18ਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਦੌਰਾਨ ਅਤੇ ਉਸ ਦੇ ਬਾਅਦ ਦਾ ਦ੍ਰਿਸ਼ ਯਕੀਨੀ ਤੌਰ ’ਤੇ ਦੇਸ਼ ਨੂੰ ਇਕ ਹੱਦ ਤੱਕ ਰਾਹਤ ਦੇਣ ਵਾਲਾ ਸੀ। ਹਮਲਾਵਰ ਮੋਰਚਾਬੰਦੀ ਦੇ ਬਾਅਦ ਵਿਰੋਧੀ ਧਿਰ ਨੇ ਸੰਸਦ ’ਚ ਵੋਟਾਂ ਦੀ ਵੰਡ ਦੀ ਮੰਗ ਨਹੀਂ ਕੀਤੀ। ਇਸ ਕਾਰਨ ਓਮ ਬਿਰਲਾ ਦਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਵਜੋਂ ਚੁਣਨ ਦਾ ਮਤਾ ਜ਼ੁਬਾਨੀ ਵੋਟਾਂ ਨਾਲ ਪਾਸ ਹੋਇਆ। ਵਿਰੋਧੀ ਧਿਰ ਆਪਣੇ ਪਹਿਲੇ ਤੇਵਰ ਦੇ ਅਨੁਸਾਰ ਜੇਕਰ ਕੇ. ਸੁਰੇਸ਼ ਅਤੇ ਓਮ ਬਿਰਲਾ ਦਰਮਿਆਨ ਵੋਟਾਂ ਪਾਉਣ ’ਤੇ ਅੜਦੀ ਤਾਂ ਤਸਵੀਰ ਦੂਜੀ ਹੁੰਦੀ।
ਸਰਕਾਰ ਦਾ ਤਰਕ ਇਹੀ ਸੀ ਕਿ ਸਪੀਕਰ ਦੇ ਅਹੁਦੇ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਓਮ ਬਿਰਲਾ ਦੀ ਚੋਣ ਸਰਵਸੰਮਤੀ ਨਾਲ ਹੋਣੀ ਚਾਹੀਦੀ ਹੈ। ਇਸ ’ਚ ਸਰਕਾਰੀ ਧਿਰ ਸਫਲ ਨਹੀਂ ਹੋਈ ਪਰ ਘੱਟੋ-ਘੱਟ ਵੋਟਾਂ ਦੀ ਵੰਡ ਨਹੀਂ ਹੋਈ। ਇਹ ਵੀ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਵੱਡੀ ਗੱਲ ਹੈ। ਦੂਜੇ ਪਾਸੇ ਓਮ ਬਿਰਲਾ ਦੀ ਚੋਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਵਧਾਈ ਦੇਣ ਗਏ ਤਾਂ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਵੀ ਆਏ ਤੇ ਪ੍ਰਧਾਨ ਮੰਤਰੀ ਨੇ ਖੁਦ ਉਨ੍ਹਾਂ ਨੂੰ ਆਪਣੇ ਹੱਥ ਨਾਲ ਅੱਗੇ ਆਉਣ ਦਾ ਇਸ਼ਾਰਾ ਕੀਤਾ।
ਆਸਣ ’ਤੇ ਬੈਠਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਉਨ੍ਹਾਂ ਨਾਲ ਹੱਥ ਮਿਲਾਇਆ ਤੇ ਫਿਰ ਰਾਹੁਲ ਗਾਂਧੀ ਵੱਲ ਮੁੜ ਕੇ ਉਨ੍ਹਾਂ ਨੂੰ ਅੱਗੇ ਕੀਤਾ, ਫਿਰ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੇ ਵੀ ਹੱਥ ਮਿਲਾਇਆ। ਇਸ ਤੋਂ ਇਹ ਸੰਦੇਸ਼ ਨਿਕਲਦਾ ਹੈ ਕਿ ਸਿਆਸਤ ’ਚ ਆਪਣੀ ਦੁਸ਼ਮਣੀ ਦੀ ਸਥਿਤੀ ਹੁੰਦੇ ਹੋਏ ਵੀ ਸਾਡੇ ਸਿਆਸੀ ਆਗੂ ਮਹੱਤਵਪੂਰਨ ਮੌਕਿਆਂ ’ਤੇ ਆਪਣੀ ਭੂਮਿਕਾ ਦੀ ਸ਼ਾਨ ’ਚ ਸਹੀ ਨਿਰਵਾਹ ਕਰ ਸਕਦੇ ਹਨ। ਹਾਲਾਂਕਿ ਇਸ ਤੋਂ ਇਹ ਮੰਨ ਲੈਣਾ ਗਲਤ ਹੋਵੇਗਾ ਕਿ ਵਿਰੋਧੀ ਧਿਰ ਨੇ ਸਰਕਾਰ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਦਾ ਮਨ ਬਣਾਇਆ ਹੈ।
ਅਸਲ ’ਚ 18ਵੀਂ ਲੋਕ ਸਭਾ ’ਚ ਸਹੁੰ ਚੁੱਕਣ ਦੇ ਸਮੇਂ ਤੋਂ ਵਿਰੋਧੀ ਧਿਰ ਦਾ ਤੇਵਰ ਦੱਸ ਰਿਹਾ ਹੈ ਕਿ ਉਹ ਸਰਕਾਰ ਨੂੰ ਆਸਾਨੀ ਨਾਲ ਕੰਮ ਕਰਨ ਦੇਣ ਦੀ ਮਾਨਸਿਕ ਹਾਲਤ ’ਚ ਨਹੀਂ। ਆਈ. ਐੱਨ. ਡੀ. ਆਈ. ਏ. ਦੇ ਸਾਰੇ ਸੰਸਦ ਮੈਂਬਰ ਗਾਂਧੀ ਜੀ ਦੇ ਬੁੱਤ ਵਾਲੀ ਪੁਰਾਣੀ ਥਾਂ ਤੋਂ ਹੱਥਾਂ ’ਚ ਸੰਵਿਧਾਨ ਲਹਿਰਾਉਂਦੇ ਹੋਏ ਜਿਸ ਤਰ੍ਹਾਂ ਨਾਅਰੇ ਲਾਉਂਦੇ ਅੱਗੇ ਵਧੇ, ਉਹ ਚਿੰਤਤ ਕਰਨ ਵਾਲਾ ਦ੍ਰਿਸ਼ ਸੀ। ਘੱਟੋ-ਘੱਟ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਮੌਕੇ ਨੂੰ ਵਿਖਾਵੇ ਤੋਂ ਦੂਰ ਰੱਖਿਆ ਜਾ ਸਕਦਾ ਸੀ। ਸਰਕਾਰ ਨੇ ਅਜੇ ਅਜਿਹਾ ਕੋਈ ਕਦਮ ਨਹੀਂ ਉਠਾਇਆ ਹੈ ਜਿਸ ਲਈ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਵਿਰੋਧ ਦੀ ਇਕਜੁੱਟਤਾ ਦਰਸਾਉਣੀ ਪਵੇ। ਵਿਰੋਧ ਦੇ ਲਈ ਅੱਗੇ ਪੂਰਾ ਮੌਕਾ ਬਣਿਆ ਹੋਇਆ ਹੈ। ਸੰਸਦ ’ਚ ਬਜਟ ਆਉਣਾ ਹੈ ਅਤੇ ਹੋਰ ਵੀ ਕਈ ਬਿੱਲ ਆਉਣ ਵਾਲੇ ਹਨ, ਉਨ੍ਹਾਂ ਸਾਰਿਆਂ ’ਤੇ ਵਿਰੋਧੀ ਧਿਰ ਆਪਣੇ ਤੇਵਰ ਦਿਖਾ ਸਕਦੀ ਸੀ, ਦਿਖਾਏਗੀ ਵੀ।
ਇਸੇ ਤਰ੍ਹਾਂ ਖੁਦ ਵਿਰੋਧੀ ਧਿਰ ਦਾ ਆਪਣਾ ਏਜੰਡਾ ਹੈ ਜੋ ਸਮੇਂ-ਸਮੇਂ ’ਤੇ ਸੰਸਦੀ ਨਿਯਮਾਂ ਦਾ ਲਾਭ ਉਠਾਉਂਦੇ ਹੋਏ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ। ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਭਾਵ 18ਵੀਂ ਲੋਕ ਸਭਾ ਦੀ ਸ਼ੁਰੂਆਤ ’ਚ ਵਿਰੋਧੀ ਧਿਰ ਨੇ ਆਪਣੀ ਰਣਨੀਤੀ ਤਹਿਤ ਹੀ ਹਮਲਾਵਰ ਵਿਰੋਧੀ ਚਰਿੱਤਰ ਪ੍ਰਦਰਸ਼ਿਤ ਕੀਤਾ ਹੈ। ਪਹਿਲਾਂ ਭਰਤਹਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਬਣਾਏ ਜਾਣ ਦਾ ਵਿਰੋਧ ਹੋਇਆ। ਕਾਂਗਰਸ ਨੇ ਇਹ ਵੀ ਕਹਿ ਦਿੱਤਾ ਕਿ ਪਾਰਟੀ ਭਰਤਹਰੀ ਮਹਿਤਾਬ ਨੂੰ ਸਹਿਯੋਗ ਨਹੀਂ ਕਰੇਗੀ।
ਉਸ ਤੋਂ ਡਰ ਪੈਦਾ ਹੋਇਆ ਪਰ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੇ ਅਖੀਰ ਭਰਤਹਰੀ ਮਹਿਤਾਬ ਦੀ ਪ੍ਰਧਾਨਗੀ ’ਚ ਹੀ ਸਹੁੰ ਚੁੱਕੀ। ਇਸ ਤੋਂ ਪਹਿਲਾਂ ਕਦੀ ਪ੍ਰੋਟੈਮ ਸਪੀਕਰ ਨੂੰ ਲੈ ਕੇ ਇਸ ਤਰ੍ਹਾਂ ਦਾ ਵਿਰੋਧ ਹੋਇਆ ਹੋਵੇ, ਇਸ ਦੇ ਰਿਕਾਰਡ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਉਸ ਦੇ ਬਾਅਦ ਤੋਂ ਵਿਰੋਧੀ ਧਿਰ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਚੁੱਕੇ ਗਏ ਮੁੱਦਿਆਂ ਅਤੇ ਅਪਣਾਏ ਤੇਵਰਾਂ ਤੋਂ ਪਿੱਛੇ ਹਟ ਰਹੀ ਹੈ।
ਤੁਸੀਂ ਓਮ ਬਿਰਲਾ ਦੇ ਲੋਕ ਸਭਾ ਸਪੀਕਰ ਬਣਨ ਦੇ ਬਾਅਦ ਿਦੱਤੇ ਗਏ ਵਿਰੋਧੀ ਧਿਰ ਦੇ ਨੇਤਾਵਾਂ ਦੇ ਭਾਸ਼ਣਾਂ ਨੂੰ ਦੇਖੋ ਤਾਂ ਕਾਫੀ ਕੁਝ ਸਪੱਸ਼ਟ ਹੋ ਜਾਵੇਗਾ। ਉਦਾਹਰਣ ਵਜੋਂ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਅਗਵਾਈ ’ਚ ਸੰਵਿਧਾਨ ਦੀ ਰੱਖਿਆ ਹੋਵੇਗੀ। ਤੁਸੀਂ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਬੋਲਣ ਦਾ ਮੌਕਾ ਦਿਓਗੇ ਜਿਸ ਨਾਲ ਆਮ ਲੋਕਾਂ ਦੀ ਆਵਾਜ਼ ਸੰਸਦ ’ਚ ਆ ਸਕੇ। ਉਨ੍ਹਾਂ ਨੇ ਪਿਛਲੀ ਲੋਕ ਸਭਾ ’ਚ ਸੰਸਦ ਮੈਂਬਰਾਂ ਦੀ ਮੁਅੱਤਲੀ ’ਤੇ ਵੀ ਟਕੋਰ ਕੀਤੀ। ਠੀਕ ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਲੋਕ ਸਭਾ ਦੇ ਸਪੀਕਰ ’ਤੇ ਤਨਜ਼ ਕੱਸਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੱਤਾ ਧਿਰ ਨੂੰ ਤਾਂ ਮੌਕਾ ਦਿੰਦੇ ਹੀ ਹੋ ਪਰ ਹੁਣ ਆਸ ਹੈ ਕਿ ਵਿਰੋਧੀ ਧਿਰ ਨੂੰ ਵੀ ਮੌਕਾ ਦਿਓਗੇ।
