ਮੁੰਬਈ—ਰਿਤਿਕ ਦੀ ਫਿਲਮ 'ਮੋਹਨਜੋਦਾੜੋ' ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪੀਰੀਅਡ ਡਰਾਮਾ ਫਿਲਮ 'ਮੋਹਨਜੋਦਾੜੋ' ਦੀ ਪਹਿਲੀ ਝਲਕ ਰਿਤਿਕ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਇਸ ਫਿਲਮ 'ਚ ਰਿਤਿਕ ਦੇ ਨਾਲ ਪੂਜਾ ਹੇਗੜੇ ਵੀ ਹੈ। ਫਿਲਮ ਦਾ ਮੋਸ਼ਨ ਪੋਸਟਰ ਧਮਾਕੇਦਾਰ ਹੈ। ਇਹ ਫਿਲਮ ਇਕ ਪੀਰੀਅਡ ਡਰਾਮਾ ਲਵ-ਸਟੋਰੀ ਹੈ। ਇਸ ਫਿਲਮ ਦਾ ਨਿਰਦੇਸ਼ਕ ਆਸ਼ੁਤੋਸ਼ ਗੋਵਾਰਿਕਰ ਨੇ ਕੀਤਾ ਹੈ । ਇਸ ਫਿਲਮ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਅਤੇ ਆਸ਼ੁਤੋਸ਼ ਗੋਵਾਰਿਕਰ ਦੀ ਪਤਨੀ ਸੁਨੀਤਾ ਗੋਵਾਰਿਕਰ ਹੈ। ਫਿਲਮ ਨੂੰ ਮਿਊਜ਼ਿਕ ਏ. ਆਰ ਰਹਿਮਾਨ ਨੇ ਦਿੱਤਾ ਹੈ। ਇਹ ਫਿਲਮ ਸਿੰਧੂ ਘਾਟੀ ਦੀ ਸੱਭਿਅਤਾ 'ਤੇ ਆਧਾਰਿਤ ਹੈ। ਇਹ ਫਿਲਮ 12 ਅਗਸਤ ਨੂੰ ਰਿਲੀਜ਼ ਹੋਵੇਗੀ।
ਸ਼ਾਹਿਦ ਅਤੇ ਮੀਰਾ ਛੱਡ ਰਹੇ ਨੇ ਆਪਣਾ ਘਰ, ਜਾਣੋ ਕਿਉਂ?
NEXT STORY