Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 24, 2026

    12:27:06 AM

  • conspiracy to spread terror in chandigarh foiled

    ਚੰਡੀਗੜ੍ਹ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ!...

  • bollywood actor news

    BOLLYWOOD ਅਦਾਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ!...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • punjab weather raining imd yellow alert

    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਸ਼ੇ ਦੀ ਵਧਦੀ ਪ੍ਰਵਿਰਤੀ ਗੰਭੀਰ ਚਿੰਤਾ ਦਾ ਵਿਸ਼ਾ

BLOG News Punjabi(ਬਲਾਗ)

ਨਸ਼ੇ ਦੀ ਵਧਦੀ ਪ੍ਰਵਿਰਤੀ ਗੰਭੀਰ ਚਿੰਤਾ ਦਾ ਵਿਸ਼ਾ

  • Updated: 01 Aug, 2021 03:38 AM
Blog
the growing trend of drugs is a matter of serious concern
  • Share
    • Facebook
    • Tumblr
    • Linkedin
    • Twitter
  • Comment

ਦੇਵੇਂਦਰਰਾਜ ਸੁਥਾਰ 
ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਅਨੁਸਾਰ, ਪਿਛਲੇ 10 ਸਾਲਾਂ ’ਚ ਨਸ਼ੀਲੀਆਂ ਦਵਾਈਆਂ ਦੀ ਖਪਤ ’ਚ ਭਾਰਤ ’ਚ 2009 ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆ ਭਰ ’ਚ ਲਗਭਗ 35 ਮਿਲੀਅਨ ਲੋਕ ਨਸ਼ੀਲੀਆਂ ਦਵਾਈਆਂ ਦੇ ਵਿਕਾਰਾਂ ਨਾਲ ਪੀੜਤ ਹਨ। ਸੰਯੁਕਤ ਰਾਸ਼ਟਰ ਡਰੱਗਜ਼ ਐਂਡ ਕ੍ਰਾਈਮ ਦਫਤਰ ਵੱਲੋਂ ਜਾਰੀ ਇਕ ਬਿਹਤਰ ਅਤੇ ਸਟੀਕ ਖੋਜ ’ਚ ਇਹ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਬਣਨ ਵਾਲੇ 10 ਦੇਸ਼ਾਂ ’ਚ ਸ਼ਾਮਲ ਭਾਰਤ ਅਤੇ ਨਾਈਜੀਰੀਆ ’ਚ ਡਰੱਗਜ਼ ਦੀ ਦੁਰਵਰਤੋਂ ਦੇ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ’ਚ ਤੇਜ਼ੀ ਨਾਲ ਵਧੇ ਹਨ।

2018 ’ਚ ਹੋਇਆ ਦਿ ਸਰਵੇ ਆਫ ਇੰਡੀਆ ਪੂਰੇ ਦੇਸ਼ ’ਚ 5,00,000 ਲੋਕਾਂ ਦੀਆਂ ਇੰਟਰਵਿਊਜ਼ ’ਤੇ ਆਧਾਰਿਤ ਹੈ। ਰਿਪੋਰਟ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਕਿਸੇ ਵੀ ਦਵਾਈ ਦੀ ਵਰਤੋਂ ਕਰਨ ਵਾਲੇ 271 ਮਿਲੀਅਨ ਲੋਕਾਂ ’ਚੋਂ 35 ਮਿਲੀਅਨ (ਲਗਭਗ 13 ਫੀਸਦੀ) ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਵਿਕਾਰ ਤੋਂ ਪੀੜਤ ਹਨ ਜਿਨ੍ਹਾਂ ’ਚ ਲਗਭਗ 45 ਲੱਖ ਲੋਕ ਭਾਰਤ ਅਤੇ ਨਾਈਜੀਰੀਆ ਤੋਂ ਹਨ। 2017 ’ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ 5,85,000 ਲੋਕਾਂ ਦੀ ਮੌਤ ਹੋਈ। ਇਨ੍ਹਾਂ ਦੀ ਵਰਤੋਂ ਨਾਲ ਨਾਂਪੱਖੀ ਨਤੀਜਿਆਂ ’ਚ ਮਾਨਸਿਕ ਸਿਹਤ ਵਿਕਾਰ, ਐੱਚ. ਆਈ. ਵੀ. ਇਨਫੈਕਸ਼ਨ, ਹੈਪੇਟਾਈਟਿਸ-ਸੀ ਅਤੇ ਓਰਵਡੋਜ਼ ਵਰਗੀਆਂ ਮੁੱਖ ਚਿੰਤਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈ ਬੇਮੌਤ ਦਾ ਕਾਰਨ ਬਣ ਸਕਦੀਆਂ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਵੱਡੇ-ਛੋਟੇ ਅਪਰਾਧਾਂ, ਜਬਰ-ਜ਼ਨਾਹ, ਹੱਤਿਆ, ਲੁੱਟ, ਡਾਕਾ, ਖੋਹ ਆਦਿ ਹਰ ਤਰ੍ਹਾਂ ਦੀਆਂ ਵਾਰਦਾਤਾਂ ’ਚ ਨਸ਼ੇ ਦੀ ਵਰਤੋਂ ਦਾ ਮਾਮਲਾ ਲਗਭਗ 73.5 ਫੀਸਦੀ ਤੱਕ ਹੈ ਅਤੇ ਜਬਰ-ਜ਼ਨਾਹ ਵਰਗੇ ਘਿਨੌਣੇ ਜੁਰਮ ’ਚ ਤਾਂ ਇਹ ਦਰ 87 ਫੀਸਦੀ ਤੱਕ ਪਹੁੰਚੀ ਹੋਈ ਹੈ।

