ਨਵੀਂ ਦਿੱਲੀ : ਸਾਲ ਦੇ ਪਹਿਲੇ ਦਿਨ ਤੁਹਾਡੇ ਕੋਲ ਸਸਤਾ ਸੋਨਾ ਖ਼ਰੀਦਣ ਦਾ ਆਖ਼ਰੀ ਮੌਕਾ ਹੈ। ਦਰਅਸਲ ਸਾਵਰੇਨ ਗੋਲਡ ਬਾਂਡ ਦੀ 9ਵੀਂ ਕਿਸ਼ਤ ਅੱਜ ਯਾਨੀ 1 ਜਨਵਰੀ 2021 ਨੂੰ ਬੰਦ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਤੁਸੀਂ ਬਾਜ਼ਾਰ ਤੋਂ ਘੱਟ ਕੀਮਤ ’ਤੇ ਇਸ ਵਿਚ ਨਿਵੇਸ਼ ਕਰ ਸਕਦੇ ਹੋ। ਸਰਕਾਰ ਨੇ ਇਸ ਦੀ ਕੀਮਤ 5,000 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਹੈ। ਯਾਨੀ ਜੇਕਰ ਤੁਸੀਂ 10 ਗ੍ਰਾਮ ਸੋਨਾ ਖ਼ਰੀਦਦੇ ਹੋ ਤਾਂ ਉਸ ਦੀ ਕੀਮਤ 50,000 ਰੁਪਏ ਹੋਵੇਗੀ। ਗੋਲਡ ਬਾਂਡ ਸਕੀਮ 2020-21 ਤਹਿਤ ਸਾਵਰੇਨ ਗੋਲਡ ਬਾਂਡ ਦੀ 9ਵੀਂ ਕਿਸ਼ਤ 28 ਦਸੰਬਰ, 2020 ਤੋਂ ਲੈ ਕੇ 1 ਜਨਵਰੀ 2021 ਤੱਕ ਲਈ ਖੁੱਲ੍ਹੀ ਸੀ। ਜੋ ਨਿਵੇਸ਼ਕ ਇਸ ਬਾਂਡ ਲਈ ਆਨਲਾਈਨ ਅਪਲਾਈ ਕਰਨਗੇ, ਉਨ੍ਹਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਇਹ ਫੈਸਲਾ ਸਰਕਾਰ ਨੇ ਆਰ.ਬੀ.ਆਈ. ਤੋਂ ਸਲਾਹ ਲੈ ਕੇ ਕੀਤਾ ਹੈ। ਇਹ ਡਿਜੀਟਲ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਕੀਤਾ ਜਾ ਰਿਹਾ ਹੈ। ਯਾਨੀ ਕਿ ਆਨਲਾਈਨ ਅਪਲਾਈ ਕਰਨ ’ਤੇ ਇਹ ਬਾਂਡ ਤੁਹਾਨੂੰ 4950 ਰੁਪਏ ਪ੍ਰਤੀ ਗ੍ਰਾਮ ਵਿਚ ਮਿਲੇਗਾ ਅਤੇ 10 ਗ੍ਰਾਮ ਸੋਨਾ 49,500 ਰੁਪਏ ਵਿਚ ਮਿਲ ਜਾਏਗਾ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸ ਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖ਼ਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖ਼ਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕਸ ਵੀ ਬਚਾ ਸਕਦੇ ਹੋ।
ਕਿੰਨਾ ਖ਼ਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖ਼ਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖ਼ਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।
ਇਹ ਵੀ ਪੜ੍ਹੋ : ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)
2.5 % ਰਿਟਰਨ ਦੀ ਗਾਰੰਟੀ
ਗੋਲਡ ਬਾਂਡ ਵਿਚ ਸੋਨੇ ਵਿਚ ਆਉਣ ਵਾਲੀ ਤੇਜੀ ਦਾ ਫ਼ਾਇਦਾ ਤਾਂ ਮਿਲਦਾ ਹੀ ਹੈ। ਇਸ 'ਤੇ ਸਾਲਾਨਾ 2.5 ਫ਼ੀਸਦੀ ਵਿਆਜ ਵੀ ਮਿਲਦਾ ਹੈ। ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿਚ ਹਰ 6 ਮਹੀਨੇ 'ਤੇ ਜਮ੍ਹਾਂ ਕੀਤਾ ਜਾਵੇਗਾ। ਅੰਤਿਮ ਵਿਆਜ ਮੂਲਧੰਨ ਨਾਲ ਮੈਚਿਊਰਿਟੀ 'ਤੇ ਦਿੱਤਾ ਜਾਂਦਾ ਹੈ। ਮੈਚਿਊਰਿਟੀ ਪੀਰੀਅਡ 8 ਸਾਲ ਹੈ, ਪਰ 5 ਸਾਲ, 6 ਸਾਲ ਅਤੇ 7 ਸਾਲ ਦਾ ਵੀ ਬਦਲ ਹੁੰਦਾ ਹੈ। ਜੇਕਰ ਸੋਨੇ ਦੇ ਬਾਜ਼ਾਰੀ ਮੁੱਲ ਵਿਚ ਗਿਰਾਵਟ ਆਉਂਦੀ ਹੈ ਤਾਂ ਕੈਪੀਟਲ ਲਾਸ ਦਾ ਖ਼ਤਰਾ ਵੀ ਹੋ ਸਕਦਾ ਹੈ।
ਬੈਂਕ ਤੋਂ ਖ਼ਰੀਦ ਸਕਦੇ ਹੋ ਗੋਲਡ ਬਾਂਡ
ਗੋਲਡ ਬਾਂਡ ਬੈਂਕਾਂ (ਸਮਾਲ ਫਾਈਨਾਂਸ ਬੈਂਕ ਅਤੇ ਪੇਮੈਂਟ ਬੈਂਕਾਂ ਨੂੰ ਛੱਡ ਕੇ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸ.ਐੱਚ.ਸੀ.ਆਈ.ਐੱਲ), ਨਿਰਧਾਰਤ ਡਾਕ ਘਰਾਂ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ (ਬੀ.ਐੱਸ.ਈ. ਅਤੇ ਐੱਨ.ਐੱਸ.ਈ.) ਜ਼ਰੀਏ ਵੇਚਿਆ ਜਾਵੇਗਾ। ਡੀਮੈਟ ਅਕਾਊਂਟ ਜ਼ਰੀਏ ਵੀ ਨਿਵੇਸ਼ਕ ਗੋਲਡ ਬਾਂਡ ਵਿਚ ਉਸੇ ਤਰ੍ਹਾਂ ਨਿਵੇਸ਼ ਕਰ ਸਕਦੇ ਹਨ, ਜਿਸ ਤਰ੍ਹਾਂ ਸ਼ੇਅਰਾਂ ਵਿਚ ਨਿਵੇਸ਼ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੱਜ ਤੋਂ ਲਾਗੂ ਹੋਵੇਗੀ ਨਿਰਯਾਤ ਉਤਪਾਦਾਂ ’ਤੇ ਚਾਰਜ ਅਤੇ ਟੈਕਸ ਛੋਟ ਸਕੀਮ
NEXT STORY