ਨਵੀਂ ਦਿੱਲੀ (ਇੰਟ.) – ਸਰਦੀਆਂ ਆਉਣ ਅਤੇ ਗੁੜ ਦੀ ਗੱਲ ਨਾ ਹੋਵੇ ਅਜਿਹਾ ਤਾਂ ਸੰਭਵ ਹੀ ਨਹੀਂ ਹੈ ਪਰ ਇਸ ਵਾਰ ਗੁੜ ਦੀ ਮਿਠਾਸ ਕੁਝ ਮਹਿੰਗੀ ਹੋ ਸਕਦੀ ਹੈ। ਦੱਸ ਦਈਏ ਇਸ ਵਾਰ ਬਾਜ਼ਾਰ ’ਚ ਗੁੜ ਦੀ ਆਮਦ ਤਾਂ ਹੈ ਪਰ ਮੰਗ ਜ਼ਿਆਦਾ ਹੋਣ ਕਾਰਣ ਗਾਹਕਾਂ ਨੂੰ ਇਸ ਸਾਲ ਗੁੜ ਦੀ ਮਿਠਾਸ ਲੈਣਾ ਮਹਿੰਗਾ ਪੈ ਸਕਦਾ ਹੈ। ਮਾਘੀ ਤੱਕ ਇਸ ਦੀ ਮੰਗ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਸ ਸਮੇਂ ਨੈਸ਼ਨਲ ਕਮੋਡਿਟੀ ਐਂਡ ਡੇਰੀਵੇਟਿਵ ਐਕਸਚੇਂਜ (ਐੱਨ. ਸੀ. ਡੀ. ਈ. ਐਕਸ.) ਉੱਤੇ ਜਨਵਰੀ ਦਾ ਵਾਅਦਾ ਭਾਅ ਇਸ ਸਮੇਂ 1115 ਰੁਪਏ ਚੱਲ ਰਿਹਾ ਹੈ।
15 ਦਸੰਬਰ ਤੋਂ ਸ਼ੁਰੂ ਹੋਈ ਟ੍ਰੇਡਿੰਗ
ਐੱਨ. ਸੀ. ਡੀ. ਈ. ਐਕਸ ’ਤੇ ਗੁੜ ਦੀ ਫਿਊਚਰ ਟ੍ਰੇਡਿੰਗ 15 ਦਸੰਬਰ ਦੇ ਨੇੜੇ-ਤੇੜੇ ਸ਼ੁਰੂ ਹੋ ਜਾਂਦੀ ਹੈ। 15 ਦਸੰਬਰ ਨੂੰ ਇਹ ਕਰੀਬ 1062 ਰੁਪਏ ਦੇ ਲੈਵਲ ’ਤੇ ਓਪਨ ਹੋਇਆ ਸੀ। ਐੱਨ. ਸੀ. ਡੀ. ਈ. ਐਕਸ. ’ਤੇ ਟ੍ਰੇਡ ਹੋਣ ਵਾਲੇ ਗੁੜ ਦੀ ਬੇਸ ਵੈਲਯੂ 40 ਕਿਲੋਗ੍ਰਾਮ ਦੇ ਆਧਾਰ ’ਤੇ ਤੈਅ ਹੁੰਦੀ ਹੈ। ਉਥੇ ਹੀ ਮਾਘੀ ਤੱਕ ਇਹ ਰੇਟ ਹੋਰ ਵੀ ਵਧ ਸਕਦਾ ਹੈ।
ਪਿਛਲੇ ਸਾਲ ਦੇ ਮੁਕਾਬਲੇ ਵਧਿਆ ਰੇਟ
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੁੜ ਦਾ ਰੇਟ 250-300 ਰੁਪਏ ਜ਼ਿਆਦਾ ਹੈ। ਮਤਲਬ ਰਿਟੇਲ ਬਾਜ਼ਾਰ ’ਚ ਵੀ ਗੁੜ ਮਹਿੰਗਾ ਮਿਲੇਗਾ। ਗੁੜ ਦੀ ਸਭ ਤੋਂ ਵੱਡੀ ਖੇਪ ਪੱਛਮੀ ਉੱਤਰ ਪ੍ਰਦੇਸ਼ ’ਚ ਮਿਲਦੀ ਹੈ ਕਿਉਂਕਿ ਇਥੇ ਕੋਹਲੂਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਮੰਡੀਆਂ ਦੀ ਥਾਂ ਸਿੱਧੇ ਕੋਹਲੂਆਂ ਤੋਂ ਵਪਾਰ ਹੁੰਦਾ ਹੈ।
