ਮੁੰਬਈ- ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਲੜਾਈ ਲੜ ਰਹੀ ਹਿਨਾ ਖ਼ਾਨ ਨੂੰ ਹਾਲ ਹੀ 'ਚ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 'ਚ ਦੇਖਿਆ ਗਿਆ ਸੀ। ਉਹ ਐਪੀਸੋਡ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ। ਇਸ ਦੇ ਨਾਲ ਹੀ ਅਦਾਕਾਰਾ ਨੂੰ ਲੈ ਕੇ ਜੋ ਅਪਡੇਟ ਆਇਆ ਹੈ, ਉਹ ਕਿਸੇ ਦਾ ਵੀ ਦਿਲ ਦਹਿਲਾ ਦੇਵੇਗਾ।
ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਉਹ ਕਾਫੀ ਡਰਾਉਣੀਆਂ ਹਨ। ਹਿਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ।ਹੁਣ ਹਿਨਾ ਖ਼ਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਆਪਣੀ ਹਾਲਤ ਦੱਸੀ ਹੈ। ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਆਪਣੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਹ ਤਸਵੀਰਾਂ ਸਿੱਧੀਆਂ ਹਸਪਤਾਲ ਦੀਆਂ ਹਨ। ਹਸਪਤਾਲ ਦੇ ਗਲਿਆਰੇ 'ਚ ਹਿਨਾ ਖ਼ਾਨ ਜਿਸ ਹਾਲਤ 'ਚ ਨਜ਼ਰ ਆ ਰਹੀ ਹੈ, ਉਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਚਿੰਤਾ ਕਾਫੀ ਵਧ ਗਈ ਹੈ। ਅਦਾਕਾਰਾ ਨੂੰ ਇਸ ਨਾਜ਼ੁਕ ਹਾਲਤ 'ਚ ਦੇਖ ਕੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ।
ਇਹ ਵੀ ਪੜ੍ਹੋ- Pushpa 2 ਦਾ ਲੋਕਾਂ 'ਚ ਕ੍ਰੇਜ਼, ਅਜੀਬੋ ਗਰੀਬ ਲੁੱਕ 'ਚ ਪੁੱਜੇ ਥੀਏਟਰ
ਹਿਨਾ ਜਿਸ ਤਰੀਕੇ ਨਾਲ ਚੱਲ ਰਹੀ ਹੈ, ਉਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ।ਹਸਪਤਾਲ ਦੀ ਵਰਦੀ ਪਹਿਨੀ ਅਤੇ ਕੈਂਸਰ ਕਾਰਨ ਆਪਣੇ ਵਾਲਾਂ ਦੇ ਝੜਨ ਨੂੰ ਛੁਪਾਉਣ ਲਈ ਸਿਰ 'ਤੇ ਕੱਪੜਾ ਪਹਿਨੀ ਹਿਨਾ ਖ਼ਾਨ ਆਪਣੇ ਪਿਸ਼ਾਬ ਅਤੇ ਹੱਥਾਂ ਵਿੱਚ ਖੂਨ ਫੜ੍ਹ ਕੇ ਤੁਰਦੀ ਦਿਖਾਈ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Pushpa 2 ਦਾ ਲੋਕਾਂ 'ਚ ਕ੍ਰੇਜ਼, ਅਜੀਬੋ ਗਰੀਬ ਲੁੱਕ 'ਚ ਪੁੱਜੇ ਥੀਏਟਰ
NEXT STORY