ਗੈਜੇਟ ਡੈਸਕ– ਫੇਸਬੁੱਕ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ ਜੋ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਫੇਸਬੁੱਕ ਯੂਜ਼ਰਜ਼ ਦੇ ਨਿੱਜੀ ਡਾਟਾ ਨੂੰ 150 ਤੋਂ ਜ਼ਿਆਦਾ ਕੰਪਨੀਆਂ ਨੂੰ ਦਿੱਤਾ ਹੈ। ਇਨ੍ਹਾਂ ਕੰਪਨੀਆਂ ’ਚ ਨੈੱਟਫਲਿਕਸ ਅਤੇ ਅਮੇਜ਼ਨ ਵੀ ਸ਼ਾਮਲ ਹਨ। ਦਰਅਸਲ, ਫੇਸਬੁੱਕ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਪਿਛਲੇ ਸਾਲ ਤੋਂ ਲਗਾਤਾਰ ਨਿਸ਼ਾਨੇ ’ਤੇ ਹੈ। ਪਿਛਲੇ ਸਾਲ 8 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦੇ ਨਿੱਜੀ ਡਾਟਾ ਲੀਕ ਹੋਣ ਨੂੰ ਲੈ ਕੇ ਫੇਸਬੁੱਕ ਦੀ ਕਾਫੀ ਨਿੰਦਾ ਹੋਈ ਸੀ। ਹੁਣ ਫਿਰ ਤੋਂ ਫੇਸਬੁੱਕ ’ਤੇ ਯੂਜ਼ਰਜ਼ ਦਾ ਡਾਟਾ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਨੂੰ ਦੇਣ ਦਾ ਦੋਸ਼ ਲੱਗਾ ਹੈ। ਇਕ ਰਿਪੋਰਟ ਮੁਤਾਬਕ, ਫੇਸਬੁੱਕ ਮਾਈਕ੍ਰੋਸਾਫਟ, ਨੈੱਟਫਲਿਕਸ, ਸਪੋਟੀਫਾਈ ਅਤੇ ਐਪਲ ਵਰਗੀਆਂ ਦਿੱਗਜ ਕੰਪਨੀਆਂ ਦੇ ਨਾਲ ਯੂਜ਼ਰਜ਼ ਦਾ ਡਾਟਾ ਸ਼ੇਅਰ ਕਰਦੀ ਹੈ। ਇਸ ਦਾ ਸਾਫ ਮਤਲਬ ਹੈ ਕਿ ਫੇਸਬੁੱਕ ਦੇ ਲੱਖਾਂ-ਕਰੋੜਾਂ ਯੂਜ਼ਰਜ਼ ਦਾ ਐਕਸੈਸ ਇਨ੍ਹਾਂ ਕੰਪਨੀਆਂ ਕੋਲ ਹੈ। ਕੰਪਨੀ ਦੀ ਇਹ ਡਾਟਾ ਸ਼ੇਅਰਿੰਗ ਡੀਲ ਪੁਰਾਣੀ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਨੂੰ ਲੈ ਕੇ ਚਰਚਾਵਾਂ ਹੋ ਚੁੱਕੀਆਂ ਹਨ। ਫੇਸਬੁੱਕ ਇਨ੍ਹਾਂ ਦੋਸ਼ਾਂ ਨੂੰ ਨਕਾਰ ਵੀ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਡਾਟਾ ਸ਼ੇਅਰਿੰਗ ਦੀ ਪੁਰਾਣੀ ਡੀਲ ’ਚ ਕੁਝ ਵੀ ਸਰਗਰਮ ਹੈ।
ਇਨ੍ਹਾਂ ’ਚ ਜੋ ਸਭ ਤੋਂ ਚਿੰਤਾ ਦੀ ਗੱਲ ਹੈ ਉਹ ਇਹ ਹੈ ਕਿ ਨਾ ਹੀ ਫੇਸਬੁੱਕ ਅਤੇ ਨਾ ਹੀ ਇਨ੍ਹਾਂ ਦਿੱਗਜ ਕੰਪਨੀਆਂ ਨੇ ਯੂਜ਼ਰਜ਼ ਦੇ ਡਾਟਾ ਨੂੰ ਲੈਣ ਤੋਂ ਪਹਿਲਾਂ ਉਸ ਦੀ ਮਨਜ਼ੂਰੀ ਲਈ ਹੈ। ਯਾਨੀ ਬਿਨਾਂ ਯੂਜ਼ਰਜ਼ ਦੇ ਹਾਮੀ ਦੇ ਫੇਸਬੁੱਕ ਉਸ ਦਾ ਐਕਸੈਸ ਇਨ੍ਹਾਂ ਕੰਪਨੀਆਂ ਨੂੰ ਦੇ ਰਹੀ ਹੈ ਅਤੇ ਇਹ ਕੰਪਨੀਆਂ ਯੂਜ਼ਰਜ਼ ਦਾ ਐਕਸੈਸ ਲੈ ਰਹੀਆਂ ਹਨ। ਰਿਪੋਰਟ ਦਾ ਕਹਿਣਾ ਹੈ ਕਿ ਇਹ ਡੀਲ ਤਿੰਨ ਕੈਟਾਗਿਰੀ ’ਚ ਹੈ ਜੋ ਕਿ ਵੱਖ-ਵੱਖ ਨਾਵਾਂ ਨਾਲ ਹਨ।
MI FAN ਸੇਲ ਹੋਈ ਸ਼ੁਰੂ, ਇਨ੍ਹਾਂ ਸਮਾਰਟਫੋਨਸ 'ਤੇ ਵੀ ਮਿਲ ਰਹੀ ਭਾਰੀ ਛੋਟ
NEXT STORY