Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    7:24:18 PM

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • major weather warning in punjab on august 17 and 18

    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਰੋਧ ਵਿਖਾਵਿਆਂ ਦਾ ਨਵਾਂ ਵਿਆਕਰਣ, ਜਿਸ ਕੀ ਲਾਠੀ ਉਸ ਕੀ ਭੈਂਸ

BLOG News Punjabi(ਬਲਾਗ)

ਵਿਰੋਧ ਵਿਖਾਵਿਆਂ ਦਾ ਨਵਾਂ ਵਿਆਕਰਣ, ਜਿਸ ਕੀ ਲਾਠੀ ਉਸ ਕੀ ਭੈਂਸ

  • Updated: 30 Sep, 2020 03:04 AM
Blog
the new grammar of the protests  the stick or the buffalo
  • Share
    • Facebook
    • Tumblr
    • Linkedin
    • Twitter
  • Comment

ਪੂਨਮ ਆਈ ਕੌਸ਼ਿਸ਼

ਤਿਲਕ ਦੇ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ’ ਤੋਂ ਲੈ ਕੇ ਅੱਜ ‘ਹੜਤਾਲ ਮੇਰਾ ਜਨਮ ਸਿੱਧ ਅਧਿਕਾਰ ਹੈ’ ਤਕ ਭਾਰਤ ਨੇ ਇਕ ਲੰਬੀ ਯਾਤਰਾ ਤੈਅ ਕੀਤੀ ਹੈ। ਅੱਜ ਸਮਾਜ ਦਾ ਹਰ ਵਰਗ ਹੜਤਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਭਾਵੇਂ ਉਹ ਸਿਆਸੀ ਵਿਰੋਧ ਵਿਖਾਵੇ ਹੋਣ, ਕਿਰਤੀਅਾਂ ਦੀ ਹੜਤਾਲ ਹੋਵੇ ਜਾਂ ਚੱਕਾ ਜਾਮ ਹੋਵੇ ਜਿਸ ਨਾਲ ਆਮ ਜ਼ਿੰਦਗੀ ਠੱਪ ਹੋ ਜਾਂਦੀ ਹੈ। ਅਜਿਹੇ ਵਿਰੋਧ ਵਿਖਾਵਿਅਾਂ ਦੀਅਾਂ ਯੋਜਨਾਵਾਂ ਬਣਾਈਅਾਂ ਜਾ ਰਹੀਅਾਂ ਹਨ, ਜਿਨ੍ਹਾਂ ’ਚ ਹਿੰਸਾ ਅਤੇ ਅਵਿਵਸਥਾ ਹੋਵੇ। ਜਿਥੇ ਇਕ ਵਿਅਕਤੀ ਦੀ ਆਜ਼ਾਦੀ ਦੂਜੇ ਦੀ ਨੱਕ ਦੇ ਸਿਰੇ ’ਤੇ ਖਤਮ ਹੁੰਦੀ ਹੈ।

ਪਿਛਲੇ ਹਫਤੇ ਭਾਰਤ ’ਚ ਵਿਰੋਧ ਵਿਖਾਵਿਅਾਂ ਦੀ ਇਕ ਨਵੀਂ ਅਤੇ ਪੁਰਾਣੀ ਵਿਆਕਰਣ ਦੇਖਣ ਨੂੰ ਮਿਲੀ। ਸ਼ੁਰੂ ’ਚ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੇ ਸੰਸਦ ਭਵਨ ’ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਵਿਰੋਧ ਵਿਖਾਵਾ ਕੀਤਾ। ਇਸ ਦਾ ਕਾਰਨ ਰਾਜ ਸਭਾ ’ਚ ਖੇਤੀਬਾੜੀ ਬਿੱਲਾਂ ’ਤੇ ਵਾਦ-ਵਿਵਾਦ ਦੌਰਾਨ ਉਨ੍ਹਾਂ ਵਲੋਂ ਪਾਏ ਗਏ ਰੌਲੇ-ਰੱਪੇ ਅਤੇ ਕੀਤੀ ਗਈ ਬਦਅਮਨੀ ਕਾਰਨ ਉਨ੍ਹਾਂ ਨੂੰ ਮੁਅਤਲ ਕੀਤਾ ਜਾਣਾ ਸੀ। ਦੂਜੇ ਪਾਸੇ 18 ਵਿਰੋਧੀ ਪਾਰਟੀਅਾਂ ਅਤੇ 31 ਕਿਸਾਨ ਸੰਗਠਨਾਂ ਨੇ ਸੰਸਦ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਭਾਰਤ ਬੰਦ ਦਾ ਆਯੋਜਨ ਕੀਤਾ।

ਇਨ੍ਹਾਂ ਬਿੱਲਾਂ ’ਚ ਕਿਸਾਨਾਂ ਨੂੰ ਦੂਜੇ ਸੂਬਿਅਾਂ ’ਚ ਅਤੇ ਆਪਣੇ ਸੂਬੇ ਅੰਦਰ ਕਿਤੇ ਵੀ ਮੰਡੀ ਤੋਂ ਬਾਹਰ ਸੂਬਾ ਸਰਕਾਰ ਨੂੰ ਟੈਕਸ ਦਿੱਤੇ ਬਿਨਾਂ ਆਪਣੀਅਾਂ ਵਸਤਾਂ ਵੇਚਣ ਦੀ ਆਗਿਆ ਦਿੱਤੀ ਗਈ ਹੈ। ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਹੁਣ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲੇਗਾ। ਕਮਿਸ਼ਨ ਏਜੰਟਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਕਮੀਸ਼ਨ ਮਾਰੀ ਜਾਵੇਗੀ। ਸੂਬਿਅਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਟੈਕਸ ਮਾਰਿਆ ਜਾਵੇਗਾ। ਵਿਰੋਧੀ ਧਿਰ ਨੂੰ ਮੋਦੀ ਸਰਕਾਰ ਨੂੰ ਘੇਰਨ ਲਈ ਇਹ ਇਕ ਚੰਗਾ ਮੁੱਦਾ ਮਿਲ ਗਿਆ। ਇਸ ਕਾਰਨ ਵਿਰੋਧੀ ਧਿਰ ਕਿਸਾਨਾਂ ਦੇ ਗੁੱਸੇ ਦੀ ਵੀ ਵਰਤੋਂ ਕਰ ਸਕਦੀ ਹੈ ਅਤੇ ਆਉਂਦੀਅਾਂ ਬਿਹਾਰ ਵਿਧਾਨ ਸਭਾ ਅਤੇ ਹੋਰਨਾਂ ਚੋਣਾਂ ’ਚ ਵੋਟਾਂ ਹਾਸਲ ਕਰਨ ਲਈ ਇਸ ਦੀ ਵਰਤੋਂ ਕਰ ਸਕਦੀ ਹੈ। ਇਸ ਦੌਰਾਨ ਮੁੱਖ ਕੌਮੀ ਸੜਕਾਂ ’ਤੇ ਆਵਾਜਾਈ ’ਚ ਵਿਘਨ ਪਿਆ।

3 ਦਿਨ ਚੱਲੇ ਰੇਲ ਰੋਕੋ ਅੰਦੋਲਨ ਦੌਰਾਨ ਕਈ ਰੇਲਗੱਡੀਅਾਂ ਦੀ ਸੇਵਾ ਮੁਅਤਲ ਕਰਨੀ ਪਈ। ਇਕ ਸੀਨੀਅਰ ਕੇਂਦਰੀ ਮੰਤਰੀ ਮੁਤਾਬਕ ਇਹ ‘ਅੰਗੂਰ ਖੱਟੇ ਹਨ’ ਵਰਗਾ ਮਾਮਲਾ ਹੈ। ਇਹ ਮੋਦੀ ਯੁੱਗ ’ਚ ਸਭ ਕੁਝ ਗੁਆ ਚੁੱਕੀ ਵਿਰੋਧੀ ਧਿਰ ਲਈ ਆਪਣੇ ਪੈਰ ਮੁੜ ਤੋਂ ਜਮਾਉਣ ਦਾ ਇਕ ਬਹਾਨਾ ਹੈ। ਵਿਰੋਧੀ ਧਿਰ ਇਹ ਸਮਝਦੀ ਹੈ ਕਿ ਸਿਰਫ ਨਾਅਰੇਬਾਜ਼ੀ ਕਰਨ ਨਾਲ ਹੀ ਉਹ ਆਪਣੇ ਆਪ ਨੂੰ ਮੌਜੂਦਾ ਹਾਲਾਤ ਮੁਤਾਬਕ ਬਣਾਈ ਰੱਖ ਸਕਦੇ ਹਨ। ਇਸ ਦਾ ਜਵਾਬ ਵਿਰੋਧੀ ਧਿਰ ਨੇ ਇਹ ਕਹਿ ਕੇ ਦਿੱਤਾ ਕਿ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਹੈ ਅਤੇ ਵਿਰੋਧ ਦਾ ਦਮਨ ਕਰਨ ਲਈ ਸ਼ਕਤੀ ਦੀ ਵਰਤੋਂ ਕੀਤੀ ਜਾ ਰਹੀ ਹੈ।

ਮੁੱਦਾ ਇਹ ਨਹੀਂ ਕਿ ਕੀ ਕਿਸਾਨਾਂ ਦੀਅਾਂ ਸ਼ਿਕਾਇਤਾਂ ਜਾਇਜ਼ ਹਨ? ਨਾ ਹੀ ਇਹ ਉਨ੍ਹਾਂ ਦੇ ਸ਼ੋਸ਼ਣ ਜਾਂ ਉਨ੍ਹਾਂ ਦੀਅਾਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਮੁੱਦਾ ਹੈ। ਉਨ੍ਹਾਂ ਦੀਅਾਂ ਅਸਲ ਸ਼ਿਕਾਇਤਾਂ ਹੋ ਸਕਦੀਅਾਂ ਹਨ ਪਰ ਸਰਕਾਰ ਕੋਲੋਂ ਆਪਣੀ ਗੱਲ ਮਨਵਾਉਣ ਦਾ ਇਹ ਤਰੀਕਾ ਨਹੀਂ ਹੈ। ਸਿਰਫ ਕਿਸਾਨਾਂ ਨੂੰ ਹੀ ਦੋਸ਼ ਕਿਉਂ ਦੇਈਏ? ਸਾਡੀਅਾਂ ਸਿਆਸੀ ਪਾਰਟੀਅਾਂ ਵੀ ਇਸੇ ਤਰ੍ਹਾਂ ਦੋਸ਼ੀ ਹਨ। ਉਹ ਆਪਣੇ ਸਵਾਰਥਾਂ ਅਤੇ ਬਲੈਕਮੇਲਿੰਗ ਲਈ ਹੜਤਾਲਾਂ ਅਤੇ ਵਿਰੋਧ ਵਿਖਾਵਿਅਾਂ ਦਾ ਸਹਾਰਾ ਲੈਂਦੀਅਾਂ ਹਨ।

ਅਸਲ ’ਚ ਅੱਜ ਦੇਸ਼ ’ਚ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਿਤੇ ਨਾ ਕਿਤੇ ਵਿਰੋਧ ਵਿਖਾਵੇ ਜਾਂ ਹੜਤਾਲ ਨਾ ਹੋਵੇ। ਭਾਵੇਂ ਕੋਈ ਮੁਹੱਲਾ ਹੋਵੇ, ਜ਼ਿਲਾ ਹੋਵੇ, ਸੂਬਾ ਹੋਵੇ- ਹਰ ਥਾਂ ਅਜਿਹੀ ਸਥਿਤੀ ਦੇਖਣ ਨੂੰ ਮਿਲ ਜਾਂਦੀ ਹੈ। ਇੰਝ ਲੱਗਦਾ ਹੈ ਕਿ ਭਾਰਤ ਵਿਰੋਧ ਵਿਖਾਵਿਅਾਂ ਕਾਰਨ ਹੀ ਅੱਗੇ ਵਧ ਰਿਹਾ ਹੈ। ਕਾਰਨ ਅਹਿਮ ਨਹੀਂ ਹੈ। ਅਹਿਮ ਆਪਣਾ ਵਿਰੋਧ ਦਰਜ ਕਰਨਾ ਹੈ। ਇਹ ਵਿਰੋਧ ਜਿੰਨੀ ਉੱਚੀ ਆਵਾਜ਼ ’ਚ ਦਰਜ ਹੋਵੇਗਾ , ਨਾ ਹੀ ਚੰਗਾ ਹੈ। ਜਿੰਨੀ ਆਮ ਜ਼ਿੰਦਗੀ ਠੱਪ ਕੀਤੀ ਜਾ ਸਕੇ, ਓਨਾ ਹੀ ਚੰਗਾ ਹੈ। ਵਿਰੋਧ ਵਿਖਾਵੇ ਅਤੇ ਹੜਤਾਲ ਦੀ ਸਫਲਤਾ ਦਾ ਅਨੁਮਾਨ ਲੋਕਾਂ ਨੂੰ ਪਹੁੰਚਣ ਵਾਲੇ ਮੁਸ਼ਕਲ ਦੇ ਆਧਾਰ ’ਤੇ ਲਾਇਆ ਜਾਂਦਾ ਹੈ।

ਸਵਾਲ ਉੱਠਦਾ ਹੈ ਕਿ ਸਿਆਸੀ ਪਾਰਟੀਅਾਂ ਅਤੇ ਮਜ਼ਦੂਰ ਸੰਗਠਨਾਂ ਨੂੰ ਹੜਤਾਲ ਕਰਨ ਲਈ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ? ਕੀ ਇਸ ਦਾ ਕਾਰਨ ਢੁੱਕਵਾਂ ਹੁੰਦਾ ਹੈ? ਕੀ ਸੂਬੇ ਬੇਲੋੜੇ ਅਤੇ ਅਨਿਅਾਂਕਰਤਾ ਹਨ? ਕੀ ਇਹ ਵਿਰੋਧੀ ਧਿਰ ਅਤੇ ਮਜ਼ਦੂਰ ਸੰਗਠਨਾਂ ਦੇ ਮੈਂਬਰਾਂ ਨੂੰ ਇਕਮੁੱਠ ਕਰਨ ਦਾ ਯਤਨ ਹੁੰਦਾ ਹੈ? ਜਾਂ ਕੀ ਇਹ ਸਿਆਸੀ ਕਾਰਨਾਂ ਕਰਕੇ ਕੀਤਾ ਜਾਂਦਾ ਹੈ? ਕੀ ਇਹ ਆਮ ਲੋਕਾਂ ਦੇ ਹਿੱਤਾਂ ਲਈ ਹੁੰਦਾ ਹੈ? ਕੀ ਇਹ ਵਧੀਆ ਮਜ਼ਦੂਰੀ ਅਤੇ ਜੀਵਨ ਦੀ ਗੁਣਵੱਤਾ ਲਈ ਕੀਤਾ ਜਾਂਦਾ ਹੈ? ਕੀ ਬਲੈਕਮੇਲ ਅਤੇ ਭੀੜਤੰਤਰ ਵਲੋਂ ਹਿੰਸਾ ਰਾਹੀਂ ਲੋਕਰਾਜ ਨੂੰ ਅਗਵਾ ਕਰਨ ਦਾ ਇਕ ਯਤਨ ਹੈ?

ਵਿਰੋਧ ਵਿਖਾਵੇ ਇਕ ਦਿਲਚਸਪ ਸ਼ਬਦ ਹੈ? ਇਹ ਲੋਕਰਾਜ ਨੂੰ ਜ਼ਿੰਦਾ ਰੱਖਣ ਅਤੇ ਵਾਕ ਦੀ ਆਜ਼ਾਦੀ ਪੱਖੋਂ ਅਹਿਮ ਹਨ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਕਿੰਨਾ ਹੀ ਨੁਕਸਾਨਦੇਹ ਕਿਉਂ ਨਾ ਹੋਵੇ। ਇਹ ਵਿਰੋਧੀ ਪਾਰਟੀਅਾਂ ਅਤੇ ਕਿਰਤ ਸੰਗਠਨਾਂ ਦਾ ਇਕ ਔਜ਼ਾਰ ਬਣ ਗਿਆ ਹੈ। ਜਦੋਂ ਕਦੇ ਵੀ ਉਹ ਆਪਣੀ ਸੱਤਾ ਲਈ ਆਪਣੀ ਹਤਾਸ਼ਾ ’ਚ ਕੰਮ ਕਰਨ ਦੇ ਢੰਗ ’ਤੇ ਪਰਦਾ ਪਾਉਣ ਜਾਂ ਹਮਦਰਦੀ ਹਾਸਲ ਕਰਨ ਲਈ ਖੁਦ ਦਾ ਗੁਣਗਾਣ ਕਰਨ ਦਾ ਕੰਮ ਕਰਦਾ ਹੈ ਤਾਂ ਹੜਤਾਲ ਜਾਂ ਵਿਰੋਧ ਵਿਖਾਵਿਅਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਖੇਡ ਦੇ ਕੁਝ ਪੁਰਾਣੇ ਖਿਡਾਰੀਅਾਂ ਨੇ ਮੰਨਿਆ ਹੈ ਕਿ ਇਹ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਹੈ।

