ਨਵੀ ਦਿੱਲੀ— ਦਿਨਵਾ ਨਿਵਾਸੀ ਓਮਪ੍ਰਕਾਸ਼ ਜਾਂਗਿੜ ਨੇ ਦੱਸਿਆ ਕਿ ਉਸ ਨੇ ਸ਼ਹਿਰ 'ਚ ਨਿੱਜੀ ਪੈਥੋਲਾਜੀ ਸੈਂਟਰ 'ਚ ਖੂਨ ਦੀ ਜਾਂਚ ਕਰਵਾਈ। ਉਸ ਨੂੰ ਖੂਨ ਦੀ ਗਲਤ ਜਾਂਚ ਰਿਪੋਰਟ ਦਿੱਤੀ ਗਈ। ਲੈਬ 'ਚ ਜਾਂਚ ਤਕਨੀਸ਼ੀਅਨ ਵੱਲੋਂ ਕੀਤੀ ਜਾਂਦੀ ਹੈ ਪਰ ਉਥੇ ਪੈਥੋਲੋਜਿਸਟ ਨਹੀਂ ਸੀ, ਇਸ ਲਈ ਜਾਂਚ ਰਿਪੋਰਟ ਗਲਤ ਆਉਣ ਦੀ ਸੰਭਾਵਨਾ ਰਹਿੰਦੀ ਹੈ। ਨਾਲ ਹੀ ਉਸ ਨੇ ਸਿਹਤ ਦੇ ਨਾਲ ਪੈਥ ਲੈਬ ਵੱਲੋਂ ਕੀਤੇ ਖਿਲਵਾੜ ਅਤੇ ਸੇਵਾ 'ਚ ਕਮੀ ਦੇ ਕਾਰਨ ਫੋਰਮ ਨੂੰ ਜਾਂਚ ਰਿਪੋਰਟ ਦੀ ਫੀਸ, ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖਰਚਾ ਦਿਵਾਉਣ ਦੀ ਅਪੀਲ ਕੀਤੀ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਦੇ ਪ੍ਰਧਾਨ ਮਹਿੰਦਰ ਅਗਰਵਾਲ ਅਤੇ ਮੈਂਬਰ ਡਾ. ਪ੍ਰਦੀਪ ਜੋਸ਼ੀ ਨੇ ਮੰਨਿਆ ਕਿ ਉਕਤ ਪੈਥ ਲੈਬ ਬਿਨਾਂ ਪੈਥੋਲੋਜਿਸਟ ਦੇ ਚਲਾਈ ਜਾ ਰਹੀ ਸੀ, ਜਦੋਂ ਕਿ ਪੈਥ ਲੈਬ ਸੰਚਾਲਨ ਲਈ ਅਧਿਕਾਰਤ ਪੈਥੋਲੋਜਿਸਟ ਦਾ ਹੋਣਾ ਜ਼ਰੂਰੀ ਹੈ। ਫੋਰਮ ਨੇ ਫੈਸਲੇ 'ਚ ਦੱਸਿਆ ਕਿ ਲੈਬ ਵੱਲੋਂ ਸ਼ਿਕਾਇਤਕਰਤਾ ਦੇ ਖੂਨ ਦੀ ਜਾਂਚ ਕਰ ਕੇ ਸਹੀ ਰਿਪੋਰਟ ਨਹੀਂ ਦਿੱਤੀ ਗਈ, ਜੋ ਸੇਵਾ 'ਚ ਕਮੀ ਹੈ। ਰਿਪੋਰਟ 'ਤੇ ਪੈਥੋਲੋਜਿਸਟ ਦੇ ਕਾਊਂਟਰ ਸਿਗਨੇਚਰ ਨਾ ਹੋਣਾ ਨਿਯਮ ਵਿਰੁੱਧ ਹੈ, ਇਸ ਲਈ ਜਾਂਚ ਰਿਪੋਰਟ ਲਈ ਲਏ ਗਏ 600 ਰੁਪਏ, ਮਾਨਸਿਕ ਪ੍ਰੇਸ਼ਾਨੀ ਦੇ 30,000 ਰੁਪਏ ਅਤੇ ਅਦਾਲਤੀ ਖ਼ਰਚਾ 10,000 ਰੁਪਏ ਸ਼ਿਕਾਇਤਕਰਤਾ ਨੂੰ ਦੇਣ ਦੇ ਹੁਕਮ ਦਿੱਤੇ।
ਐਮਾਜ਼ਾਨ ਨੂੰ ਹੋਇਆ 91.9 ਕਰੋੜ ਡਾਲਰ ਦਾ ਨੁਕਸਾਨ
NEXT STORY