ਇਸ ਦੇ ਬਾਅਦ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸਾਂਝੇ ਸੈਸ਼ਨ ਦੇ ਭਾਸ਼ਣ ਨੂੰ ਲੈ ਕੇ ਵੀ ਵਿਰੋਧੀ ਧਿਰ ਨੇ ਸਰਕਾਰ ਨਾਲ ਸਹਿਯੋਗ ਜਾਂ ਭਾਈਵਾਲ ਵਾਲੀ ਭੂਮਿਕਾ ਦਾ ਸੰਦੇਸ਼ ਨਹੀਂ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਭਾਸ਼ਣ ਦਾ ਬਾਈਕਾਟ ਅਤੇ ਸ਼ਿਵ ਸੈਨਾ ਊਧਵ ਠਾਕਰੇ ਵੱਲੋਂ ਉਸ ਦੀ ਹਮਾਇਤ ਦੱਸਦੀ ਹੈ ਕਿ ਸੰਸਦ ਨੂੰ ਲੈ ਕੇ ਵਿਰੋਧੀ ਧਿਰ ਦੀ ਸਿਆਸਤ ਕਿਸ ਦਿਸ਼ਾ ’ਚ ਜਾਣ ਵਾਲੀ ਹੈ। ਸ਼ਿਵ ਸੈਨਾ ਊਧਵ ਠਾਕਰੇ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਬਾਈਕਾਟ ਬਿਲਕੁਲ ਠੀਕ ਹੈ।
ਇਸ ਲਈ ਵਿਰੋਧੀ ਧਿਰ ਦਾ ਮੁਲਾਂਕਣ ਹੈ ਕਿ ਸੰਵਿਧਾਨ ਖਤਮ ਕਰਨ, ਰਿਜ਼ਰਵੇਸ਼ਨ ਖਤਮ ਕਰਨ ਤੇ ਹੋਰ ਤਰ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਵਿਰੋਧੀ ਤੇਵਰਾਂ ਤੋਂ ਉਨ੍ਹਾਂ ਨੂੰ ਚੋਣਾਂ ’ਚ ਲਾਭ ਮਿਲਿਆ ਹੈ।
ਇਸ ਨੂੰ ਅੱਗੇ ਬਣਾਈ ਰੱਖਿਆ ਗਿਆ ਤਾਂ ਉਹ ਸਰਕਾਰ ਨੂੰ ਸੱਤਾ ਤੋਂ ਹਟਾਉਣ ’ਚ ਸਫਲ ਹੋਵੇਗੀ। ਵਿਰੋਧੀ ਧਿਰ ਦੀ ਰਣਨੀਤੀ ਬਿਲਕੁਲ ਸਾਫ ਹੈ। ਦੇਸ਼ ’ਚ ਸਰਕਾਰ ਦੇ ਹਰ ਸਮੇਂ ਅਸਥਿਰ ਹੋਣ ਦਾ ਸੰਦੇਸ਼ ਦੇਣਾ, ਇਸ ਨਾਲ ਲਗਾਤਾਰ ਟਕਰਾਅ ਕਰਦੇ ਰਹਿਣਾ, ਦੋਸ਼ ਲਗਾਉਂਦੇ ਰਹਿਣਾ ਅਤੇ ਜਦੋਂ ਵੀ ਮੌਕਾ ਮਿਲੇ ਸਰਕਾਰ ਨੂੰ ਝੰਜੋੜ ਕੇ ਡੇਗਣ ਦੀ ਕੋਸ਼ਿਸ਼ ਕਰਨੀ। ਸਾਫ ਹੈ ਕਿ ਸਰਕਾਰ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਸੰਦੇਸ਼ ਦੇ ਰਹੀ ਹੈ। ਇਸ ’ਚ ਸਾਨੂੰ ਸੰਸਦ ਦੇ ਸੁਚਾਰੂ ਤੌਰ ’ਤੇ ਸੰਚਾਲਨ ਜਾਂ ਭਵਿੱਖ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਰਾਸ਼ਟਰ ਤੇ ਜਨਤਾ ਦੇ ਹਿੱਤਾਂ ਨੂੰ ਲੈ ਕੇ ਸੁਭਾਵਿਕ ਸਹਿਯੋਗ ਅਤੇ ਤਾਲਮੇਲ ਦੀ ਕਲਪਨਾ ਨਹੀਂ ਕਰਨੀ ਚਾਹੀਦੀ।
ਅਵਧੇਸ਼ ਕੁਮਾਰ
ਸੱਤਾ-ਵਿਰੋਧੀ ਧਿਰ ਦੇ ਰੰਗ-ਢੰਗ ਬਦਲੇ
NEXT STORY