ਨਵੀਂ ਦਿੱਲੀ— ਕੇਂਦਰੀ ਬਜਟ 'ਚ ਵਿੱਤ ਮੰਤਰੀ ਦੇ ਕਈ ਐਲਾਨਾਂ ਦੇ ਬਾਅਦ ਹੁਣ ਉਨ੍ਹਾਂ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਤਸਵੀਰ ਸਾਫ ਹੋ ਰਹੀ ਹੈ। ਇਨਕਮ ਟੈਕਸ ਰਿਟਰਨ ਨਹੀਂ ਭਰਨ ਵਾਲਿਆਂ 'ਤੇ ਸਰਕਾਰ ਸਖਤੀ ਦੇ ਮੂਡ 'ਚ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਅਜਿਹੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਜੋ ਰਿਟਰਨ ਫਾਈਲ ਨਹੀਂ ਕਰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਕਾਨੂੰਨ 'ਚ ਬਦਲਾਅ ਕੀਤਾ ਜਾਵੇਗਾ, ਜਿਸ ਤਹਿਤ ਇਨਕਮ ਟੈਕਸ ਰਿਟਰਨ ਨਹੀਂ ਭਰਨ ਵਾਲਿਆਂ ਨੂੰ ਟੈਕਸ 'ਚ ਛੋਟ ਦਾ ਫਾਇਦਾ ਨਹੀਂ ਮਿਲੇਗਾ, ਯਾਨੀ ਜੇਕਰ ਤੁਸੀਂ ਰਿਟਰਨ ਨਹੀਂ ਫਾਈਲ ਕਰੋਗੇ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਛੋਟ ਲੈਣ ਲਈ ਰਿਟਰਨ ਫਾਈਲ ਕਰਨੀ ਜ਼ਰੂਰੀ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਫ ਕਿਹਾ ਹੈ ਕਿ ਇਸ ਕਾਨੂੰਨ 'ਚ ਸਰਕਾਰ ਕੋਈ ਰਿਆਇਤ ਨਹੀਂ ਕਰੇਗੀ, ਯਾਨੀ ਜੇਕਰ ਤੁਸੀਂ ਰਿਟਰਨ ਨਹੀਂ ਭਰਦੇ ਹੋ ਤਾਂ ਸਰਕਾਰ ਵੱਲੋਂ ਲਾਗੂ ਸਟੈਂਡਰਡ ਡਿਡਕਸ਼ਨ ਦਾ ਲਾਭ ਨਹੀਂ ਮਿਲ ਸਕੇਗਾ।
1 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ
ਵਿੱਤ ਮੰਤਰੀ ਨੇ ਕਿਹਾ ਕਿ ਸਭ ਨੂੰ ਟੈਕਸ ਪ੍ਰਕਿਰਿਆ 'ਚ ਸ਼ਾਮਲ ਹੋਣਾ ਹੋਵੇਗਾ। ਜੇਕਰ ਕੋਈ ਅਜਿਹਾ ਨਹੀਂ ਕਰਦਾ ਹੈ, ਤਾਂ ਉਸ ਨੂੰ ਕੋਈ ਛੋਟ ਨਹੀਂ ਮਿਲੇਗੀ। ਸਰਕਾਰ ਇਸੇ ਸਾਲ 1 ਅਪ੍ਰੈਲ ਤੋਂ ਇਹ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਿਟਰਨ ਨਹੀਂ ਭਰੋਗੇ, ਤਾਂ ਫਿਰ ਇਨਕਮ ਟੈਕਸ 'ਚ ਛੋਟ ਵੀ ਭੁੱਲ ਜਾਓ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਬਜਟ 2018-19 'ਚ ਇਨਕਮ ਟੈਕਸ ਛੋਟ ਦਾ ਦਾਇਰਾ ਨਾ ਵਧਾਉਂਦੇ ਹੋਏ ਸੈਲੇਰੀਡ ਕਲਾਸ ਲਈ ਸਟੈਂਡਰਡ ਡਿਡਕਸ਼ਨ ਯਾਨੀ ਇਕਮੁਸ਼ਤ ਛੋਟ ਦਾ ਐਲਾਨ ਕੀਤਾ ਹੈ। ਇਹ ਛੋਟ ਮੈਡੀਕਲ ਬਿੱਲ ਅਤੇ ਟਰਾਂਸਪੋਰਟ ਅਲਾਊਂਸ ਦੀ ਜਗ੍ਹਾ ਮਿਲੇਗੀ। ਮੈਡੀਕਲ ਬਿੱਲ (15,000 ਰੁਪਏ ਸਾਲਾਨਾ) ਅਤੇ ਟਰਾਂਸਪੋਰਟ ਅਲਾਊਂਸ (19,200 ਰੁਪਏ ਸਾਲਾਨਾ) ਨੂੰ ਜੋੜ ਕੇ ਪਹਿਲਾਂ 34,200 ਰੁਪਏ ਦੀ ਛੋਟ ਸੀ, ਜਿਸ ਦੀ ਜਗ੍ਹਾ ਹੁਣ 40,000 ਰੁਪਏ ਦੀ ਇਕਮੁਸ਼ਤ ਛੋਟ ਮਿਲੇਗੀ, ਯਾਨੀ 5,800 ਰੁਪਏ ਦਾ ਫਾਇਦਾ ਹੋਵੇਗਾ। ਕਿਸ ਨੂੰ ਕਿੰਨਾ ਫਾਇਦਾ ਮਿਲੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਟੈਕਸ ਸਲੈਬ 'ਚ ਆਉਂਦਾ ਹੈ।ਹਾਲਾਂਕਿ ਇਹ ਛੋਟ ਨਾਕਾਫੀ ਹੈ।ਇਸ ਦੀ ਵਜ੍ਹਾ ਹੈ ਇਨਕਮ ਟੈਕਸ 'ਤੇ ਸੈੱਸ 3 ਤੋਂ ਵਧਾ ਕੇ 4 ਫੀਸਦੀ ਕਰਨਾ।ਸਟੈਂਡਰਡ ਛੋਟ ਦਾ ਜੋ ਫਾਇਦਾ ਮਿਲੇਗਾ ਉਹ ਇਨਕਮ ਟੈਕਸ 'ਤੇ ਵਧੇ ਹੋਏ ਸੈੱਸ ਕਾਰਨ ਘੱਟ ਹੁੰਦਾ ਜਾਵੇਗਾ। ਅਗਲੇ ਵਿੱਤੀ ਸਾਲ ਵੀ ਢਾਈ ਲੱਖ ਰੁਪਏ ਤਕ ਦੀ ਇਨਕਮ ਟੈਕਸ ਮੁਕਤ ਰਹੇਗੀ।
ਬਾਜ਼ਾਰ ਦੀ ਚਾਲ 'ਤੇ ਇਨ੍ਹਾਂ ਦਾ ਹੋਵੇਗਾ ਅਸਰ
NEXT STORY