ਨਵੀਂ ਦਿੱਲੀ - ਟਵਿੱਟਰ ਨੂੰ ਆਖਰਕਾਰ ਏਲੋਨ ਮਸਕ ਨੇ ਖ਼ਰੀਦ ਹੀ ਲਿਆ। ਇਸ ਦੇ ਲਈ ਮਸਕ ਨੇ ਮੋਟੀ ਰਕਮ ਦਾ ਭੁਗਤਾਨ ਕੀਤਾ ਹੈ। ਇਸ ਤੋਂ ਪਹਿਲਾਂ, ਮਸਕ ਨੇ ਟਵਿੱਟਰ ਵਿੱਚ ਲਗਭਗ 9 ਪ੍ਰਤੀਸ਼ਤ ਦੀ ਹਿੱਸੇਦਾਰੀ ਖ਼ਰੀਦੀ ਸੀ, ਪਰ ਬਾਅਦ ਵਿੱਚ ਉਸਨੇ ਟਵਿੱਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ। ਕਈ ਅਟਕਲਾਂ ਤੋਂ ਬਾਅਦ ਹੁਣ ਇਹ ਡੀਲ ਪੱਕੀ ਹੋ ਗਈ ਹੈ ਅਤੇ ਆਖ਼ਰਕਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਟਵਿੱਟਰ ਦੇ ਮਾਲਕ ਬਣ ਗਏ ਹਨ।
ਰਬਸ ਦੇ ਅਨੁਸਾਰ, ਉਸਦੀ ਕੁੱਲ ਜਾਇਦਾਦ 269.7 ਬਿਲੀਅਨ ਡਾਲਰ ਹੈ। ਭਾਵ ਮਸਕ ਨੇ ਟਵਿੱਟਰ ਖਰੀਦਣ ਵਿੱਚ ਆਪਣੀ ਕੁੱਲ ਜਾਇਦਾਦ ਦਾ ਲਗਭਗ 1/6ਵਾਂ ਹਿੱਸਾ ਖਰਚ ਕੀਤਾ। ਤੁਹਾਨੂੰ ਦੱਸ ਦੇਈਏ ਕਿ ਉਹ ਟੇਸਲਾ ਵਿੱਚ 21% ਹਿੱਸੇਦਾਰ ਹਨ ਪਰ, ਉਸਨੇ ਕਰਜ਼ੇ ਲਈ ਅੱਧੀ ਤੋਂ ਵੱਧ ਹਿੱਸੇਦਾਰੀ ਗਿਰਵੀ ਰੱਖੀ ਹੋਈ ਹੈ। ਮਸਕ ਦੀ ਇਕ ਹੋਰ ਕੰਪਨੀ ਸਪੇਸਐੱਕਸ ਦੀ ਮੌਜੂਦਾ ਕੀਮਤ 74 ਬਿਲੀਅਨ ਡਾਲਰ ਹੈ। ਇਸ ਤੋਂ ਇਲਾਵਾ ਮਸਕ Paypal ਦੇ ਵੀ ਸਹਿ-ਸੰਸਥਾਪਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਮਸਕ Neuralink, The Boring Company ਦੇ ਵੀ ਸੰਸਥਾਪਕ ਹਨ।
ਇਹ ਵੀ ਪੜ੍ਹੋ : SBI ਦੀ ਖ਼ਾਤਾਧਾਰਕਾਂ ਨੂੰ ਐਡਵਾਈਜ਼ਰੀ ਜਾਰੀ, ਕਿਹਾ- ਡਿਜੀਟਲ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ ਕੰਮ
ਦੁਨੀਆ ਭਰ ਦੇ ਦੇਸ਼ ਪ੍ਰਦੂਸ਼ਣ ਨੂੰ ਘਟਾਉਣ ਲਈ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਕਾਰਨ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਵੱਲ ਵਧਿਆ ਹੈ। ਦੂਜੇ ਪਾਸੇ ਟੇਸਲਾ ਦਾ ਮੁੱਖ ਫੋਕਸ ਇਲੈਕਟ੍ਰਿਕ ਵਾਹਨ ਬਣਾਉਣਾ ਹੈ। ਇਸਦੀ ਕੀਮਤ ਹੁਣ Ford, Toyota, Volkswagen, Hyundai ਅਤੇ GM ਤੋਂ ਵੀ ਜ਼ਿਆਦਾ ਹੋ ਗਈ ਹੈ।
ਇਸ ਡੀਲ ਕਾਰਨ ਕੀ ਹੋਵੇਗਾ ਅਸਰ
ਮਸਕ ਨੇ 14 ਅਪ੍ਰੈਲ ਨੂੰ ਇੱਛਾ ਜ਼ਾਹਰ ਕੀਤੀ ਕਿ ਉਹ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਣ ਚਾਹੁੰਦੇ ਹਨ। ਹੁਣ ਇਹ ਸੌਦਾ 44 ਬਿਲੀਅਨ ਡਾਲਰ ਵਿੱਚ ਤੈਅ ਹੋ ਗਿਆ ਹੈ। ਪਿਛਲੇ ਹਫਤੇ, ਉਸਨੇ ਅਮਰੀਕੀ ਸੁਰੱਖਿਆ ਰੈਗੂਲੇਟਰਾਂ ਕੋਲ ਦਾਇਰ ਦਸਤਾਵੇਜ਼ਾਂ ਵਿੱਚ ਕਿਹਾ ਸੀ ਕਿ ਉਹ ਖੁਦ ਕੰਪਨੀ ਨੂੰ 21 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ। ਇਸ ਤੋਂ ਇਲਾਵਾ ਬਾਕੀ ਪੈਸਾ ਮੋਰਗਨ ਸਟੈਨਲੇ ਅਤੇ ਹੋਰ ਬੈਂਕਾਂ ਤੋਂ ਆਵੇਗਾ। ਇਸ ਤੋਂ ਇਲਾਵਾ ਟੇਸਲਾ ਦੀ ਹਿੱਸੇਦਾਰੀ ਤੋਂ ਕੁਝ ਪੈਸੇ ਦੇਣ ਦੀ ਗੱਲ ਵੀ ਕਹੀ ਗਈ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਰਾਤੋ-ਰਾਤ ਵੱਧ ਗਏ ਖਾਣ ਵਾਲੇ ਤੇਲ ਦੇ ਮੁੱਲ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਣਕ ਦੀ ਸਰਕਾਰੀ ਖਰੀਦ 13.7 ਮਿਲੀਅਨ ਟਨ ਤੱਕ ਪਹੁੰਚੀ
NEXT STORY