ਗੈਜੇਟ ਡੈਸਕ– ਯੂ.ਐੱਸ. ’ਚ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਵਰਗੀ ਇੰਟਰਨੈੱਟ ਸਰਵਿਸ ਡਾਊਨ ਹੋ ਗਈ ਹੈ। ਯੂ.ਐੱਸ. ’ਚ ਪਿਛਲੇ ਲਗਭਗ ਇਕ ਦਹਾਕੇ ’ਚ ਪਹਿਲੀ ਵਾਰ ਇਹ ਸਮੱਸਿਆ ਸਾਹਮਣੇ ਆਈ ਹੈ। ਜ਼ਿਆਦਾ ਯੂਜ਼ਰਜ਼ ਦੁਆਰਾ ਇੰਟਨੈੱਟ ਸਰਵਿਸ ਇਸਤੇਮਾਲ ਕਰਨ ਦੇ ਚੱਲਦੇ ਇਹ ਬਲੈਕਆਊਟ ਹੋਇਆ ਹੈ। ਯੂ.ਐੱਸ. ਸਮੇਤ ਯੂ.ਕੇ. ਕੈਨੇਡਾ ਅਤੇ ਆਸਟ੍ਰੇਲੀਆ ’ਚ ਵੀ ਇਹ ਸਮੱਸਿਆ ਸਾਹਮਣੇ ਆਈ ਹੈ। ਭਾਰਤ ਸਮੇਤ ਕਿਸੇ ਏਸ਼ੀਆਈ ਦੇਸ਼ ’ਚ ਅਜਿਹੀ ਕੋਈ ਸਮੱਸਿਆ ਸਾਹਮਣੇ ਨਹੀਂ ਆਈ।
ਗੂਗਲ ਸਰਵਿਸ ਡਾਊਨ ਹੋਣ ਦੇ ਚੱਲਦੇ ਯੂਜ਼ਰਜ਼ ਗੂਗਲ ਡਰਾਈਵ, ਯੂਟਿਊਬ, ਗੂਗਲ ਸਰਚ ਵਰਗੀ ਸਰਵਿਸ ਐਕਸੈਸ ਨਹੀਂ ਕਰ ਪਾ ਰਹੇ। ਗੂਗਲ ਨੇ ਇਸ ਸਮੱਸਿਆ ਨੂੰ ਫਿਕਸ ਕਰ ਲਿਆ ਹੈ। ਇਸ ਬਾਰੇ ਕੰਪਨੀ ਵਲੋਂ ਇਕ ਆਪਸ਼ਨਲ ਪ੍ਰੈੱਸ ਨੋਟ ਵੀ ਰਿਲੀਜ਼ ਕੀਤਾ ਗਿਆ ਹੈ। ਪ੍ਰੈੱਸ ਨੋਟ ’ਚ ਬਲੈਕ ਆਊਟ ਦੇ ਕਾਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਗੂਗਲ ਨੇ ਕੀ ਕਿਹਾ
ਇਸ ਬਾਰੇ ਰਿਲੀਜ਼ ਕੀਤੇ ਗਏ ਆਪਣੇ ਪ੍ਰੈੱਸ ਨੋਟ ’ਚ ਗੂਗਲ ਨੇ ਕਿਹਾ ਕਿ ਪੂਰਵੀ ਯੂ.ਐੱਸ.ਏ. ’ਚ ਸਾਨੂੰ ਵੱਡੇ ਪੱਧਰ ’ਤੇ ਨੈੱਟਵਰਕ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਗੂਗਲ ਕਲਾਊਡ, ਜੀ ਸੂਟ ਅਤੇ ਯੂਟਿਊਬ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਅਜਿਹੇ ’ਚ ਯੂਜ਼ਰਜ਼ ਨੂੰ ਸਲੋਅ ਪਰਫਾਰਮੈਂਸ ਅਤੇ ਏਰਰ ਦੀ ਸ਼ਿਕਾਇਤ ਆ ਰਹੀ ਹੈ। ਅਸੀਂ ਇਸ ਸਮੱਸਿਆ ਦੇ ਕਾਰਨ ਦਾ ਪਤਾ ਲਗਾ ਲਿਆ ਹੈ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ।
ਗੂਗਲ ਨੇ ਮੰਗੀ ਮੁਆਫੀ
ਗੂਗਲ ਨੇ ਇਸ ਸਮੱਸਿਆ ਨੂੰ ਠੀਕ ਕਰਨ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਕੰਪਨੀ ਨੇ ਕਿਹਾ ਕਿ ਈਸਟਰਨ ਯੂ.ਐੱਸ.ਏ. ’ਚ ਗੂਗਲ ਕਲਾਊਡ, ਜੀ ਸੂਟ ਅਤੇ ਯੂਟਿਊਬ ਨਾਲ ਜੁੜੀ ਨੈੱਟਵਰਕ ਦੀ ਸਮੱਸਿਆ ਨੂੰ ਠੀਕ ਕਰ ਲਿਆ ਗਿਆ ਹੈ। ਅਜਿਹੀ ਸਮੱਸਿਆ ਦੁਬਾਰਾ ਨਾ ਹੋਵੇ ਇਸ ਲਈ ਅਸੀਂ ਜ਼ਰੂਰੀ ਕਦਮ ਚੁੱਕ ਰਹੇ ਹਾਂ। ਅਸੀਂ ਉਨ੍ਹਾਂ ਯੂਜ਼ਰਜ਼ ਤੋਂ ਮੁਆਫੀ ਮੰਗਦੇ ਹਾਂ ਜੋ ਅੱਜ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਏ ਹਨ। ਕਸਟਮਰਸ ਸਾਡੇ ਸਿਸਟਮ ਅਤੇ ਸਟੇਟਸ ਡੈਸਬੋਰਡ ’ਤੇ ਲੇਟੈਸਟ ਅਪਡੇਟ ਪਾ ਸਕਦੇ ਹਨ।
Instagram: AR ਫਿਲਟਰਜ਼ ਨਾਲ ਭਾਰਤ ’ਚ ਆਇਆ ਨਵਾਂ ਸਟੋਰੀਜ਼ ਡਿਜ਼ਾਈਨ
NEXT STORY