ਜਲੰਧਰ- ਜੇਕਰ ਤੁਸੀਂ ਲੈਪਟਾਪ ਯੂਜ਼ ਕਰਨ ਦੇ ਸ਼ੌਕੀਨ ਹੋ ਤਾਂ ਨਵਾਂ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਬਾਜ਼ਾਰ 'ਚ ਇਨ੍ਹਾਂ ਦੀ ਰੇਂਜ ਦੱਸ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹੋ ਇੰਜ ਹੀ ਕੁੱਝ ਲੈਪਟਾਪ ਦੇ ਬਾਰੇ 'ਚ ਜੋ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰ ਦੇਣਗੇ।
1.HP Spectre 13-HP ਨੇ ਹਾਲ ਹੀ 'ਚ ਦੁਨੀਆ ਦਾ ਸਭ ਤੋਂ ਸਲਿਮੇਸਟ ਲੈਪਟਾਪ ਪੇਸ਼ ਕੀਤਾ ਹੈ। ਮਾਰਕੀਟ 'ਚ ਇਸ ਦੀ ਕੀਮਤ 1,19,000 ਰੁਪਏ ਹੈ। ਇਸ 'ਚ ਇੰਟੈੱਲ ਸਕਾਈਲੇਕ ਪ੍ਰੋਸੈਸਰ, 8GB ਰੈਮ,USB ਟਾਈਪ-ਸੀ ਕੁਨੈਕਟੀਵਿਟੀ ਦੇ ਇਲਾਵਾ 13 ਇੰਚ ਦੀ ਫੁੱਲ HD ਡਿਸਪਲੇ ਮੌਜੂਦ ਹੈ।
2. Asus ZenBook Pro UX501VW-ਇਸ ਲੈਪਟਾਪ 'ਚ 15.6 ਇੰਚ ਦੀ UHD ਡਿਸਪਲੇ, ਇੰਟੈੱਲ ਕੋਰ i7 ਸਕਾਈਲੇਕ ਪ੍ਰੋਸੈਸਰ,16GB ਰੈਮ, 512GB SSD ਮੌਜੂਦ ਹੈ ਇਸ ਦੀ ਕੀਮਤ 1,23,000 ਰੁਪਏ ਹੈ।
3. Apple Macbook Pro - ਐਪਲ ਦਾ ਮੈਕਬੁੱਕ ਪ੍ਰੋ ਇਸ ਸਮੇਂ ਸਭ ਤੋਂ ਬਿਹਤਰੀਨ ਲੈਪਟਾਪਸ 'ਚੋਂ ਇਕ ਹੈ। ਇਸ 'ਚ 16GB ਰੈਮ, 512GB SSD ਦੇ ਨਾਲ-ਨਾਲ 512GB ਦੀ ਹਾਰਡ ਡਰਾਇਵ, 15.4-inch ਦੀ ਰੇਟਿਨਾ ਡਿਸਪਲੇ ਸਕ੍ਰੀਨ, ਇੰਟੈੱਲ ਕੋਰ ਦੇ i7 ਪ੍ਰੋਸੈਸਰ ਜਿਹੇ ਫੀਚਰਸ ਦਿੱਤੇ ਗਏ ਹਨ। ਇਸ ਦੀ ਕੀਮਤ 1,77,000 ਰੁਪਏ ਹੈ।
4 . Dell Alienware 15 - ਗੇਮਰਸ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਇਹ ਲੈਪਟਾਪ ਵਿੰਡੋਜ਼ 10 'ਤੇ ਕੰਮ ਕਰਦਾ ਹੈ। ਇਸ 'ਚ ਇੰਟੈੱਲ ਕੋਰ ਸਕਾਈਲੇਕ ਪ੍ਰੋਸੈਸਰ, 1TB ਦੀ ਹਾਰਡ ਡਰਾਇਵ ਤੋਂ ਇਲਾਵਾ ਇਹ 16GB ਰੈਮ ਦੇ ਨਾਲ ਆਉਂਦਾ ਹੈ। ਇਸ ਦੀ ਕੀਮਤ 1,57,000 ਰੁਪਏ ਹੈ।
Macan R4 ਭਾਰਤ 'ਚ ਲਾਂਚ ਹੋਈ ਪੋਰਸ਼ ਦੀ ਸਭ ਤੋਂ ਸਸਤੀ ਐੱਸ. ਯੂ. ਵੀ.
NEXT STORY