ਮੁੰਬਈ: ਜਦੋਂ ਤੋਂ ਅਦਾਕਾਰਾ ਆਲੀਆ ਭੱਟ ਨੇ ਖ਼ੁਸ਼ਖਬਰੀ ਸੁਣਾਈ ਹੈ, ਉਦੋਂ ਤੋਂ ਕਪੂਰ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਰਣਬੀਰ ਕਪੂਰ ਦੀ ਮਾਤਾ ਨੀਤੂ ਕਪੂਰ ਜਲਦ ਹੀ ਦਾਦੀ ਬਣਨ ਵਾਲੀ ਹੈ। ਇਸ ਦੌਰਾਨ ਰਣਬੀਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼ਮਸ਼ੇਰਾ’ ’ਚ ਰੁੱਝੇ ਹੋਏ ਹਨ।
ਰਣਬੀਰ ਹਾਲ ਹੀ ’ਚ ਫ਼ਿਲਮ ਦੀ ਪ੍ਰਮੋਸ਼ਨ ਲਈ ਮਾਂ ਨੀਤੂ ਦੇ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਦੇ ਸੈੱਟ ’ਤੇ ਪਹੁੰਚੇ ਸਨ। ਅਚਾਨਕ ਪੁੱਤਰ ਨੂੰ ਸਾਹਮਣੇ ਦੇਖ ਕੇ ਨੀਤੂ ਖੁਸ਼ ਹੋ ਗਈ ਅਤੇ ਪਿਆਰ ’ਚ ਝੂਮ ਉੱਠੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਮਰਹੂਮ ਪੁੱਤ ਮੂਸੇਵਾਲਾ ਦੇ ਅਧੂਰੇ ਸੁਫ਼ਨੇ ਪੂਰੇ ਕਰੇਗੀ ਮਾਂ, ਪਹਿਲੀ ਵਾਰ ਕੈਮਰੇ ਸਾਹਮਣੇ ਆ ਦਿੱਤੀ ਜਾਣਕਾਰੀ
ਵੀਡੀਓ ’ਚ ਨੀਤੂ ਹਰੇ ਅਤੇ ਕਾਲੇ ਰੰਗ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਬਲੈਕ ਆਊਟਫ਼ਿਟ ’ਚ ਰਣਬੀਰ ਕਾਫ਼ੀ ਸਮਾਰਟ ਲੱਗ ਰਹੇ ਹਨ। ਆਪਣੇ ਪੁੱਤਰ ਨੂੰ ਸਾਹਮਣੇ ਦੇਖ ਕੇ ਨੀਤੂ ਨੇ ਉਸ ਨੂੰ ਗਲੇ ਲਗਾ ਲਿਆ ਅਤੇ ਉਸ ਦੀ ਗੱਲਾਂ ਨੂੰ ਚੁੰਮ ਰਹੀ ਹੈ।
ਇਹ ਵੀ ਪੜ੍ਹੋ : ਲਾਲ ਸਾੜ੍ਹੀ ’ਚ ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ
ਵੀਡੀਓ ’ਚ ਦੇਖ ਸਕਦੇ ਹੋ ਰਣਬੀਰ ਵੀ ਆਪਣੀ ਮਾਂ ਦੀ ਗਲੇ ਲਗਦਾ ਹੈ। ਮਾਂ-ਪੁੱਤਰ ਦੋਵਾਂ ’ਚ ਜ਼ਬਰਦਸਤ ਬਾਂਡਿੰਗ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਰਣਬੀਰ ਇਨ੍ਹੀਂ ਦਿਨੀਂ ਫ਼ਿਲਮ ‘ਸ਼ਮਸ਼ੇਰਾ’ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਰਣਬੀਰ ਤੋਂ ਇਲਾਵਾ ਫ਼ਿਲਮ ’ਚ ਵਾਣੀ ਕਪੂਰ, ਸੰਜੇ ਦੱਤ, ਤ੍ਰਿਧਾ ਚੌਧਰੀ, ਸੌਰਭ ਸ਼ੁਕਲਾ ਅਤੇ ਰੋਨਿਤ ਰਾਏ ਵੀ ਅਹਿਮ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 22 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਬੂਤਰਬਾਜ਼ੀ ਮਾਮਲੇ ’ਚ ਦਲੇਰ ਮਹਿੰਦੀ ਦੀ ਦੋ ਸਾਲ ਕੈਦ ਦੀ ਸਜ਼ਾ ਬਰਕਰਾਰ, ਪੁਲਸ ਨੇ ਲਿਆ ਹਿਰਾਸਤ ’ਚ
NEXT STORY