ਆਨਲਾਈਨ ਵਿਕਰੀ ਦੀ ਸਮਰੱਥਾ ਦੇ ਨਾਲ ਦਵਾਈਆਂ ਤੱਕ ਪਹੁੰਚ ਨੂੰ ਵੀ ਪਹਿਲਾਂ ਤੋਂ ਕਿਤੇ ਵੱਧ ਆਸਾਨ ਬਣਾ ਦਿੱਤਾ ਗਿਆ ਹੈ। ਡਾਰਕ ਵੈੱਬ ’ਤੇ ਪ੍ਰਮੁੱਖ ਦਵਾਈ ਬਾਜ਼ਾਰ ਹੁੁਣ ਲਗਭਗ 315 ਮਿਲੀਅਨ ਡਾਲਰ ਦੇ ਹਨ।

ਦੁਨੀਆ ’ਚ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਦਾ ਕਾਰੋਬਾਰ 650 ਅਰਬ ਡਾਲਰ ਤੱਕ ਦਾ ਹੈ। ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਥਾਈਲੈਂਡ, ਮਿਆਂਮਾਰ, ਭੂਟਾਨ ਦੀਆਂ ਸਰਹੱਦਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਇਨ੍ਹਾਂ ਦੇਸ਼ਾਂ ’ਚ ਨਸ਼ੀਲੀਆਂ ਦਵਾਈਆਂ ਦਾ ਵਪਾਰ ਚੰਗੀ ਤਰ੍ਹਾਂ ਵਧ-ਫੁੱਲ ਰਿਹਾ ਹੈ ਅਤੇ ਭਾਰਤ ਦੇ ਨਾਲ ਉਨ੍ਹਾਂ ਦੀਆਂ ਸਰਹੱਦਾਂ ਸਾਡੇ ਦੇਸ਼ ’ਚ ਵੀ ਨਸ਼ੀਲੀਆਂ ਦਵਾਈਆਂ ਦੇ ਵਪਾਰ ਨੂੰ ਫੈਲਾਉਣ ’ਚ ਮਦਦਗਾਰ ਸਾਬਿਤ ਹੋ ਰਹੀਆਂ ਹਨ। ਈਰਾਨ, ਨੇਪਾਲ, ਅਫਗਾਨਿਸਤਾਨ ਵਰਗੇ ਕਈ ਦੇਸ਼ ਡਰੱਗ ਦੇ ਉਤਪਾਦਕ ਹਨ, ਜਿੱਥੋਂ ਹੈਰੋਇਨ, ਹਸ਼ੀਸ਼ ਵਰਗੀਆਂ ਦਵਾਈਆਂ ਭਾਰਤ ਤੇ ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਸੂਬਿਆਂ ’ਚੋਂ ਦੇਸ਼ ’ਚ ਪਹੁੰਚਦੀਆਂ ਹਨ।

