ਬਿਜ਼ਨੈੱਸ ਡੈਸਕ—ਅਮਰੀਕਾ ਦੀ ਦਿੱਗਜ ਟੈਕ ਕੰਪਨੀ ਐਪਲ ਨੂੰ ਚੀਨ ਦੀ ਹੈਂਡਸੈੱਟ ਕੰਪਨੀ ਹੁਵਾਵੇ ਨੇ ਵੱਡਾ ਝਟਕਾ ਦਿੱਤਾ ਹੈ। ਸਾਲ 2018 ਦੇ ਦੂਜੇ ਕੁਆਟਰ 'ਚ ਐਪਲ ਨੂੰ ਪਛਾੜ ਹੁਵਾਵੇ ਗਲੋਬਲ ਸਮਾਰਟਫੋਨ ਮਾਰਕੀਟ 'ਚ ਦੂਜੇ ਨੰਬਰ 'ਤੇ ਪਹੁੰਚ ਚੁੱਕੀ ਹੈ। ਐਪਲ ਹੁਣ ਦੂਜੇ ਸਥਾਨ ਤੋਂ ਫਿਸਲ ਕੇ ਤੀਸਰੇ ਸਥਾਨ 'ਤੇ ਆ ਗਈ ਹੈ। ਪਹਿਲੇ ਨੰਬਰ 'ਤੇ ਕੋਰੀਅਨ ਮੋਬਾਇਲ ਕੰਪਨੀ ਸੈਮਸੰਗ ਕਾਇਮ ਹੈ।
ਹੁਵਾਵੇ ਦੀ ਵਿਕਰੀ 38 ਫੀਸਦੀ ਵਧੀ
ਗਾਰਟਨਰ ਦੀ ਰਿਪੋਰਟ ਮੁਤਾਬਕ ਇਸ ਸਾਲ ਅਪ੍ਰੈਲ ਤੋਂ ਜੂਨ ਵਿਚਾਲੇ ਦੁਨੀਆਭਰ 'ਚ ਮੋਬਾਇਲ ਦੀ ਵਿਕਰੀ 2 ਫੀਸਦੀ ਵਧੀ ਹੈ। ਇਸ 'ਚ ਸੈਮਸੰਗ ਦੀ ਵਿਕਰੀ 'ਚ ਕਰੀਬ 13 ਫੀਸਦੀ ਦਾ ਵਾਧਾ ਹੋਇਆ ਹੈ ਜਦਕਿ ਐਪਲ ਦੀ ਵਿਕਰੀ 'ਚ 1 ਫੀਸਦੀ ਤੋਂ ਵੀ ਘੱਟ ਦਾ ਵਾਧਾ ਹੋਇਆ। ਉੱਥੇ ਹੁਵਾਵੇ ਦੀ ਵਿਕਰੀ 'ਚ 38 ਫੀਸਦੀ ਦਾ ਵਾਧਾ ਹੋਇਆ। ਰਿਪੋਰਟ ਮੁਤਾਬਕ ਐਪਲ ਦੇ ਡਿੱਗਦੇ ਅੰਕੜਿਆਂ ਕਾਰਨ ਆਈਫੋਨ ਐਕਸ ਦੀ ਡਿਮਾਂਡ ਹੁਣ ਲੋਕਾਂ 'ਚ ਘੱਟ ਹੋਣ ਲੱਗੀ ਹੈ।

ਗੂਗਲ ਐਂਡ੍ਰਾਇਡ ਨੇ IOS ਛੱਡਿਆ ਪਿੱਛੇ
ਗਲੋਬਲ ਸਮਾਰਟਫੋਨ ਮਾਰਕੀਟ 'ਚ ਸ਼ਿਓਮੀ ਆਪਣੇ ਆਫਲਾਈਨ ਅਤੇ ਆਨਲਾਈਨ ਰਿਟੇਲ ਗ੍ਰੋਥ 'ਤੇ ਜ਼ਿਆਦਾ ਫੋਕਸ ਕਰ ਰਿਹਾ ਹੈ ਜਿਸ ਨਾਲ ਉਸ ਨੂੰ ਸਾਲ 2018 ਦੇ ਸੈਕਿੰਡ ਕੁਆਟਰ 'ਚ ਚੌਥਾ ਪਾਇਦਾਨ ਹਾਸਲ ਹੋਇਆ ਹੈ। ਉੱਥੇ ਜੇਕਰ ਸਮਾਰਟਫੋਨ ਆਪਰੇਟਿੰਗ ਸਿਸਟਮ ਮਾਰਕੀਟ ਦੀ ਗੱਲ ਕਰੀਏ ਤਾਂ ਗੂਗਲ ਦੇ ਐਂਡ੍ਰਾਇਡ ਨੇ ਐਪਲ ਆਈ.ਓ.ਐੱਸ. ਨੂੰ ਸੈਕਿੰਡ ਕੁਆਟਰ 'ਚ ਪਿੱਛੇ ਛੱਡ ਦਿੱਤਾ ਹੈ। ਐਂਡ੍ਰਾਇਡ ਨੇ ਜਿੱਥੇ 88 ਫੀਸਦੀ ਮਾਰਕੀਟ 'ਤੇ ਕਬਜ਼ਾ ਕੀਤਾ ਹੈ ਤਾਂ ਉੱਥੇ ਆਈ.ਓ.ਐੱਸ. ਦਾ ਕਬਜ਼ਾ ਸਿਰਫ 11.9 ਫੀਸਦੀ ਮਾਰਕੀਟ ਸ਼ੇਅਰ 'ਤੇ ਹੈ।

ਏਅਰਟੈੱਲ ਨੂੰ DTH ਇਕਾਈ 'ਚ 15 ਫੀਸਦੀ ਹਿੱਸੇਦਾਰੀ ਵਾਰਬਰਗ ਪਿਨਕਸ ਨੂੰ ਵੇਚਣ ਦੇ ਲਈ ਸਰਕਾਰ ਦੀ ਮਨਜ਼ੂਰੀ
NEXT STORY