ਇਹ ਵੀ ਪਡ਼੍ਹੋ - ਸਾਲ ਦੇ ਅਖ਼ੀਰ ’ਚ ਮਿਲ ਰਿਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਡਿਜੀਟਲ ਭੁਗਤਾਨ ’ਤੇ ਮਿਲੇਗੀ ਵਾਧੂ ਛੋਟ
ਭਾਰਤ ’ਚ ਹੁੰਦਾ ਹੈ ਸਭ ਤੋਂ ਜ਼ਿਆਦਾ ਗੁੜ ਦਾ ਉਤਪਾਦਨ
ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਗੁੜ ਦਾ ਉਤਪਾਦਨ ਭਾਰਤ ’ਚ ਹੁੰਦਾ ਹੈ। ਭਾਰਤ ’ਚ ਕਰੀਬ 60 ਫੀਸਦੀ ਗੁੜ ਦਾ ਪ੍ਰੋਡਕਸ਼ਨ ਹੁੰਦਾ ਹੈ। ਹਾਲਾਂਕਿ ਬਰਾਮਦ ਦੇ ਮਾਮਲੇ ’ਚ ਬ੍ਰਾਜ਼ੀਲ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਦਰਾਮਦ ਦੇ ਮਾਮਲੇ ’ਚ ਸਭ ਤੋਂ ਅੱਗੇ ਯੂ. ਐੱਸ. ਏ., ਚੀਨ ਅਤੇ ਇੰਡੋਨੇਸ਼ੀਆ ਹਨ।
ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਯੂ. ਪੀ. ’ਚ ਹੁੰਦਾ ਹੈ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ
ਭਾਰਤ ਦੇ ਉੱਤਰ ਪ੍ਰਦੇਸ਼ ’ਚ ਗੁੜ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ। ਦੇਸ਼ ਦਾ 80 ਫੀਸਦੀ ਗੁੜ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ’ਚ ਤਿਆਰ ਕੀਤਾ ਜਾਂਦਾ ਹੈ। ਉੱਤਰ ਪ੍ਰਦੇਸ਼ ’ਚ ਦੇਸ਼ ਦਾ 47 ਫੀਸਦੀ, ਮਹਾਰਾਸ਼ਟਰ ’ਚ 21, ਕਰਨਾਟਕ ’ਚ 8 ਅਤੇ ਤਾਮਿਲਨਾਡੂ ’ਚ 5 ਫੀਸਦੀ ਗੁੜ ਤਿਆਰ ਹੁੰਦਾ ਹੈ। ਭਾਰਤ ਤੋਂ ਗੁੜ ਸ਼੍ਰੀਲੰਕਾ, ਨੇਪਾਲ, ਇੰਡੋਨੇਸ਼ੀਆ ਨੂੰ ਬਰਾਮਦ ਹੁੰਦਾ ਹੈ।
ਇਹ ਵੀ ਪਡ਼੍ਹੋ - ਰੇਲਵੇ ਮਹਿਕਮੇ ਦੀ ਨਵੀਂ ਸਹੂਲਤ, ਘੁੰਮਣ ਲਈ ਸਟੇਸ਼ਨ 'ਤੋਂ ਹੀ ਮਿਲੇਗਾ ਤੁਹਾਡੀ ਮਨਪਸੰਦ ਦਾ ਮੋਟਰਸਾਈਕਲ
ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਆਪਣੇ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਏਗੀ ਹਿੰਦੁਸਤਾਨ ਯੂਨੀਲੀਵਰ
NEXT STORY