ਜਲੰਧਰ- ਚੀਨ ਰਾਤ ਦੇ ਸਮੇਂ ਜ਼ਮੀਨ 'ਤੇ ਬੇਹੱਦ ਪ੍ਰਕਾਸ਼ਵਾਨ ਵਸਤੂਆਂ ਦੀ ਪਛਾਣ ਕਰਨ 'ਚ ਸਮਰੱਥ ਆਪਣੇ ਪਹਿਲੇ ਰਿਮੋਟ-ਸੇਸਿੰਗ ਉਪਗ੍ਰਹਿ ਦਾ ਪਰੀਖਣ ਕਰਨ ਲਈ ਤਿਆਰ ਹੈ। ਸਰਕਾਰੀ ਚਾਈਨਾ ਨਿਊਜ਼ ਸਰਵਿਸ ਨੇ ਪ੍ਰੋਜੈਕਟ ਦੇ ਮੁੱਖ ਵਿਗਿਅਨਿਕ ਲੀ ਡੇਰੇਨ ਦੇ ਹਵਾਲੇ ਤੋਂ ਕਿਹਾ 10 ਕਿਲੋਗ੍ਰਾਮ ਵਜਨ ਵਾਲੇ ਇਸ ਛੋਟੇ ਉਪਗ੍ਰਹਿ ਲੂਓਜ਼ਿਆ-1ਏ ਹੁਬੇਈ ਪ੍ਰਾਂਤ ਦੇ ਵੁਹਾਨ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਉਪਗ੍ਰਹਿ ਇਕ ਬੇਹੱਦ ਸੰਵੇਦਸ਼ੀਲ ਰਾਤ ਵਾਲੇ ਕੈਮਰੇ ਨਾਲ ਲੈਸ ਹੋਵੇਗਾ, ਜੋ 100 ਮੀਟਰ ਤੱਕ ਦੀ ਵਿਭੇਦਨ ਸਮਰੱਥਾ ਵਾਲਾ ਹੋਵੇਗਾ।
ਚਾਈਨੀਜ਼ ਅਕੈਡਮੀ ਆਫ ਸਾਇੰਸੇਜ਼ ਦੇ ਸਿਕਸ਼ਾਵਿਦ ਨੇ ਕਿਹਾ ਹੈ ਕਿ ਇਹ ਉਪਗ੍ਰਹਿ ਇਸ ਸਾਲ ਪੇਸ਼ ਕੀਤਾ ਜਾਣਾ ਹੈ। ਇਹ ਯਾਂਗਤਜੀ ਨਦੀ 'ਤੇ ਬਣੇ ਪੁਲਾਂ ਵਰਗੇ ਆਪਣੇ ਤਹਿ ਨਿਗਰਾਨੀ ਖੇਤਰ 'ਚ ਬੇਹੱਦ ਪ੍ਰਕਾਸ਼ਵਾਨ ਸੰਰਚਨਾਵਾਂ ਦੀ ਪਛਾਣ ਕਰਨ 'ਚ ਸਮਰੱਥ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਲੁਓਜਿਆ-1ਏ ਵੱਲੋਂ ਲਈਆਂ ਗਈਆਂ ਤਸਵੀਰਾਂ ਅਮਰੀਕਾ 'ਚ ਵਿਕਸਿਤ ਉਪਗ੍ਰਿਹਾਂ ਦੀ ਤੁਲਨਾ 'ਚ ਸਾਫ ਹੋਵੇਗੀ।
ਲੀ ਨੇ ਕਿਹਾ ਹੈ ਕਿ ਲੁਓਜਿਆ-1ਏ ਦਾ ਇਸਤੇਮਾਲ ਆਰਥਿਕ ਯੋਜਨਾਕਾਰ ਅਤੇ ਵਿਸ਼ਲੇਸ਼ਕਾਂ ਨੂੰ ਉਨ੍ਹਾਂ ਦੇ ਖੋਜਕਾਰ 'ਚ ਮਦਦ ਕਰੇਗਾ। ਇਸ ਨਾਲ ਹੀ ਇਹ ਨੀਤੀ ਨਿਰਮਾਤਾਵਾਂ ਨੂੰ ਵਿਦੇਸ਼ੀ ਵਪਾਰ ਨਾਲ ਜੁੜੇ ਉਪਾਅ 'ਤੇ ਫੈਸਲਾ ਲੈਣ ਲਈ ਆਂਕੜੇ ਉਪਲੱਬਧ ਕਰਵਾਏਗਾ। ਚੀਨ ਦੀ ਯੋਜਨਾ ਇਸ ਸਾਲ ਆਪਣੇ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਨੂੰ ਵਿਸਤਾਰ ਦਿੰਦੇ ਹੋਏ ਰਿਕਾਰਡ 30 ਪੁਲਾੜ ਅਭਿਆਨ ਨੂੰ ਅੰਜ਼ਾਮ ਦੇਣ ਦੀ ਹੈ।
ZTE ਦੇ ਨੂਬੀਆ ਬਰਾਂਡ ਦੇ ਇਸ ਸਮਾਰਟਫੋਨ ਨੂੰ ਮਿਲੀ 4G VoLTE ਅਪਡੇਟ
NEXT STORY