ਨਵੀਂ ਦਿੱਲੀ — ਆਨ ਲਾਈਨ ਰੈਸਟੋਰੈਂਟ ਗਾਇਡ ਅਤੇ ਆਰਡਰ ਦੇ ਜ਼ਰੀਏ ਭੋਜਨ ਦੀ ਸਪਲਾਈ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਭਾਰਤ ਦੇ 10 ਸ਼ਹਿਰਾਂ ਵਿਚ ਭੋਜਨ ਦੀ ਸੁਰੱਖਿਆ ਨਾਲ ਛੇੜਛਾੜ ਦੀ ਸੰਭਾਵਨਾ ਤੋਂ ਮੁਕਤ ਪੈਕੇਜਿੰਗ ਦਾ ਇੰਤਜ਼ਾਮ ਕੀਤਾ ਹੈ। ਜ਼ੋਮੈਟੋ ਨੇ ਇਕ ਬਿਆਨ ਵਿਚ ਕਿਹਾ ਕਿ ਨਵੀਂ ਪੈਕੇਜਿੰਗ ਪਾਲੀਮਰ ਨਾਲ ਬਣੀ ਹੈ। ਇਸ ਦੀ ਪੂਰੀ ਤਰ੍ਹਾਂ ਨਾਲ ਦੁਬਾਰਾ ਵਰਤੋਂ ਹੋ ਸਕਦੀ ਹੈ ਅਤੇ ਇਸ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਕੰਪਨੀ ਪੈਕੇਜਿੰਗ ਦੇ ਬਾਇਓਡਿਗ੍ਰੇਡੇਬਲ(ਜੈਵਿਕ ਰੂਪ ਨਾਲ ਖਤਮ ਹੋਣ ਵਾਲਾ) ਸਮੱਗਰੀ ਦਾ ਇਸਤੇਮਾਲ ਵੀ ਸ਼ੁਰੂ ਕਰੇਗੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਪੈਕੇਜਿੰਗ 100 ਫੀਸਦੀ ਛੇੜਛਾੜ ਕੀਤੇ ਜਾਣ ਦੀ ਸੰਭਾਵਨਾ ਤੋਂ ਮੁਕਤ ਹੋਣ ਦਾ ਸਬੂਤ ਹੋਵੇਗੀ-ਇਕ ਵਾਰ ਭੋਜਨ ਨੂੰ ਰੈਸਟੋਰੈਂਟ ਵਿਚ ਸੀਲ ਕਰ ਦੇਣ ਦੇ ਬਾਅਦ ਪੈਕੇਟ ਨੂੰ ਸਿਰਫ ਟਾੱਪ-ਐਂਡ ਸਟ੍ਰਿਪ ਕੱਟ ਕੇ ਹੀ ਖੋਲ੍ਹਿਆ ਜਾ ਸਕੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਪਹਿਲੇ ਪੜਾਅ ਵਿਚ ਇਸ ਪੈਕੇਜਿੰਗ ਨੂੰ 10 ਸ਼ਹਿਰਾਂ-ਦਿੱਲੀ ਐਨ.ਸੀ.ਆਰ., ਮੁੰਬਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ, ਪੂਣੇ,ਜੈਪੁਰ, ਚੰਡੀਗੜ੍ਹ, ਨਾਗਪੁਰ ਅਤੇ ਵਡੋਦਰਾ 'ਚ ਪੇਸ਼ ਕੀਤਾ ਜਾਵੇਗਾ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਇਸ ਸੇਵਾ ਨੂੰ 180 ਤੋਂ ਜ਼ਿਆਦਾ ਸ਼ਹਿਰਾਂ ਵਿਚ ਪੇਸ਼ ਕੀਤਾ ਜਾਵੇਗਾ ਜਿਥੇ ਜ਼ੋਮੈਟੋ ਦੀ ਆਨ ਲਾਈਨ ਆਡਰਿੰਗ ਅਤੇ ਭੋਜਨ ਵੰਡ ਸੇਵਾਵਾਂ ਮੌਜੂਦ ਹਨ। ਜ਼ੋਮੈਟੋ ਫੂਡ ਡਿਲਵਰੀ ਦੇ ਸੀ.ਈ.ਓ. ਮੋਹਿਤ ਗੁਪਤਾ ਨੇ ਕਿਹਾ ਕਿ ਜ਼ੋਮੈਟੋ ਸੁਰੱਖਿਆ ਕਵਰ, ਸੁਰੱਖਿਆ ਦੀ ਇਕ ਵਾਧੂ ਪਰਤ ਜੋੜਣ ਦੀ ਸਾਡੀ ਨਵੀਂ ਕੋਸ਼ਿਸ਼ ਹੈ ਜਿਹੜੀ ਕਿ ਇਹ ਨਿਸ਼ਚਿਤ ਕਰੇਗੀ ਕਿ ਸਾਡੇ ਉਪਭੋਗਤਾ ਨੂੰ ਭੋਜਨ ਉਨ੍ਹਾਂ ਹੀ ਸਾਫ-ਸੁਥਰਾ ਅਤੇ ਵਧੀਆ ਮਿਲੇ ਜਿੰਨਾ ਕਿ ਉਸਨੂੰ ਇਕ ਰਸੌਈ ਵਿਚ ਤਿਆਰ ਕੀਤਾ ਗਿਆ ਹੈ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਛੇ ਪੈਸੇ ਮਜ਼ਬੂਤ
NEXT STORY