2014 ’ਚ ਇਹ ‘ਮੋਦੀ ਲਹਿਰ’ ਸੀ ਜਿਸ ਨੇ ਦੇਸ਼ ’ਚ ਸੰਸਦੀ ਚੋਣਾਂ ’ਚ ਭਗਵਾ ਲਹਿਰ ਨੂੰ ਲਹਿਰਾ ਕੇ ਰੱਖ ਦਿੱਤਾ। ਸੂਬਿਆਂ ’ਚ ਇਸ ਲਹਿਰ ਨੂੰ ਰੋਕਿਆ ਨਹੀਂ ਜਾ ਸਕਦਾ ਸੀ ਅਤੇ ਇਸ ਨੇ ਮਾਰਚ 2018 ਤੱਕ 29 ਸੂਬਿਆਂ ’ਚੋਂ 21 ਸੂਬਿਆਂ ’ਤੇ ਆਪਣਾ ਕਬਜ਼ਾ ਕਰ ਲਿਆ ਜਦਕਿ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਢਲਾਨ ਦੇ ਤੌਰ ’ਤੇ ਸੂਬੇ ਦੇ ਨਕਸ਼ੇ ’ਤੇ ਅਸਫਲ ਦਿਸਣ ਲੱਗੀ।
ਦਲ-ਬਦਲ ਦੀ ਖੇਡ ’ਚ ਭਾਜਪਾ ਨੇ ਆਪਣੇ ਆਪ ਨੂੰ ਮਾਸਟਰ ਬਣਾ ਲਿਆ। ਇਸ ਦੇ ਲਈ ਨੇਤਾਵਾਂ ਨੂੰ ਭਰਮਾਉਣ, ਪੈਸੇ ਦੀ ਵਰਤੋਂ, ਛਾਪੇਮਾਰੀ ਦਾ ਡਰ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਵਰਗੀਆਂ ਚੀਜ਼ਾਂ ਕੀਤੀਆਂ ਗਈਆਂ। ਇਸ ਕਾਰਨ ਮਣੀਪੁਰ, ਉੱਤਰਾਖੰਡ, ਕਰਨਾਟਕ, ਮੱਧ ਪ੍ਰਦੇਸ਼ ਅਤੇ ਪੁੱਡੂਚੇਰੀ ਸਮੇਤ 9 ਸੂਬਿਆਂ ’ਚ 7 ਸਾਲਾਂ ਦੇ ਅੰਦਰ ਭਾਜਪਾ ਆਪਣਾ ਕਬਜ਼ਾ ਜਮਾਉਣ ’ਚ ਕਾਮਯਾਬ ਰਹੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਜਪਾ ਦੇ ਅੰਦਰੋਂ ਨੇਤਾਵਾਂ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਇਹ ਸਭ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਖਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਪ੍ਰਧਾਨ ਮੰਤਰੀ ਮੋਦੀ ਲਈ ਬੇਹੱਦ ਮਹੱਤਵ ਰੱਖਦਾ ਹੈ। ਇਸ ਦੇ ਦਮ ’ਤੇ 2024 ’ਚ ਮੋਦੀ ਸੱਤਾ ਦੀ ਵਾਪਸੀ ਚਾਹੁੰਦੇ ਹਨ।
ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਭਾਜਪਾ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਪਿਛਲੇ 48 ਘੰਟਿਆਂ ’ਚ ਉੱਤਰ ਪ੍ਰਦੇਸ਼ ਸਰਕਾਰ ਤੋਂ ਤਿੰਨ ਕੈਬਨਿਟ ਮੰਤਰੀਆਂ ਅਤੇ 8 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਨੇਤਾਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਦਲਿਤਾਂ, ਪੱਛੜੇ ਵਰਗ, ਕਿਸਾਨਾਂ, ਬੇਰੋਜ਼ਗਾਰ ਨੌਜਵਾਨਾਂ, ਕਾਰੋਬਾਰੀਆਂ, ਔਰਤਾਂ ਆਦਿ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਰਾਜਪੂਤਾਂ ਨੂੰ ਉਤਸ਼ਾਹਿਤ ਕਰਨ ਲਈ ਯੋਗੀ ਖੁਦ ਵੀ ਆਲੋਚਨਾ ਦਾ ਪਾਤਰ ਬਣੇ ਹਨ ਕਿਉਂਕਿ ਬ੍ਰਾਹਮਣਾਂ ’ਚ ਅਸੰਤੋਸ਼ ਪੈਦਾ ਹੋਇਆ ਹੈ ਜੋ ਕਿ ਇਸ ਸੂਬੇ ’ਚ ਭਾਜਪਾ ਦੇ ਕੱਟੜ ਸਮਰਥਕ ਹਨ।
ਯੋਗੀ ਆਦਿੱਤਿਆਨਾਥ ਹਿੰਦੂਤਵ ਏਜੰਡੇ ਨੂੰ ਕਾਇਮ ਰੱਖੇ ਹੋਏ
ਹਿੰਦੂਤਵ ਰਾਹੀਂ ਹਿੰਦੂ ਵੋਟ ਬੈਂਕ ਅਤੇ ਜਾਤੀਆਂ ਦੇ ਧਰੁਵੀਕਰਨ ਨਾਲ ਭਾਜਪਾ ਦੇ ਕੋਰ ਏਜੰਡੇ ਨੂੰ ਅੱਗੇ ਵਧਾਉਣ ਦੀ ਆਸ ਅਜੇ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਾਈ ਬੈਠੇ ਹਨ। ਹਾਲਾਂਕਿ ਕਈ ਗੱਲਾਂ ਉਨ੍ਹਾਂ ਨੂੰ ਹੈਰਾਨ ਕਰ ਸਕਦੀਆਂ ਹਨ। ਉਨ੍ਹਾਂ ਨੇ ਉਸ ਸਮੇਂ ਧਿਆਨ ਵੰਡਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੇ ਕਿਹਾ, ‘‘ਇਹ ਲੜਾਈ ਉਸ ਤੋਂ ਬਹੁਤ ਅੱਗੇ ਜਾ ਚੁੱਕੀ ਹੈ। ਇਹ ਲੜਾਈ 80 ਬਨਾਮ 20 ਦੀ ਹੋ ਚੁਕੀ ਹੈ। (ਲੜਾਈ 80 ਫੀਸਦੀ ਹਿੰਦੂ ਅਤੇ 20 ਫੀਸਦੀ ਵਿਰੋਧੀ ਮੁਸਲਮਾਨਾਂ ਦਰਮਿਆਨ ਹੈ।)’’ ਯੋਗੀ ਨੇ ਆਪਣਾ ਨਵਾਂ ਨਾਅਰਾ ਵੀ ਦਿੱਤਾ ਹੈ ਜਿਸ ’ਚ ਕਿਹਾ ਗਿਆ ਹੈ, ‘‘ਰਾਜਤਿਲਕ ਦੀ ਕਰੋ ਤਿਆਰੀ ਆ ਰਹੇ ਹੈਂ ਭਗਵਾਧਾਰੀ।’’
ਅਜਿਹੇ ਸੰਕੇਤ ਮਿਲ ਰਹੇ ਹਨ ਕਿ ਨਾਰਾਜ਼ ਨੇਤਾ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ (ਸਪਾ) ’ਚ ਸ਼ਾਮਲ ਹੋਣ ਲਈ ਤਿਆਰ ਹਨ। ਆਬਜ਼ਰਵਰਾਂ ਦਾ ਮੰਨਣਾ ਹੈ ਕਿ ਗੈਰ-ਯਾਦਵ ਓ. ਬੀ. ਸੀ. ਜਾਤੀਆਂ ਦਰਮਿਆਨ ਦਲ-ਬਦਲ ਪ੍ਰਭਾਵੀ ਦਿਖਾਈ ਦੇ ਰਹੇ ਹਨ। ਗੈਰ-ਯਾਦਵ ਓ. ਬੀ. ਸੀ. ਜਾਤੀਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਅਜਿਹੇ ਦਲ-ਬਦਲੂ ਨੇਤਾ ਭਾਜਪਾ ਨੂੰ ਵੱਡਾ ਝਟਕਾ ਦੇ ਰਹੇ ਹਨ।
ਯਾਦਵਾਂ ਅਤੇ ਮੁਸਲਮਾਨਾਂ ਨੂੰ ਜੋੜਨ ਲਈ ਅਖਿਲੇਸ਼ ਦੇ ਯਤਨ
ਅਖਿਲੇਸ਼ ਯਾਦਵ ਦੀ ਸਪਾ ਨੇ ਅਜਿਹੀ ਧਾਰਨਾ ਪ੍ਰਗਟ ਕੀਤੀ ਹੈ ਕਿ ਇਹ ਮੁੱਖ ਲੜਾਈ ਭਾਜਪਾ ਅਤੇ ਉਨ੍ਹਾਂ ਦੀ ਪਾਰਟੀ ਦਰਮਿਆਨ ’ਚ ਹੈ ਜਦਕਿ ਦੂਸਰੀਆਂ ਪਾਰਟੀਆਂ ਹੋਰ ਖਿਡਾਰੀ ਸਾਬਿਤ ਹੋ ਰਹੀਆਂ ਹਨ।
ਭਾਜਪਾ ਤੋਂ ਦਲ-ਬਦਲੂਆਂ ਦੇ ਸਪਾ ’ਚ ਦਾਖਲੇ ਦੇ ਬਾਅਦ ਅਖਿਲੇਸ਼ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਯਾਦਵਾਂ ਤੇ ਮੁਸਲਮਾਨਾਂ ਦੀ ਪਾਰਟੀ ਕਹਾਉਣ ਵਾਲੀ ਸਪਾ ਨੇ ਹੁਣ ਓ. ਬੀ. ਸੀ. ਅਤੇ ਅਨੁਸੂਚਿਤ ਜਾਤੀਆਂ ਨੂੰ ਆਪਣੀ ਚੋਣ ਰਣਨੀਤੀ ਦੇ ਤਹਿਤ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਧੀ ਦਰਜਨ ਜਾਤੀ ਆਧਾਰਿਤ ਪਾਰਟੀਆਂ ਨਾਲ ਅਖਿਲੇਸ਼ ਨੇ ਗਠਜੋੜ ਕੀਤਾ ਹੈ। ਭਾਜਪਾ ਦੀਆਂ 7 ਪਾਰਟੀਆਂ ਦੇ ਨਾਲ ਗਠਜੋੜ ਦਾ ਮੁਕਾਬਲਾ ਕਰਨ ਲਈ ਅਖਿਲੇਸ਼ ਨੇ ਅਜਿਹਾ ਕੀਤਾ ਹੈ।
ਜੇਕਰ ਅਸੀਂ ਵਿਕਾਸ ਨੂੰ ਇਕ ਪਾਸੇ ਛੱਡ ਦੇਈਏ ਥਾਂ ਉੱਤਰ ਪ੍ਰਦੇਸ਼ ’ਚ ਛੋਟੀਆਂ ਅਤੇ ਦਰਮਿਆਨੇ ਦਰਜੇ ਦੀਆਂ ਸਿਆਸੀ ਪਾਰਟੀਆਂ ਸਪਾ ਨਾਲ ਗਠਜੋੜ ਕਰ ਰਹੀਆਂ ਹਨ। ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਅਜਿਹੇ ਗਠਜੋੜ ਨਾਲ ਸਪਾ ਸੱਤਾਧਾਰੀ ਦੀ ਪ੍ਰਮੁੱਖ ਵਿਰੋਧੀ ਪਾਰਟੀ ਬਣ ਗਈ ਹੈ।
ਪਿਛਲੇ ਸਾਲ 7 ਛੋਟੀਆਂ ਪਾਰਟੀਆਂ ਨੇ ਭਾਜਪਾ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਕੀਤਾ ਸੀ। ਅਜਿਹੀਆਂ ਪਾਰਟੀਆਂ ਵੱਖ-ਵੱਖ ਜਾਤੀ ਗਰੁੱਪਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸੂਬੇ ’ਚ ਭਾਜਪਾ ਛੋਟੀਆਂ ਪਾਰਟੀਆਂ ’ਤੇ ਆਪਣਾ ਧਿਆਨ ਕੇਂਦਰਿਤ ਕੀਤੇ ਹੋਏ ਹੈ। ਵੱਖ-ਵੱਖ ਓ. ਬੀ. ਸੀ. ਗਰੁੱਪਾਂ ਦੇ ਨੇਤਾ ਆਪਣੀ ਆਵਾਜ਼ ਚੁੱਕਣ ਅਤੇ ਸੂਬੇ ’ਚ ਆਪਣੀ ਪ੍ਰਤੀਨਿਧਤਾ ਹਾਸਲ ਕਰਨ ਲਈ ਯਤਨਸ਼ੀਲ ਹਨ। ਅਜਿਹੀਆਂ ਜਾਤੀਆਂ ’ਚ ਬੀਂਦ, ਗਡਰੀਆ, ਕੁਮਹਾਰ, ਧੀਵਰ, ਕਸ਼ਯਮ ਅਤੇ ਰਾਜਭਰ ਸ਼ਾਮਲ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਇਸ ਸਮੇਂ ਦਲਿਤਾਂ ਅਤੇ ਗੈਰ-ਯਾਦਵ ਓ. ਬੀ. ਸੀ. ’ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਇਸੇ ਕਾਰਨ ਗਠਜੋੜ ਘੜਿਆ ਗਿਆ। ਜਿਹੜੀਆਂ 7 ਪਾਰਟੀਆਂ ਨੇ ਭਾਜਪਾ ਨਾਲ ਗਠਜੋੜ ਕੀਤਾ ਹੈ ਉਨ੍ਹਾਂ ’ਚ ਭਾਰਤੀ ਮਾਨਵ ਸਮਾਜ ਪਾਰਟੀ, ਸ਼ੋਸ਼ਿਤ ਸਮਾਜ ਪਾਰਟੀ, ਭਾਰਤੀ ਸੁਹੇਲਦੇਵ ਜਨਤਾ ਪਾਰਟੀ, ਭਾਰਤੀ ਸਮਤਾ ਸਮਾਜ ਪਾਰਟੀ, ਮਾਨਵਹਿਤ ਪਾਰਟੀ, ਪ੍ਰਿਥਵੀਰਾਜ ਜਨਸ਼ਕਤੀ ਪਾਰਟੀ ਅਤੇ ਮੁਸਾਹਾਰ ਅੰਦੋਲਨ ਮੰਚ ਆਕਾ ਗਰੀਬ ਪਾਰਟੀ ਸ਼ਾਮਲ ਹਨ। ਚੋਣ ਅੰਕੜਿਆਂ ਅਨੁਸਾਰ ਇਕ ਦਰਜਨ ਤੋਂ ਵੱਧ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਨੇ ਭਾਜਪਾ ਜਾਂ ਫਿਰ ਸਮਾਜਵਾਦੀ ਪਾਰਟੀ ਨਾਲ ਗਠਜੋੜ ਕੀਤਾ ਹੈ। ਜੇਕਰ ਅਸੀਂ ਅੰਤਿਮ ਮੁਲਾਂਕਣ ਕਰੀਏ ਤਾਂ ਭਾਜਪਾ ਪ੍ਰਧਾਨ ਮੰਤਰੀ ਮੋਦੀ ਉਪਰ ਬਹੁਤ ਵੱਧ ਨਿਰਭਰ ਹੈ। ਪਾਰਟੀ ਨੇ 5 ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਚੋਣ ‘ਮਾਸਕੌਟ’ ਬਣਾਇਆ ਸੀ ਜੋ ਹੁਣ ਜੋਖਮ ’ਤੇ ਹੈ ਅਤੇ ਇਹ ਗੱਲ ਪਾਰਟੀ ਦੇ ਖਿਲਾਫ ਜਾ ਸਕਦੀ ਹੈ।
ਕੇ. ਐੱਸ. ਤੋਮਰ
ਸਾਨੂੰ ਡਿਜੀਟਲ ਕਰੰਸੀ ਦਾ ਸਵਾਗਤ ਕਰਨਾ ਚਾਹੀਦੈ
NEXT STORY