ਪੰਜਾਬ ਨੇ ਨਸ਼ੇ ਦੀ ਸਮੱਸਿਆ ਨੂੰ ਭਿਆਨਕ ਹੁੰਦਾ ਦੇਖਿਆ ਹੈ ਅਤੇ ਇਸ ਦੇ ਲਈ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਸਭ ਤੋਂ ਵੱਡੇ ਜ਼ਿੰਮੇਵਾਰ ਹਨ, ਜਿੱਥੋਂ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਸਮੱਗਲਿੰਗ ਹੁੰਦੀ ਹੈ ਅਤੇ ਫਿਰ ਇੱਥੋਂ ਨਸ਼ੀਲੀਆਂ ਦਵਾਈਆਂ ਦਾ ਜਾਲ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਫੈਲ ਜਾਂਦਾ ਹੈ।

ਸੰਯੁਕਤ ਰਾਸ਼ਟਰ ਡਰੱਗਜ਼ ਐਂਡ ਕ੍ਰਾਈਮ ਦਫਤਰ ਦੀ ਰਿਪੋਰਟ ਅਨੁਸਾਰ 2016 ’ਚ ਦੁਨੀਆ ਦੀ ਭੰਗ (ਗਾਂਜਾ) ਬਰਾਮਦਗੀ ’ਚ ਇਕੱਲੇ ਭਾਰਤ ’ਚ 6 ਫੀਸਦੀ (ਲਗਭਗ 300 ਟਨ) ਦਾ ਯੋਗਦਾਨ ਸੀ। 2017 ’ਚ ਹੋਰ ਵੀ ਵੱਧ (353 ਟਨ) ਬਰਾਮਦਗੀ ਹੋਈ। 2018 ’ਚ 1258 ਕਿਲੋ ਅਤੇ 2019 ’ਚ ਕੁਲ 2448 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸੇ ਤਰ੍ਹਾਂ 2019 ’ਚ 7317 ਕਿਲੋ ਅਫੀਮ ਜ਼ਬਤ ਕੀਤੀ ਗਈ ਜਦਕਿ 2018 ’ਚ ਇਹ ਅੰਕੜਾ 4307 ਕਿਲੋ ਸੀ। 2019 ’ਚ ਅਧਿਕਾਰੀਆਂ ਨੇ 58 ਕਿਲੋ ਕੋਕੀਨ ਜ਼ਬਤ ਕੀਤੀ ਜਦਕਿ 2018 ’ਚ ਇਹ 35 ਕਿਲੋ ਸੀ।

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਲਈ ਡਰੱਗ ਟ੍ਰੈਪ ਨਾਲ ਨਜਿੱਠਣਾ ਸਭ ਤੋਂ ਵੱਡੀ ਚੁਣੌਤੀ ਹੈ। ਅਜਿਹੇ ’ਚ ਸਰਕਾਰਾਂ ਨੂੰ ਡਰੱਗ ਦੇ ਕਾਲੇ ਧੰਦੇ ਵਿਰੁੱਧ ਸਖਤ ਕਦਮ ਚੁੱਕਣੇ ਹੋਣਗੇ, ਨਾਲ ਹੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੋਵੇਗਾ, ਕਿਉਂਕਿ ਜਾਗਰੂਕਤਾ ਅਤੇ ਸਖਤੀ ਦੀ ਜੁਗਲਬੰਦੀ ਹੀ ਇਨ੍ਹਾਂ ਨਸ਼ਾ ਸਮੱਗਲਰਾਂ ’ਤੇ ਨੱਥ ਕੱਸ ਸਕਦੀ ਹੈ।

  • drugs matter
  • serious concern
  • ਨਸ਼ੇ
  • ਗੰਭੀਰ ਚਿੰਤਾ

ਕੀ 2024 ਤੱਕ ਮਮਤਾ ਵਿਰੋਧੀ ਧਿਰ ਨੂੰ ਇਕੱਠਾ ਕਰ ਸਕੇਗੀ

NEXT STORY

Stories You May Like

  • boy dies under suspicious circumstances
    ਪੰਜਾਬ: ਨਸ਼ੇ ਨੇ ਖੋਹ ਲਿਆ ਮਾਂ ਦਾ ਆਖਰੀ ਸਹਾਰਾ! ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
  • china pledges to keep economy   open
    ਚੀਨ ਦਾ ਅਰਥਵਿਵਸਥਾ ਨੂੰ 'ਖੁੱਲਾ' ਰੱਖਣ ਦਾ ਵਾਅਦਾ, ਸੁਰੱਖਿਆ ਨਿਯਮਾਂ ਦੀ ਸਖਤੀ ਨੇ ਵਧਾ 'ਤੀ ਨਿਵੇਸ਼ਕਾਂ ਦੀ ਚਿੰਤਾ
  • speeding bolero hits friend in gurdaspur
    ਗੁਰਦਾਸਪੁਰ 'ਚ ਤੇਜ਼ ਰਫ਼ਤਾਰ ਬਲੈਰੋ ਦਾ ਕਹਿਰ: ਮੋਟਰਸਾਈਕਲ ਸਵਾਰ ਦੋਸਤ ਦੀ ਮੌਕੇ 'ਤੇ ਮੌਤ, ਦੂਜਾ ਗੰਭੀਰ ਜ਼ਖਮੀ
  • maturity in children at the age of 10 12 has increased anxiety
    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!
  • pakistans sick health  in serious crisis
    ਗੰਭੀਰ ਸੰਕਟ 'ਚ ਪਾਕਿਸਤਾਨ ਦੀ 'ਬਿਮਾਰ' ਸਿਹਤ ਪ੍ਰਣਾਲੀ ! ਜੀਡੀਪੀ ਦਾ ਸਿਰਫ਼ 0.8 ਫੀਸਦੀ ਸਿਹਤ 'ਤੇ ਖਰਚ
  • assam  floods  people  death  injured
    ਆਸਾਮ 'ਚ ਸਥਿਤੀ ਗੰਭੀਰ, ਮ੍ਰਿਤਕਾਂ ਦੀ ਗਿਣਤੀ 100 ਪਹੁੰਚੀ, ਹੜ੍ਹ ਕਾਰਨ 1.4 ਲੱਖ ਲੋਕ ਪ੍ਰਭਾਵਿਤ
  • director shakeel noorani arrested   33 year old actress makes allegations
    ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
  • floods wreak havoc in assam
    ਅਸਾਮ 'ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • achievers group candidates file nomination papers in gymkhana elections
    ਜਿਮਖਾਨਾ ਚੋਣਾਂ 'ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ...
  • country s first baaz drone battalion deployed in jalandhar
    ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • ba student commits suicide by jumping from 10th floor in jalandhar heights
    ਜਲੰਧਰ ਹਾਈਟਸ 'ਚ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ BA ਦੀ ਵਿਦਿਆਰਥਣ ਨੇ ਕੀਤੀ...
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
Trending
Ek Nazar
horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

join defense pact

ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ

deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • e 20 rumors abound truth elusive
      ਈ-20 : ਅਫ਼ਵਾਹਾਂ ਦੀ ਭਰਮਾਰ, ਸੱਚ ਦਰਕਿਨਾਰ
    • the young generation trapped in the triangle of teacher
      ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
    • cases of violence increasing in indian court complexes
      ‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!
    • brained naxalites want a weak democracy
      ‘ਦਿਮਾਗੀ ਨਕਸਲੀਆਂ’ ਨੂੰ ਚਾਹੀਦਾ ਕਮਜ਼ੋਰ ਲੋਕਤੰਤਰ
    • iran is risking everything to control the strait of hormuz
      ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ
    • redevelopment policy
      ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ...
    • farmers protest
      ਕਿਸਾਨ ਅੰਦੋਲਨ : ਪੰਜਾਬੀਆਂ ਨੇ ਕੀ ਪਾਇਆ ਤੇ ਕੀ ਗਵਾਇਆ
    • poisonous substances in food and drinks
      ‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!
    • mind naxalite is the truth so bitter
      ‘ਦਿਮਾਗੀ ਨਕਸਲੀ’ : ਕੀ ਸੱਚ ਇੰਨਾ ਕੌੜਾ ਹੁੰਦਾ ਹੈ?
    • seeds of truth are continuously sprouting
      ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +