ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 3 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ 52-ਏ/2 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 8906 ਰਾਹੀਂ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 9 ਜੁਲਾਈ 2024 ਨੂੰ ਟਾਵਰ ਨੰਬਰ 3 ਅਤੇ 4 ਦੇ ਵਿਚਕਾਰ 5 ਸੁੱਟੇ ਥਰੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਗਏ, ਜਿਨ੍ਹਾਂ ਨੂੰ ਕਬਜ਼ਾ ਵਿਚ ਲੈ ਕੇ ਖੋਲ੍ਹ ਕੇ ਚੈੱਕ ਕੀਤਾ ਗਿਆ।
ਇਸ ਦੌਰਾਨ ਉਕਤ ਵਿਚੋਂ 67 ਪੁੜੀਆਂ ਤੰਬਾਕੂ, 5 ਬੰਡਲ ਬੀੜੀਆਂ, 4 ਪੈਕੇਟ ਕੂਲ ਲਿਪ, 3 ਕੀਪੈਡ ਮੋਬਾਇਲ ਫੋਨ ਸਮੇਤ ਬੈਟਰੀਆਂ ਬਿਨਾਂ ਸਿੰਮ ਕਾਰਡ, ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਾਊਡਰ 58 ਗ੍ਰਾਮ ਸਮੇਤ ਲਿਫਾਫਾ ਅਤੇ 1 ਡੱਬੀ ਸਿਗਰਟ ਬਰਾਮਦ ਹੋਈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਤਲ ਕਰਨ ਵਾਲਾ ਮੁਲਜ਼ਮ 11 ਸਾਲ ਬਾਅਦ ਗ੍ਰਿਫ਼ਤਾਰ
NEXT STORY