ਕੁਲ ਮਿਲਾ ਕੇ ਇਹ ‘ਜਿਸਕੀ ਲਾਠੀ ਉਸਕੀ ਭੈਂਸ’ ਨੂੰ ਸਹੀ ਸਾਬਤ ਕਰਦਾ ਹੈ। ਇਹੀ ਨਹੀਂ ਜੇ ਤੁਸੀਂ ਨਿਯਮਿਤ ਢੰਗ ਨਾਲ ਬੰਦ ਜਾਂ ਹੜਤਾਲ ਕਰਵਾਉਂਦੇ ਹੋ ਤਾਂ ਹੋਰ ਪਾਰਟੀਅਾਂ ਇਹ ਮੰਨਣ ਲੱਗ ਪੈਂਦੀਅਾਂ ਹਨ ਕਿ ਤੁਸੀਂ ਸ਼ਕਤੀਸ਼ਾਲੀ ਹੋ। ਇਹ ਵੱਖਰੀ ਗੱਲ ਹੈ ਕਿ ਭੀੜ ਇਕੱਠੀ ਕਰਨ ਲਈ ਪੈਸਾ ਖਰਚ ਕਰਨਾ ਪੈਂਦਾ ਹੈ। ਤੁਹਾਨੂੰ ਅਜਿਹੇ ਵਿਰੋਧ ਵਿਖਾਵਿਅਾਂ ਅਤੇ ਹੜਤਾਲਾਂ ’ਚ ਉਹੀ ਲੋਕ ਹਰ ਥਾਂ ਦੇਖਣ ਨੂੰ ਮਿਲ ਜਾਣਗੇ। ਉਨ੍ਹਾਂ ਲਈ ਇਹ ਜਗ ਦਰਸ਼ਨ, ਪੈਸਾ ਅਤੇ ਭੋਜਨ ਦੇ ਪੈਕੇਟ ਦੀ ਖੇਡ ਹੈ। ਨਤੀਜਾ ਕੁਝ ਵੀ ਨਹੀਂ ਨਿਕਲਦਾ।

ਬੰਦ ਅਤੇ ਹੜਤਾਲ ਦੀ ਮੂਲ ਧਾਰਨਾ ਇਸ ਇਕੱਠ ’ਤੇ ਅਾਧਾਰਿਤ ਸੀ ਕਿ ਬੇਸਹਾਰਾ ਲੋਕਾਂ ਦੇ ਗਰੁੱਪ ਕੋਲ ਵਿਵਸਥਾ ਨੂੰ ਜਗਾਉਣ ਦਾ ਇਹ ਇਕੋ-ਇਕ ਸਾਧਨ ਸੀ। ਇਸ ਅਧੀਨ ਪਹਿਲਾਂ ਵਧੇਰੇ ਮਜ਼ਦੂਰੀ ਲਈ ਘਿਰਾਓ ਤੋਂ ਹੜਤਾਲ ਤਕ ਕੀਤੀ ਜਾਂਦੀ ਸੀ। ਹੌਲੀ-ਹੌਲੀ ਇਸ ’ਚ ਵਿਗਾੜ ਆਉਣ ਲੱਗਾ। ਹੜਤਾਲ ਉਦੋਂ ਹੀ ਅਸਰਦਾਰ ਮੰਨੀ ਜਾਣ ਲੱਗੀ ਜਦੋਂ ਕੰਮ ਬੰਦ ਕਰ ਦਿੱਤਾ ਜਾਵੇ। ਇਸ ਲਈ ਹੜਤਾਲੀ ਆਪਣੇ ਹਮਾਇਤੀਅਾਂ ਦੀ ਵਰਤੋਂ ਹਿੰਸਾ ਲਈ ਕਰਨ ਲੱਗੇ। ਉਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਰਹੀ ਕਿ ਲੰਬੇ ਸਮੇਂ ਲਈ ਇਹ ਦੇਸ਼ ਅਤੇ ਲੋਕਾਂ ਲਈ ਨੁਕਸਾਨਦੇਹ ਹੈ। ਅਸਲ ’ਚ ਅੱਜਕਲ ਲੋਕ ਹੜਤਾਲਾਂ ਅਤੇ ਬੰਦ ਤੋਂ ਅੱਕ ਗਏ ਹਨ।

