ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਜੈੱਡ. ਟੀ. ਈ (ZTE) ਦੇ ਬਰੈਂਡ ਨੂਬੀਆ (Nubia) ਨੇ ਆਪਣੇ ਸਮਾਰਟਫੋਨ ਜੈੱਡ ਮਿੰਨੀ (Z9) ਲਈ 4G VoLTE ਦਾ ਅਪਡੇਟ ਜਾਰੀ ਕਰ ਦਿੱਤਾ ਹੈ। VoLTE ਦੇ ਨਾਲ- ਨਾਲ ਇਸ ਅਪਡੇਟ 'ਚ ਕੁੱਝ ਹੋਰ ਫੀਚਰਸ ਵੀ ਮਿਲਣਗੇ। ਕੰਪਨੀ ਦਾ ਕਹਿਣਾ ਹੈ ਕਿ ਅਪਡੇਟ ਉਪਲੱਬਧ ਹੈ ਅਤੇ ਇਸ ਨੂੰ Nubia india ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ZTE Nubia Z9 Mini ਲਈ ਆਏ ਅਪਡੇਟ 'ਚ ਗੂਗਲ ਦੇ ਐਂਡਰਾਇਡ ਸਕਿਊਰਿਟੀ ਪੈਚ ਦੇ ਨਾਲ ਕੈਮਰਾ ਅਪਗਰੇਡ ਵੀ ਹੈ। ਇਸ ਤੋਂ Nubia Ui ਵਰਜਨ 4.0 'ਤੇ ਅਪਡੇਟ ਹੋ ਜਾਵੇਗਾ। ਕੰਪਨੀ ਦੀ ਪੇਟੈਂਟ ਦੀ ਹੋਈ ਫਰੇਮ ਇੰਟਰੈਕਟਿਵ ਟੈਕਨਾਲੋਜੀ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਨਾਲ ਯੂਜ਼ਰਸ ਆਪਣੇ ਸਮਾਰਟਫੋਨ ਤੋਂ ਸਕ੍ਰੀਨ ਦੇ ਕਿਨਾਰੀਆਂ ਤੋਂ ਇੰਟਰੈਕਟ ਕਰ ਸਕਦੇ ਹਨ।
ਇਸ ਅਪਡੇਟ 'ਚ ਇਕ ਕਲੈਂਡਰ ਐਪ ਵੀ ਦਿੱਤਾ ਗਿਆ ਹੈ। ਨਾਲ ਹੀ My 6ile ਫੀਚਰਸ ਵੀ ਦਿੱਤਾ ਗਿਆ ਹੈ, ਜਿਸ ਦੇ ਨਾਲ ਯੂਜ਼ਰਸ ਨੂੰ ਆਪਣੇ ਸਮਾਰਟਫੋਨ 'ਚ ਫਾਇਲਸ ਨੂੰ ਮੈਨੇਜ ਕਰਨ 'ਚ ਸਹੂਲਤ ਹੋਵੇਗੀ। Nubia Z8 Mini ਦੇ ਯੂਜ਼ਰਸ ਇਸ ਅਪਡੇਟ ਨੂੰ ਵੈੱਬਸਾਈਟ ਤੋਂ ਮੈਨੂਅਲੀ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ Support > Download > ROM 'ਤੇ ਜਾਣਾ ਹੋਵੇਗਾ ਅਤੇ ਇੱਥੇ Z9 mini ਸਲੈਕਟ ਕਰਨਾ ਹੋਵੇਗਾ।
ਸ਼ਾਵਨਾ ਪਾਂਡਿਆ ਪੁਲਾੜ 'ਚ ਜਾਣ ਵਾਲੀ ਹੋਵੇਗੀ ਭਾਰਤੀ ਦੀ ਤੀਜੀ ਔਰਤ
NEXT STORY