ਨਵੀਂ ਦਿੱਲੀ-ਬਿਹਤਰ ਕਮਾਈ ਦੀਆਂ ਉਮੀਦਾਂ ਵਿਚਾਲੇ ਵਿਦੇਸ਼ੀ ਨਿਵੇਸ਼ਕਾਂ ਨੇ ਘਰੇਲੂ ਪੂੰਜੀ ਬਾਜ਼ਾਰ 'ਚ ਜਨਵਰੀ 'ਚ 3.5 ਅਰਬ ਡਾਲਰ (22,000 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਕੀਤਾ ਹੈ। ਮਾਰਨਿੰਗਸਟਾਰ ਇੰਡੀਆ ਦੇ ਉੱਚ ਮੁਲਾਂਕਣ ਪ੍ਰਬੰਧਕ (ਜਾਂਚ) ਹਿਮਾਂਸ਼ੂ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸ਼ੇਅਰਾਂ 'ਚ ਨਿਵੇਸ਼ 'ਤੇ ਨਵਾਂ ਟੈਕਸ ਲਾਏ ਜਾਣ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਨਿਵੇਸ਼ ਲਘੂ ਮਿਆਦ ਲਈ ਪ੍ਰਭਾਵਿਤ ਹੋ ਸਕਦਾ ਹੈ ਪਰ ਲੰਮੀ ਮਿਆਦ 'ਚ ਇਹ ਹਾਂ-ਪੱਖੀ ਦਿਸਦਾ ਹੈ।
ਡਿਪਾਜ਼ਿਟਰੀ ਅੰਕੜਿਆਂ ਮੁਤਾਬਕ ਜਨਵਰੀ 'ਚ ਐੱਫ. ਪੀ. ਆਈ. ਨੇ 13,781 ਕਰੋੜ ਰੁਪਏ ਸ਼ੇਅਰ ਬਾਜ਼ਾਰ 'ਚ ਅਤੇ 8,473 ਕਰੋੜ ਰੁਪਏ ਕਰਜ਼ਾ ਬਾਜ਼ਾਰ 'ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਕੁਲ ਨਿਵੇਸ਼ 22,254 ਕਰੋੜ ਰੁਪਏ ਰਿਹਾ। ਹਾਲਾਂਕਿ ਇਸ ਤੋਂ ਪਹਿਲਾਂ ਦਸੰਬਰ ਦੇ ਮਹੀਨੇ 'ਚ ਸ਼ੇਅਰ ਅਤੇ ਕਰਜ਼ਾ ਬਾਜ਼ਾਰ ਨੂੰ ਮਿਲਾ ਕੇ ਐੱਫ. ਪੀ. ਆਈ. ਨੇ 3,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ।
ਆਨਲਾਈਨ ਨਿਵੇਸ਼ ਮੰਚ 'ਗਰੋ' ਦੇ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ ਹਰਸ਼ ਜੈਨ ਨੇ ਦੱਸਿਆ, ''ਜਨਵਰੀ 'ਚ ਜ਼ਿਆਦਾ ਨਿਵੇਸ਼ ਹੋਣਾ ਆਮ ਗੱਲ ਹੈ ਕਿਉਂਕਿ ਨਵੀਆਂ ਖਾਤਾ ਵਹੀਆਂ 'ਚ ਖਰੀਦ ਵਿਖਾਈ ਜਾਂਦੀ ਹੈ। ਇਸ ਤੋਂ ਇਲਾਵਾ ਦੂਜੀ ਵਜ੍ਹਾ ਵਾਧਾ ਆਧਾਰਿਤ 2018-19 ਦੇ ਬਜਟ 'ਚ ਬਿਹਤਰ ਕਮਾਈ ਦੀਆਂ ਉਮੀਦਾਂ ਨਾਲ ਵੀ ਨਿਵੇਸ਼ ਵਧਿਆ ਹੈ।''
ਭਾਰੀ ਉਦਯੋਗ ਅਦਾਰਿਆਂ ਦਾ ਨਿਵੇਸ਼ ਘਟ ਕੇ 437 ਕਰੋੜ ਦਾ ਰਹਿ ਸਕਦੈ
NEXT STORY