ਇਕ ਤਾਜ਼ਾ ਸਰਵੇਖਣ ਮੁਤਾਬਕ 4 ’ਚੋਂ 3 ਵਿਅਕਤੀ ਹੜਤਾਲ ’ਤੇ ਕਾਨੂੰਨੀ ਪਾਬੰਦੀ ਚਾਹੁੰਦੇ ਹਨ। 10 ’ਚੋਂ 8 ਵਿਅਕਤੀ ਇਹ ਚਾਹੁੰਦੇ ਹਨ ਕਿ ਹੜਤਾਲ ਦਾ ਸੱਦਾ ਦੇਣ ਵਾਲੇ ਆਗੂਅਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਭਾਰੀ ਜੁਰਮਾਨਾ ਕੀਤਾ ਜਾਵੇ। ਸਿਰਫ 15 ਫੀਸਦੀ ਲੋਕ ਹੜਤਾਲ ’ਚ ਭਰੋਸਾ ਕਰਦੇ ਹਨ। 10 ਫੀਸਦੀ ਲੋਕ ਇਸ ’ਚ ਆਪਣੀ ਇੱਛਾ ਨਾਲ ਹਿੱਸਾ ਲੈਂਦੇ ਹਨ। 7 ਫੀਸਦੀ ਲੋਕ ਮਹਾਤਮਾ ਗਾਂਧੀ ਜੀ ਦੀ ਸ਼ਾਂਤਮਈ ਧਰਨੇ ਦੇਣ, ਰੈਲੀਅਾਂ ਕਰਨ ਅਤੇ ਕੈਂਡਲ ਮਾਰਚ ਆਦਿ ਕਰਨ ਦੇ ਹਮਾਇਤੀ ਹਨ।

ਅਸਲ ’ਚ 2009 ਤੋਂ 2014 ਦਰਮਿਆਨ ਹੜਤਾਲ ਅਤੇ ਵਿਰੋਧ ਵਿਖਾਵਿਅਾਂ ’ਚ 55 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ’ਚ ਰੋਜ਼ਾਨਾ ਲਗਭਗ 200 ਵਿਰੋਧ ਵਿਖਾਵੇ ਹੁੰਦੇ ਹਨ। ਇਨ੍ਹਾਂ ਵਿਖਾਵਿਅਾਂ ’ਚ ਪੜ੍ਹੇ-ਲਿਖੇ ਸੂਬੇ ਅੱਗੇ ਹਨ। ਬੀਤੇ 5 ਸਾਲਾਂ ’ਚ 4 ਲੱਖ 20 ਹਜ਼ਾਰ ਵਿਰੋਧ ਵਿਖਾਵੇ ਹੋਏ। ਸਭ ਤੋਂ ਵੱਧ ਵਿਦਿਆਰਥੀ ਵਿਰੋਧ ਵਿਖਾਵੇ ਹੋਏ। ਇਨ੍ਹਾਂ ’ਚ 148 ਫੀਸਦੀ ਦਾ ਵਾਧਾ ਹੋਇਆ। ਉਸ ਤੋਂ ਬਾਅਦ ਫਿਰਕੂ ਵਿਰੋਧ ਵਿਖਾਵਿਅਾਂ ’ਚ 92 ਫੀਸਦੀ, ਸਰਕਾਰੀ ਮੁਲਾਜ਼ਮਾਂ ਦੇ ਵਿਰੋਧ ਵਿਖਾਵਿਅਾਂ ’ਚ 71 ਫੀਸਦੀ, ਸਿਆਸੀ ਵਿਰੋਧ ਵਿਖਾਵਿਅਾਂ ’ਚ 42 ਫੀਸਦੀ ਅਤੇ ਕਿਰਤੀਅਾਂ ਦੇ ਵਿਰੋਧ ਵਿਖਾਵਿਅਾਂ ’ਚ 38 ਫੀਸਦੀ ਦਾ ਵਾਧਾ ਹੋਇਆ। ਪਾਰਟੀ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਵਿਰੋਧ ਵਿਖਾਵੇ 31 ਫੀਸਦੀ ਤੋਂ ਵਧ ਕੇ 50 ਫੀਸਦੀ ਤਕ ਹੋ ਗਏ। ਪਾਰਟੀ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਵਿਰੋਧ ਵਿਖਾਵਿਅਾਂ ’ਚ ਜੇ ਉਨ੍ਹਾਂ ਦੇ ਵਿਦਿਆਰਥੀ ਸੰਗਠਨਾਂ ਅਤੇ ਮਜ਼ਦੂਰ ਸੰਗਠਨਾਂ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਗਿਣਤੀ 50 ਫੀਸਦੀ ਤਕ ਹੋ ਜਾਂਦੀ ਹੈ।

