ਨਵੀਂ ਦਿੱਲੀ (ਇੰਟ) - ਕੇਂਦਰ ਸਰਕਾਰ ਨਵੇਂ ਲੇਬਰ ਕੋਡ ਵਿਚ ਬਦਲਾਅ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਾਗੂ ਹੁੰਦੇ ਹੀ ਵੇਜਿਜ਼ ਵਿਚ ਅਲਾਊਂਸਿਜ਼ ਦੀ ਹਿੱਸੇਦਾਰੀ ਘੱਟ ਹੋ ਜਾਵੇਗੀ। ਇਸ ਤਹਿਤ ਪਹਿਲੇ ਸਾਲ ਅਲਾਊਂਸਿਜ਼ ਲਈ ਵੇਜਿਜ਼ ਹੱਦ 75-80 ਫੀਸਦੀ ਹੋਵੇਗੀ, ਜਿਸ ਨੂੰ 3 ਸਾਲ ਵਿਚ ਘਟਾ ਕੇ 50 ਫੀਸਦੀ ਤੱਕ ਕੀਤਾ ਜਾ ਸਕਦਾ ਹੈ।
ਪ੍ਰਸਤਾਵਿਤ ਨਵੇਂ ਲੇਬਰ ਕੋਡ ਵਿਚ ਕਰਮਚਾਰੀਆਂ ਦੀ ਛਾਂਟੀ ਜਾਂ ਕਾਰੋਬਾਰ ਬੰਦ ਕਰਨ ਲਈ 300 ਕਰਮੀਆਂ ਦੀ ਹੱਦ ਤੈਅ ਕੀਤੀ ਗਈ ਹੈ। ਲੇਬਰ ਯੂਨੀਅਨ ਦੇ ਵਿਰੋਧ ਤੋਂ ਬਾਅਦ ਇਸ ਨੂੰ 100 ਕਰਨ ਉੱਤੇ ਵਿਚਾਰ ਚੱਲ ਰਿਹਾ ਹੈ। ਇੰਡਸਟਰੀਅਲ ਰਿਲੇਸ਼ਨਜ਼ ਕੋਡ ਤਹਿਤ ਕਰਮਚਾਰੀਆਂ ਦੀ ਛਾਂਟੀ ਜਾਂ ਕਾਰੋਬਾਰ ਬੰਦ ਕਰਨ ਲਈ 100 ਤੱਕ ਕਰਮੀਆਂ ਵਾਲੀਆਂ ਕੰਪਨੀਆਂ ਲਈ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।
ਇਹ ਵੀ ਪੜ੍ਹੋ : NGT ਨੇ ਹਿੰਦੁਸਤਾਨ ਜ਼ਿੰਕ 'ਤੇ 25 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਇਹ ਅਲਾਊਂਸਿਜ਼ ਹੋਣਗੇ ਸ਼ਾਮਲ
ਇੰਡਸਟਰੀ ਨੇ ਅਲਾਊਂਸਿਜ਼ ਲਈ 50 ਫੀਸਦੀ ਹੱਦ ਦਾ ਵਿਰੋਧ ਕੀਤਾ ਹੈ। ਉਸ ਦੀ ਦਲੀਲ ਹੈ ਕਿ ਇਸ ਨਾਲ ਕਰਮਚਾਰੀਆਂ ਦੀ ਲਾਗਤ ਵੱਧ ਜਾਵੇਗੀ। ਨਵੇਂ ਲੇਬਰ ਕੋਡ ਵਿਚ ਵੇਜਿਜ਼ ਵਿਚ ਸੈਲਰੀ ਅਤੇ ਅਲਾਊਂਸਿਜ਼ ਸ਼ਾਮਲ ਹੋਣਗੇ। ਇਸ ਵਿਚ ਬੇਸਿਕ ਪੇ, ਮਹਿੰਗਾਈ ਭੱਤਾ ਅਤੇ ਰਿਟੇਨਿੰਗ ਅਲਾਊਂਸਿਜ਼ ਵੀ ਸ਼ਾਮਲ ਹੋਣਗੇ। ਹਾਊਸ ਰੈਂਟ ਅਲਾਊਂਸਿਜ਼ (ਐੱਚ. ਆਰ. ਏ.) ਅਤੇ ਓਵਰਟਾਈਮ ਅਲਾਊਂਸਿਜ਼ ਸ਼ਾਮਲ ਨਹੀਂ ਹੋਣਗੇ।
ਇਹ ਵੀ ਪੜ੍ਹੋ : 8 ਸਾਲ ਬਾਅਦ ਗੂਗਲ ਕ੍ਰੋਮ ਨੇ ਚੇਂਜ ਕੀਤਾ ਲੋਗੋ
ਅਲਾਊਂਸਿਜ਼ ਸ਼ਾਮਲ ਨਹੀਂ ਹੋਏ ਤਾਂ…
