾਰ ਅਤੇ ਜ਼ਿੰਮੇਵਾਰੀ ਦਾ ਸੰਤੁਲਨ
    • punjab vidhan sabha
      ਚੋਣਾਂ 2027 ਜਿੱਤ ਲਈ ਸਰਗਰਮੀਆਂ ਸ਼ੁਰੂ, ਪਰ ਲੋਕ ਭਲਾਈ ਦਾ ਏਜੰਡਾ ਨਹੀਂ
    • how close was iran to a nuclear bomb
      ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?
    • kids social media
      ਕੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ?
    • 5 trends that will determine india  s future
      ਭਾਰਤ ਦਾ ਭਵਿੱਖ ਤੈਅ ਕਰਨਗੇ 5 ਰੁਝਾਨ
    • fire incidents
      ਅਗਨੀਕਾਂਡ ਕੋਈ ਅਚਨਚੇਤ ਹਾਦਸੇ ਨਹੀਂ, ਸੰਸਥਾਗਤ ਨਾਕਾਮੀਆਂ ਹਨ
    • passport issue
      ਪਾਸਪੋਰਟ ਨੂੰ ਲੈ ਕੇ ਗੈਰ-ਜ਼ਰੂਰੀ ਵਿਵਾਦ!
    • punjab debt
      ਖੁਸ਼ਹਾਲੀ ਤੋਂ ਸੰਕਟ ਤੱਕ : ਪੰਜਾਬ ਦੀ ਬਦਲਦੀ ਤਸਵੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +