ਨਵੀਂ ਦਿੱਲੀ (ਭਾਸ਼ਾ)-ਉਦਯੋਗ ਮੰਡਲ ਐਸੋਚੈਮ ਦਾ ਸੁਝਾਅ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਸ ਹਫ਼ਤੇ ਸਮੀਖਿਆ 'ਚ ਨੀਤੀਗਤ ਵਿਆਜ ਦਰ ਵਧਾਉਣ ਤੋਂ ਬਚਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਮੇਂ ਬਾਂਡ ਬਾਜ਼ਾਰ 'ਚ ਨਿਵੇਸ਼ ਦਾ ਫਲ ਉੱਚਾ ਜ਼ਰੂਰ ਹੋ ਗਿਆ ਹੈ ਪਰ ਉਸ ਦੀ ਬਹੁਤ ਜ਼ਿਆਦਾ 'ਚਿੰਤਾ' ਨਹੀਂ ਕਰਨੀ ਚਾਹੀਦੀ ਹੈ। ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਕਮੇਟੀ ਦੀ ਦੋਮਾਹੀ ਸਮੀਖਿਆ ਬੈਠਕ 6-7 ਫਰਵਰੀ ਨੂੰ ਹੋਵੇਗੀ। ਐਸੋਚੈਮ ਨੇ ਬਜਟ ਤੋਂ ਬਾਅਦ ਜਾਰੀ ਆਪਣੇ ਇਕ ਸਰਕੂਲਰ 'ਚ ਕਿਹਾ ਹੈ ਕਿ ਵਿੱਤੀ ਘਾਟਾ ਉੱਚਾ ਹੋਣ ਨਾਲ ਕੁਝ ਆਰਥਿਕ ਸੰਕੇਤ ਮੁਸ਼ਕਿਲ ਸਥਿਤੀ ਵੱਲ ਸੰਕੇਤ ਦਿੰਦੇ ਹਨ ਪਰ ਇਸ ਨੂੰ ਲੈ ਕੇ ਬਾਂਡ ਬਾਜ਼ਾਰ 'ਚ ਹੋ ਰਹੀ ਪ੍ਰਤੀਕਿਰਿਆ ਛੇਤੀ ਹੀ ਸ਼ਾਂਤ ਹੋ ਜਾਵੇਗੀ।
ਐਸੋਚੈਮ ਨੇ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲਾਗਤ ਦਾ ਡੇਢ ਗੁਣਾ ਰੱਖਣ ਨਾਲ ਮਹਿੰਗਾਈ ਦੇ ਵਧਣ ਦੀ ਚਿੰਤਾ ਵੀ ਕੁਝ ਵਧਾ-ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ। ਐਸੋਚੈਮ ਦੇ ਬਜਟ 'ਤੇ ਜਨਰਲ ਸਕੱਤਰ ਡੀ. ਐੱਸ. ਰਾਵਤ ਨੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਬਾਰੇ ਕਿਹਾ, ''ਸ਼ੇਅਰਾਂ, ਖਾਸ ਕਰ ਕੇ ਮੱਧਵਰਗੀ ਪੂੰਜੀ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਲੈ ਕੇ ਲੋਕ ਕੁਝ ਜ਼ਿਆਦਾ ਹੀ ਉਤਸ਼ਾਹਿਤ ਹੋ ਗਏ ਸਨ, ਜਦੋਂ ਕਿ ਕੰਪਨੀਆਂ ਦਾ ਲਾਭ ਉਹੋ ਜਿਹਾ ਨਹੀਂ ਸੀ।'' ਉਨ੍ਹਾਂ ਕਿਹਾ ਕਿ ਸਰਕਾਰ ਨੇ ਆਰਥਿਕ ਵਾਧਾ ਦਰ 'ਚ ਤੇਜ਼ੀ ਲਈ ਬਜਟ ਰਾਹੀਂ ਸਮਰਥਨ ਦਿੱਤਾ ਹੈ ਅਤੇ ਰਿਜ਼ਰਵ ਬੈਂਕ ਨੂੰ ਵੀ ਇਸ ਪਹਿਲ 'ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਵਿਆਜ ਦਰ ਨੂੰ ਨਹੀਂ ਵਧਾਉਣਾ ਚਾਹੀਦਾ ਹੈ ਤਾਂ ਕਿ ਵਾਧੇ ਨੂੰ ਉਤਸ਼ਾਹ ਮਿਲ ਸਕੇ।
ਦਿੱਤੀ ਗਲਤ ਰਿਪੋਰਟ, ਹੁਣ ਪੈਥ ਲੈਬ ਦੇਵੇਗੀ 40,600 ਰੁਪਏ ਹਰਜਾਨਾ
NEXT STORY