ਨਵੇਂ ਲੇਬਰ ਕੋਡ ਵਿਚ ਕਿਹਾ ਗਿਆ ਹੈ ਕਿ ਵੇਜਿਜ਼ ਵਿਚ ਸ਼ਾਮਲ ਨਹੀਂ ਕੀਤੇ ਗਏ ਅਲਾਊਂਸਿਜ਼ ਦੇ 50 ਫੀਸਦੀ ਜਾਂ ਤੈਅ ਹੱਦ ਤੋਂ ਜ਼ਿਆਦਾ ਹੋਣ ਉੱਤੇ ਵਾਧੂ ਰਕਮ ਨੂੰ ਰਿਮਿਊਨਰੇਸ਼ਨ ਮੰਨਿਆ ਜਾਵੇਗਾ। ਇਸ ਕਲਾਜ ਤਹਿਤ ਉਸ ਨੂੰ ਵੇਜਿਜ਼ ਵਿਚ ਸ਼ਾਮਲ ਕਰ ਲਿਆ ਜਾਵੇਗਾ। ਅਜਿਹੇ ਵਿਚ ਵੇਜਿਜ਼ ਵਧਣ ਨਾਲ ਇੰਪਲਾਈ ਅਤੇ ਇੰਪਲਾਇਰ ਨੂੰ ਪ੍ਰੋਵਿਡੈਂਟ ਫੰਡ ਵਿਚ ਜ਼ਿਆਦਾ ਯੋਗਦਾਨ ਕਰਨਾ ਹੋਵੇਗਾ। ਇਸ ਦਾ ਅਸਰ ਗ੍ਰੈਚੁਟੀ ਦੀ ਰਕਮ ਉੱਤੇ ਵੀ ਪਵੇਗਾ। ਇਸ ਦਾ ਸਭ ਤੋਂ ਜ਼ਿਆਦਾ ਅਸਰ ਕਰਮਚਾਰੀ ਦੀ ਟੇਕ ਹੋਮ ਸੈਲਰੀ ਉੱਤੇ ਪਵੇਗਾ, ਜੋ ਘੱਟ ਜਾਵੇਗੀ। ਹਾਲਾਂਕਿ, ਰਿਟਾਇਰਮੈਂਟ ਲਈ ਬਚਤ ਵਿਚ ਕੁਲ ਯੋਗਦਾਨ ਵੱਧ ਜਾਵੇਗਾ।
ਇਹ ਵੀ ਪੜ੍ਹੋ : ਭਾਰਤ ਨੂੰ ਜਲਦ ਮਿਲੇਗਾ ਆਪਣਾ ‘ਡਿਜੀਟਲ ਰੁਪਇਆ’, ਮਿਲ ਸਕਦੀਆਂ ਹਨ ਇਹ ਸਹੂਲਤਾਂ
ਕੰਪਨੀਆਂ ਦਾ ਦਾਅਵਾ : ਵਧੇਗਾ ਬੇਲੋੜਾ ਦਬਾਅ
ਪ੍ਰਸਤਾਵਿਤ ਨਵੇਂ ਲੇਬਰ ਕੋਡ ਨੇ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਰਥਵਿਵਸਥਾ ਮਹਾਮਾਰੀ ਤੋਂ ਉੱਭਰ ਰਹੀ ਹੈ। ਕਾਰੋਬਾਰੀ ਗਤੀਵਿਧੀਆਂ ਸੁਧਰ ਰਹੀ ਹੈ। ਅਜਿਹੇ ਵਿਚ ਨਵੇਂ ਕੋਡ ਵਿਚ ਬਦਲਾਅ ਨਾਲ ਉਨ੍ਹਾਂ ਉੱਤੇ ਗੈਰ-ਜ਼ਰੂਰੀ ਦਬਾਅ ਵੱਧ ਜਾਵੇਗਾ।ਵੇਜਿਜ਼ ਉੱਤੇ ਲੇਬਰ ਕੋਡ ਨੂੰ 2019 ਵਿਚ ਸੰਸਦ ਨੇ ਪਾਸ ਕੀਤਾ ਸੀ। ਇੰਡਸਟਰੀਅਲ ਰਿਲੇਸ਼ਨਜ਼ ਕੋਡ ਨੂੰ ਪਿਛਲੇ ਸਾਲ ਸਤੰਬਰ ਵਿਚ ਮਨਜ਼ੂਰੀ ਮਿਲੀ।
ਇਹ ਵੀ ਪੜ੍ਹੋ : ਗੋਲਡ ETF ਵਿਚ ਵਧਿਆ ਲੋਕਾਂ ਦਾ ਰੁਝਾਨ, ਮਿਲਿਆ 4,814 ਕਰੋੜ ਰੁਪਏ ਦਾ ਨਿਵੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 200 ਅੰਕਾਂ ਦਾ ਵਾਧਾ ਤੇ ਨਿਫਟੀ ਵੀ 17,279 'ਤੇ ਖੁੱਲ੍ਹਿਆ
NEXT STORY