ਨਵੀਂ ਦਿੱਲੀ— ਸਸਤਾ ਹਵਾਈ ਸਫਰ ਕਰਾਉਣ ਵਾਲੀ ਜਹਾਜ਼ ਕੰਪਨੀ ਗੋਏਅਰ ਗਣਤੰਤਰ ਦਿਵਸ 'ਤੇ ਵੀ ਖਾਸ ਆਫਰ ਲੈ ਕੇ ਆਈ ਹੈ। ਗੋਏਅਰ ਨੇ ਘਰੇਲੂ ਨੈੱਟਵਰਕ ਲਈ 726 ਰੁਪਏ ਤੋਂ ਆਫਰ ਸ਼ੁਰੂ ਕੀਤਾ ਹੈ। ਪੰਜ ਦਿਨਾਂ ਤਕ ਚੱਲਣ ਵਾਲੇ ਇਸ ਆਫਰ ਤਹਿਤ 1 ਮਾਰਚ ਤੋਂ 31 ਦਸੰਬਰ 2018 ਵਿਚਕਾਰ ਸਫਰ ਕਰਨ ਦਾ ਮੌਕਾ ਮਿਲੇਗਾ। ਇਹ ਆਫਰ ਸੀਮਤ ਸਮੇਂ ਲਈ ਹੈ। ਵਾਡੀਆ ਗਰੁੱਪ ਦੀ ਏਅਰਲਾਈਨ ਗੋਏਅਰ ਨੇ ਇਕ ਰਿਲੀਜ਼ 'ਚ ਦੱਸਿਆ ਕਿ ਰੀਪਬਲਿਕ ਡੇ ਆਫਰ ਤਹਿਤ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਸਭ ਤੋਂ ਸਸਤੀ ਟਿਕਟ 726 ਰੁਪਏ ਦੀ ਹੋਵੇਗੀ ਅਤੇ ਸਭ ਤੋਂ ਮਹਿੰਗੀ 3,926 ਰੁਪਏ ਦੀ।
ਗੋਏਅਰ 23 ਘਰੇਲੂ ਟਿਕਾਣਿਆਂ ਲਈ ਸੇਵਾ ਮੁਹੱਈਆ ਕਰਾਉਂਦੀ ਹੈ। ਗੋਏਅਰ ਨੇ ਰਿਲੀਜ਼ 'ਚ ਦੱਸਿਆ ਕਿ 1 ਮਾਰਚ ਤੋਂ 31 ਦਸੰਬਰ ਤਕ ਦੀਆਂ ਟਿਕਟਾਂ ਇਸ ਆਫਰ ਤਹਿਤ ਬੁੱਕ ਕਰਾਈਆਂ ਜਾ ਸਕਦੀਆਂ ਹਨ, ਯਾਨੀ ਇਸ ਬੁਕਿੰਗ ਤਹਿਤ 1 ਮਾਰਚ ਤੋਂ 31 ਦਸੰਬਰ 2018 ਵਿਚਕਾਰ ਸਫਰ ਕੀਤਾ ਜਾ ਸਕੇਗਾ। ਦੇਸ਼ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਗੋਏਅਰ ਨੇ ਕਿਹਾ ਕਿ ਇਹ ਸੇਲ 24 ਜਨਵਰੀ ਤੋਂ 28 ਜਨਵਰੀ ਤਕ ਚੱਲੇਗੀ। ਇਸ ਵਿਚਕਾਰ ਸਸਤੇ ਟਿਕਟ ਬੁੱਕ ਕਰਾਏ ਜਾ ਸਕਦੇ ਹਨ। ਇਹੀ ਨਹੀਂ ਜੇਕਰ ਤੁਸੀਂ ਟਿਕਟ ਗੋਏਅਰ ਦੀ ਵੈੱਬਸਾਈਟ ਤੋਂ ਬੁੱਕ ਕਰਾਉਂਦੇ ਹੋ ਤਾਂ 2500 ਰੁਪਏ ਦੇ ਵਾਊਚਰ ਵੀ ਮਿਲਣਗੇ। ਇਸ ਦੇ ਇਲਾਵਾ ਸਪਾਈਸ ਜੈੱਟ ਵੀ ਗਣਤੰਤਰ ਦਿਵਸ 'ਤੇ ਆਪਣੀ 'ਗ੍ਰੇਟ ਰੀਪਬਲਿਕ ਡੇ ਸੇਲ' ਦਾ ਐਲਾਨ ਕਰ ਚੁੱਕੀ ਹੈ।
ONGC ਨੂੰ IOC , ਗੇਲ 'ਚ ਹਿੱਸੇਦਾਰੀ ਵੇਚਣ ਦੀ ਮਿਲੀ ਆਗਿਆ
NEXT STORY