ਜਲੰਧਰ (ਰਮਨ)- ਥਾਣਾ ਨੰ. 3 ਦੀ ਪੁਲਸ ਨੇ ਲਾਟਰੀ ਦੀ ਆੜ ’ਚ ਦੜਾ-ਸੱਟਾ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਇਕ ਸੱਟੇਬਾਜ਼ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਹਜ਼ਾਰਾਂ ਦੀ ਨਕਦੀ, ਕੰਪਿਊਟਰ, ਲੈਪਟਾਪ ਤੇ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਏ.ਸੀ.ਪੀ. ਮੇਜਰ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਨੰਬਰ 3 ਦੀ ਇੰਚਾਰਜ ਸੰਦੀਪ ਰਾਣੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਆਂਢ ਦਾ ਇਕ ਨੌਜਵਾਨ ਸੱਟਾ ਲਾ ਕੇ ਭੋਲੇ-ਭਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪ ਰਿਹਾ ਹੈ। ਇਲਾਕੇ ’ਚ ਲਾਟਰੀ ਦੀ ਆੜ ’ਚ ਦੜਾ-ਸੱਟਾ ਲਾਉਂਦਾ ਸੀ। ਕਾਰਵਾਈ ਕਰਦੇ ਹੋਏ ਥਾਣਾ ਇੰਚਾਰਜ ਨੇ ਏ.ਐੱਸ.ਆਈ ਪਰਵੀਨ ਕੁਮਾਰ ਨੂੰ ਪੁਲਸ ਪਾਰਟੀ ਸਮੇਤ ਉਕਤ ਜਗ੍ਹਾ 'ਤੇ ਛਾਪੇਮਾਰੀ ਕਰਨ ਲਈ ਭੇਜਿਆ, ਜਦ ਪੁਲਸ ਪਾਰਟੀ ਨੇ ਉਕਤ ਦੁਕਾਨ ’ਤੇ ਛਾਪਾ ਮਾਰਿਆ ਤਾਂ ਭਾਜੜ ਮੱਚ ਗਈ।
ਇਹ ਵੀ ਪੜ੍ਹੋ- ਨਾਬਾਲਗ ਧੀ ਦੇ ਨਹਾਉਂਦੇ ਸਮੇਂ ਮਾਰਦਾ ਸੀ ਝਾਤੀਆਂ, ਅਦਾਲਤ ਨੇ ਕਲਯੁਗੀ ਪਿਓ ਨੂੰ ਸੁਣਾਈ 5 ਸਾਲ ਦੀ ਸਜ਼ਾ
ਏ.ਐੱਸ.ਆਈ. ਪਰਵੀਨ ਕੁਮਾਰ ਨੇ ਦੁਕਾਨ ’ਤੇ ਸੱਟਾ ਲਾ ਰਹੇ ਵਿਪਨ ਦੂਆ ਵਾਸੀ ਬਸਤੀ ਸ਼ੇਖ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 7200 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਪਾਰਟੀ ਨੇ ਦੁਕਾਨ ’ਚੋਂ ਇਕ ਕੰਪਿਊਟਰ, ਇਕ ਲੈਪਟਾਪ, 2 ਪ੍ਰਿੰਟਰ, ਇਕ ਫਲੈਕਸ ਬੋਰਡ ਤੇ ਸੱਟੇ ਦੀਆਂ ਭਰੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਲੁੱਟ ਲਿਆ ਪੈਟਰੋਲ ਪੰਪ, ਪੁਲਸ ਨੇ ਮੁੜ ਡੱਕੇ ਸਲਾਖਾਂ ਪਿੱਛੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧੌਣ 'ਤੇ ਦਾਤਰ ਰੱਖ ਲੁਟੇਰਿਆਂ ਨੇ ਫਰੋਲੀਆਂ ਜੇਬਾਂ, ਨਿਕਲੇ ਸਿਰਫ਼ 50 ਰੁਪਏ ਤਾਂ ਗੁੱਸੇ 'ਚ ਵੱਢ'ਤਾ ਨੌਜਵਾਨ ਦਾ ਹੱਥ
NEXT STORY