ਜਲੰਧਰ : ਜਨਰਲ ਮੋਟਰਸ ਦੀ ਮਸ਼ਹੂਰ ਕਾਰ ਸ਼ੈਵਰਲੇ ਏੰਨਜਾਵੇ, ਗਲੋਬਲ NCAP ਦੁਆਰਾ ਆਯੋਜਿਤ ਕਰੈਸ਼ ਟੈਸਟ 'ਚ ਫੇਲ ਹੋ ਗਈ ਹੈ ਅਤੇ ਸੁਰੱਖਿਆ ਦੇ ਮਾਮਲੇ 'ਚ ਇਸ ਨੂੰ ਜ਼ੀਰੋ ਰੇਟਿੰਗ ਮਿਲੀ ਹੈ। ਸ਼ੈਵਰਲੇ ਐਨਜਵਾਏ 'ਤੇ ਫ੍ਰੰਟ ਤੋਂ 64 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰੈਸ਼ ਟੈਸਟ ਕੀਤਾ ਗਿਆ, ਪਰ ਇਹ ਟੈਸਟ 'ਚ ਫੇਲ ਹੋ ਗਈ। ਭਾਰਤ 'ਚ ਇਹ ਕਾਰ ਬਿਨਾਂ ਏਅਰਬੈਗ ਦੇ ਵੇਚੀ ਜਾਂਦੀ ਹੈ। ਕਰੈਸ਼ ਟੈਸਟ 'ਚ ਏਅਰਬੈਗ ਦੇ ਇਲਾਵਾ ਵੀ ਇਸ ਕਾਰ ਦੀ ਕਈ ਹੋਰ ਸੁਰੱਖਿਆ ਖਾਮੀਆਂ ਦਾ ਪਤਾ ਚੱਲਿਆ ਹੈ।
ਗਲੋਬਲ ਐਨ. ਸੀ. ਏ. ਪੀ ਦੇ ਮਹਾਸਚਿਵ ਡੈਵਿਡ ਵਾਰਡ ਨੇ ਕਿਹਾ ਕਿ ਇਸ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਕਾਰ ਦੀ ਬਾਡੀ ਸ਼ੇਲ ਕਿੰਨੀ ਮਹੱਤਵਪੂਰਨ ਹੈ। ਸ਼ੈਵਰਲੇ ਐਨਜਵਾਏ ਤੋਂ ਇਲਾਵਾ ਫੋਰਡ ਫਿਗੋ ਐਸਪਾਇਰ 'ਤੇ ਵੀ ਕਰੈਸ਼ ਟੈਸਟ ਕੀਤਾ ਗਿਆ ਪਰ ਇਹ ਬਿਹਤਰ ਪਾਈ ਗਈ ਹੈ ਅਤੇ ਇਸ ਨੂੰ 3 ਸਟਾਰ ਰੇਟਿੰਗ ਮਿਲੀ ਹੈ।
ਭਾਰਤ 'ਚ ਇਸ ਕਾਰ ਦਾ ਸਟੈਂਡਰਡ ਵਰਜ਼ਨ ਡਿਊਲ ਫ੍ਰੰਟ ਏਅਰਬੈਗ ਦੇ ਨਾਲ ਅਤੇ ਟਾਪ ਵਰਜਨ 6 ਏਅਰਬੈਗ ਦੇ ਨਾਲ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਦੇ ਟੈਸਟ ਦੇਖਣ ਤੋਂ ਬਾਅਦ ਸਰਕਾਰ 2018 ਤੱਕ ਕਾਰਾਂ ਲਈ ਨਵੇਂ ਸੁਰੱਖਿਆ ਨਿਯਮ ਲਾਗੂ ਕਰੇਗੀ, ਜਿਸ 'ਚ ਕਰੈਸ਼ ਟੈਸਟ ਵੀ ਸ਼ਾਮਿਲ ਹੋਵੇਗਾ। ਇਸ ਤੋਂ ਬਾਅਦ ਸਾਰੀਆਂ ਕਾਰਾਂ 'ਚ ਸੁਰੱਖਿਆ ਲਈ ਡਿਊਲ ਏਅਰਬੈਗ ਦੇਣਾ ਲਾਜ਼ਮੀ ਹੋ ਜਾਵੇਗਾ।
1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਕਾਰਾਂ ਦੀ ਥਰਡ ਪਾਰਟੀ ਇੰਸ਼ੋਰੇਂਸ
NEXT STORY