ਫਿਰ ਇਸ ਦਾ ਹੱਲ ਕੀ ਹੈ? ‘ਸਭ ਚਲਦਾ ਹੈ’ ਦ੍ਰਿਸ਼ਟੀਕੋਣ ਕਦੋਂ ਤਕ ਚੱਲੇਗਾ? ਅੱਜ ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਕਹਿੰਦਾ ਹੈ, ‘‘ਕੀ ਫਰਕ ਪੈਂਦਾ ਹੈ?’’ ਪਿਛਲੇ ਹਫਤੇ ਦੇ ਬੰਦ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਇਹ ਖੇਡ ਕਿੰਨੀ ਖਤਰਨਾਕ ਹੋ ਗਈ ਹੈ। ਹੁਣ ਇਸ ਖੇਡ ਨੂੰ ਸਿਰਫ ਅਨੁਸ਼ਾਸਨਹੀਣਤਾ ਦੀ ਖੇਡ ਨਹੀਂ ਕਿਹਾ ਜਾ ਸਕਦਾ। ਇਹ ਵਿਵਸਥਾ ਦੀ ਨਾਕਾਮੀ ਦੀ ਖੇਡ ਬਣ ਗਈ ਹੈ। ਨਾਗਰਿਕਾਂ ਦੇ ਅਧਿਕਾਰ ਸਰਵਉੱਚ ਹਨ। ਸਮਾਂ ਆ ਗਿਆ ਹੈ ਕਿ ਪਾਖੰਡੀ ਪਾਰਟੀ ਵਿਰੁੱਧ ਬੰਦ ਦਾ ਆਯੋਜਨ ਕੀਤਾ ਜਾਵੇ ਅਤੇ ਸਿਆਸੀ ਹੜਤਾਲਾਂ ’ਤੇ ਰੋਕ ਲਾਈ ਜਾਏ। ਬੰਦ ਕਰੋ ਇਹ ਨਾਟਕ।–ਇੰਫਾ

  • protests
  • buffalo
  • ਵਿਰੋਧ
  • ਵਿਆਕਰਣ

ਨਵੀਂ ਖੇਤੀਬਾੜੀ ਨੀਤੀ ਨਾਲ ਸ਼ਹਿਰੀ ਖਪਤਕਾਰ ਵੀ ਪੀਸਿਆ ਜਾਵੇਗਾ

NEXT STORY

Stories You May Like

  • salman khan makes fun of rapper badshah
    ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ ਉਸਨੇ ਕੀ ਸਮਝਾਇਆ ਹੈ...'
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • met with aung san suu kyi
    ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ
  • genz
    ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ
  • what is the correct way to color hair
    ਵਾਲਾਂ ਨੂੰ Color ਕਰਨ ਦਾ ਕੀ ਹੈ ਸਹੀ ਤਰੀਕਾ
  • bhupesh baghel congress
    ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
  • what is the correct way to extract butter from yogurt
    ਦਹੀਂ ਤੋਂ ਮੱਖਣ ਕੱਢਣ ਦਾ ਕੀ ਹੈ ਸਹੀ ਤਰੀਕਾ
  • deadly protests overshadow pakistan s elections in kashmir
    ਪਾਕਿ ਮਕਬੂਜ਼ਾ ਕਸ਼ਮੀਰ 'ਚ ਚੋਣਾਂ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਪਰਛਾਵਾਂ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +